ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad EWD

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਊੜੀ।

English meaning

Pauree:

ਰਾਜੇ ਰਯਤਿ ਸਿਕਦਾਰ; ਕੋਇ. ਨ ਰਹਸੀਓ ॥

raaje rayat sikadaar; koe. na rahaseeo |

ਪੰਜਾਬੀ ਅਰਥ

ਪਾਤਸ਼ਾਹਾਂ, ਪਰਜਾ ਅਤੇ ਚੋਧਰੀਆਂ ਵਿਚੋਂ ਕਿਸੇ ਨੇ ਭੀ ਨਹੀਂ ਰਹਿਣਾ।

English meaning

Neither the kings, nor their subjects, nor the leaders shall remain.

ਹਟ ਪਟਣ ਬਾਜਾਰ; ਹੁਕਮੀ ਢਹਸੀਓ ॥

hatt pattan baajaar; hukamee dtahaseeo |

ਪੰਜਾਬੀ ਅਰਥ

ਦੁਕਾਨਾਂ ਸ਼ਹਿਰ ਅਤੇ ਬਾਜਾਰ ਵਾਹਿਗੁਰੂ ਦੇ ਹੁਕਮ ਦੁਆਰਾ ਖੇਰੂ ਖੇਰੂ ਹੋ ਜਾਣਗੇ।

English meaning

The shops, the cities and the streets shall eventually disintegrate, by the Hukam of the Lord's Command.

ਪਕੇ ਬੰਕ ਦੁਆਰ; ਮੂਰਖੁ ਜਾਣੈ ਆਪਣੇ ॥

pake bank duaar; moorakh jaanai aapane |

ਪੰਜਾਬੀ ਅਰਥ

ਪੁਖਤਾ ਬਣੇ ਹੋਏ ਅਤੇ ਸੁੰਦਰ ਮੰਦਰ ਨੂੰ ਮੁੜ੍ਹ ਆਪਣੇ ਨਿੱਜ ਦੇ ਸਮਝਦਾ ਹੈ।

English meaning

Those solid and beautiful mansions-the fools think that they belong to them.

ਦਰਬਿ ਭਰੇ ਭੰਡਾਰ; ਰੀਤੇ ਇਕਿ ਖਣੇ ॥

darab bhare bhanddaar; reete ik khane |

ਪੰਜਾਬੀ ਅਰਥ

ਧੰਨ ਦੌਲਤ ਨਾਲ ਪਰੀ-ਪੂਰਨ ਖ਼ਜ਼ਾਨੇ ਇਕ ਮੁਹਤ ਅੰਦਰ ਖਾਲੀ ਹੋ ਜਾਂਦੇ ਹਨ।

English meaning

The treasure-houses, filled with wealth, shall be emptied out in an instant.

ਤਾਜੀ ਰਥ ਤੁਖਾਰ; ਹਾਥੀ ਪਾਖਰੇ ॥

taajee rath tukhaar; haathee paakhare |

ਪੰਜਾਬੀ ਅਰਥ

ਕੋਤਲ, ਸੁੰਦਰ ਗੱਡੀਆਂ, ਊਠ, ਹਾਥੀ ਸਣੇ ਅੰਬਾਰੀਆਂ ਦੇ,

English meaning

The horses, chariots, camels and elephants, with all their decorations;

ਬਾਗ ਮਿਲਖ ਘਰ ਬਾਰ; ਕਿਥੈ. ਸਿ ਆਪਣੇ ॥

baag milakh ghar baar; kithai. si aapane |

ਪੰਜਾਬੀ ਅਰਥ

ਬਗੀਚੇ ਜਾਇਦਾਦਾਂ ਮਕਾਨ ਤੇ ਇਮਾਰਤਾ ਖੈਮੇ, ਓ ਕਿਸ ਥਾਂ ਤੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ;

English meaning

the gardens, lands, houses, tents, soft beds and satin pavilions -

ਤੰਬੂ ਪਲੰਘ ਨਿਵਾਰ; ਸਰਾਇਚੇ ਲਾਲਤੀ ॥

tanboo palangh nivaar; saraaeiche laalatee |

ਪੰਜਾਬੀ ਅਰਥ

ਸਮੈਤ ਨਵਾਰ ਦੇ ਉਣੇ ਹੋਏ ਪਲੰਘ ਅਤੇ ਅਤਲਸੀ ਕਨਾਤਾ?

English meaning

Oh, where are those things, which they believe to be their own?

ਨਾਨਕ. ਸਚ ਦਾਤਾਰੁ; ਸਿਨਾਖਤੁ ਕੁਦਰਤੀ ॥੮॥

naanak. sach daataar; sinaakhat kudaratee |8|

ਪੰਜਾਬੀ ਅਰਥ

ਨਾਨਕ, ਸਤਿ ਹੈ ਬਖਸ਼ਸ਼ਾ ਕਰਨ ਵਾਲਾ ਸੁਆਮੀ ਜੋ ਆਪਣੀ ਅਪਾਰ ਸ਼ਕਤੀ ਦੁਆਰਾ ਪਛਾਣਿਆਂ ਜਾਂਦਾ ਹੈ।

English meaning

O Nanak, the True One is the Giver of all; He is revealed through His All-powerful Creative Nature. ||8||