ਮਃ ੩ ॥
mahalaa 3 |
ਤੀਜੀ ਪਾਤਸ਼ਾਹੀ।
Third Mehl:
Read the complete Shabad with available meanings.
ਮਃ ੩ ॥
mahalaa 3 |
ਤੀਜੀ ਪਾਤਸ਼ਾਹੀ।
Third Mehl:
ਮਨਮੁਖ. ਨਾਮ ਵਿਹੂਣਿਆ; ਰੰਗੁ ਕਸੁੰਭਾ ਦੇਖਿ. ਨ ਭੁਲੁ ॥
manamukh. naam vihooniaa; rang kasunbhaa dekh. na bhul |
ਹੇ ਸੁਆਮੀ ਦੇ ਨਾਮ ਤੋਂ ਸੱਖਣੇ, ਪ੍ਰਤੀਕੂਲ ਪੁਰਸ਼ ਕੁਸੰਭੇ ਦੀ ਫੁੱਲ ਦੀ ਰੰਗਤ ਨੂੰ ਵੇਖ ਕੇ ਕੁਰਾਹੇ ਨਾਂ ਪਉ।
O self-willed manmukh, devoid of the Naam, do not be misled upon beholding the color of the safflower.
ਇਸ ਕਾ ਰੰਗੁ ਦਿਨ ਥੋੜਿਆ; ਛੋਛਾ ਇਸ ਦਾ ਮੁਲੁ ॥
eis kaa rang din thorriaa; chhochhaa is daa mul |
ਇਸ ਦੀ ਭਾ ਭੜਕ ਕੁਝ ਦਿਹਾੜਿਆਂ ਦੀ ਹੈ ਅਤੇ ਤੁੱਛ ਹੈ ਇਸ ਕੀ ਕੀਮਤ।
Its color lasts for only a few days-it is worthless!
ਦੂਜੈ ਲਗੇ ਪਚਿ ਮੁਏ; ਮੂਰਖ ਅੰਧ ਗਵਾਰ ॥
doojai lage pach mue; moorakh andh gavaar |
ਦਵੈਤ-ਭਾਵ ਨਾਲ ਜੁੜਣ ਦੇ ਰਾਹੀਂ, ਬੇਵਕੂਫ ਅੰਨ੍ਹੇ ਤੇ ਬੁਧੂ ਪੁਰਸ਼ ਗਲ ਸੜ ਕੇ ਮਰ ਜਾਂਦੇ ਹਨ।
Attached to duality, the foolish, blind and stupid people waste away and die.
ਬਿਸਟਾ ਅੰਦਰਿ ਕੀਟ ਸੇ; ਪਇ ਪਚਹਿ ਵਾਰੋ ਵਾਰ ॥
bisattaa andar keett se; pe pacheh vaaro vaar |
ਉਹ ਟੱਟੀ ਵਿੱਚ ਕਿਰਮ ਹੋ ਕੇ ਪੈਦੇ ਹਨ। ਅਤੇ ਮੁੜ ਮੁੜ ਕੇ ਉਸੇ ਅੰਦਰ ਬਿਨਸਦੇ ਹਨ।
Like worms, they live in manure, and in it, they die over and over again.
ਨਾਨਕ ਨਾਮ ਰਤੇ. ਸੇ ਰੰਗੁਲੇ; ਗੁਰ ਕੈ ਸਹਜਿ ਸੁਭਾਇ ॥
naanak naam rate. se rangule; gur kai sehaj subhaae |
ਨਾਨਕ ਜੋ ਨਾਮ ਨਾਲ ਰੰਗੀਜੇ ਹਨ, ਉਹ ਪ੍ਰਸੰਨ ਹਨ ਅਤੇ ਗੁਰਾਂ ਦੀ ਅਡੋਲਤਾ ਵਾਲੀ ਅਵਸਥਾ ਨੂੰ ਪਰਾਪਤ ਹੁੰਦੇ ਹਨ।
O Nanak, those who are attuned to the Naam are dyed in the color of truth; they take on the intuitive peace and poise of the Guru.
ਭਗਤੀ ਰੰਗੁ. ਨ ਉਤਰੈ; ਸਹਜੇ ਰਹੈ ਸਮਾਇ ॥੨॥
bhagatee rang. na utarai; sahaje rahai samaae |2|
ਸੁਧਾ-ਪਰੇਮ ਦੀ ਰੰਗਤ ਲਹਿੰਦੀ ਨਹੀਂ ਅਤੇ ਉਹ ਸੁਖੈਨ ਹੀ ਵਾਹਿਗੁਰੂ ਵਿੱਚ ਲੀਨ ਰਹਿੰਦੇ ਹਨ।
The color of devotional worship does not fade away; they remain intuitively absorbed in the Lord. ||2||