ਮਾਝ ਮਹਲਾ ੫ ॥
maajh mahalaa 5 |
ਮਾਝ ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ ਪੰਜਵੀਂ ਪਾਤਸ਼ਾਹੀ।
Maajh, Fifth Mehl:
ਨਿਧਿ ਸਿਧਿ ਰਿਧਿ; ਹਰਿ ਹਰਿ ਹਰਿ ਮੇਰੈ ॥
nidh sidh ridh; har har har merai |
ਮੇਰਾ ਵਾਹਿਗੁਰੂ, ਸੁਆਮੀ ਮਾਲਕ, ਨੌ ਖ਼ਜ਼ਾਨੇ ਅਠਾਰਾਂ ਕਰਾਮਾਤੀ ਸ਼ਕਤੀਆਂ ਅਤੇ ਸਮੂਹ ਦੌਲਤ ਹੈ।
My Lord, Har, Har, Har, is the nine treasures, the supernatural spiritual powers of the Siddhas, wealth and prosperity.
ਜਨਮੁ ਪਦਾਰਥੁ; ਗਹਿਰ ਗੰਭੀਰੈ ॥
janam padaarath; gahir ganbheerai |
ਡੂੰਘਾ ਤੇ ਗੂੜ੍ਹ ਪੁਰਖ ਹੀ ਜੀਵਨ ਦਾ ਮਾਲ ਮੱਤਾ ਹੈ।
He is the Deep and Profound Treasure of Life.
ਲਾਖ ਕੋਟ ਖੁਸੀਆ ਰੰਗ ਰਾਵੈ; ਜੋ. ਗੁਰ ਲਾਗਾ ਪਾਈ ਜੀਉ ॥੧॥
laakh kott khuseea rang raavai; jo. gur laagaa paaee jeeo |1|
ਜਿਹੜਾ ਗੁਰਾਂ ਦੇ ਪੈਰੀਂ ਡਿਗਦਾ ਹੈ, ਉਹ ਲੱਖਾਂ ਤੇ ਕ੍ਰੋੜਾਂ ਹੀ ਰੰਗ-ਰਲੀਆਂ ਤੇ ਮੌਜ ਬਹਾਰਾਂ ਮਾਣਦਾ ਹੈ।
Hundreds of thousands, even millions of pleasures and delights are enjoyed by one who falls at the Guru's Feet. ||1||
ਦਰਸਨੁ ਪੇਖਤ; ਭਏ ਪੁਨੀਤਾ ॥
darasan pekhat; bhe puneetaa |
ਸਾਹਿਬ ਦਾ ਦੀਦਾਰ ਦੇਖਣ ਨਾਲ ਜੀਵ ਪਵਿੱਤ੍ਰ ਹੋ ਜਾਂਦਾ ਹੈ,
Gazing upon the Blessed Vision of His Darshan, all are sanctified,
ਸਗਲ ਉਧਾਰੇ; ਭਾਈ ਮੀਤਾ ॥
sagal udhaare; bhaaee meetaa |
ਅਤੇ ਉਹ ਆਪਣੇ ਸਾਰੇ ਭਰਾਵਾਂ ਤੇ ਸਜਣਾ ਨੂੰ ਬਚਾ ਲੈਂਦਾ ਹੈ।
and all family and friends are saved.
ਅਗਮ ਅਗੋਚਰੁ ਸੁਆਮੀ ਅਪੁਨਾ; ਗੁਰ ਕਿਰਪਾ ਤੇ. ਸਚੁ ਧਿਆਈ ਜੀਉ ॥੨॥
agam agochar suaamee apunaa; gur kirapaa te. sach dhiaaee jeeo |2|
ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਪਹੁੰਚ ਤੋਂ ਪਰੇ ਅਤੇ ਸੋਚ ਸਮਝ ਤੋਂ ਉਚੇਰੇ ਸੱਚੇ ਸਾਈਂ ਨੂੰ ਸਿਮਰਦਾ ਹਾਂ।
By Guru's Grace, I meditate on the Inaccessible and Unfathomable True Lord. ||2||
ਜਾ ਕਉ ਖੋਜਹਿ; ਸਰਬ ਉਪਾਏ ॥
jaa kau khojeh; sarab upaae |
ਜਿਸ ਨੂੰ ਲਭਣ ਲਈ ਬੰਦੇ ਸਾਰੇ ਯਤਨ ਕਰਦੇ ਹਨ,
The One, the Guru, who is sought by all-only a few,
ਵਡਭਾਗੀ; ਦਰਸਨੁ ਕੋ ਵਿਰਲਾ ਪਾਏ ॥
vaddabhaagee; darasan ko viralaa paae |
ਕੋਈ ਟਾਵਾਂ ਹੀ ਭਾਰੇ ਚੰਗੇ ਕਰਮਾਂ ਦੁਆਰਾ ਉਸ ਦਾ ਦੀਦਾਰ ਪਾਉਂਦਾ ਹੈ।
By great good fortune, receive His Darshan.
ਊਚ ਅਪਾਰ ਅਗੋਚਰ ਥਾਨਾ; ਓਹੁ ਮਹਲੁ. ਗੁਰੂ ਦੇਖਾਈ ਜੀਉ ॥੩॥
aooch apaar agochar thaanaa; ohu mehal. guroo dekhaaee jeeo |3|
ਬੁਲੰਦ, ਬੇਅੰਤ ਅਤੇ ਅਦ੍ਰਿਸ਼ਟ ਹੈ ਸਾਹਿਬ ਦਾ ਅਸਥਾਨ। ਉਹ ਮੰਦਰ ਗੁਰਾਂ ਨੇ ਮੈਨੂੰ ਵਿਖਾਲ ਦਿਤਾ ਹੈ।
His Place is lofty, infinite and unfathomable; the Guru has shown me that palace. ||3||
ਗਹਿਰ ਗੰਭੀਰ; ਅੰਮਿ੍ਰਤ ਨਾਮੁ ਤੇਰਾ ॥
gahir ganbheer; amrit naam teraa |
ਡੂੰਘਾ ਅਤੇ ਅਥਾਹ ਹੈ ਤੇਰਾ ਅੰਮ੍ਰਿਤ ਮਈ ਨਾਮ ਹੈ ਪ੍ਰਭੂ!
Your Ambrosial Name is deep and profound.
ਮੁਕਤਿ ਭਇਆ; ਜਿਸੁ ਰਿਦੈ ਵਸੇਰਾ ॥
mukat bheaa; jis ridai vaseraa |
ਜਿਸ ਦੇ ਚਿੱਤ ਵਿੱਚ ਇਹ ਵਸਦਾ ਹੈ, ਉਹ ਬੰਦ ਖਲਾਸ ਹੋ ਜਾਂਦਾ ਹੈ।
That person is liberated, in whose heart You dwell.
ਗੁਰਿ. ਬੰਧਨ ਤਿਨ ਕੇ ਸਗਲੇ ਕਾਟੇ; ਜਨ ਨਾਨਕ. ਸਹਜਿ ਸਮਾਈ ਜੀਉ ॥੪॥੧੬॥੨੩॥
gur. bandhan tin ke sagale kaatte; jan naanak. sehaj samaaee jeeo |4|16|23|
ਗੁਰਾਂ ਨੇ (ਉਸ) ਜਾਂ (ਉਨ੍ਹਾਂ) ਦੀਆਂ ਸਾਰੀਆਂ ਬੇੜੀਆਂ ਕਟ ਸੁਟੀਆਂ ਹਨ ਅਤੇ ਉਹ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ, ਹੇ ਨਫ਼ਰ ਨਾਨਕ!
The Guru cuts away all his bonds; O Servant Nanak, he is absorbed in the poise of intuitive peace. ||4||16||23||