ਗਉੜੀ ਮਹਲਾ ੫ ॥
gaurree mahalaa 5 |
ਗਊੜੀ ਪਾਤਸ਼ਾਹੀ ਪੰਜਵੀਂ।
Gauree, Fifth Mehl:
Read the complete Shabad with available meanings.
ਗਉੜੀ ਮਹਲਾ ੫ ॥
gaurree mahalaa 5 |
ਗਊੜੀ ਪਾਤਸ਼ਾਹੀ ਪੰਜਵੀਂ।
Gauree, Fifth Mehl:
ਕੋਟਿ ਮਜਨ; ਕੀਨੋ ਇਸਨਾਨ ॥
kott majan; keeno isanaan |
ਤੀਰਥਾਂ ਤੇ ਕ੍ਰੋੜਾਂ ਹੀ ਨ੍ਹਾਉਣਾ ਤੇ ਗੁਸਲ ਕਰਨ,
The merits of taking millions of ceremonial cleansing baths,
ਲਾਖ ਅਰਬ ਖਰਬ; ਦੀਨੋ ਦਾਨੁ ॥
laakh arab kharab; deeno daan |
ਅਤੇ ਲੱਖਾਂ ਅਰਬਾਂ ਤੇ ਖਰਬਾ ਪੁੰਨਦਾਨ ਦਾਣ ਦਾ,
the giving of hundreds of thousands, billions and trillions in charity
ਜਾ ਮਨਿ ਵਸਿਓ; ਹਰਿ ਕੋ ਨਾਮੁ ॥੧॥
jaa man vasio; har ko naam |1|
ਇਹ ਸਭ ਫਲ ਉਹ ਪ੍ਰਾਪਤ ਕਰ ਲੈਂਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਦਾ ਨਾਮ ਨਿਵਾਸ ਹੈ।
- these are obtained by those whose minds are filled with the Name of the Lord. ||1||
ਸਗਲ ਪਵਿਤ; ਗੁਨ ਗਾਇ ਗੁਪਾਲ ॥
sagal pavit; gun gaae gupaal |
ਜੋ ਸ੍ਰਿਸ਼ਟੀ ਦੇ ਪਾਲਣਹਾਰ ਦਾ ਜੱਸ ਗਾਇਨ ਕਰਦੇ ਹਨ, ਉਹ ਸਮੂਹ ਪੁਨੀਤ ਹਨ।
Those who sing the Glories of the Lord of the World are totally pure.
ਪਾਪ ਮਿਟਹਿ; ਸਾਧੂ ਸਰਨਿ ਦਇਆਲ ॥ ਰਹਾਉ ॥
paap mitteh; saadhoo saran deaal | rahaau |
ਕ੍ਰਿਪਾਲੂ ਸੰਤਾਂ ਦੀ ਪਨਾਹ ਲੈਣ ਦੁਆਰਾ ਪਾਪ ਨੇਸਤੋ-ਨਾਬੂਦ ਹੋ ਜਾਂਦੇ ਹਨ। ਠਹਿਰਾਉ।
Their sins are erased, in the Sanctuary of the Kind and Holy Saints. ||Pause||
ਬਹੁਤੁ ਉਰਧ ਤਪ; ਸਾਧਨ ਸਾਧੇ ॥
bahut uradh tap; saadhan saadhe |
ਘਨੇਰੀਆਂ ਮੂਧੇ ਮੂੰਹ ਕਰੜੀਆਂ ਘਾਲਾ ਤੇ ਸ਼੍ਰੇਸ਼ਟ ਕਰਮ ਕਮਾਉਣ,
The merits of performing all sorts of austere acts of penance and self-discipline,
ਅਨਿਕ ਲਾਭ; ਮਨੋਰਥ ਲਾਧੇ ॥
anik laabh; manorath laadhe |
ਅਤੇ ਅਨੇਕਾਂ ਮੁਨਾਫੇ ਤੇ ਦਿਲ ਦੀਆਂ ਅਭਿਲਾਸ਼ਾ ਪ੍ਰਾਪਤ ਹੋਣ ਦਾ ਫਲ,
earning huge profits and seeing one's desires fulfilled
ਹਰਿ ਹਰਿ ਨਾਮ; ਰਸਨ ਆਰਾਧੇ ॥੨॥
har har naam; rasan aaraadhe |2|
ਜੀਭ ਨਾਲ ਵਾਹਿਗੁਰੂ ਸੁਆਮੀ ਦਾ ਨਾਮ ਜਪਨ ਦੁਆਰਾ ਮਿਲ ਜਾਂਦਾ ਹੈ।
- these are obtained by chanting the Name of the Lord, Har, Har, with the tongue. ||2||
ਸਿੰਮਿ੍ਰਤਿ ਸਾਸਤ; ਬੇਦ ਬਖਾਨੇ ॥
sinmrit saasat; bed bakhaane |
ਜਾਣ ਲਓ ਕਿ ਉਸ ਨੇ ਸਿਮ੍ਰਤੀਆਂ ਸ਼ਾਸ਼ਤਰ ਅਤੇ ਵੇਦ ਪੜ੍ਹ ਲਏ ਹਨ,
The merits of reciting the Simritees, the Shaastras and the Vedas,
ਜੋਗ ਗਿਆਨ ਸਿਧ; ਸੁਖ ਜਾਨੇ ॥
jog giaan sidh; sukh jaane |
ਅਤੇ ਯੋਗ ਵਿਦਿਆ, ਬ੍ਰਹਿਮ ਵੀਚਾਰ ਅਤੇ ਕਰਾਮਾਤਾਂ ਕਮਾਉਣ ਦੀ ਖੁਸ਼ੀ ਨੂੰ ਅਨੁਭਵ ਕਰ ਲਿਆ ਹੈ,
knowledge of the science of Yoga, spiritual wisdom and the pleasure of miraculous spiritual powers
ਨਾਮੁ ਜਪਤ; ਪ੍ਰਭ ਸਿਉ ਮਨ ਮਾਨੇ ॥੩॥
naam japat; prabh siau man maane |3|
ਜਦ ਬੰਦਾ ਸੁਆਮੀ ਨਾਲ ਸੰਤੁਸ਼ਟ ਹੋ ਜਾਂਦਾ ਹੈ, ਅਤੇ ਉਸ ਦੇ ਨਾਮ ਦਾ ਉਚਾਰਨ ਕਰਦਾ ਹੈ।
- these come by surrendering the mind and meditating on the Name of God. ||3||
ਅਗਾਧਿ ਬੋਧਿ; ਹਰਿ ਅਗਮ ਅਪਾਰੇ ॥
agaadh bodh; har agam apaare |
ਪਹੁੰਚ ਤੋਂ ਪਰੇ ਅਤੇ ਹਦ ਬੰਨਾ-ਰਹਿਤ ਵਾਹਿਗੁਰੂ ਦੀ ਗਿਆਤ ਸੋਚ ਸਮਝ ਤੋਂ ਦੂਰ ਹੈ।
The wisdom of the Inaccessible and Infinite Lord is incomprehensible.
ਨਾਮੁ ਜਪਤ; ਨਾਮੁ ਰਿਦੇ ਬੀਚਾਰੇ ॥
naam japat; naam ride beechaare |
ਉਹ (ਨਾਨਕ) ਹਰੀ ਨਾਮ ਨੂੰ ਉਚਾਰਦਾ ਹੈ ਅਤੇ ਆਪਣੇ ਚਿੱਤ ਵਿੱਚ ਹਰੀ ਦਾ ਹੀ ਧਿਆਨ ਧਾਰਦਾ ਹੈ,
Meditating on the Naam, the Name of the Lord, and contemplating the Naam within our hearts,
ਨਾਨਕ ਕਉ; ਪ੍ਰਭ ਕਿਰਪਾ ਧਾਰੇ ॥੪॥੧੧੧॥
naanak kau; prabh kirapaa dhaare |4|111|
ਨਾਨਕ ਉਤੇ ਸਾਹਿਬ ਨੇ ਮਿਹਰ ਕੀਤੀ ਹੈ।
O Nanak, God has showered His Mercy upon us. ||4||111||