ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਸਗਲ ਸੰਤਨ ਪਹਿ; ਵਸਤੁ ਇਕ ਮਾਂਗਉ ॥
sagal santan peh; vasat ik maangau |
ਮੈਂ ਸਮੁਹ ਸਾਧੂਆਂ ਕੋਲੋਂ ਇਕ ਚੀਜ਼ ਦੀ ਯਾਚਨਾ ਕਰਦਾ ਹਾਂ।
I beg of all the Saints: please, give me the merchandise.
ਕਰਉ ਬਿਨੰਤੀ; ਮਾਨੁ ਤਿਆਗਉ ॥
krau binantee; maan tiaagau |
ਮੈਂ ਇਕ ਪ੍ਰਾਰਥਨਾ ਕਰਦਾ ਹਾਂ ਤੇ ਆਪਣੀ ਹੰਗਤਾ ਨੂੰ ਛੱਡਦਾ ਹਾਂ।
I offer my prayers-I have forsaken my pride.
ਵਾਰਿ ਵਾਰਿ ਜਾਈ ਲਖ ਵਰੀਆ; ਦੇਹੁ ਸੰਤਨ ਕੀ ਧੂਰਾ ਜੀਉ ॥੧॥
vaar vaar jaaee lakh vareea; dehu santan kee dhooraa jeeo |1|
ਲੱਖਾਂ ਵਾਰੀ ਮੈਂ ਉਨ੍ਹਾਂ ਉਤੋਂ ਕੁਰਬਾਨ ਜਾਂਦਾ ਹਾਂ ਅਤੇ ਸਾਧੂਆਂ ਦੇ ਪੈਰਾਂ ਦੀ ਧੂੜ ਦੀ ਪਰਾਪਤੀ ਲਈ ਬੇਨਤੀ ਕਰਦਾ ਹਾਂ।
I am a sacrifice, hundreds of thousands of times a sacrifice, and I pray: please, give me the dust of the feet of the Saints. ||1||
ਤੁਮ ਦਾਤੇ; ਤੁਮ ਪੁਰਖ ਬਿਧਾਤੇ ॥
tum daate; tum purakh bidhaate |
ਤੂੰ, ਹੇ ਸੁਆਮੀ! ਦਾਤਾਰ ਹੈ ਅਤੇ ਤੂੰ ਹੀ ਬਲਵਾਨ ਕਿਸਮਤ ਦਾ ਲਿਖਾਰੀ।
You are the Giver, You are the Architect of Destiny.
ਤੁਮ ਸਮਰਥ; ਸਦਾ ਸੁਖਦਾਤੇ ॥
tum samarath; sadaa sukhadaate |
ਤੂੰ ਸਰਬ-ਸ਼ਕਤੀਮਾਨ ਹੈ ਅਤੇ ਤੂੰ ਹੀ ਹਮੇਸ਼ਾਂ ਆਰਾਮ-ਦੇਣਹਾਰ।
You are All-powerful, the Giver of Eternal Peace.
ਸਭ ਕੋ ਤੁਮ ਹੀ ਤੇ ਵਰਸਾਵੈ; ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥੨॥
sabh ko tum hee te varasaavai; aausar karahu hamaaraa pooraa jeeo |2|
ਸਾਰੇ ਤੇਰੇ ਕੋਲੋ ਬਰਕਤਾਂ ਪਰਾਪਤ ਕਰਦੇ ਹਨ! ਮੇਰਾ ਜੀਵਨ ਸਮਾਂ ਤੂੰ ਸਫਲਾ ਕਰ ਦੇ।
You bless everyone. Please bring my life to fulfillment. ||2||
ਦਰਸਨਿ ਤੇਰੈ; ਭਵਨ ਪੁਨੀਤਾ ॥
darasan terai; bhavan puneetaa |
ਜਿਨ੍ਹਾਂ ਦਾ ਘਰ (ਦੇਹਿ) ਤੇਰੇ ਦੀਦਾਰ ਦੁਆਰਾ ਪਵਿੱਤ੍ਰ ਹੋ ਗਿਆ ਹੈ,
The body-temple is sanctified by the Blessed Vision of Your Darshan,
ਆਤਮ ਗੜੁ ਬਿਖਮੁ; ਤਿਨਾ ਹੀ ਜੀਤਾ ॥
aatam garr bikham; tinaa hee jeetaa |
ਉਹ ਆਤਮਾ ਦੇ ਕਠਿਨ ਕਿਲ੍ਹੇ ਨੂੰ ਜਿੱਤ ਲੈਂਦੇ ਹਨ।
and thus, the impregnable fort of the soul is conquered.
ਤੁਮ ਦਾਤੇ ਤੁਮ ਪੁਰਖ ਬਿਧਾਤੇ; ਤੁਧੁ ਜੇਵਡੁ. ਅਵਰੁ ਨ ਸੂਰਾ ਜੀਉ ॥੩॥
tum daate tum purakh bidhaate; tudh jevadd. avar na sooraa jeeo |3|
ਤੂੰ ਦੇਣ ਵਾਲਾ ਹੈ ਅਤੇ ਤੂੰ ਹੀ ਤਾਕਤਵਰ ਢੋ ਮੇਲ ਮੇਲਣਹਾਰ। ਤੇਰੇ ਜਿੱਡਾ ਵੱਡਾ ਹੋਰ ਕੋਈ ਯੋਧਾ ਨਹੀਂ।
You are the Giver, You are the Architect of Destiny. There is no other warrior as great as You. ||3||
ਰੇਨੁ ਸੰਤਨ ਕੀ; ਮੇਰੈ ਮੁਖਿ ਲਾਗੀ ॥
ren santan kee; merai mukh laagee |
ਸਾਧੂਆਂ ਦੇ ਪੈਰਾਂ ਦੀ ਧੂੜ ਮੈਂ ਆਪਣੇ ਚਿਹਰੇ ਨੂੰ ਲਾਈ।
I applied the dust of the feet of the Saints to my face.
ਦੁਰਮਤਿ ਬਿਨਸੀ; ਕੁਬੁਧਿ ਅਭਾਗੀ ॥
duramat binasee; kubudh abhaagee |
ਮੇਰੀ ਖੋਟੀ ਸਮਝ ਅਤੇ ਬਦਕਿਸਮਤ ਮੰਦੀ ਅਕਲ ਅਲੋਪ ਹੋ ਗਈਆਂ।
My evil-mindedness disappeared, along with my misfortune and false-mindedness.
ਸਚ ਘਰਿ ਬੈਸਿ ਰਹੇ. ਗੁਣ ਗਾਏ; ਨਾਨਕ. ਬਿਨਸੇ ਕੂਰਾ ਜੀਉ ॥੪॥੧੧॥੧੮॥
sach ghar bais rahe. gun gaae; naanak. binase kooraa jeeo |4|11|18|
ਮੈਂ ਸੱਚੇ ਗ੍ਰਹਿ ਅੰਦਰ ਬਹਿੰਦਾ ਹਾਂ ਅਤੇ ਸੁਆਮੀ ਦਾ ਜੱਸ ਗਾਇਨ ਕਰਦਾ ਹਾਂ ਅਤੇ ਮੇਰਾ ਝੂਠ ਨਾਸ ਹੋ ਗਿਆ ਹੈ, ਹੇ ਨਾਨਕ!
I sit in the true home of my self; I sing His Glorious Praises. O Nanak, my falsehood has vanished! ||4||11||18||