ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad CUP

Shabad

Read the complete Shabad with available meanings.

ਸਲੋਕੁ ਮਃ ੧ ॥

salok mahalaa 1 |

ਪੰਜਾਬੀ ਅਰਥ

ਸਲੋਕ, ਪਹਿਲੀ ਪਾਤਸ਼ਾਹੀ।

English meaning

Salok, First Mehl:

ਖਤਿਅਹੁ ਜੰਮੇ. ਖਤੇ ਕਰਨਿ; ਤ ਖਤਿਆ ਵਿਚਿ ਪਾਹਿ ॥

khatiahu jame. khate karan; ta khatiaa vich paeh |

ਪੰਜਾਬੀ ਅਰਥ

ਪਾਪਾਂ ਤੋਂ ਪੈਦਾ ਹੋ ਤੇ ਪਾਪ ਕਮਾਉਣ ਦੁਆਰਾ ਬੰਦਾ ਹਮੇਸ਼ਾਂ ਪਾਪਾਂ ਵਿੱਚ ਪੈਦਾ ਹੈ।

English meaning

Born because of the karma of their past mistakes, they make more mistakes, and fall into mistakes.

ਧੋਤੇ. ਮੂਲਿ ਨ ਉਤਰਹਿ; ਜੇ ਸਉ ਧੋਵਣ ਪਾਹਿ ॥

dhote. mool na utareh; je sau dhovan paeh |

ਪੰਜਾਬੀ ਅਰਥ

ਧੋਣ ਦੁਆਰਾ, ਪਾਪ ਕਦਾਚਿੱਤ ਦੂਰ ਨਹੀਂ ਹੁੰਦੇ, ਭਾਵੇਂ ਸੈਕੜੇ ਧੋਆਂ ਪਾਈਆਂ ਜਾਣ।

English meaning

By washing, their pollution is not removed, even though they may wash hundreds of times.

ਨਾਨਕ. ਬਖਸੇ ਬਖਸੀਅਹਿ; ਨਾਹਿ ਤ. ਪਾਹੀ ਪਾਹਿ ॥੧॥

naanak. bakhase bakhaseeeh; naeh ta. paahee paeh |1|

ਪੰਜਾਬੀ ਅਰਥ

ਨਾਨਕ, ਜੇਕਰ ਮਾਲਕ ਮਾਫੀ ਦੇਵੇ, ਪ੍ਰਾਣੀ ਬਖਸ਼ੇ ਜਾਂਦੇ ਹਨ, ਨਹੀਂ ਤਾਂ ਉਹਨਾਂ ਨੂੰ ਜੁੱਤੀਆਂ ਪੈਦੀਆਂ ਹਨ।

English meaning

O Nanak, if God forgives, they are forgiven; otherwise, they are kicked and beaten. ||1||