ਭੁਜੰਗ ਪ੍ਰਯਾਤ ਛੰਦ ॥
bhujang prayaat chhand |
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
Read the complete Shabad with available meanings.
ਭੁਜੰਗ ਪ੍ਰਯਾਤ ਛੰਦ ॥
bhujang prayaat chhand |
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਨਮਸਤੁਲ ਪ੍ਰਣਾਮੇ, ਸਮਸਤੁਲ ਪ੍ਰਣਾਸੇ ॥
namasatul pranaame, samasatul pranaase |
ਸਭਨਾਂ ਦੁਆਰਾ ਨਮਸਕਾਰੇ ਜਾਣ ਵਾਲੇ (ਉਸ ਪ੍ਰਭੂ ਨੂੰ) ਮੇਰਾ ਪ੍ਰਨਾਮ ਹੈ, ਜੋ ਸਭ ਦਾ ਸੰਘਾਰਕ ਹੈ, ਨਾਸ਼ ਤੋਂ ਪਰੇ ਹੈ,
Salutation to Thee O Most Venerated and Destroyer of all Lord!
ਅਗੰਜੁਲ ਅਨਾਮੇ, ਸਮਸਤੁਲ ਨਿਵਾਸੇ ॥
aganjul anaame, samasatul nivaase |
ਨਾਮ ਤੋਂ ਰਹਿਤ ਹੈ ਅਤੇ ਸਭ ਵਿਚ ਵਸਦਾ ਹੈ।
Salutation to Thee O Indestructible, Nameless and All-Pervading Lord!
ਨਿ੍ਰਕਾਮੰ ਬਿਭੂਤੇ, ਸਮਸਤੁਲ ਸਰੂਪੇ ॥
nrikaaman bibhoote, samasatul saroope |
ਕਾਮਨਾਵਾਂ ਤੋਂ ਰਹਿਤ ਸੰਪੱਤੀ ਵਾਲੇ ਅਤੇ ਸਾਰਿਆਂ ਦੇ ਸਰੂਪ ਵਾਲੇ (ਪ੍ਰਭੂ ਨੂੰ ਮੇਰਾ ਪ੍ਰਨਾਮ ਹੈ)।
Salutation to Thee O Desireless, Glorious and All-Pervading Lord!
ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧੯੭॥
kukaraman pranaasee sudharaman bibhoote |197|
ਉਹ ਕੁਕਰਮਾਂ ਨੂੰ ਨਸ਼ਟ ਕਰਨ ਵਾਲਾ ਅਤੇ ਸ਼ੁਭ ਧਰਮ ਨੂੰ ਸੁਸਜਿਤ ਕਰਨ ਵਾਲਾ ਹੈ ॥੧੯੭॥
Salutation to Thee O Destroyer of Evil and Illuminator of Supreme Piety Lord! 197.
ਸਦਾ ਸੱਚਿਦਾਨੰਦ, ਸੱਤ੍ਰੰ ਪ੍ਰਣਾਸੀ ॥
sadaa sachidaanand, satran pranaasee |
(ਹੇ ਪ੍ਰਭੂ! ਤੂੰ) ਸਦਾ ਚੇਤਨ ਅਤੇ ਆਨੰਦ-ਸਰੂਪ ਹੈਂ ਅਤੇ ਵੈਰੀਆਂ ਨੂੰ ਨਸ਼ਟ ਕਰਨ ਵਾਲਾ ਹੈਂ।
Salutation to Thee O Perpetual Embodiment of Truth, Consciousness and Bliss and Destroyer of enemies Lord!
ਕਰੀਮੁਲ ਕੁਨਿੰਦਾ, ਸਮਸਤੁਲ ਨਿਵਾਸੀ ॥
kareemul kunindaa, samasatul nivaasee |
(ਤੂੰ) ਮਿਹਰ ਕਰਨ ਵਾਲਾ, ਕਰਨਹਾਰ ਅਤੇ ਸਭ ਵਿਚ ਨਿਵਾਸ ਕਰਨ ਵਾਲਾ ਹੈਂ।
Salutation to Thee O Gracious Creator and All-Pervading Lord!
ਅਜਾਇਬ ਬਿਭੂਤੇ, ਗਜਾਇਬ ਗਨੀਮੇ ॥
ajaaeib bibhoote, gajaaeib ganeeme |
(ਤੂੰ) ਅਦਭੁਤ ਸੰਪੱਤੀ ਵਾਲਾ, ਦੁਸ਼ਮਣਾਂ ਉਤੇ ਕਹਿਰ ਢਾਉਣ ਵਾਲਾ,
Salutation to Thee O Wonderful, Glorious and Calamity for enemies Lord!
ਹਰੀਅੰ ਕਰੀਅੰ ਕਰੀਮੁਲ ਰਹੀਮੇ ॥੧੯੮॥
hareean kareean kareemul raheeme |198|
ਨਾਸ਼ ਕਰਨ ਵਾਲਾ, ਸਿਰਜਨ ਵਾਲਾ, ਕ੍ਰਿਪਾ ਕਰਨ ਵਾਲਾ ਅਤੇ ਦਇਆ ਕਰਨ ਵਾਲਾ ਹੈਂ ॥੧੯੮॥
Salutation to Thee O Destroyer, Creator, Gracious and Merciful Lord! 198.
ਚੱਤ੍ਰ ਚੱਕ੍ਰ ਵਰਤੀ, ਚੱਤ੍ਰ ਚੱਕ੍ਰ ਭੁਗਤੇ ॥
chatr chakr varatee, chatr chakr bhugate |
ਚੌਹਾਂ ਚੱਕਾਂ ਵਿਚ ਵਿਚਰਨ ਵਾਲਾ, ਚੌਹਾਂ ਚੱਕਾਂ ਨੂੰ ਭੋਗਣ ਵਾਲਾ,
Salutation to Thee O Pervader and Enjoyer in all the four directions Lord!
ਸੁਯੰਭਵ ਸੁਭੰ, ਸਰਬ ਦਾ ਸਰਬ ਜੁਗਤੇ ॥
suyanbhav subhan, sarab daa sarab jugate |
ਆਪਣੇ ਆਪ ਸ਼ੋਭਾਇਮਾਨ ਹੋਣ ਵਾਲਾ, ਸਦਾ ਹੀ ਸਭ ਨਾਲ ਸੰਯੁਕਤ ਰਹਿਣ ਵਾਲਾ ਹੈਂ;
Salutation to Thee O Self-Existent, Most Beautiful and United with all Lord!
ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ ॥
dukaalan pranaasee, diaalan saroope |
ਬੁਰੇ ਸਮੇਂ ਨੂੰ ਨਸ਼ਟ ਕਰਨ ਵਾਲਾ ਅਤੇ ਦਿਆਲੂ ਸਰੂਪ ਵਾਲਾ ਹੈਂ;
Salutation to Thee O Destroyer of hard times and Embodiment of Mercy Lord!
ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥
sadaa ang sange abhangan bibhoote |199|
(ਤੂੰ) ਸਦਾ ਅੰਗ-ਸੰਗ ਰਹਿੰਦਾ ਹੈਂ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ ਬਖ਼ਸ਼ਦਾ ਹੈਂ ॥੧੯੯॥
Salutation to thee O Ever present with all, Indestructible and Glorious Lord! 199.