ਪਉੜੀ ॥
paurree |
ਪਉੜੀ।
Pauree:
Read the complete Shabad with available meanings.
ਪਉੜੀ ॥
paurree |
ਪਉੜੀ।
Pauree:
ਨਾਰੀ ਪੁਰਖ ਪਿਆਰੁ; ਪ੍ਰੇਮਿ ਸੀਗਾਰੀਆ ॥
naaree purakh piaar; prem seegaareea |
ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ ਅਤੇ ਉਸ ਦੀ ਪ੍ਰੀਤ ਨਾਲ ਸ਼ਿੰਗਾਰੀ ਹੋਈ ਹੈ।
The soul-bride loves her Husband Lord; she is embellished with His Love.
ਕਰਨਿ ਭਗਤਿ. ਦਿਨੁ ਰਾਤਿ; ਨ ਰਹਨੀ. ਵਾਰੀਆ ॥
karan bhagat. din raat; na rahanee. vaareea |
ਦਿਹੁੰ ਰੈਣ ਉਹ ਉਸ ਦੀ ਪ੍ਰੇਮ ਮਈ ਸੇਵਾ ਕਮਾਉਂਦੀ ਹੈ ਅਤੇ ਰੋਕਣ ਦੁਆਰਾ ਉਹ ਰੁਕਦੀ ਨਹੀਂ।
She worships Him day and night; she cannot be restrained from doing so.
ਮਹਲਾ ਮੰਝਿ ਨਿਵਾਸੁ; ਸਬਦਿ ਸਵਾਰੀਆ ॥
mahalaa manjh nivaas; sabad savaareea |
ਸਾਈਂ ਦੇ ਮੰਦਰ ਅੰਦਰ ਉਸ ਦਾ ਵਸੇਬਾ ਹੈ ਅਤੇ ਉਸ ਦੇ ਨਾਮ ਨਾਲ ਊਹ ਸਜੀ ਧਜੀ ਹੋਈ ਹੈ।
In the Mansion of the Lord's Presence, she has made her home; she is adorned with the Word of His Shabad.
ਸਚੁ ਕਹਨਿ ਅਰਦਾਸਿ; ਸੇ ਵੇਚਾਰੀਆ ॥
sach kehan aradaas; se vechaareea |
ਉਹ ਮਸਕੀਨ ਸੱਚੇ ਦਿਲੋਂ ਪ੍ਰਾਰਥਨਾਂ ਕਰਦੀ ਹੈ।
She is humble, and she offers her true and sincere prayer.
ਸੋਹਨਿ ਖਸਮੈ ਪਾਸਿ; ਹੁਕਮਿ ਸਿਧਾਰੀਆ ॥
sohan khasamai paas; hukam sidhaareea |
ਉਹ ਆਪਣੇ ਮਾਲਕ ਦੇ ਕੋਲ ਸੁੰਦਰ ਲੱਗਦੀ ਹੈ ਅਤੇ ਉਸ ਦੇ ਫੁਰਮਾਨ ਅਨੁਸਾਰ ਤੁਰਦੀ ਹੈ।
She is beautiful in the Company of her Lord and Master; she walks in the Way of His Will.
ਸਖੀ ਕਹਨਿ ਅਰਦਾਸਿ; ਮਨਹੁ ਪਿਆਰੀਆ ॥
sakhee kehan aradaas; manahu piaareea |
ਆਪਣੀਆਂ ਦਿਲੀ ਤੇ ਸਨੇਹੀ ਸਹੀਆਂ ਨਾਲ ਉਹ ਆਪਣੇ ਸਿਰ ਦੇ ਸਾਈਂ ਅੱਗੇ ਬੇਨਤੀ ਆਖਦੀ ਹੈ।
With her dear friends, she offers her heart-felt prayers to her Beloved.
ਬਿਨੁ ਨਾਵੈ. ਧਿ੍ਰਗੁ ਵਾਸੁ; ਫਿਟੁ ਸੁ ਜੀਵਿਆ ॥
bin naavai. dhrig vaas; fitt su jeeviaa |
ਲਾਨ੍ਹਤ ਮਾਰਿਆ ਹੈ ਵਾਸਾ, ਅਤੇ ਧ੍ਰਿਕਾਰ ਯੋਗ ਹੈ ਜੀਵਨ, ਉਨ੍ਹਾਂ ਦਾ ਜੋ ਸਾਹਿਬ ਦੇ ਨਾਮ ਦੇ ਬਗੈਰ ਹਨ।
Cursed is that home, and shameful is that life, which is without the Name of the Lord.
ਸਬਦਿ ਸਵਾਰੀਆਸੁ; ਅੰਮਿ੍ਰਤੁ ਪੀਵਿਆ ॥੨੨॥
sabad savaareeaas; amrit peeviaa |22|
ਉਹ ਆਪਣੇ ਸੁਆਮੀ ਦੇ ਨਾਮ ਨਾਲ ਸ਼ਿੰਗਾਰੀ ਹੋਈ ਹੈ ਅਤੇ ਸੁਧਾ-ਰਸ ਪਾਨ ਕਰਦੀ ਹੈ।
But she who is adorned with the Word of His Shabad, drinks in the Amrit of His Nectar. ||22||