ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad EZ8

Shabad

Read the complete Shabad with available meanings.

ਪਵੜੀ ॥

pavarree |

ਪੰਜਾਬੀ ਅਰਥ

ਪਉੜੀ।

English meaning

Pauree:

ਜਾਤੀ ਦੈ ਕਿਆ ਹਥਿ; ਸਚੁ ਪਰਖੀਐ ॥

jaatee dai kiaa hath; sach parakheeai |

ਪੰਜਾਬੀ ਅਰਥ

ਜਾਤ ਦੇ ਵੱਸ ਵਿੱਚ ਕੀ ਹੈ? ਸੱਚਾਈ ਪਰਖੀ ਤੇ ਪੜਤਾਲੀ ਜਾਣੀ ਹੈ।

English meaning

What good is social class and status? Truthfulness is measured within.

ਮਹੁਰਾ ਹੋਵੈ ਹਥਿ; ਮਰੀਐ ਚਖੀਐ ॥

mahuraa hovai hath; mareeai chakheeai |

ਪੰਜਾਬੀ ਅਰਥ

ਉੱਚੀ ਜਾਤੀ ਦਾ ਹੰਕਾਰ ਜ਼ਹਿਰ ਦੀ ਨਿਆਈ ਹੈ, ਜਿਸ ਨੂੰ ਕਰ ਵਿੱਚ ਲੈਣ ਅਤੇ ਖਾਣ ਦੁਆਰਾ ਆਦਮੀ ਮਰ ਜਾਂਦਾ ਹੈ।

English meaning

Pride in one's status is like poison-holding it in your hand and eating it, you shall die.

ਸਚੇ ਕੀ ਸਿਰਕਾਰ; ਜੁਗੁ ਜੁਗੁ ਜਾਣੀਐ ॥

sache kee sirakaar; jug jug jaaneeai |

ਪੰਜਾਬੀ ਅਰਥ

ਸੱਚੇ ਸਾਹਿਬ ਦੀ ਪਾਤਸ਼ਾਹੀ ਸਾਰਿਆਂ ਯੁਗਾਂ ਅੰਦਰ ਜਾਣੀ ਜਾਂਦੀ ਹੈ।

English meaning

The True Lord's Sovereign Rule is known throughout the ages.

ਹੁਕਮੁ ਮੰਨੇ ਸਿਰਦਾਰੁ; ਦਰਿ ਦੀਬਾਣੀਐ ॥

hukam mane siradaar; dar deebaaneeai |

ਪੰਜਾਬੀ ਅਰਥ

ਜੋ ਉਸ ਦੇ ਫੁਰਮਾਨ ਦੀ ਪਾਲਣਾ ਕਰਦਾ ਹੈ, ਉਹ ਉਸ ਦੇ ਦਰਬਾਰ ਅੰਦਰ ਮਨਸਬਦਾਰ ਹੋ ਜਾਂਦਾ ਹੈ।

English meaning

One who respects the Hukam of the Lord's Command is honored and respected in the Court of the Lord.

ਫੁਰਮਾਨੀ ਹੈ ਕਾਰ; ਖਸਮਿ ਪਠਾਇਆ ॥

furamaanee hai kaar; khasam patthaaeaa |

ਪੰਜਾਬੀ ਅਰਥ

ਆਪਣੀ ਸੇਵਾ ਕਮਾਉਣ ਦੀ ਆਗਿਆ ਫੁਰਮਾ ਕੇ ਸਾਹਿਬ ਨੇ ਬੰਦੇ ਨੂੰ ਸੰਸਾਰ ਵਿੱਚ ਭੇਜਿਆ ਹੈ।

English meaning

By the Order of our Lord and Master, we have been brought into this world.

ਤਬਲਬਾਜ ਬੀਚਾਰ; ਸਬਦਿ ਸੁਣਾਇਆ ॥

tabalabaaj beechaar; sabad sunaaeaa |

ਪੰਜਾਬੀ ਅਰਥ

ਗੁਰੂ-ਨਗਾਰਚੀ ਨੇ ਗੁਰਬਾਣੀ ਦੇ ਜ਼ਰੀਏ, ਇਸ ਸਾਹਿਬ ਦੇ ਸਿਮਰਨ ਦੀ ਦੇਹੀ ਫੇਰੀ ਹੈ।

English meaning

The Drummer, the Guru, has announced the Lord's meditation, through the Word of the Shabad.

ਇਕਿ ਹੋਏ ਅਸਵਾਰ; ਇਕਨਾ ਸਾਖਤੀ ॥

eik hoe asavaar; ikanaa saakhatee |

ਪੰਜਾਬੀ ਅਰਥ

ਇਸ ਨੂੰ ਸੁਣ ਕੇ ਕਈ ਆਪਣੇ ਘੋੜਿਆਂ ਤੇ ਚੜ੍ਹ ਗਏ ਹਨ, ਤੇ ਕਈ ਉਨ੍ਹਾਂ ਨੂੰ ਤਿਆਰ ਕਰ ਰਹੇ ਹਨ।

English meaning

Some have mounted their horses in response, and others are saddling up.

ਇਕਨੀ ਬਧੇ ਭਾਰ; ਇਕਨਾ ਤਾਖਤੀ ॥੧੦॥

eikanee badhe bhaar; ikanaa taakhatee |10|

ਪੰਜਾਬੀ ਅਰਥ

ਕਈਆਂ ਨੇ ਆਪਣੇ ਬੋਝ ਬੰਨ੍ਹ ਲਏ ਹਨ ਅਤੇ ਕਈ ਤਾਂ ਸਵਾਰ ਹੋ ਕੇ ਤੁਰ ਭੀ ਗਏ ਹਨ।

English meaning

Some have tied up their bridles, and others have already ridden off. ||10||