ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad DHQ

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਏਹੁ ਮਨੋ ਮੂਰਖੁ ਲੋਭੀਆ; ਲੋਭੇ ਲਗਾ ਲੁੋਭਾਨੁ ॥

ehu mano moorakh lobheea; lobhe lagaa luobhaan |

ਪੰਜਾਬੀ ਅਰਥ

ਇਹ ਬੇਵਕੂਫ਼ ਤੇ ਲਾਲਚੀ ਜਿੰਦੜੀ ਲਾਲਚ ਨਾਲ ਜੁੜੀ ਅਤੇ ਉਸ ਦੀ ਬਹਿਕਾਈ ਹੋਈ ਹੈ।

English meaning

This foolish mind is greedy; through greed, it becomes even more attached to greed.

ਸਬਦਿ ਨ ਭੀਜੈ. ਸਾਕਤਾ; ਦੁਰਮਤਿ ਆਵਨੁ ਜਾਨੁ ॥

sabad na bheejai. saakataa; duramat aavan jaan |

ਪੰਜਾਬੀ ਅਰਥ

ਮਾਦਾ-ਪ੍ਰਸਤ ਅਤੇ ਮੰਦ-ਅਕਲ ਹੋਣ ਕਰਕੇ ਇਹ ਹਰੀ ਨਾਮ ਅੰਦਰ ਨਹੀਂ ਭਿਜਦੀ ਅਤੇ ਆਉਂਦੀਂ ਤੇ ਜਾਂਦੀ ਰਹਿੰਦੀ ਹੈ।

English meaning

The evil-minded shaaktas, the faithless cynics, are not attuned to the Shabad; they come and go in reincarnation.

ਸਾਧੂ ਸਤਗੁਰੁ ਜੇ ਮਿਲੈ; ਤਾ ਪਾਈਐ ਗੁਣੀ ਨਿਧਾਨੁ ॥੧॥

saadhoo satagur je milai; taa paaeeai gunee nidhaan |1|

ਪੰਜਾਬੀ ਅਰਥ

ਜੇਕਰ ਬੰਦੇ ਨੂੰ ਸੰਤ-ਸਰੂਪ ਸੱਚੇ ਗੁਰੂ ਜੀ ਮਿਲ ਪੈਣ, ਤਦ, ਉਹ ਉੱਚੇ ਗੁਣਾਂ ਦੇ ਖ਼ਜ਼ਾਨੇ (ਹਰੀ) ਨੂੰ ਪਾ ਲੈਂਦਾ ਹੈ।

English meaning

One who meets with the Holy True Guru finds the Treasure of Excellence. ||1||

ਮਨ ਰੇ; ਹਉਮੈ ਛੋਡਿ ਗੁਮਾਨੁ ॥

man re; haumai chhodd gumaan |

ਪੰਜਾਬੀ ਅਰਥ

ਹੈ (ਮੇਰੇ) ਮਨ! ਸਵੈ-ਪੂਜਾ ਤੇ ਸਵੈ-ਹੰਗਤਾ ਨੂੰ ਤਿਆਗ ਦੇ।

English meaning

O mind, renounce your egotistical pride.

ਹਰਿ ਗੁਰੁ ਸਰਵਰੁ ਸੇਵਿ ਤੂ; ਪਾਵਹਿ ਦਰਗਹ ਮਾਨੁ ॥੧॥ ਰਹਾਉ ॥

har gur saravar sev too; paaveh daragah maan |1| rahaau |

ਪੰਜਾਬੀ ਅਰਥ

ਤੂੰ ਪਵਿੱਤਰਤਾ ਦੇ ਸਮੁੰਦਰ ਰੱਬ-ਰੂਪ ਗੁਰਾਂ ਦੀ ਟਹਿਲ ਕਮਾ, ਤਾਂ ਜੋ ਤੂੰ ਉਸ ਦੇ ਦਰਬਾਰ ਅੰਦਰ ਇਜ਼ਤ ਪਾਵੇ। ਠਹਿਰਾਉ।

English meaning

Serve the Lord, the Guru, the Sacred Pool, and you shall be honored in the Court of the Lord. ||1||Pause||

ਰਾਮ ਨਾਮੁ ਜਪਿ ਦਿਨਸੁ ਰਾਤਿ; ਗੁਰਮੁਖਿ ਹਰਿ ਧਨੁ ਜਾਨੁ ॥

raam naam jap dinas raat; guramukh har dhan jaan |

ਪੰਜਾਬੀ ਅਰਥ

ਦਿਨ ਰੈਣ ਹਰੀ ਦੇ ਨਾਮ ਦਾ ਸਿਮਰਨ ਕਰ ਅਤੇ ਗੁਰਾਂ ਦੀ ਦਇਆ ਦੁਆਰਾ ਹਰੀ ਨਾਮ ਨੂੰ ਆਪਣੀ ਦੌਲਤ ਮਨ।

English meaning

Chant the Name of the Lord day and night; become Gurmukh, and know the Wealth of the Lord.

ਸਭਿ ਸੁਖ ਹਰਿ ਰਸ ਭੋਗਣੇ; ਸੰਤ ਸਭਾ ਮਿਲਿ ਗਿਆਨੁ ॥

sabh sukh har ras bhogane; sant sabhaa mil giaan |

ਪੰਜਾਬੀ ਅਰਥ

ਸਾਧ ਸੰਗਤ ਅੰਦਰ ਜੁੜਨ ਦੁਆਰਾ ਤੂੰ ਬ੍ਰਹਮ-ਗਿਆਨ ਪਰਾਪਤ ਕਰ ਲਵੇਗਾ ਅਤੇ ਸਾਰੇ ਆਰਾਮ ਤੇ ਵਾਹਿਗੁਰੂ ਦੇ ਅੰਮਿਤ ਨੂੰ ਮਾਣੇਗਾ।

English meaning

All comforts and peace, and the Essence of the Lord, are enjoyed by acquiring spiritual wisdom in the Society of the Saints.

ਨਿਤਿ ਅਹਿਨਿਸਿ ਹਰਿ ਪ੍ਰਭੁ ਸੇਵਿਆ; ਸਤਗੁਰਿ ਦੀਆ ਨਾਮੁ ॥੨॥

nit ahinis har prabh seviaa; satagur deea naam |2|

ਪੰਜਾਬੀ ਅਰਥ

ਜਿਸ ਨੂੰ ਸੱਚੇ ਗੁਰਾਂ ਨੇ ਨਾਮ ਦਿੱਤਾ ਹੈ, ਉਹ ਦਿਨ ਰਾਤ ਹਮੇਸ਼ਾਂ ਵਾਹਿਗੁਰੂ ਸੁਆਮੀ ਦੀ ਟਹਿਲ ਕਮਾਉਂਦਾ ਹੈ।

English meaning

Day and night, continually serve the Lord God; the True Guru has given the Naam. ||2||

ਕੂਕਰ ਕੂੜੁ ਕਮਾਈਐ; ਗੁਰ. ਨਿੰਦਾ ਪਚੈ ਪਚਾਨੁ ॥

kookar koorr kamaaeeai; gur. nindaa pachai pachaan |

ਪੰਜਾਬੀ ਅਰਥ

ਜੋ ਝੁਠ ਦੀ ਕਿਰਤ ਕਰਦਾ ਹੈ ਉਹ ਕੁੱਤੇ ਦੀ ਮਾਨਿੰਦ ਹੈ ਅਤੇ ਗੁਰਾਂ ਦੀ ਬਦਖੋਈ ਕਰਨ ਦੀ ਅੱਗ ਵਿੱਚ ਸੜਦਾ ਹੈ।

English meaning

Those who practice falsehood are dogs; those who slander the Guru shall burn in their own fire.

ਭਰਮੇ ਭੂਲਾ. ਦੁਖੁ ਘਣੋ; ਜਮੁ. ਮਾਰਿ ਕਰੈ ਖੁਲਹਾਨੁ ॥

bharame bhoolaa. dukh ghano; jam. maar karai khulahaan |

ਪੰਜਾਬੀ ਅਰਥ

ਉਹ ਵਹਿਮ ਅੰਦਰ ਭੰਬਲਭੂਸੇ ਖਾਂਦਾ ਹੈ ਅਤੇ ਬਹੁਤ ਕਸ਼ਟ ਉਠਾਉਂਦਾ ਹੈ। ਮੌਤ ਦੇ ਫ਼ਰਿਸ਼ਤੇ ਉਸ ਨੂੰ ਕੁਟ ਕੇ ਪੀਪੂ ਬਣਾ ਦਿੰਦੇ ਹਨ।

English meaning

They wander lost and confused, deceived by doubt, suffering in terrible pain. The Messenger of Death shall beat them to a pulp.

ਮਨਮੁਖਿ. ਸੁਖੁ ਨ ਪਾਈਐ; ਗੁਰਮੁਖਿ ਸੁਖੁ ਸੁਭਾਨੁ ॥੩॥

manamukh. sukh na paaeeai; guramukh sukh subhaan |3|

ਪੰਜਾਬੀ ਅਰਥ

ਅਧਰਮੀ ਆਰਾਮ ਨਹੀਂ ਪਾਉਂਦਾ। ਗੁਰੂ ਅਨੁਸਾਰੀ ਅਦਭੁਤ ਤੌਰ ਤੇ ਪ੍ਰਸੰਨ ਹੈ।

English meaning

The self-willed manmukhs find no peace, while the Gurmukhs are wondrously joyful. ||3||

ਐਥੈ ਧੰਧੁ ਪਿਟਾਈਐ; ਸਚੁ ਲਿਖਤੁ ਪਰਵਾਨੁ ॥

aithai dhandh pittaaeeai; sach likhat paravaan |

ਪੰਜਾਬੀ ਅਰਥ

ਏਥੇ ਆਦਮੀ ਕੂੜੇ ਵਿਹਾਰਾਂ ਅੰਦਰ ਗਲਤਾਨ ਹੈ (ਪਰ ਉਥੇ) ਸੱਚੇ ਅਮਲਾਂ ਦੀ ਲਿਖਤਾਕਾਰ ਕਬੂਲ ਹੁੰਦੀ ਹੈ।

English meaning

In this world, people are engrossed in false pursuits, but in the world hereafter, only the account of your true actions is accepted.

ਹਰਿ ਸਜਣੁ ਗੁਰੁ ਸੇਵਦਾ; ਗੁਰ ਕਰਣੀ ਪਰਧਾਨੁ ॥

har sajan gur sevadaa; gur karanee paradhaan |

ਪੰਜਾਬੀ ਅਰਥ

ਗੁਰੂ, ਆਪਣੇ ਯਾਰ, ਵਾਹਿਗੁਰੂ ਦੀ ਟਹਿਲ ਕਮਾਉਂਦਾ ਹੈ ਅਤੇ ਗੁਰੂ ਦੇ ਅਮਲ ਪਰਮ ਉਤਕ੍ਰਿਸ਼ਟ ਹਨ।

English meaning

The Guru serves the Lord, His Intimate Friend. The Guru's actions are supremely exalted.

ਨਾਨਕ ਨਾਮੁ. ਨ ਵੀਸਰੈ; ਕਰਮਿ ਸਚੈ ਨੀਸਾਣੁ ॥੪॥੧੯॥

naanak naam. na veesarai; karam sachai neesaan |4|19|

ਪੰਜਾਬੀ ਅਰਥ

ਨਾਨਕ, ਉਹ ਹਰੀ ਨਾਮ ਨੂੰ ਨਹੀਂ ਭੁਲਦਾ ਅਤੇ ਉਸ ਉਤੇ ਸੱਚੇ ਸੁਆਮੀ ਦੀ ਰਹਿਮਤ ਦਾ ਚਿੰਨ੍ਹ ਹੈ।

English meaning

O Nanak, never forget the Naam, the Name of the Lord; the True Lord shall bless you with His Mark of Grace. ||4||19||