ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad CZ2

Shabad

Read the complete Shabad with available meanings.

ਮਃ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਦਸ ਬਾਲਤਣਿ. ਬੀਸ ਰਵਣਿ; ਤੀਸਾ ਕਾ. ਸੁੰਦਰੁ ਕਹਾਵੈ ॥

das baalatan. bees ravan; teesaa kaa. sundar kahaavai |

ਪੰਜਾਬੀ ਅਰਥ

ਦਸਾਂ ਸਾਲਾਂ ਦਾ ਆਦਮੀ ਬੱਚਾ ਹੁੰਦਾ ਹੈ ਵੀਹਾਂ ਦਾ ਜੁਆਨ ਅਤੇ ਤੀਹਾਂ ਦਾ ਸੁਹਣਾ ਆਖਿਆ ਜਾਂਦਾ ਹੈ।

English meaning

At the age of ten, he is a child; at twenty, a youth, and at thirty, he is called handsome.

ਚਾਲੀਸੀ. ਪੁਰੁ ਹੋਇ, ਪਚਾਸੀ. ਪਗੁ ਖਿਸੈ; ਸਠੀ ਕੇ. ਬੋਢੇਪਾ ਆਵੈ ॥

chaaleesee. pur hoe, pachaasee. pag khisai; satthee ke. bodtepaa aavai |

ਪੰਜਾਬੀ ਅਰਥ

ਚਾਲੀਆਂ ਤੇ ਉਹ ਪੂਰਨ ਹੁੰਦਾ ਹੈ। ਪੰਜਾਹ ਤੇ ਉਸ ਦਾ ਪੈਰ ਪਿਛੇ ਮੁੜ ਪੈਦਾ ਹੈ ਅਤੇ ਸੱਠਾ ਤੇ ਬਿਰਧ ਅਵਸਥਾ ਆ ਜਾਂਦੀ ਹੈ।

English meaning

At forty, he is full of life; at fifty, his foot slips, and at sixty, old age is upon him.

ਸਤਰਿ ਕਾ. ਮਤਿਹੀਣੁ; ਅਸੀਹਾਂ ਕਾ. ਵਿਉਹਾਰੁ ਨ ਪਾਵੈ ॥

satar kaa. matiheen; aseehaan kaa. viauhaar na paavai |

ਪੰਜਾਬੀ ਅਰਥ

ਸੱਤਰਾਂ ਤੇ ਉਸ ਦੀ ਅਕਲ ਮਾਰੀ ਜਾਂਦੀ ਹੈ ਅਤੇ ਅੱਸੀ ਸਾਲਾਂ ਤੇ ਉਹ ਆਪਣੇ ਕੰਮ ਕਾਜ ਨਹੀਂ ਕਰ ਸਕਦਾ।

English meaning

At seventy, he loses his intellect, and at eighty, he cannot perform his duties.

ਨਵੈ ਕਾ ਸਿਹਜਾਸਣੀ; ਮੂਲਿ ਨ ਜਾਣੈ. ਅਪ ਬਲੁ ॥

navai kaa sihajaasanee; mool na jaanai. ap bal |

ਪੰਜਾਬੀ ਅਰਥ

ਨੱਬੇ ਸਾਲ ਤੇ ਉਸ ਦਾ ਆਸਣ ਮੰਜੇ ਤੇ ਹੈ ਅਤੇ ਕਮਜੋਰ ਹੋਣ ਦੇ ਕਾਰਨ ਉਹ ਮੂਲੋਂ ਹੀ ਨਹੀਂ ਸਮਝਦਾ ਕਿ ਤਾਕਤ ਕੀ ਹੈ।

English meaning

At ninety, he lies in his bed, and he cannot understand his weakness.

ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ. ਜਗੁ ਧੂਏ ਕਾ ਧਵਲਹਰੁ ॥੩॥

dtandtolim dtoodtim dditth mai; naanak. jag dhooe kaa dhavalahar |3|

ਪੰਜਾਬੀ ਅਰਥ

ਖੋਜ ਭਾਲ ਕੇ ਮੈਂ ਵੇਖ ਲਿਆ ਹੈ, ਹੇ ਨਾਨਕ! ਕਿ ਸੰਸਾਰ ਧੂਏਂ ਦਾ ਮੰਦਰ ਹੈ।

English meaning

After seeking and searching for such a long time, O Nanak, I have seen that the world is just a mansion of smoke. ||3||