ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad CG2

Shabad

Read the complete Shabad with available meanings.

ਤ੍ਵ ਪ੍ਰਸਾਦਿ ॥ ਸਵੱਯੇ ॥

tv prasaad | savaye |

ਪੰਜਾਬੀ ਅਰਥ

ਤੇਰੀ ਕ੍ਰਿਪਾ ਨਾਲ: ਸ੍ਵੈਯੇ:

English meaning

BY THY GRACE SWAYYAS

ਸ੍ਰਾਵਗ ਸੁੱਧ ਸਮੂਹ ਸਿਧਾਨ ਕੇ; ਦੇਖਿ ਫਿਰਿਓ ਘਰ ਜੋਗ ਜਤੀ ਕੇ ॥

sraavag sudh samooh sidhaan ke; dekh firio ghar jog jatee ke |

ਪੰਜਾਬੀ ਅਰਥ

(ਹੇ ਪ੍ਰਭੂ! ਮੈਂ) ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼੍ਰਾਵਕਾਂ, ਕਰਮਕਾਂਡੀਆਂ, ਸਿੱਧਾਂ, ਜੋਗੀਆਂ ਅਤੇ ਜਤੀਆਂ ਦੇ ਸਿੱਧਾਂਤਿਕ ਵਿਚਾਰਾਂ (ਘਰਾਂ) ਨੂੰ ਘੋਖ ਲਿਆ ਹੈ;

English meaning

I have seen during my tours pure Sravaks (Jaina and Buddhist monks), group of adepts and abodes of ascetics and Yogi.

ਸੂਰ ਸੁਰਾਰਦਨ, ਸੁੱਧ ਸੁਧਾਦਿਕ; ਸੰਤ ਸਮੂਹ ਅਨੇਕ ਮਤੀ ਕੇ ॥

soor suraaradan, sudh sudhaadik; sant samooh anek matee ke |

ਪੰਜਾਬੀ ਅਰਥ

ਸ਼ੂਰਵੀਰਾਂ, (ਦੇਵਤਿਆਂ ਦੇ ਵੈਰੀ) ਦੈਂਤਾਂ ਅਤੇ ਸ਼ੁੱਧ ਅੰਮ੍ਰਿਤ (ਸੁਧਾ) ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ (ਤੁਰ ਫਿਰ ਕੇ ਵੇਖ ਲਿਆ ਹੈ);

English meaning

Valiant heroes, demons killing gods, gods drinking nectar and assemblies of saints of various sects.

ਸਾਰੇ ਹੀ ਦੇਸ ਕੋ ਦੇਖਿ ਰਹਿਓ; ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥

saare hee des ko dekh rahio; mat koaoo na dekheeat praanapatee ke |

ਪੰਜਾਬੀ ਅਰਥ

ਸਾਰਿਆਂ ਦੇਸਾਂ ਦੇ ਮਤ-ਮਤਾਂਤਰਾਂ ਨੂੰ ਵੇਖ ਲਿਆ ਹੈ ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ (ਸੱਚੇ ਅਰਥਾਂ ਵਿਚ) ਪਰਮਾਤਮਾ ਦਾ ਬਣਿਆ ਹੋਵੇ (ਅਰਥਾਤ ਅਧਿਆਤਮਿਕ ਕਰਤੱਵ ਪ੍ਰਤਿ ਸੁਚੇਤ ਹੋਵੇ)।

English meaning

I have seen the disciplines of the religious systems of all the countries, but seen none of the Lord, the Master of my life.

ਸ੍ਰੀ ਭਗਵਾਨ ਕੀ ਭਾਇ ਕਿ੍ਰਪਾ ਹੂ ਤੇ; ਏਕ ਰਤੀ ਬਿਨੁ, ਏਕ ਰਤੀ ਕੇ ॥੧॥੨੧॥

sree bhagavaan kee bhaae kripaa hoo te; ek ratee bin, ek ratee ke |1|21|

ਪੰਜਾਬੀ ਅਰਥ

(ਸਚ ਤਾਂ ਇਹ ਹੈ ਕਿ) ਪਰਮਾਤਮਾ ਦੀ ਕ੍ਰਿਪਾ ਦੀ ਭਾਵਨਾ ਅਤੇ ਇਕ ਮਾਤਰ ਪ੍ਰੀਤ (ਰਤੀ ਤੋਂ ਬਿਨਾ) (ਇਹ ਸਾਰੇ) ਇਕ ਰਤੀ ਦੇ ਵੀ ਨਹੀਂ ਹਨ (ਅਰਥਾਤ ਤੁੱਛ ਹਨ) ॥੧॥੨੧॥

English meaning

They are worth nothing without an iota of the Grace of the Lord. 1.21.

ਮਾਤੇ ਮਤੰਗ, ਜਰੇ ਜਰ ਸੰਗ; ਅਨੂਪ ਉਤੰਗ ਸੁਰੰਗ ਸਵਾਰੇ ॥

maate matang, jare jar sang; anoop utang surang savaare |

ਪੰਜਾਬੀ ਅਰਥ

ਸੋਨੇ ਨਾਲ ਜੜ੍ਹੇ ਹੋਏ, ਉੱਚੇ ਅਕਾਰ ਪ੍ਰਕਾਰ ਵਾਲੇ ਸੰਧੂਰ ਨਾਲ ਸੰਵਾਰੇ ਹੋਏ ਅਨੂਪਮ ਮਸਤ ਹਾਥੀ ਹੋਣ;

English meaning

With intoxicated elephants, studded with gold, incomparable and huge, painted in bright colours.

ਕੋਟ ਤੁਰੰਗ, ਕੁਰੰਗ ਸੇ ਕੂਦਤ; ਪਉਨ ਕੇ ਗਉਨ ਕੋ ਜਾਤ ਨਿਵਾਰੇ ॥

kott turang, kurang se koodat; paun ke gaun ko jaat nivaare |

ਪੰਜਾਬੀ ਅਰਥ

ਹਿਰਨਾਂ ਵਾਂਗ ਕੁਦਣ ਅਤੇ ਪੌਣ ਦੀ ਤੇਜ਼ੀ ਨੂੰ ਵੀ ਪਿਛੇ ਛੱਡਣ ਵਾਲੇ ਕਰੋੜਾਂ ਘੋੜੇ ਹੋਣ;

English meaning

With millions of horses galloping like deer, moving faster than the wind.

ਭਾਰੀ ਭੁਜਾਨ ਕੇ ਭੂਪ, ਭਲੀ ਬਿਧਿ; ਨਿਆਵਤ ਸੀਸ, ਨ ਜਾਤ ਬਿਚਾਰੇ ॥

bhaaree bhujaan ke bhoop, bhalee bidh; niaavat sees, na jaat bichaare |

ਪੰਜਾਬੀ ਅਰਥ

(ਦੁਆਰ 'ਤੇ ਖੜੇ) ਵੱਡੀਆਂ ਭੁਜਾਵਾਂ ਵਾਲੇ ਰਾਜੇ ਚੰਗੀ ਤਰ੍ਹਾਂ ਨਾਲ ਸਿਰ ਨਿਵਾਉਂਦੇ ਹੋਣ, ਜਿਨ੍ਹਾਂ ਦੀ ਕਿ ਗਿਣਤੀ ਵੀ ਨਾ ਕੀਤੇ ਜਾ ਸਕਦੀ ਹੋਵੇ;

English meaning

With many kings indescribable, having long arms (of heavy allied forces), bowing their heads in fine array.

ਏਤੇ ਭਏ, ਤੁ ਕਹਾ ਭਏ ਭੂਪਤਿ, ਅੰਤ ਕੋ, ਨਾਂਗੇ ਹੀ ਪਾਂਇ ਪਧਾਰੇ ॥੨॥੨੨॥

ete bhe, tu kahaa bhe bhoopat, ant ko, naange hee paane padhaare |2|22|

ਪੰਜਾਬੀ ਅਰਥ

ਅਜਿਹੇ (ਪ੍ਰਤਾਪੀ) ਰਾਜਾ ਬਣ ਗਏ, ਤਾਂ ਕੀ ਹੋਇਆ, (ਕਿਉਂਕਿ) ਅੰਤ ਵਿਚ ਤਾਂ ਨੰਗੇ ਪੈਰੀਂ ਹੀ (ਇਸ ਸੰਸਾਰ ਤੋਂ) ਜਾਣਾ ਹੁੰਦਾ ਹੈ ॥੨॥੨੨॥

English meaning

What matters if such mighty emperors were there, because they had to leave the world with bare feet.2.22.

ਜੀਤ ਫਿਰੈ ਸਭ ਦੇਸ ਦਿਸਾਨ ਕੋ; ਬਾਜਤ ਢੋਲ, ਮਿ੍ਰਦੰਗ, ਨਗਾਰੇ ॥

jeet firai sabh des disaan ko; baajat dtol, mridang, nagaare |

ਪੰਜਾਬੀ ਅਰਥ

(ਜਿਨ੍ਹਾਂ ਨੇ) ਸਾਰੇ ਦੇਸ-ਦੇਸਾਂਤਰਾਂ ਨੂੰ ਜਿਤ ਲਿਆ ਹੋਵੇ ਅਤੇ ਜਿਨ੍ਹਾਂ ਦੇ (ਰਾਜਮਹੱਲ ਅਗੇ) ਢੋਲ, ਮ੍ਰਿਦੰਗ ਅਤੇ ਨਗਾਰੇ ਵਜਦੇ ਹੋਣ;

English meaning

With the beat of drums and trumpets if the emperor conquers all the countries.

ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ ॥

gunjat goorr gajaan ke sundar hinsat hain hayaraaj hajaare |

ਪੰਜਾਬੀ ਅਰਥ

ਸੁੰਦਰ ਹਾਥੀਆਂ ਦੇ ਸਮੂਹ ਚਿੰਘਾੜਦੇ ਹੋਣ ਅਤੇ ਹਜ਼ਾਰਾਂ ਹੀ ਸ੍ਰੇਸ਼ਠ ਘੋੜੇ ਹਿਣਕਦੇ ਹੋਣ;

English meaning

Along with many beautiful roaring elephants and thousands of neighing houses of best breed.

ਭੂਤ ਭਵਿੱਖ ਭਵਾਨ ਕੇ ਭੂਪਤ; ਕਉਨੁ ਗਨੈ, ਨਹੀਂ ਜਾਤ ਬਿਚਾਰੇ ॥

bhoot bhavakh bhavaan ke bhoopat; kaun ganai, naheen jaat bichaare |

ਪੰਜਾਬੀ ਅਰਥ

(ਅਜਿਹੇ ਮਹੱਤਵ ਵਾਲੇ) ਭੂਤ, ਭਵਿਖ ਅਤੇ ਵਰਤਮਾਨ ਤਿੰਨਾਂ ਕਾਲਾਂ ਵਿਚ ਇਤਨੇ ਰਾਜੇ ਹੋਏ ਹਨ ਕਿ ਜਿਨ੍ਹਾਂ ਨੂੰ ਵਿਚਾਰਿਆ ਨਹੀਂ ਜਾ ਸਕਦਾ (ਅਰਥਾਤ ਅਣਗਿਣਤ ਹਨ);

English meaning

Such like emperors of the past, present and future cannot be counted and ascertained.

ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ; ਅੰਤ ਕਉ, ਅੰਤ ਕੇ ਧਾਮ ਸਿਧਾਰੇ ॥੩॥੨੩॥

sree pat sree bhagavaan bhaje bin; ant kau, ant ke dhaam sidhaare |3|23|

ਪੰਜਾਬੀ ਅਰਥ

ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਸਿਮਰਨ ਤੋਂ ਬਿਨਾ ਅੰਤ ਨੂੰ ਯਮਰਾਜ ਦੇ ਘਰ ਚਲੇ ਗਏ ਹਨ ॥੩॥੨੩॥

English meaning

But without remembering the Name of the Lord, they ultimately leave for their final abode. 3.23.

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥

teerath naan deaa dam daan su sanjam nem anek bisekhai |

ਪੰਜਾਬੀ ਅਰਥ

(ਜੇ ਕੋਈ) ਤੀਰਥ ਇਸ਼ਨਾਨ, ਦਇਆ, ਦਾਨ, (ਵਿਕਾਰਾਂ ਤੋਂ ਬਚਣ ਦੇ) ਸੰਜਮ, ਨੇਮ ਅਤੇ ਹੋਰ ਅਨੇਕਾਂ ਵਿਸ਼ੇਸ਼ ਕਰਮ ਕਰਨ ਵਾਲੇ;

English meaning

Taking bath at holy places, exercising mercy, controlling passions, performing acts of charity, practicing austerity and many special rituals.

ਬੇਦ ਪੁਰਾਨ, ਕਤੇਬ ਕੁਰਾਨ; ਜਮੀਨ ਜਮਾਨ ਸਬਾਨ ਕੇ ਪੇਖੈ ॥

bed puraan, kateb kuraan; jameen jamaan sabaan ke pekhai |

ਪੰਜਾਬੀ ਅਰਥ

ਵੇਦਾਂ, ਪੁਰਾਣਾਂ, ਕਤੇਬਾਂ ਅਤੇ ਕੁਰਾਨ ਆਦਿ ਧਰਤੀ ਉਤੇ ਉਪਲਬਧ ਸਾਰਿਆਂ ਸਮਿਆਂ ਦੇ (ਧਰਮ ਗ੍ਰੰਥਾਂ ਨੂੰ) ਘੋਖਣ ਵਾਲੇ;

English meaning

Studying of Vedas, Puranas and holy Quran and scanning all this world and the next world.

ਪਉਨ ਅਹਾਰ, ਜਤੀ ਜਤ ਧਾਰ; ਸਬੈ ਸੁ ਬਿਚਾਰ ਹਜਾਰ ਕ ਦੇਖੈ ॥

paun ahaar, jatee jat dhaar; sabai su bichaar hajaar k dekhai |

ਪੰਜਾਬੀ ਅਰਥ

ਪੌਣ ਦਾ ਆਹਾਰ ਕਰਨ ਅਤੇ ਜਤ-ਸਤ ਧਾਰ ਕੇ ਜਤੀ ਬਣਨ ਵਾਲੇ ਹਜ਼ਾਰਾਂ ਹੀ ਵਿਚਾਰ ਪੂਰਵਕ ਵੇਖੇ ਹਨ;

English meaning

Subsisting only on air, practicing continence and meeting thousands of persons of all good thoughts.

ਸ੍ਰੀ ਭਗਵਾਨ ਭਜੇ ਬਿਨੁ ਭੂਪਤਿ; ਏਕ ਰਤੀ ਬਿਨੁ, ਏਕ ਨ ਲੇਖੈ ॥੪॥੨੪॥

sree bhagavaan bhaje bin bhoopat; ek ratee bin, ek na lekhai |4|24|

ਪੰਜਾਬੀ ਅਰਥ

ਪਰ ਮਾਇਆ ਦੇ ਸੁਆਮੀ ਪ੍ਰਭੂ ਦੇ ਭਜਨ ਅਤੇ ਪ੍ਰੇਮ ('ਰਤੀ') ਤੋਂ ਬਿਨਾ ਰਾਜੇ ਵੀ (ਪਰਮਾਤਮਾ ਦੇ ਦੁਆਰ ਤੇ) ਪ੍ਰਵਾਨ ਨਹੀਂ ਹਨ ॥੪॥੨੪॥

English meaning

But O King! Without the remembrance of the Name of the Lord, all this is of no account, being without an iota of the Grace of the Lord. 4.24.

ਸੁੱਧ ਸਿਪਾਹ, ਦੁਰੰਤ ਦੁਬਾਹ; ਸੁ ਸਾਜ ਸਨਾਹ, ਦੁਰਜਾਨ ਦਲੈਂਗੇ ॥

sudh sipaah, durant dubaah; su saaj sanaah, durajaan dalainge |

ਪੰਜਾਬੀ ਅਰਥ

ਚੰਗੀ ਸਿਖੀ ਹੋਈ ਫੌਜ ਜਿਸ ਦੇ ਸਾਰੇ ਸਿਪਾਹੀਆਂ (ਦੀ ਸ਼ਕਤੀ) ਦਾ ਕੋਈ ਅੰਤ ਨਾ ਹੋਵੇ ਅਤੇ ਜੋ ਕਵਚ ਸਜਾ ਕੇ ਵੈਰੀਆਂ ਨੂੰ ਦਲਣ ਵਾਲੇ ਹੋਣ;

English meaning

The trained soldiers, mightly and invincible, clad in coat of mail, who would be able to crush the enemies.

ਭਾਰੀ ਗੁਮਾਨ ਭਰੇ ਮਨ ਮੈਂ; ਕਰ ਪਰਬਤ ਪੰਖ, ਹਲੇ ਨ ਹਲੈਂਗੇ ॥

bhaaree gumaan bhare man main; kar parabat pankh, hale na halainge |

ਪੰਜਾਬੀ ਅਰਥ

ਉਹ (ਸ਼ੂਰਵੀਰ) ਆਪਣੇ ਮਨ ਵਿਚ ਭਾਰੀ ਗੁਮਾਨ ਭਰਨ ਵਾਲੇ ਹੋਣ ਕਿ ਪਰਬਤ ਭਾਵੇਂ ਖੰਭ ਲਾ ਕੇ (ਆਪਣੇ ਸਥਾਨ ਤੋਂ) ਹਿਲ ਜਾਣ, (ਪਰ ਉਹ ਯੋਧੇ ਰਣ ਵਿਚੋਂ) ਹਿਲਣ ਵਾਲੇ ਨਾ ਹੋਣ;

English meaning

With great ego in their mind that they would not be vanquished even if the mountains move with wings.

ਤੋਰਿ ਅਰੀਨ, ਮਰੋਰਿ ਮਵਾਸਨ; ਮਾਤੇ ਮਤੰਗਨਿ ਮਾਨ ਮਲੈਂਗੇ ॥

tor areen, maror mavaasan; maate matangan maan malainge |

ਪੰਜਾਬੀ ਅਰਥ

ਉਹ ਵੈਰੀਆਂ ਨੂੰ ਤੋੜਨ ਵਾਲੇ, ਬਾਗ਼ੀਆਂ ਨੂੰ ਮਰੋੜਨ ਵਾਲੇ ਅਤੇ ਮਸਤ ਹਾਥੀਆਂ ਦੀ ਮਸਤੀ ਨੂੰ ਮਲ ਸੁਟਣ ਵਾਲੇ ਹੋਣ;

English meaning

They would destroy the enemies, twist the rebels and smash the pride of intoxicated elephants.

ਸ੍ਰੀ ਪਤਿ ਸ੍ਰੀ ਭਗਵਾਨ ਕਿ੍ਰਪਾ ਬਿਨੁ; ਤਿਆਗਿ ਜਹਾਨ, ਨਿਦਾਨ ਚਲੈਂਗੇ ॥੫॥੨੫॥

sree pat sree bhagavaan kripaa bin; tiaag jahaan, nidaan chalainge |5|25|

ਪੰਜਾਬੀ ਅਰਥ

ਪਰ ਮਾਇਆ ਦੇ ਸੁਆਮੀ ਪਰਮਾਤਮਾ ਦੀ ਕ੍ਰਿਪਾ ਤੋਂ ਬਿਨਾ (ਅਜਿਹੇ ਬਲਵਾਨ ਸੂਰਮੇ ਵੀ) ਅੰਤ ਵਿਚ ਸੰਸਾਰ ਨੂੰ ਤਿਆਗ ਕੇ ਚਲੇ ਜਾਣਗੇ ॥੫॥੨੫॥

English meaning

But without the Grace of the Lord-God, they would ultimately leave the world. 5.25.

ਬੀਰ ਅਪਾਰ, ਬਡੇ ਬਰਿਆਰ; ਅਬਿਚਾਰਹਿ, ਸਾਰ ਕੀ ਧਾਰ ਭਛੱਯਾ ॥

beer apaar, badde bariaar; abichaareh, saar kee dhaar bhachhayaa |

ਪੰਜਾਬੀ ਅਰਥ

ਅਪਾਰ ਸ਼ਕਤੀ ਵਾਲੇ ਸ਼ੂਰਵੀਰ ਅਤੇ ਬਹੁਤ ਬਲਵਾਨ ਜੋ ਬਿਨਾ ਵਿਚਾਰੇ (ਸੰਕੋਚ ਕੀਤੇ) ਸ਼ਸਤ੍ਰਾਂ ਦੀ ਧਾਰ ਨੂੰ ਸਹਾਰਦੇ ਹਨ;

English meaning

Innumerable brave and mighty heroes, fearlessly facing the edge of the sword.

ਤੋਰਤ ਦੇਸ, ਮਲਿੰਦ ਮਵਾਸਨ; ਮਾਤੇ ਗਜਾਨ ਕੇ ਮਾਨ, ਮਲੱਯਾ ॥

torat des, malind mavaasan; maate gajaan ke maan, malayaa |

ਪੰਜਾਬੀ ਅਰਥ

ਕਈ ਦੇਸਾਂ ਨੂੰ ਤੋੜਦੇ ਹਨ, ਬਾਗ਼ੀਆਂ ਨੂੰ ਦਲ ਦਿੰਦੇ ਹਨ ਅਤੇ ਮਸਤ ਹਾਥੀਆਂ ਦਾ ਹੰਕਾਰ ਮਲ ਦਿੰਦੇ ਹਨ;

English meaning

Conquering the countries, subjugating the rebels and crushing the pride of the intoxicated elephants.

ਗਾੜ੍ਹੇ ਗੜ੍ਹਾਨ ਕੋ ਤੋੜਨਹਾਰ; ਸੁ ਬਾਤਨ ਹੀਂ, ਚਕ ਚਾਰ ਲਵੱਯਾ ॥

gaarrhe garrhaan ko torranahaar; su baatan heen, chak chaar lavayaa |

ਪੰਜਾਬੀ ਅਰਥ

ਜੋ ਦ੍ਰਿੜ੍ਹ ਕਿਲਿਆਂ ਨੂੰ ਤੋੜਨ ਵਾਲੇ ਹਨ ਅਤੇ ਗੱਲਾਂ ਵਿਚ ਹੀ ਜੋ ਚੌਹਾਂ ਚੱਕਾਂ ਨੂੰ ਜਿਤ ਲੈਣ ਦੀ ਸਮਰਥਾ ਰਖਦੇ ਹਨ;

English meaning

Capturing the strong forts and conquering all sides with mere threats.

ਸਾਹਿਬੁ ਸ੍ਰੀ ਸਭ ਕੋ ਸਿਰ ਨਾਇਕ; ਜਾਚਕ ਅਨੇਕ, ਸੁ ਏਕ ਦਿਵੱਯਾ ॥੬॥੨੬॥

saahib sree sabh ko sir naaeik; jaachak anek, su ek divayaa |6|26|

ਪੰਜਾਬੀ ਅਰਥ

ਪਰ ਮਾਇਆ ਦਾ ਸੁਆਮੀ ਪ੍ਰਭੂ ਉਨ੍ਹਾਂ ਸਭਨਾਂ ਦਾ ਮਾਲਕ ਹੈ, (ਉਸ ਦੇ ਦਰ ਤੇ) ਇਹ ਸਾਰੇ ਜਾਚਕ ਹਨ ਅਤੇ ਉਹ ਇਕ ਹੀ ਦੇਣ ਵਾਲਾ ਹੈ ॥੬॥੨੬॥

English meaning

The Lord God is the Cammander of all and is the only Donor, the beggars are many. 6.26.

ਦਾਨਵ, ਦੇਵ, ਫਨਿੰਦ, ਨਿਸਾਚਰ; ਭੂਤ, ਭਵਿਖ, ਭਵਾਨ ਜਪੈਂਗੇ ॥

daanav, dev, fanind, nisaachar; bhoot, bhavikh, bhavaan japainge |

ਪੰਜਾਬੀ ਅਰਥ

ਦੈਂਤ, ਦੇਵ ਤੇ ਨਾਗ ਅਤੇ ਰਾਖਸ਼ ਵੀ ਜਿਸ ਨੂੰ ਤਿੰਨਾਂ ਕਾਲਾਂ (ਭੂਤ, ਭਵਿਖ, ਵਰਤਮਾਨ) ਵਿਚ ਜਪਦੇ ਹਨ;

English meaning

Demons, gods, huge serpents, ghosts, past, present and future would repeat His Name.

ਜੀਵ ਜਿਤੇ ਜਲ ਮੈ, ਥਲ ਮੈ; ਪਲ ਹੀ ਪਲ ਮੈ, ਸਭ ਥਾਪ ਥਪੈਂਗੇ ॥

jeev jite jal mai, thal mai; pal hee pal mai, sabh thaap thapainge |

ਪੰਜਾਬੀ ਅਰਥ

ਜੋ ਪਲ ਹੀ ਪਲ ਵਿਚ ਜਲ-ਥਲ ਦੇ ਸਾਰੇ ਜੀਵਾਂ ਦੀ ਸਥਾਪਨਾ ਕਰ ਦਿੰਦਾ ਹੈ;

English meaning

All the creatures in the sea and on land would increase and the heaps of sins would be destroyed.

ਪੁੰਨ ਪ੍ਰਤਾਪਨ ਬਾਢ ਜੈਤ ਧੁਨ; ਪਾਪਨ ਕੇ, ਬਹੁ ਪੁੰਜ ਖਪੈਂਗੇ ॥

pun prataapan baadt jait dhun; paapan ke, bahu punj khapainge |

ਪੰਜਾਬੀ ਅਰਥ

ਜਿਸ ਦੇ ਸਿਮਰਨ ਨਾਲ ਪੁੰਨਾਂ ਦੀ ਪ੍ਰਚੰਡਤਾ ਵਧ ਜਾਂਦੀ ਹੈ ਅਤੇ ਜਿਸ ਦੇ ਜੈਘੋਸ਼ ਨੂੰ ਸੁਣ ਕੇ ਪਾਪਾਂ ਦੇ ਸਮੂਹ ਨਸ਼ਟ ਹੋ ਜਾਂਦੇ ਹਨ;

English meaning

The praises of the glories of virtues would increase and the heaps of sins would be destroyed

ਸਾਧ ਸਮੂਹ ਪ੍ਰਸੰਨ ਫਿਰੈਂ ਜਗ; ਸਤ੍ਰ ਸਭੈ ਅਵਲੋਕ ਚਪੈਂਗੇ ॥੭॥੨੭॥

saadh samooh prasan firain jag; satr sabhai avalok chapainge |7|27|

ਪੰਜਾਬੀ ਅਰਥ

(ਉਸ ਦੇ ਪ੍ਰਤਾਪ ਨੂੰ) ਵੇਖ ਕੇ ਸਾਰੇ ਸੰਤ ਜਗਤ ਵਿਚ ਪ੍ਰਸੰਨਤਾ-ਪੂਰਵਕ ਫਿਰਦੇ ਹਨ ਅਤੇ ਉਨ੍ਹਾਂ ਨੂੰ ਵੇਖ ਕੇ ਵੈਰੀ ਲੋਕ ਨਸ਼ਟ ਹੋ ਜਾਂਦੇ ਹਨ ॥੭॥੨੭॥

English meaning

All the saints would wander in the world with bliss and the enemies would be annoyed on seeing them.7.27.

ਮਾਨਵ, ਇੰਦ੍ਰ, ਗਜਿੰਦ੍ਰ, ਨਰਾਧਪ; ਜੌਨ ਤਿ੍ਰਲੋਕ ਕੋ ਰਾਜ ਕਰੈਂਗੇ ॥

maanav, indr, gajindr, naraadhap; jauan trilok ko raaj karainge |

ਪੰਜਾਬੀ ਅਰਥ

ਜੋ ਮਨੁੱਖ, ਇੰਦਰ, ਗਜਿੰਦਰ, ਕੁਬੇਰ ਵਾਂਗ ਤਿੰਨ ਲੋਕਾਂ ਉਤੇ ਰਾਜ ਕਰਦੇ ਹਨ;

English meaning

King of men and elephants, emperors who would rule over the three worlds.

ਕੋਟਿ ਇਸਨਾਨ ਗਜਾਦਿਕ ਦਾਨ; ਅਨੇਕ ਸੁਅੰਬਰ ਸਾਜਿ, ਬਰੈਂਗੇ ॥

kott isanaan gajaadik daan; anek suanbar saaj, barainge |

ਪੰਜਾਬੀ ਅਰਥ

ਜੋ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰਕੇ ਹਾਥੀ ਆਦਿ ਦਾਨ ਕਰਦੇ ਹਨ ਅਤੇ ਅਨੇਕ ਸੁਅੰਬਰਾਂ ਦੀ ਵਿਵਸਥਾ ਕਰ ਕੇ (ਇਸਤਰੀਆਂ ਨੂੰ) ਵਰਦੇ ਹਨ;

English meaning

Who would perform millions of ablutions, give elephants and other animals in charity and arrange many svayyamuaras (self-marriage functions) for weddings.

ਬ੍ਰਹਮ, ਮਹੇਸਰ, ਬਿਸਨ, ਸਚੀਪਤਿ; ਅੰਤ ਫਸੇ, ਜਮ ਫਾਸ ਪਰੈਂਗੇ ॥

braham, mahesar, bisan, sacheepat; ant fase, jam faas parainge |

ਪੰਜਾਬੀ ਅਰਥ

ਪਰ ਜੇ ਉਹ ਬ੍ਰਹਮਾ, ਮਹੇਸ਼ ਅਤੇ ਵਿਸ਼ਣੂ ਅਤੇ ਇੰਦਰ (ਸਚੀ-ਪਤੀ) (ਦਾ ਧਿਆਨ ਧਰਦੇ ਹਨ, ਤਾਂ) ਅੰਤ ਵਿਚ ਜਮਰਾਜ ਦੇ ਫੰਧੇ ਵਿਚ ਫਸਦੇ ਹਨ;

English meaning

Brahma, Shiva, Vishnu and Consort of Sachi (Indra) would ultimately fall in the noose of death.

ਜੇ ਨਰ, ਸ੍ਰੀ ਪਤਿ ਕੇ ਪ੍ਰਸ ਹੈਂ ਪਗ; ਤੇ ਨਰ, ਫੇਰ ਨ ਦੇਹ ਧਰੈਂਗੇ ॥੮॥੨੮॥

je nar, sree pat ke pras hain pag; te nar, fer na deh dharainge |8|28|

ਪੰਜਾਬੀ ਅਰਥ

ਜਿਹੜੇ ਪੁਰਸ਼ ਮਾਇਆ ਦੇ ਸੁਆਮੀ ਪਰਮਾਤਮਾ ਦੇ ਚਰਨਾਂ ਦੀ ਛੋਹ ਪ੍ਰਾਪਤ ਕਰਦੇ ਹਨ, ਉਹ ਮਨੁੱਖ ਫਿਰ ਦੇਹ ਧਾਰਨ ਨਹੀਂ ਕਰਨਗੇ (ਭਾਵ ਆਵਾਗਵਣ ਦੇ ਚੱਕਰ ਤੋਂ ਮੁਕਤ ਹੋ ਜਾਣਗੇ) ॥੮॥੨੮॥

English meaning

But those who fall at the feet of Lord-God, they would not appear again in physical form. 8.28.

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ॥

kahaa bhayo jo doaoo lochan moond kai baitth rahio bak dhiaan lagaaeo |

ਪੰਜਾਬੀ ਅਰਥ

ਕੀ ਹੋਇਆ ਜੇ ਕੋਈ ਦੋਵੇਂ ਅੱਖਾਂ ਬੰਦ ਕਰ ਕੇ ਬੈਠ ਗਿਆ ਅਤੇ ਬਗਲੇ ਵਾਂਗ ਧਿਆਨ ਲਗਾ ਲਿਆ;

English meaning

Of what use it is if one sits and meditates like a crane with his eyes closed.

ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥

nhaat firio lee saat samudran lok gayo paralok gavaaeo |

ਪੰਜਾਬੀ ਅਰਥ

ਜੇ ਕੋਈ (ਉਮਰ ਭਰ) ਸੱਤ ਸਮੁੰਦਰਾਂ ਵਿਚ ਇਸ਼ਨਾਨ ਕਰਦਾ ਫਿਰਿਆ (ਤਾਂ ਇਹ ਸਮਝ ਲਿਆ ਜਾਵੇ ਕਿ) ਉਸ ਦਾ ਲੋਕ ਵੀ ਗਿਆ ਅਤੇ ਪਰਲੋਕ ਵੀ (ਉਸ ਨੇ) ਗੰਵਾਂ ਲਿਆ;

English meaning

If he takes bath at holy places upto the seventh sea, he loses this world and also the next world.

ਬਾਸ ਕੀਓ ਬਿਖਿਆਨ ਸੋਂ ਬੈਠ ਕੈ; ਐਸੇ ਹੀ ਐਸੇ ਸੁ ਬੈਸ ਬਿਤਾਇਓ ॥

baas keeo bikhiaan son baitth kai; aise hee aise su bais bitaaeo |

ਪੰਜਾਬੀ ਅਰਥ

ਬਾਨ-ਪ੍ਰਸਤੀ (ਬਿਖਿਆਨ-ਵੈਖਾਨਸ) ਹੋ ਕੇ ਜੰਗਲਾਂ ਵਿਚ ਨਿਵਾਸ ਕੀਤਾ, ਉਨ੍ਹਾਂ ਨੇ ਵੀ ਇਸ ਤਰ੍ਹਾਂ ਆਪਣੀ ਸਾਰੀ ਉਮਰ (ਵਿਅਰਥ ਵਿਚ) ਬਿਤਾ ਦਿੱਤੀ;

English meaning

He spends his life in such performing evil actions and wastes his life in such pursuits.

ਸਾਚੁ ਕਹੋਂ, ਸੁਨ ਲੇਹੁ ਸਭੈ; ਜਿਨ ਪ੍ਰੇਮ ਕੀਓ, ਤਿਨ ਹੀ ਪ੍ਰਭੁ ਪਾਇਓ ॥੯॥੨੯॥

saach kahon, sun lehu sabhai; jin prem keeo, tin hee prabh paaeo |9|29|

ਪੰਜਾਬੀ ਅਰਥ

(ਮੈਂ) ਸਚ ਕਹਿੰਦਾ ਹਾਂ, ਸਾਰੇ (ਧਿਆਨ ਨਾਲ) ਸੁਣ ਲਵੋ ਕਿ ਜਿੰਨ੍ਹਾਂ ਨੇ ਪਰਮਾਤਮਾ ਨਾਲ ਪ੍ਰੇਮ ਦਾ ਸੰਬੰਧ ਜੋੜਿਆ ਹੈ, ਉਨ੍ਹਾਂ ਨੇ ਹੀ ਉਸ ਨੂੰ ਪ੍ਰਾਪਤ ਕੀਤਾ ਹੈ ॥੯॥੨੯॥

English meaning

I speak Truth, all should turn their ears towards it: he, who is absorbed in True Love, he would realize the Lord. 9.29.

ਕਾਹੂ ਲੈ ਪਾਹਨ ਪੂਜ ਧਰਯੋ ਸਿਰ; ਕਾਹੂ ਲੈ ਲਿੰਗ ਗਰੇ ਲਟਕਾਇਓ ॥

kaahoo lai paahan pooj dharayo sir; kaahoo lai ling gare lattakaaeo |

ਪੰਜਾਬੀ ਅਰਥ

ਕਿਸੇ ਨੇ ਸਾਲਗ੍ਰਾਮ ਨੂੰ ਪੂਜ ਕੇ ਸਿਰ ਉਤੇ ਧਾਰਨ ਕਰ ਲਿਆ ਹੈ ਅਤੇ ਕਿਸੇ ਨੇ ਸ਼ਿਵਲਿੰਗ ਲੈ ਕੇ ਗਲੇ ਵਿਚ ਲਟਕਾ ਲਿਆ ਹੈ;

English meaning

Someone worshipped stone and placed it on his head. Someone hung the phallus (lingam) from his neck.

ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ; ਕਾਹੂ, ਪਛਾਹ ਕੋ ਸੀਸੁ ਨਿਵਾਇਓ ॥

kaahoo lakhio har avaachee disaa meh; kaahoo, pachhaah ko sees nivaaeo |

ਪੰਜਾਬੀ ਅਰਥ

ਕਿਸੇ ਨੇ ਪਰਮਾਤਮਾ ਨੂੰ ਪੂਰਬ ਦਿਸ਼ਾ ਵਿਚ ਜਾਣਿਆ ਹੈ ਅਤੇ ਕਿਸੇ ਨੇ ਪੱਛਮ ਵਲ ਸਿਰ ਨਿਵਾਇਆ ਹੈ;

English meaning

Someone visualized God in the South and someone bowed his head towards the West.

ਕੋਊ, ਬੁਤਾਨ ਕੋ ਪੂਜਤ ਹੈ ਪਸੁ; ਕੋਊ, ਮਿ੍ਰਤਾਨ ਕੋ ਪੂਜਨ ਧਾਇਓ ॥

koaoo, butaan ko poojat hai pas; koaoo, mritaan ko poojan dhaaeo |

ਪੰਜਾਬੀ ਅਰਥ

ਕੋਈ ਮੂਰਖ ਬੁਤਾਂ (ਮੂਰਤੀ) ਨੂੰ ਪੂਜ ਰਿਹਾ ਹੈ ਅਤੇ ਕੋਈ ਕਬਰਾਂ ਨੂੰ ਪੂਜਦਾ ਫਿਰਦਾ ਹੈ;

English meaning

Some fool worships the idols and someone goes to worship the dead.

ਕੂਰ ਕਿ੍ਰਆ ਉਰਝਿਓ ਸਭ ਹੀ ਜਗ; ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥੩੦॥

koor kriaa urajhio sabh hee jag; sree bhagavaan ko bhed na paaeo |10|30|

ਪੰਜਾਬੀ ਅਰਥ

ਸਾਰਾ ਸੰਸਾਰ ਕੂੜੀ ਕ੍ਰਿਆ ਵਿਚ ਉਲਝਿਆ ਹੋਇਆ ਹੈ, ਪਰ ਮਾਇਆ ਦੇ ਸੁਆਮੀ ਦਾ ਕਿਸੇ ਨੇ ਵੀ ਭੇਦ ਨਹੀਂ ਪਾਇਆ ਹੈ ॥੧੦॥੩੦॥

English meaning

The whole world is entangled in false rituals and has not known the secret of Lord-God 10.30.