ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad AUC

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਰੈਣਿ ਸੁਹਾਵੜੀ; ਦਿਨਸੁ ਸੁਹੇਲਾ ॥

rain suhaavarree; dinas suhelaa |

ਪੰਜਾਬੀ ਅਰਥ

ਉਹ ਰਾਤ੍ਰੀ ਅਤੇ ਸੁਭਾਇਮਾਨ ਦਿਹਾੜਾ ਸੁੰਦਰ ਹੈ,

English meaning

Beautiful is the night, and beautiful is the day,

ਜਪਿ ਅੰਮਿ੍ਰਤ ਨਾਮੁ; ਸੰਤਸੰਗਿ ਮੇਲਾ ॥

jap amrit naam; santasang melaa |

ਪੰਜਾਬੀ ਅਰਥ

ਜਦ ਬੰਦਾ ਅੰਮ੍ਰਿਤ ਨਾਮ ਦਾ ਉਚਾਰਨ ਕਰਦਾ ਤੇ ਸਤਿਸੰਗਤ ਨਾਲ ਮਿਲਦਾ ਹੈ।

English meaning

when one joins the Society of the Saints and chants the Ambrosial Naam.

ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ; ਸਫਲੁ ਤਿਥਾਈ ਜੀਉ ॥੧॥

gharree moorat simarat pal vanyeh jeevan; safal tithaaee jeeo |1|

ਪੰਜਾਬੀ ਅਰਥ

ਫਲਦਾਇਕ ਹੈ ਪ੍ਰਾਣੀ ਦੀ ਜਿੰਦਗੀ ਉਥੇ ਜਿਥੇ ਉਸ ਦਾ ਹਿਕ ਛਿਨ, ਲੰਮ੍ਹਾ ਤੇ ਮੁਹਤ ਸਾਹਿਬ ਦੀ ਬੰਦਗੀ ਵਿੱਚ ਗੁਜਾਰਦਾ ਹੈ।

English meaning

If you remember the Lord in meditation for a moment, even for an instant, then your life will become fruitful and prosperous. ||1||

ਸਿਮਰਤ ਨਾਮੁ; ਦੋਖ ਸਭਿ ਲਾਥੇ ॥

simarat naam; dokh sabh laathe |

ਪੰਜਾਬੀ ਅਰਥ

ਨਾਮ ਦਾ ਅਰਾਧਨ ਕਰਨ ਨਾਲ ਸਾਰੇ ਪਾਪ ਮਿਟ ਜਾਂਦੇ ਹਨ,

English meaning

Remembering the Naam, the Name of the Lord, all sinful mistakes are erased.

ਅੰਤਰਿ ਬਾਹਰਿ; ਹਰਿ ਪ੍ਰਭੁ ਸਾਥੇ ॥

antar baahar; har prabh saathe |

ਪੰਜਾਬੀ ਅਰਥ

ਅਤੇ ਅੰਦਰ ਬਾਹਰ ਵਾਹਿਗੁਰੂ ਸੁਆਮੀ ਬੰਦੇ ਦੇ ਨਾਲ ਰਹਿੰਦਾ ਹੈ।

English meaning

Inwardly and outwardly, the Lord God is always with us.

ਭੈ ਭਉ ਭਰਮੁ ਖੋਇਆ. ਗੁਰਿ ਪੂਰੈ; ਦੇਖਾ ਸਭਨੀ ਜਾਈ ਜੀਉ ॥੨॥

bhai bhau bharam khoeaa. gur poorai; dekhaa sabhanee jaaee jeeo |2|

ਪੰਜਾਬੀ ਅਰਥ

ਡਰ, ਤ੍ਰਾਹ ਤੇ ਵਹਿਮ ਪੂਰਨ ਗੁਰਾਂ ਨੇ ਮੇਰੇ ਅੰਦਰੋ ਦੁਰ ਕਰ ਦਿਤੇ ਹਨ ਅਤੇ ਮੈਂ ਹੁਣ ਵਾਹਿਗੁਰੂ ਨੂੰ ਸਾਰੀਆਂ ਥਾਵਾਂ ਵਿੱਚ ਵੇਖਦਾ ਹਾਂ।

English meaning

Fear, dread and doubt have been dispelled by the Perfect Guru; now, I see God everywhere. ||2||

ਪ੍ਰਭੁ ਸਮਰਥੁ; ਵਡ ਊਚ ਅਪਾਰਾ ॥

prabh samarath; vadd aooch apaaraa |

ਪੰਜਾਬੀ ਅਰਥ

ਸੁਆਮੀ ਸਰਬ-ਸ਼ਕਤੀਵਾਨ, ਵਿਸ਼ਾਲ ਬੁਲੰਦ ਅਤੇ ਅਨੰਤ ਹੈ।

English meaning

God is All-powerful, Vast, Lofty and Infinite.

ਨਉ ਨਿਧਿ ਨਾਮੁ; ਭਰੇ ਭੰਡਾਰਾ ॥

nau nidh naam; bhare bhanddaaraa |

ਪੰਜਾਬੀ ਅਰਥ

ਨੌ ਖ਼ਜ਼ਾਨੇ ਤੇ ਕੋਸ਼ ਉਸ ਦੇ ਨਾਮ ਨਾਲ ਲਬਾਲਬ ਹਨ।

English meaning

The Naam is overflowing with the nine treasures.

ਆਦਿ ਅੰਤਿ ਮਧਿ ਪ੍ਰਭੁ ਸੋਈ; ਦੂਜਾ. ਲਵੈ ਨ ਲਾਈ ਜੀਉ ॥੩॥

aad ant madh prabh soee; doojaa. lavai na laaee jeeo |3|

ਪੰਜਾਬੀ ਅਰਥ

ਆਰੰਭ, ਅਖੀਰ ਅਤੇ ਵਿਚਕਾਰ, ਉਹ ਸੁਆਮੀ ਹੈ। ਕਿਸੇ ਹੋਰਸ ਨੂੰ ਮੈਂ ਆਪਣੇ ਲਾਗੇ ਨਹੀਂ ਲਾਉਂਦਾ।

English meaning

In the beginning, in the middle, and in the end, there is God. Nothing else even comes close to Him. ||3||

ਕਰਿ ਕਿਰਪਾ; ਮੇਰੇ ਦੀਨ ਦਇਆਲਾ ॥

kar kirapaa; mere deen deaalaa |

ਪੰਜਾਬੀ ਅਰਥ

ਮੇਰੇ ਤੇ ਤਰਸ ਕਰ, ਹੇ ਗਰੀਬਾਂ ਤੇ ਮਿਹਰਬਾਨ!

English meaning

Take pity on me, O my Lord, Merciful to the meek.

ਜਾਚਿਕੁ ਜਾਚੈ; ਸਾਧ ਰਵਾਲਾ ॥

jaachik jaachai; saadh ravaalaa |

ਪੰਜਾਬੀ ਅਰਥ

ਮੰਗਤਾ ਸੰਤਾਂ ਦੇ ਪੈਰਾਂ ਦੀ ਧੂੜ ਮੰਗਦਾ ਹੈ।

English meaning

I am a beggar, begging for the dust of the feet of the Holy.

ਦੇਹਿ ਦਾਨੁ. ਨਾਨਕੁ ਜਨੁ ਮਾਗੈ; ਸਦਾ ਸਦਾ ਹਰਿ ਧਿਆਈ ਜੀਉ ॥੪॥੩੮॥੪੫॥

dehi daan. naanak jan maagai; sadaa sadaa har dhiaaee jeeo |4|38|45|

ਪੰਜਾਬੀ ਅਰਥ

ਨਫਰ ਨਾਨਕ, ਹੇ ਸਾਈਂ! ਤੈਨੂੰ ਇਹ ਦਾਤ ਦੇਣ ਲਈ ਬੇਨਤੀ ਕਰਦਾ ਹੈ, ਸਦੀਵ ਤੇ ਹਮੇਸ਼ਾਂ ਲਈ ਉਹ ਤੇਰਾ ਸਿਮਰਨ ਕਰਦਾ ਰਹੇ।

English meaning

Servant Nanak begs for this gift: let me meditate on the Lord, forever and ever. ||4||38||45||