ਪਵੜੀ ॥
pavarree |
ਪਊੜੀ।
Pauree:
Read the complete Shabad with available meanings.
ਪਵੜੀ ॥
pavarree |
ਪਊੜੀ।
Pauree:
ਬਦਫੈਲੀ ਗੈਬਾਨਾ; ਖਸਮੁ. ਨ ਜਾਣਈ ॥
badafailee gaibaanaa; khasam. na jaanee |
ਮੰਦੇ ਅਮਲ ਕਮਾਉਣ ਵਾਲਾ ਭੂਤਨਾ ਹੈ ਜੋ ਮਾਲਕ ਨੂੰ ਨਹੀਂ ਜਾਣਦਾ।
The foolish demon, who does evil deeds, does not know his Lord and Master.
ਸੋ ਕਹੀਐ ਦੇਵਾਨਾ; ਆਪੁ ਨ ਪਛਾਣਈ ॥
so kaheeai devaanaa; aap na pachhaanee |
ਉਹ ਝੱਲਾ ਆਖਿਆ ਜਾਂਦਾ ਹੈ ਜੋ ਆਪਣੇ ਆਪ ਨੂੰ ਨਹੀਂ ਸਮਝਦਾ।
Call him a mad-man, if he does not understand himself.
ਕਲਹਿ ਬੁਰੀ ਸੰਸਾਰਿ; ਵਾਦੇ ਖਪੀਐ ॥
kaleh buree sansaar; vaade khapeeai |
ਹਾਨੀਕਾਰਕ ਹੈ ਝਗੜਾ ਝਾਂਝਾ ਇਹ ਜਹਾਨ ਅੰਦਰ। ਬਹਿਸ ਮੁਬਾਹਿਸੇ ਵਿੱਚ ਬੰਦਾ ਵਿਆਕੁਲ ਹੋ ਜਾਂਦਾ ਹੈ।
The strife of this world is evil; these struggles are consuming it.
ਵਿਣੁ ਨਾਵੈ ਵੇਕਾਰਿ; ਭਰਮੇ ਪਚੀਐ ॥
vin naavai vekaar; bharame pacheeai |
ਹਰੀ ਦੇ ਨਾਮ ਦੇ ਬਾਝੋਂ ਫਜੂਲ ਹੈ ਪ੍ਰਾਣੀ। ਸੰਦੇਹ ਅੰਦਰ ਉਹ ਬਰਬਾਦ ਹੋ ਜਾਂਦਾ ਹੈ।
Without the Lord's Name, life is worthless. Through doubt, the people are being destroyed.
ਰਾਹ ਦੋਵੈ. ਇਕੁ ਜਾਣੈ; ਸੋਈ ਸਿਝਸੀ ॥
raah dovai. ik jaanai; soee sijhasee |
ਜੋ ਦੋਨਾਂ ਮਾਰਗਾਂ ਨੂੰ ਇਕ ਪ੍ਰਭੂ ਵਲ ਲੈ ਜਾਂਦੇ ਸਮਝਦਾ ਹੈ, ਉਹ ਬੰਦ-ਖਲਾਸ ਹੋ ਜਾਵੇਗਾ।
One who recognizes that all spiritual paths lead to the One shall be emancipated.
ਕੁਫਰ ਗੋਅ. ਕੁਫਰਾਣੈ; ਪਇਆ ਦਝਸੀ ॥
kufar goa. kufaraanai; peaa dajhasee |
ਨਾਸਤਕਾਂ ਦੇ ਨਰਕ ਵਿੱਚ ਪਿਆ ਹੋਇਆ ਝੂਠ ਬਕਣ ਵਾਲਾ ਸੜ ਕੇ ਸੁਆਹ ਹੋ ਜਾਏਗਾ।
One who speaks lies shall fall into hell and burn.
ਸਭ ਦੁਨੀਆ ਸੁਬਹਾਨੁ; ਸਚਿ ਸਮਾਈਐ ॥
sabh duneea subahaan; sach samaaeeai |
ਸਾਰੇ ਸੰਸਾਰ ਅੰਦਰ ਪਰਮ ਪਵਿੱਤਰ ਹਨ ਉਹ ਜੋ ਸੱਚ ਅੰਦਰ ਲੀਨ ਰਹਿੰਦੇ ਹਨ।
In all the world, the most blessed and sanctified are those who remain absorbed in Truth.
ਸਿਝੈ ਦਰਿ ਦੀਵਾਨਿ; ਆਪੁ ਗਵਾਈਐ ॥੯॥
sijhai dar deevaan; aap gavaaeeai |9|
ਆਪਣੀ ਸਵੈ-ਹੰਗਤਾ ਨੂੰ ਮੇਟਣ ਦੁਆਰਾ, ਇਨਸਾਨ ਸਾਈਂ ਦੇ ਦਰਬਾਰ ਅੰਦਰ ਸੁਰਖਰੂ ਹੋ ਜਾਂਦਾ ਹੈ।
One who eliminates selfishness and conceit is redeemed in the Court of the Lord. ||9||