ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad F2U

Shabad

Read the complete Shabad with available meanings.

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

ਪੰਜਾਬੀ ਅਰਥ

ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

English meaning

Gauree Gwaarayree, Fifth Mehl:

ਅਨਿਕ ਜਤਨ; ਨਹੀ ਹੋਤ ਛੁਟਾਰਾ ॥

anik jatan; nahee hot chhuttaaraa |

ਪੰਜਾਬੀ ਅਰਥ

ਕਈ ਉਪਾਵਾ ਰਾਹੀਂ ਖਲਾਸੀ ਨਹੀਂ ਹੁੰਦੀ!

English meaning

By all sorts of efforts, people do not find salvation.

ਬਹੁਤੁ ਸਿਆਣਪ; ਆਗਲ ਭਾਰਾ ॥

bahut siaanap; aagal bhaaraa |

ਪੰਜਾਬੀ ਅਰਥ

ਜਿਨ੍ਹੀ ਜਿਆਦਾ ਚਤੁਰਾਈ ਓਨਾ ਜਿਆਦਾ ਹੀ ਪਾਪਾਂ ਦਾ ਬੋਝ ਹੈ।

English meaning

Through clever tricks, the weight is only piled on more and more.

ਹਰਿ ਕੀ ਸੇਵਾ; ਨਿਰਮਲ ਹੇਤ ॥

har kee sevaa; niramal het |

ਪੰਜਾਬੀ ਅਰਥ

ਪਵਿੱਤਰ ਪ੍ਰੀਤ ਨਾਲ ਵਾਹਿਗੁਰੂ ਦੀ ਟਹਿਲ ਕਮਾਉਣ ਦੁਆਰਾ,

English meaning

Serving the Lord with a pure heart,

ਪ੍ਰਭ ਕੀ ਦਰਗਹ; ਸੋਭਾ ਸੇਤ ॥੧॥

prabh kee daragah; sobhaa set |1|

ਪੰਜਾਬੀ ਅਰਥ

ਜੀਵ ਸੁਆਮੀ ਦੇ ਦਰਬਾਰ ਵਿੱਚ ਇੱਜ਼ਤ-ਆਬਰੂ ਨਾਲ ਜਾਂਦਾ ਹੈ।

English meaning

you shall be received with honor at God's Court. ||1||

ਮਨ ਮੇਰੇ ਗਹੁ; ਹਰਿ ਨਾਮ ਕਾ ਓਲਾ ॥

man mere gahu; har naam kaa olaa |

ਪੰਜਾਬੀ ਅਰਥ

ਹੇ ਮੇਰੀ ਜਿੰਦੇ! ਰੱਬ ਦੇ ਨਾਮ ਦਾ ਆਸਰਾ ਘੁਟ ਕੇ ਪਕੜ।

English meaning

O my mind, hold tight to the Support of the Lord's Name.

ਤੁਝੈ. ਨ ਲਾਗੈ; ਤਾਤਾ ਝੋਲਾ ॥੧॥ ਰਹਾਉ ॥

tujhai. na laagai; taataa jholaa |1| rahaau |

ਪੰਜਾਬੀ ਅਰਥ

ਤੈਨੂੰ ਹਵਾ ਦਾ ਗਰਮ ਬੁੱਲਾ ਤਕ ਭੀ ਨਹੀਂ ਛੁਹੇਗਾ। ਠਹਿਰਾਉ।

English meaning

The hot winds shall never even touch you. ||1||Pause||

ਜਿਉ ਬੋਹਿਥੁ; ਭੈ ਸਾਗਰ ਮਾਹਿ ॥

jiau bohith; bhai saagar maeh |

ਪੰਜਾਬੀ ਅਰਥ

ਜਿਸ ਤਰ੍ਹਾਂ ਭਿਆਨਕ ਸਮੁੰਦਰ ਵਿੱਚ ਜਹਾਜ ਸਹਾਈ ਹੁੰਦਾ ਹੈ,

English meaning

Like a boat in the ocean of fear;

ਅੰਧਕਾਰ; ਦੀਪਕ ਦੀਪਾਹਿ ॥

andhakaar; deepak deepaeh |

ਪੰਜਾਬੀ ਅਰਥ

ਜਿਸ ਤਰ੍ਹਾਂ ਦੀਵਾ ਅਨ੍ਹੇਰੇ ਨੂੰ ਪ੍ਰਕਾਸ਼ ਕਰ ਦਿੰਦਾ ਹੈ,

English meaning

like a lamp which illumines the darkness;

ਅਗਨਿ ਸੀਤ ਕਾ; ਲਾਹਸਿ ਦੂਖ ॥

agan seet kaa; laahas dookh |

ਪੰਜਾਬੀ ਅਰਥ

ਜਿਸ ਤਰ੍ਹਾਂ ਅੱਗ ਠੰਢ ਦੀ ਪੀੜ ਨੂੰ ਦੂਰ ਕਰ ਦਿੰਦੀ ਹੈ,

English meaning

like fire which takes away the pain of cold

ਨਾਮੁ ਜਪਤ; ਮਨਿ ਹੋਵਤ ਸੂਖ ॥੨॥

naam japat; man hovat sookh |2|

ਪੰਜਾਬੀ ਅਰਥ

ਏਸੇ ਤਰ੍ਹਾਂ ਹੀ ਨਾਮ ਦੇ ਸਿਮਰਨ ਰਾਹੀਂ ਆਤਮਾ ਨੂੰ ਸ਼ਾਤੀ ਪ੍ਰਾਪਤ ਹੋ ਜਾਂਦੀ ਹੈ।

English meaning

- just so, chanting the Name, the mind becomes peaceful. ||2||

ਉਤਰਿ ਜਾਇ; ਤੇਰੇ ਮਨ ਕੀ ਪਿਆਸ ॥

autar jaae; tere man kee piaas |

ਪੰਜਾਬੀ ਅਰਥ

ਤੇਰੇ ਮਨੂਏ ਦੀ ਤਿਹ ਬੁਝ ਜਾਵੇਗੀ।

English meaning

The thirst of your mind shall be quenched,

ਪੂਰਨ ਹੋਵੈ; ਸਗਲੀ ਆਸ ॥

pooran hovai; sagalee aas |

ਪੰਜਾਬੀ ਅਰਥ

ਸਾਰੀਆ ਖ਼ਾਹਿਸ਼ਾਂ ਖੂਰੀਆਂ ਹੋ ਜਾਣਗੀਆਂ।

English meaning

and all hopes shall be fulfilled.

ਡੋਲੈ ਨਾਹੀ; ਤੁਮਰਾ ਚੀਤੁ ॥

ddolai naahee; tumaraa cheet |

ਪੰਜਾਬੀ ਅਰਥ

ਤੇਰਾ ਮਨੂਆ ਡਿਕਡੋਲੇ ਨਹੀਂ ਖਾਏਗਾ।

English meaning

Your consciousness shall not waver.

ਅੰਮਿ੍ਰਤ ਨਾਮੁ; ਜਪਿ ਗੁਰਮੁਖਿ ਮੀਤ ॥੩॥

amrit naam; jap guramukh meet |3|

ਪੰਜਾਬੀ ਅਰਥ

ਜੇਕਰ ਹੇ ਮਿਤ੍ਰ! ਤੂੰ ਗੁਰਾਂ ਦੀ ਦਇਆ ਦੁਆਰਾ ਨਾਮ ਸੁਧਾਰਸ ਦਾ ਸਿਮਰਨ ਕਰੇ।

English meaning

Meditate on the Ambrosial Naam as Gurmukh, O my friend. ||3||

ਨਾਮੁ ਅਉਖਧੁ; ਸੋਈ ਜਨੁ ਪਾਵੈ ॥

naam aaukhadh; soee jan paavai |

ਪੰਜਾਬੀ ਅਰਥ

ਕੇਵਲ ਓਹੀ ਇਨਸਾਨ ਨਾਮ ਦੀ ਦਵਾਈ ਨੂੰ ਪਾਉਂਦਾ ਹੈ,

English meaning

He alone receives the panacea, the medicine of the Naam,

ਕਰਿ ਕਿਰਪਾ; ਜਿਸੁ ਆਪਿ ਦਿਵਾਵੈ ॥

kar kirapaa; jis aap divaavai |

ਪੰਜਾਬੀ ਅਰਥ

ਜਿਸ ਨੂੰ ਪ੍ਰਭੂ ਆਪੇ ਦਇਆ ਧਾਰ ਕੇ ਦਿਵਾਉਂਦਾ ਹੈ।

English meaning

unto whom the Lord, in His Grace, bestows it.

ਹਰਿ ਹਰਿ ਨਾਮੁ; ਜਾ ਕੈ ਹਿਰਦੈ ਵਸੈ ॥

har har naam; jaa kai hiradai vasai |

ਪੰਜਾਬੀ ਅਰਥ

ਜਿਸ ਦੇ ਦਿਲ ਅੰਦਰ ਵਾਹਿਗੁਰੂ ਸੁਆਮੀ ਦਾ ਨਾਮ ਨਿਵਾਸ ਰਖਦਾ ਹੈ,

English meaning

One whose heart is filled with the Name of the Lord, Har, Har

ਦੂਖੁ ਦਰਦੁ ਤਿਹ; ਨਾਨਕ. ਨਸੈ ॥੪॥੧੦॥੭੯॥

dookh darad tih; naanak. nasai |4|10|79|

ਪੰਜਾਬੀ ਅਰਥ

ਹੇ ਨਾਨਕ! ਉਸ ਦੀ ਪੀੜ ਤੇ ਗਮ ਨਵਿਰਤ ਹੋ ਜਾਂਦੇ ਹਨ।

English meaning

- O Nanak, his pains and sorrows are eliminated. ||4||10||79||