ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad CDX

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਹੁਕਮੀ; ਵਰਸਣ ਲਾਗੇ ਮੇਹਾ ॥

hukamee; varasan laage mehaa |

ਪੰਜਾਬੀ ਅਰਥ

ਹਰੀ ਦੇ ਹੁਕਮ ਦੁਆਰਾ ਮੀਹ ਵਰ੍ਹਣ ਲਗਦਾ ਹੈ।

English meaning

By His Command, the rain begins to fall.

ਸਾਜਨ ਸੰਤ ਮਿਲਿ; ਨਾਮੁ ਜਪੇਹਾ ॥

saajan sant mil; naam japehaa |

ਪੰਜਾਬੀ ਅਰਥ

ਮਿਤ੍ਰ ਤੇ ਸਾਧੂ ਇਕੱਠੇ ਹੋ ਨਾਮ ਦਾ ਜਾਪ ਕਰਦੇ ਹਨ।

English meaning

The Saints and friends have met to chant the Naam.

ਸੀਤਲ ਸਾਂਤਿ ਸਹਜ ਸੁਖੁ ਪਾਇਆ; ਠਾਢਿ ਪਾਈ ਪ੍ਰਭਿ ਆਪੇ ਜੀਉ ॥੧॥

seetal saant sehaj sukh paaeaa; tthaadt paaee prabh aape jeeo |1|

ਪੰਜਾਬੀ ਅਰਥ

ਠੰਢੀ ਸ਼ਾਤੀ ਅਤੇ ਬੈਕੁੰਠੀ ਅਨੰਦ ਮੈਨੂੰ ਪਰਾਪਤ ਹੋਇਆ ਹੈ, ਕਿਉਂ ਜੁ ਸਾਹਿਬ ਨੇ ਖੁਦ ਹੀ ਮੇਰੇ ਮਨ ਅੰਦਰ ਠੰਢ-ਚੈਨ ਫੂਕੀ ਹੈ।

English meaning

Serene tranquility and peaceful ease have come; God Himself has brought a deep and profound peace. ||1||

ਸਭੁ ਕਿਛੁ; ਬਹੁਤੋ ਬਹੁਤੁ ਉਪਾਇਆ ॥

sabh kichh; bahuto bahut upaaeaa |

ਪੰਜਾਬੀ ਅਰਥ

ਹਰ ਸ਼ੈ ਜਿਆਦਾ ਬਹੁਤਾਤ ਵਿੱਚ ਰਬ ਨੇ ਪੈਦਾ ਕੀਤੀ ਹੈ।

English meaning

God has produced everything in great abundance.

ਕਰਿ ਕਿਰਪਾ ਪ੍ਰਭਿ; ਸਗਲ ਰਜਾਇਆ ॥

kar kirapaa prabh; sagal rajaaeaa |

ਪੰਜਾਬੀ ਅਰਥ

ਆਪਣੀ ਰਹਿਮਣ ਧਾਰ ਕੇ ਸੁਆਮੀ ਨੇ ਸਾਰਿਆਂ ਨੂੰ ਰਜਾ ਦਿਤਾ ਹੈ।

English meaning

Granting His Grace, God has satisfied all.

ਦਾਤਿ ਕਰਹੁ ਮੇਰੇ ਦਾਤਾਰਾ; ਜੀਅ ਜੰਤ ਸਭਿ ਧ੍ਰਾਪੇ ਜੀਉ ॥੨॥

daat karahu mere daataaraa; jeea jant sabh dhraape jeeo |2|

ਪੰਜਾਬੀ ਅਰਥ

ਜਦ ਤੂੰ ਖੈਰਾਤਾਂ ਦਿੰਦਾ ਹੈ ਹੇ ਮੇਰੇ ਦਾਤੇ! ਪ੍ਰਾਣੀ ਤੇ ਹੋਰ ਪ੍ਰਾਣ-ਧਾਰੀ ਜੀਵ ਸਭ ਰੱਜ ਜਾਂਦੇ ਹਨ।

English meaning

Bless us with Your Gifts, O my Great Giver. All beings and creatures are satisfied. ||2||

ਸਚਾ ਸਾਹਿਬੁ; ਸਚੀ ਨਾਈ ॥

sachaa saahib; sachee naaee |

ਪੰਜਾਬੀ ਅਰਥ

ਸਚਾ ਹੈ ਮਾਲਕ ਤੇ ਸਚਾ ਉਸ ਦਾ ਨਾਮ।

English meaning

True is the Master, and True is His Name.

ਗੁਰ ਪਰਸਾਦਿ; ਤਿਸੁ ਸਦਾ ਧਿਆਈ ॥

gur parasaad; tis sadaa dhiaaee |

ਪੰਜਾਬੀ ਅਰਥ

ਗੁਰਾਂ ਦੀ ਮਿਹਰ ਦਾ ਸਦਕਾ ਮੈਂ ਉਸ ਦਾ ਸਦੀਵ ਹੀ ਸਿਮਰਣ ਕਰਦਾ ਹਾਂ।

English meaning

By Guru's Grace, I meditate forever on Him.

ਜਨਮ ਮਰਣ ਭੈ ਕਾਟੇ ਮੋਹਾ; ਬਿਨਸੇ ਸੋਗ ਸੰਤਾਪੇ ਜੀਉ ॥੩॥

janam maran bhai kaatte mohaa; binase sog santaape jeeo |3|

ਪੰਜਾਬੀ ਅਰਥ

ਉਸ ਨੇ ਮੇਰਾ ਜੰਮਣ ਤੇ ਮਰਣ ਦਾ ਡਰ ਦੂਰ ਕਰ ਦਿਤਾ ਹੈ ਅਤੇ ਮੇਰੀ ਸੰਸਾਰੀ ਮਮਤਾ, ਗਮ ਤੇ ਮੁਸੀਬਤ ਮਿਟ ਗਹੈ ਹਨ।

English meaning

The fear of birth and death has been dispelled; emotional attachment, sorrow and suffering have been erased. ||3||

ਸਾਸਿ ਸਾਸਿ; ਨਾਨਕੁ ਸਾਲਾਹੇ ॥

saas saas; naanak saalaahe |

ਪੰਜਾਬੀ ਅਰਥ

ਹਰ ਸੁਆਸ ਨਾਲ ਨਾਨਕ ਸੁਆਮੀ ਦੀ ਪ੍ਰਸੰਸਾ ਕਰਦਾ ਹੈ।

English meaning

With each and every breath, Nanak praises the Lord.

ਸਿਮਰਤ ਨਾਮੁ; ਕਾਟੇ ਸਭਿ ਫਾਹੇ ॥

simarat naam; kaatte sabh faahe |

ਪੰਜਾਬੀ ਅਰਥ

ਹਰੀ ਨਾਮ ਦਾ ਜਾਪ ਕਰਨ ਦੁਆਰਾ ਉਸ ਦੀਆਂ ਸਾਰੀਆਂ ਜੰਜੀਰਾਂ ਵੱਢੀਆਂ ਗਈਆਂ ਹਨ।

English meaning

Meditating in remembrance on the Name, all bonds are cut away.

ਪੂਰਨ ਆਸ ਕਰੀ ਖਿਨ ਭੀਤਰਿ; ਹਰਿ ਹਰਿ. ਹਰਿ ਗੁਣ ਜਾਪੇ ਜੀਉ ॥੪॥੨੭॥੩੪॥

pooran aas karee khin bheetar; har har. har gun jaape jeeo |4|27|34|

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਮਾਲਕ ਦੀਆਂ ਵਡਿਆਈਆਂ ਦਾ ਚਿੰਤਨ ਕਰਨ ਦੁਆਰਾ ਇਕ ਮੁਹਤ ਵਿੱਚ ਉਸ ਦੀਆਂ ਸਾਰੀਆਂ ਉਮੀਦਾਂ ਬਰ ਆਈਆਂ ਹਨ।

English meaning

One's hopes are fulfilled in an instant, chanting the Glorious Praises of the Lord, Har, Har, Har. ||4||27||34||