ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad AGB

Shabad

Read the complete Shabad with available meanings.

ਸਿਰੀਰਾਗੁ ਮਹਲਾ ੧ ॥

sireeraag mahalaa 1 |

ਪੰਜਾਬੀ ਅਰਥ

ਸਿਰੀ ਰਾਗ, ਪਹਿਲੀ ਪਾਤਸ਼ਾਹੀ।

English meaning

Siree Raag, First Mehl:

ਚਿਤੇ ਦਿਸਹਿ ਧਉਲਹਰ; ਬਗੇ ਬੰਕ ਦੁਆਰ ॥

chite diseh dhaulahar; bage bank duaar |

ਪੰਜਾਬੀ ਅਰਥ

ਕਲੀ ਕੀਤੇ ਹੋਏ ਸੁੰਦਰ ਦਰਵਾਜ਼ਿਆਂ ਸਣੇ ਅਸੀਂ ਚਿਤ੍ਰੇ ਹੋਏ ਮੰਦਰ ਵੇਖਦੇ ਹਾਂ।

English meaning

There are painted mansions to behold, white-washed, with beautiful doors;

ਕਰਿ ਮਨ ਖੁਸੀ ਉਸਾਰਿਆ; ਦੂਜੈ ਹੇਤਿ ਪਿਆਰਿ ॥

kar man khusee usaariaa; doojai het piaar |

ਪੰਜਾਬੀ ਅਰਥ

ਉਹ ਚਿੱਤ ਨੂੰ ਆਨੰਦ ਦੇਣ ਲਈ ਬਣਾਏ ਗਏ ਸਨ। ਪਰ ਇਹ ਸਭ ਕੁਝ ਮਾਇਆ ਦੀ ਮੁਹੱਬਤ ਤੇ ਲਗਨ ਹੈ।

English meaning

they were constructed to give pleasure to the mind, but this is only for the sake of the love of duality.

ਅੰਦਰੁ ਖਾਲੀ ਪ੍ਰੇਮ ਬਿਨੁ; ਢਹਿ ਢੇਰੀ ਤਨੁ ਛਾਰੁ ॥੧॥

andar khaalee prem bin; dteh dteree tan chhaar |1|

ਪੰਜਾਬੀ ਅਰਥ

ਅੰਦਰੋ ਪ੍ਰਭੂ ਦੀ ਪ੍ਰੀਤ ਬਗੈਰ ਸੰਖਣਾ ਹੈ। ਸਰੀਰ ਡਿੱਗ-ਢਹਿ ਕੇ ਸੁਆਹ ਦਾ ਢੇਰ ਹੋ ਜਾਵੇਗਾ।

English meaning

The inner being is empty without love. The body shall crumble into a heap of ashes. ||1||

ਭਾਈ ਰੇ; ਤਨੁ ਧਨੁ ਸਾਥਿ. ਨ ਹੋਇ ॥

bhaaee re; tan dhan saath. na hoe |

ਪੰਜਾਬੀ ਅਰਥ

ਹੇ ਵੀਰ! ਦੇਹਿ ਤੇ ਦੌਲਤ ਤੇਰੇ ਨਾਲ ਨਹੀਂ ਜਾਣਗੀਆਂ।

English meaning

O Siblings of Destiny, this body and wealth shall not go along with you.

ਰਾਮ ਨਾਮੁ ਧਨੁ ਨਿਰਮਲੋ; ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥

raam naam dhan niramalo; gur daat kare prabh soe |1| rahaau |

ਪੰਜਾਬੀ ਅਰਥ

ਵਿਆਪਕ ਸਾਈਂ ਦਾ ਨਾਮ ਪਵਿੱਤਰ ਦੌਲਤ ਹੈ। ਉਹ ਸਾਹਿਬ, ਗੁਰਾਂ ਦੇ ਰਾਹੀਂ ਇਹ ਬਖ਼ਸ਼ੀਸ਼ ਦਿੰਦਾ ਹੈ। ਠਹਿਰਾਉ।

English meaning

The Lord's Name is the pure wealth; through the Guru, God bestows this gift. ||1||Pause||

ਰਾਮ ਨਾਮੁ. ਧਨੁ ਨਿਰਮਲੋ; ਜੇ ਦੇਵੈ ਦੇਵਣਹਾਰੁ ॥

raam naam. dhan niramalo; je devai devanahaar |

ਪੰਜਾਬੀ ਅਰਥ

ਸੁਆਮੀ ਦਾ ਨਾਮ ਮੁਲ-ਰਹਿਤ ਪਦਾਰਥ ਹੈ, ਜੇਕਰ ਦਾਤਾਰ ਬੰਦੇ ਨੂੰ ਇਸ ਦੀ ਦਾਤ ਬਖਸ਼ੇ।

English meaning

The Lord's Name is the pure wealth; it is given only by the Giver.

ਆਗੈ. ਪੂਛ ਨ ਹੋਵਈ; ਜਿਸੁ ਬੇਲੀ ਗੁਰੁ ਕਰਤਾਰੁ ॥

aagai. poochh na hovee; jis belee gur karataar |

ਪੰਜਾਬੀ ਅਰਥ

ਜਿਸ ਦਾ ਮਿਤ੍ਰ ਵਿਸ਼ਾਨ ਸਿਰਜਣਹਾਰ ਹੈ, ਉਸ ਪਾਸੋਂ ਅੱਗੇ ਪੁਛ-ਗਿਛ ਨਹੀਂ ਹੁੰਦੀ।

English meaning

One who has the Guru, the Creator, as his Friend, shall not be questioned hereafter.

ਆਪਿ ਛਡਾਏ ਛੁਟੀਐ; ਆਪੇ ਬਖਸਣਹਾਰੁ ॥੨॥

aap chhaddaae chhutteeai; aape bakhasanahaar |2|

ਪੰਜਾਬੀ ਅਰਥ

ਜੇਕਰ ਵਾਹਿਗੁਰੂ ਖੁਦ ਬੰਦੇ ਨੂੰ ਰਿਹਾ ਕਰੇ, ਉਹ ਰਿਹਾ ਹੋ ਜਾਂਦਾ ਹੈ ਕਿਉਂਕਿ ਉਹ ਆਪ ਹੀ ਮਾਫੀ ਦੇਣਹਾਰ ਹੈ।

English meaning

He Himself delivers those who are delivered. He Himself is the Forgiver. ||2||

ਮਨਮੁਖੁ ਜਾਣੈ ਆਪਣੇ; ਧੀਆ ਪੂਤ ਸੰਜੋਗੁ ॥

manamukh jaanai aapane; dheea poot sanjog |

ਪੰਜਾਬੀ ਅਰਥ

ਕੁਮਾਰਗੀ ਪੁਰਸ਼ ਲੜਕੀਆਂ, ਪੁੱਤ੍ਰਾਂ ਤੇ ਸਨਬੰਧੀਆਂ ਨੂੰ ਆਪਦੇ ਨਿੱਜ ਦੇ ਕਹਿਕੇ ਸਮਝਦਾ ਹੈ।

English meaning

The self-willed manmukh looks upon his daughters, sons and relatives as his own.

ਨਾਰੀ ਦੇਖਿ. ਵਿਗਾਸੀਅਹਿ; ਨਾਲੇ ਹਰਖੁ ਸੁ ਸੋਗੁ ॥

naaree dekh. vigaaseeeh; naale harakh su sog |

ਪੰਜਾਬੀ ਅਰਥ

ਉਹ ਆਪਣੀ ਵਹੁਟੀ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਉਹ ਖੁਸ਼ੀ ਸੰਯੁਕਤ ਗਮੀ ਉਤਪੰਨ ਕਰਦੇ ਹਨ।

English meaning

Gazing upon his wife, he is pleased. But along with happiness, they bring grief.

ਗੁਰਮੁਖਿ ਸਬਦਿ ਰੰਗਾਵਲੇ; ਅਹਿਨਿਸਿ ਹਰਿ ਰਸੁ ਭੋਗੁ ॥੩॥

guramukh sabad rangaavale; ahinis har ras bhog |3|

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ ਹਰੀ ਨਾਮ ਨਾਲ ਰੰਗੀਜੇ ਹਨ ਅਤੇ ਉਹ ਦਿੰਹੁ ਰੈਣ ਪ੍ਰਭੂ ਦੇ ਅੰਮ੍ਰਿਤ ਨੂੰ ਮਾਣਦੇ ਹਨ।

English meaning

The Gurmukhs are attuned to the Word of the Shabad. Day and night, they enjoy the Sublime Essence of the Lord. ||3||

ਚਿਤੁ ਚਲੈ. ਵਿਤੁ ਜਾਵਣੋ; ਸਾਕਤ ਡੋਲਿ ਡੋਲਾਇ ॥

chit chalai. vit jaavano; saakat ddol ddolaae |

ਪੰਜਾਬੀ ਅਰਥ

ਅਸਥਿਰ ਤੇ ਡਿੱਕ-ਡੋਲੇ ਖਾਣ ਵਾਲੇ ਕੁਮਾਰਗੀ ਦਾ ਮਨੂਆ ਛਿਨ-ਭੰਗਰ ਦੌਲਤ ਦੀ ਭਾਲ ਅੰਦਰ ਭਟਕਦਾ ਹੈ।

English meaning

The consciousness of the wicked, faithless cynics wanders around in search of transitory wealth, unstable and distracted.

ਬਾਹਰਿ ਢੂੰਢਿ ਵਿਗੁਚੀਐ; ਘਰ ਮਹਿ ਵਸਤੁ ਸੁਥਾਇ ॥

baahar dtoondt vigucheeai; ghar meh vasat suthaae |

ਪੰਜਾਬੀ ਅਰਥ

ਜਦ ਕਿ ਸ਼ੈ ਉਨ੍ਹਾਂ ਦੇ ਗ੍ਰਹਿ ਦੇ ਪਵਿੱਤ੍ਰ ਥਾਂ ਵਿੱਚ ਹੈ, ਆਦਮੀ ਉਸ ਦੀ ਬਾਹਰਵਾਰ ਭਾਲ ਕਰਨ ਨਾਲ ਬਰਬਾਦ ਹੋ ਜਾਂਦੇ ਹਨ।

English meaning

Searching outside of themselves, they are ruined; the object of their search is in that sacred place within the home of the heart.

ਮਨਮੁਖਿ. ਹਉਮੈ ਕਰਿ ਮੁਸੀ; ਗੁਰਮੁਖਿ ਪਲੈ ਪਾਇ ॥੪॥

manamukh. haumai kar musee; guramukh palai paae |4|

ਪੰਜਾਬੀ ਅਰਥ

ਪਵਿੱਤ੍ਰ ਪੁਰਸ਼ ਇਸ ਨੂੰ ਆਪਣੀ ਝੋਲੀ ਵਿੱਚ ਪਰਾਪਤ ਕਰ ਲੈਂਦੇ ਹਨ, ਜਦ ਕਿ ਕੁਮਾਰਗੀ ਹੰਕਾਰ ਰਾਹੀਂ ਇਸ ਨੂੰ ਗੁਆ ਲੈਂਦੇ ਹਨ।

English meaning

The self-willed manmukhs, in their ego, miss it; the Gurmukhs receive it in their laps. ||4||

ਸਾਕਤ ਨਿਰਗੁਣਿਆਰਿਆ; ਆਪਣਾ ਮੂਲੁ ਪਛਾਣੁ ॥

saakat niraguniaariaa; aapanaa mool pachhaan |

ਪੰਜਾਬੀ ਅਰਥ

ਹੇ ਗੁਣ-ਵਿਹੁਣ ਮਾਇਆ ਦੇ ਉਪਾਸ਼ਕ! ਆਪਣੇ ਅਸਲੇ ਦੀ ਸਿੰਞਾਣ ਕਰ।

English meaning

You worthless, faithless cynic-recognize your own origin!

ਰਕਤੁ ਬਿੰਦੁ ਕਾ ਇਹੁ ਤਨੋ; ਅਗਨੀ ਪਾਸਿ ਪਿਰਾਣੁ ॥

rakat bind kaa ihu tano; aganee paas piraan |

ਪੰਜਾਬੀ ਅਰਥ

ਇਹ ਦੇਹਿ ਲਹੂ ਤੇ ਵੀਰਜ ਤੋਂ ਬਣੀ ਹੈ ਅਤੇ ਇਹ ਅੱਗ ਕੋਲਿ ਲੈ ਜਾਈ (ਵਿੱਚ ਪਾ ਦਿੱਤੀ) ਜਾਵੇਗੀ।

English meaning

This body is made of blood and semen. It shall be consigned to the fire in the end.

ਪਵਣੈ ਕੈ ਵਸਿ ਦੇਹੁਰੀ; ਮਸਤਕਿ ਸਚੁ ਨੀਸਾਣੁ ॥੫॥

pavanai kai vas dehuree; masatak sach neesaan |5|

ਪੰਜਾਬੀ ਅਰਥ

ਮਥੇ ਉਪਰਲੇ ਸਚੇ ਚਿੰਨ੍ਹ ਭਾਵੀ ਅਨੁਸਾਰ ਦੇਹਿ ਸੁਆਸ ਦੇ ਅਖਤਿਆਰ ਵਿੱਚ ਹੈ।

English meaning

The body is under the power of the breath, according to the True Sign inscribed upon your forehead. ||5||

ਬਹੁਤਾ ਜੀਵਣੁ ਮੰਗੀਐ; ਮੁਆ. ਨ ਲੋੜੈ ਕੋਇ ॥

bahutaa jeevan mangeeai; muaa. na lorrai koe |

ਪੰਜਾਬੀ ਅਰਥ

ਹਰ ਕੋਈ ਲੰਮੀ ਆਰਬਲਾ ਮੰਗਦਾ ਹੈ ਅਤੇ ਕੋਈ ਭੀ ਮਰਣਾ ਨਹੀਂ ਚਾਹੁੰਦਾ।

English meaning

Everyone begs for a long life-no one wishes to die.

ਸੁਖ ਜੀਵਣੁ ਤਿਸੁ ਆਖੀਐ; ਜਿਸੁ ਗੁਰਮੁਖਿ ਵਸਿਆ ਸੋਇ ॥

sukh jeevan tis aakheeai; jis guramukh vasiaa soe |

ਪੰਜਾਬੀ ਅਰਥ

ਆਰਾਮ-ਦਿਹ ਜਿੰਦਗੀ ਕਹੀ ਜਾਂਦੀ ਹੈ ਉਸ ਦੀ ਜਿਸ ਦੇ ਅੰਦਰ ਉਹ ਸੁਆਮੀ, ਗੁਰਾਂ ਦੇ ਰਾਹੀਂ ਵਸਦਾ ਹੈ।

English meaning

A life of peace and comfort comes to that Gurmukh, within whom God dwells.

ਨਾਮ ਵਿਹੂਣੇ ਕਿਆ ਗਣੀ; ਜਿਸੁ ਹਰਿ ਗੁਰ ਦਰਸੁ, ਨ ਹੋਇ ॥੬॥

naam vihoone kiaa ganee; jis har gur daras, na hoe |6|

ਪੰਜਾਬੀ ਅਰਥ

ਕਿਹੜੇ ਲੇਖੇ ਪਤੇ ਵਿੱਚ ਹਨ ਉਹ ਜੋ ਨਾਮ ਤੋਂ ਸੱਖਣੇ ਹਨ ਤੇ ਜਿਨ੍ਹਾਂ ਨੂੰ ਇਸ ਲਈ ਗੁਰੂ ਤੋਂ ਵਾਹਿਗੁਰੂ ਦਾ ਦੀਦਾਰ ਪਰਾਪਤ ਨਹੀਂ ਹੁੰਦਾ।

English meaning

Without the Naam, what good those who do not have the Blessed Vision, the Darshan of the Lord and Guru? ||6||

ਜਿਉ ਸੁਪਨੈ ਨਿਸਿ ਭੁਲੀਐ; ਜਬ ਲਗਿ ਨਿਦ੍ਰਾ ਹੋਇ ॥

jiau supanai nis bhuleeai; jab lag nidraa hoe |

ਪੰਜਾਬੀ ਅਰਥ

ਜਿਸ ਤਰ੍ਹਾਂ ਆਦਮੀ ਸੁਪਨੇ ਵਿੱਚ ਰਾਤ੍ਰੀ ਸਮੇਂ ਜਦ ਤੋੜੀ ਨੀਦਂ ਰਹਿੰਦੀ ਹੈ ਭੁਲਿਆ ਫਿਰਦਾ ਹੈ,

English meaning

In their dreams at night, people wander around as long as they sleep;

ਇਉ ਸਰਪਨਿ ਕੈ ਵਸਿ ਜੀਅੜਾ; ਅੰਤਰਿ ਹਉਮੈ ਦੋਇ ॥

eiau sarapan kai vas jeearraa; antar haumai doe |

ਪੰਜਾਬੀ ਅਰਥ

ਏਸੇ ਤਰ੍ਹਾਂ ਉਹ ਪ੍ਰਾਣੀ ਔਕੜਾਂ ਅੰਦਰ ਭਟਕਦਾ ਹੈ, ਜਿਸ ਦੇ ਦਿਲ ਅੰਦਰ ਹੰਕਾਰ ਤੇ ਦਵੈਤ-ਭਾਵ ਹੈ ਅਤੇ ਜੋ ਮਾਇਆ ਸੱਪਣੀ ਦੇ ਕਾਬੂ ਵਿੱਚ ਹੈ।

English meaning

just so, they are under the power of the snake Maya, as long as their hearts are filled with ego and duality.

ਗੁਰਮਤਿ ਹੋਇ ਵੀਚਾਰੀਐ; ਸੁਪਨਾ ਇਹੁ ਜਗੁ ਲੋਇ ॥੭॥

guramat hoe veechaareeai; supanaa ihu jag loe |7|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਰਾਹੀਂ ਹੀ ਪ੍ਰਾਣੀ ਅਨੁਭਵ ਕਰਦਾ ਤੇ ਵੇਖਦਾ ਹੈ ਕਿ ਇਹ ਸੰਸਾਰ ਕੇਵਲ ਸੁਪਨਾ ਹੀ ਹੈ।

English meaning

Through the Guru's Teachings, they come to understand and see that this world is just a dream. ||7||

ਅਗਨਿ ਮਰੈ. ਜਲੁ ਪਾਈਐ; ਜਿਉ ਬਾਰਿਕ ਦੂਧੈ ਮਾਇ ॥

agan marai. jal paaeeai; jiau baarik doodhai maae |

ਪੰਜਾਬੀ ਅਰਥ

ਜਿਸ ਤਰ੍ਹਾਂ ਪਾਣੀ ਨਾਲ ਅਗ ਬੁਝ ਜਾਂਦੀ ਹੈ, ਜਿਸ ਤਰ੍ਹਾਂ ਮਾਤਾ ਦੇ ਦੁੱਧ ਨਾਲ ਬੱਚਾ ਸੰਤੁਸ਼ਟ ਹੋ ਜਾਂਦਾ ਹੈ।

English meaning

As thirst is quenched with water, and the baby is satisfied with mother's milk,

ਬਿਨੁ ਜਲ. ਕਮਲ ਸੁ ਨਾ ਥੀਐ; ਬਿਨੁ ਜਲ. ਮੀਨੁ ਮਰਾਇ ॥

bin jal. kamal su naa theeai; bin jal. meen maraae |

ਪੰਜਾਬੀ ਅਰਥ

ਜਿਸ ਤਰ੍ਹਾਂ ਪਾਣੀ ਦੇ ਬਗੈਰ ਕੰਵਲ ਨਹੀਂ ਰਹਿੰਦਾ ਤੇ ਜਿਸ ਤਰ੍ਹਾਂ ਪਾਣੀ ਦੇ ਬਾਝੋਂ ਮੱਛੀ ਮਰ ਜਾਂਦੀ ਹੈ।

English meaning

and as the lotus does not exist without water, and as the fish dies without water

ਨਾਨਕ. ਗੁਰਮੁਖਿ ਹਰਿ ਰਸਿ ਮਿਲੈ; ਜੀਵਾ ਹਰਿ ਗੁਣ ਗਾਇ ॥੮॥੧੫॥

naanak. guramukh har ras milai; jeevaa har gun gaae |8|15|

ਪੰਜਾਬੀ ਅਰਥ

ਏਸੇ ਤਰ੍ਹਾਂ ਹੀ, ਨਾਨਕ, ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਜੱਸ ਗਾਇਨ ਅਤੇ ਸੁਆਮੀ ਦਾ ਅੰਮ੍ਰਿਤ ਪਰਾਪਤ ਕਰਨ ਦੁਆਰਾ, ਜੀਉਂਦਾ ਹੈ।

English meaning

-O Nanak, so does the Gurmukh live, receiving the Sublime Essence of the Lord, and singing the Glorious Praises of the Lord. ||8||15||