ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad E2K

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

ਸਤਿਗੁਰੁ ਹੋਇ ਦਇਆਲੁ; ਤ ਸਰਧਾ ਪੂਰੀਐ ॥

satigur hoe deaal; ta saradhaa pooreeai |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਾਂ ਸਧਰ ਪੂਰੀ ਹੋ ਜਾਂਦੀ ਹੈ।

English meaning

When the True Guru is merciful, then your desires will be fulfilled.

ਸਤਿਗੁਰੁ ਹੋਇ ਦਇਆਲੁ; ਨ ਕਬਹੂੰ ਝੂਰੀਐ ॥

satigur hoe deaal; na kabahoon jhooreeai |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਬੰਦਾ ਕਦਾਚਿੱਤ ਪਛਤਾਉਂਦਾ ਨਹੀਂ।

English meaning

When the True Guru is merciful, you will never grieve.

ਸਤਿਗੁਰੁ ਹੋਇ ਦਇਆਲੁ; ਤਾ ਦੁਖੁ. ਨ ਜਾਣੀਐ ॥

satigur hoe deaal; taa dukh. na jaaneeai |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ ਤਦ ਬੰਦਾ ਤਕਲੀਫ ਨੂੰ ਜਾਣਦਾ ਹੀ ਨਹੀਂ।

English meaning

When the True Guru is merciful, you will know no pain.

ਸਤਿਗੁਰੁ ਹੋਇ ਦਇਆਲੁ; ਤਾ ਹਰਿ ਰੰਗੁ ਮਾਣੀਐ ॥

satigur hoe deaal; taa har rang maaneeai |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦੋਂ ਆਦਮੀ ਰੱਬ ਦੀ ਪ੍ਰੀਤ ਦਾ ਆਨੰਦ ਲੈਂਦਾ ਹੈ।

English meaning

When the True Guru is merciful, you will enjoy the Lord's Love.

ਸਤਿਗੁਰੁ ਹੋਇ ਦਇਆਲੁ; ਤਾ ਜਮ ਕਾ ਡਰੁ ਕੇਹਾ ॥

satigur hoe deaal; taa jam kaa ddar kehaa |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਆਦਮੀ ਨੂੰ ਮੌਤ ਦਾ ਤ੍ਰਾਹ ਕਾਹਦਾ ਹੈ?

English meaning

When the True Guru is merciful, then why should you fear death?

ਸਤਿਗੁਰੁ ਹੋਇ ਦਇਆਲੁ; ਤਾ ਸਦ ਹੀ ਸੁਖੁ ਦੇਹਾ ॥

satigur hoe deaal; taa sad hee sukh dehaa |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਸਰੀਰ ਨੂੰ ਹਮੇਸ਼ਾਂ ਆਰਾਮ ਹੁੰਦਾ ਹੈ।

English meaning

When the True Guru is merciful, the body is always at peace.

ਸਤਿਗੁਰੁ ਹੋਇ ਦਇਆਲੁ; ਤਾ ਨਵ ਨਿਧਿ ਪਾਈਐ ॥

satigur hoe deaal; taa nav nidh paaeeai |

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਨੌਂ ਖਜਾਨੇ ਪ੍ਰਾਪਤ ਹੋ ਜਾਂਦੇ ਹਨ।

English meaning

When the True Guru is merciful, the nine treasures are obtained.

ਸਤਿਗੁਰੁ ਹੋਇ ਦਇਆਲੁ; ਤ ਸਚਿ ਸਮਾਈਐ ॥੨੫॥

satigur hoe deaal; ta sach samaaeeai |25|

ਪੰਜਾਬੀ ਅਰਥ

ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ, ਤਦ ਇਨਸਾਨ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।

English meaning

When the True Guru is merciful, you shall be absorbed in the True Lord. ||25||