ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad DTP

Shabad

Read the complete Shabad with available meanings.

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

ਪੰਜਾਬੀ ਅਰਥ

ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।

English meaning

Gauree Gwaarayree, Fifth Mehl:

ਪ੍ਰਾਣੀ ਜਾਣੈ; ਇਹੁ ਤਨੁ ਮੇਰਾ ॥

praanee jaanai; ihu tan meraa |

ਪੰਜਾਬੀ ਅਰਥ

ਜੀਵ ਖਿਆਲ ਕਰਦਾ ਹੈ ਕਿ ਇਹ ਦੇਹਿ ਉਸ ਦੀ ਆਪਣੀ ਹੈ।

English meaning

The mortal claims this body as his own.

ਬਹੁਰਿ ਬਹੁਰਿ; ਉਆਹੂ ਲਪਟੇਰਾ ॥

bahur bahur; uaahoo lapatteraa |

ਪੰਜਾਬੀ ਅਰਥ

ਮੁੜ ਮੁੜ ਕੇ ਉਹ ਉਸ ਨਾਲ ਚਿਮੜਦਾ ਹੈ।

English meaning

Again and again, he clings to it.

ਪੁਤ੍ਰ ਕਲਤ੍ਰ; ਗਿਰਸਤ ਕਾ ਫਾਸਾ ॥

putr kalatr; girasat kaa faasaa |

ਪੰਜਾਬੀ ਅਰਥ

ਬੱਚੇ, ਵਹੁਟੀ ਅਤੇ ਘਰ ਬਾਰ ਫਾਹੀਆਂ ਹਨ।

English meaning

He is entangled with his children, his wife and household affairs.

ਹੋਨੁ ਨ ਪਾਈਐ; ਰਾਮ ਕੇ ਦਾਸਾ ॥੧॥

hon na paaeeai; raam ke daasaa |1|

ਪੰਜਾਬੀ ਅਰਥ

ਪ੍ਰਾਣੀ ਸਾਹਿਬ ਦਾ ਸੇਵਕ ਨਹੀਂ ਹੋ ਸਕਦਾ।

English meaning

He cannot be the slave of the Lord. ||1||

ਕਵਨ ਸੁ ਬਿਧਿ; ਜਿਤੁ ਰਾਮ ਗੁਣ ਗਾਇ ॥

kavan su bidh; jit raam gun gaae |

ਪੰਜਾਬੀ ਅਰਥ

ਉਹ ਕਿਹੜਾ ਤ੍ਰੀਕਾ ਹੈ ਜਿਸ ਦੁਆਰਾ ਸਰਬ ਵਿਆਪਕ ਸਾਈਂ ਦਾ ਜੱਸ ਗਾਇਨ ਕੀਤਾ ਜਾਵੇ?

English meaning

What is that way, by which the Lord's Praises might be sung?

ਕਵਨ ਸੁ ਮਤਿ; ਜਿਤੁ ਤਰੈ ਇਹ ਮਾਇ ॥੧॥ ਰਹਾਉ ॥

kavan su mat; jit tarai ih maae |1| rahaau |

ਪੰਜਾਬੀ ਅਰਥ

ਉਹ ਕਿਹੜੀ ਅਕਲ ਹੈ, ਜਿਸ ਦੁਆਰਾ ਇਹ ਪ੍ਰਾਣੀ ਪਾਰ ਉਤਰ ਜਾਵੇ ਹੇ ਮਾਤਾ? ਠਹਿਰਾਓ।

English meaning

What is that intellect, by which this person might swim across, O mother? ||1||Pause||

ਜੋ ਭਲਾਈ; ਸੋ ਬੁਰਾ ਜਾਨੈ ॥

jo bhalaaee; so buraa jaanai |

ਪੰਜਾਬੀ ਅਰਥ

ਜੋ ਉਸ ਦੀ ਬਿਹਤਰੀ ਲਈ ਹੈ ਉਸ ਨੂੰ ਉਹ ਮਾੜਾ ਸਮਝਦਾ ਹੈ।

English meaning

That which is for his own good, he thinks is evil.

ਸਾਚੁ ਕਹੈ; ਸੋ ਬਿਖੈ ਸਮਾਨੈ ॥

saach kahai; so bikhai samaanai |

ਪੰਜਾਬੀ ਅਰਥ

ਜੇਕਰ ਕੋਈ ਉਸ ਨੂੰ ਸੱਚ ਆਖੇ, ਤਾਂ ਉਹ ਉਸ ਨੂੰ ਜ਼ਹਿਰ ਦੀ ਮਾਨੰਦ ਖਿਆਲ ਕਰਦਾ ਹੈ।

English meaning

If someone tells him the truth, he looks upon that as poison.

ਜਾਣੈ ਨਾਹੀ; ਜੀਤ ਅਰੁ ਹਾਰ ॥

jaanai naahee; jeet ar haar |

ਪੰਜਾਬੀ ਅਰਥ

ਉਹ ਨਹੀਂ ਜਾਣਦਾ ਕਿ ਫਤਹਿ ਕੀ ਹੈ ਅਤੇ ਸ਼ਿਕਸਤ ਕੀ ਹੈ?

English meaning

He cannot tell victory from defeat.

ਇਹੁ ਵਲੇਵਾ; ਸਾਕਤ ਸੰਸਾਰ ॥੨॥

eihu valevaa; saakat sansaar |2|

ਪੰਜਾਬੀ ਅਰਥ

ਇਹ ਹੈ ਜੀਵਨ ਦਾ ਵਰਤ-ਵਰਤਾਰਾ ਮਲੇਛ ਦਾ ਇਹ ਜਹਾਨ ਵਿੱਚ।

English meaning

This is the way of life in the world of the faithless cynic. ||2||

ਜੋ ਹਲਾਹਲ; ਸੋ ਪੀਵੈ ਬਉਰਾ ॥

jo halaahal; so peevai bauraa |

ਪੰਜਾਬੀ ਅਰਥ

ਜਿਹੜੀ ਪ੍ਰਾਣ-ਨਾਸਕ ਜ਼ਹਿਰ ਹੈ, ਪਾਗਲ ਪੁਰਸ਼ ਉਸ ਨੂੰ ਪਾਨ ਕਰਦਾ ਹੈ।

English meaning

The demented fool drinks in the deadly poison,

ਅੰਮਿ੍ਰਤੁ ਨਾਮੁ; ਜਾਨੈ ਕਰਿ ਕਉਰਾ ॥

amrit naam; jaanai kar kauraa |

ਪੰਜਾਬੀ ਅਰਥ

ਸੁਧਾਰਸ ਨਾਮ ਨੂੰ ਉਹ ਕਊੜਾ ਕਰ ਕੇ ਜਾਣਦਾ ਹੈ।

English meaning

while he believes the Ambrosial Naam to be bitter.

ਸਾਧਸੰਗ ਕੈ; ਨਾਹੀ ਨੇਰਿ ॥

saadhasang kai; naahee ner |

ਪੰਜਾਬੀ ਅਰਥ

ਸਤਿਸੰਗਤ ਦੇ ਉਹ ਨੇੜੇ ਨਹੀਂ ਲਗਦਾ।

English meaning

He does not even approach the Saadh Sangat, the Company of the Holy;

ਲਖ ਚਉਰਾਸੀਹ; ਭ੍ਰਮਤਾ ਫੇਰਿ ॥੩॥

lakh chauraaseeh; bhramataa fer |3|

ਪੰਜਾਬੀ ਅਰਥ

ਚੁਰਾਸੀ ਲੱਖ ਜੂਨੀਆਂ ਅੰਦਰ ਉਹ ਭਟਕਦਾ ਫਿਰਦਾ ਹੈ।

English meaning

he wanders lost through 8.4 million incarnations. ||3||

ਏਕੈ ਜਾਲਿ; ਫਹਾਏ ਪੰਖੀ ॥

ekai jaal; fahaae pankhee |

ਪੰਜਾਬੀ ਅਰਥ

ਮਾਇਆ ਦੇ ਇਕੋ ਹੀ ਫੰਧੇ ਵਿੱਚ ਪੰਛੀ ਫਸੇ ਹੋਏ ਹਨ।

English meaning

The birds are caught in the net of Maya;

ਰਸਿ ਰਸਿ ਭੋਗ ਕਰਹਿ; ਬਹੁ ਰੰਗੀ ॥

ras ras bhog kareh; bahu rangee |

ਪੰਜਾਬੀ ਅਰਥ

ਸੰਸਾਰੀ ਮੋਹ ਅੰਦਰ ਭਿੱਜ ਕੇ ਉਹ ਉਥੇ ਅਨੇਕਾਂ ਤਰ੍ਹਾਂ ਦੀਆਂ ਰੰਗ ਰਲੀਆਂ ਮਾਣਦੇ ਹਨ।

English meaning

immersed in the pleasures of love, they frolic in so many ways.

ਕਹੁ ਨਾਨਕ; ਜਿਸੁ ਭਏ ਕਿ੍ਰਪਾਲ ॥

kahu naanak; jis bhe kripaal |

ਪੰਜਾਬੀ ਅਰਥ

ਗੁਰੂ ਜੀ ਫੁਰਮਾਉਂਦੇ ਹਨ, ਜਿਸ ਉਤੇ ਮਾਲਕ ਮਿਹਰਬਾਨ ਹੋਇਆ ਹੈ,

English meaning

Says Nanak, the Perfect Guru has cut away the noose from those,

ਗੁਰਿ ਪੂਰੈ; ਤਾ ਕੇ ਕਾਟੇ ਜਾਲ ॥੪॥੧੩॥੮੨॥

gur poorai; taa ke kaatte jaal |4|13|82|

ਪੰਜਾਬੀ ਅਰਥ

ਪੂਰਨ ਗੁਰਾਂ ਨੇ ਉਸ ਦੀ ਫਾਹੀ ਕਟ ਦਿੱਤੀ ਹੈ।

English meaning

Unto whom the Lord has shown His Mercy. ||4||13||82||