ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
Gauree Gwaarayree, Fourth Mehl:
Read the complete Shabad with available meanings.
ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।
Gauree Gwaarayree, Fourth Mehl:
ਮਾਤਾ ਪ੍ਰੀਤਿ ਕਰੇ; ਪੁਤੁ ਖਾਇ ॥
maataa preet kare; put khaae |
ਮਾਂ ਦੀ ਆਪਣੇ ਪੁਤ੍ਰ ਨੂੰ ਖਾਂਦੇ ਦੇਖਣ ਨਾਲ ਮੁਹੱਬੁਤ ਹੈ।
The mother loves to see her son eat.
ਮੀਨੇ ਪ੍ਰੀਤਿ ਭਈ; ਜਲਿ ਨਾਇ ॥
meene preet bhee; jal naae |
ਮੱਛੀ ਦਾ ਪਿਆਰ ਪਾਣੀ ਵਿੱਚ ਨ੍ਹਾਉਣ ਨਾਲ ਹੈ।
The fish loves to bathe in the water.
ਸਤਿਗੁਰ ਪ੍ਰੀਤਿ; ਗੁਰਸਿਖ ਮੁਖਿ ਪਾਇ ॥੧॥
satigur preet; gurasikh mukh paae |1|
ਸੱਚੇ ਗੁਰੂ ਦਾ ਪਿਆਰ ਗੁਰੂ ਦੇ ਸਿੱਖ ਦੇ ਮੂੰਹ ਵਿੱਚ ਭੋਜਨ ਪਾਉਣ ਨਾਲ ਹੈ।
The True Guru loves to place food in the mouth of His GurSikh. ||1||
ਤੇ ਹਰਿ ਜਨ; ਹਰਿ ਮੇਲਹੁ ਹਮ ਪਿਆਰੇ ॥
te har jan; har melahu ham piaare |
ਮੇਰੇ ਸਨੇਹੀ ਵਾਹਿਗੁਰੂ ਮੇਨੂੰ ਐਸੇ ਰਬ ਦੇ ਬੰਦਿਆਂ ਨਾਲ ਮਿਲਾ,
If only I could meet those humble servants of the Lord, O my Beloved.
ਜਿਨ ਮਿਲਿਆ; ਦੁਖ ਜਾਹਿ ਹਮਾਰੇ ॥੧॥ ਰਹਾਉ ॥
jin miliaa; dukh jaeh hamaare |1| rahaau |
ਜਿਨ੍ਹਾਂ ਨੂੰ ਭੇਟਣ ਦੁਆਰਾ ਮੇਰੇ ਦੁਖੜੇ ਦੂਰ ਹੋ ਜਾਣ। ਠਹਿਰਾਉ।
Meeting with them, my sorrows depart. ||1||Pause||
ਜਿਉ ਮਿਲਿ ਬਛਰੇ; ਗਊ ਪ੍ਰੀਤਿ ਲਗਾਵੈ ॥
jiau mil bachhare; gaoo preet lagaavai |
ਜਿਸ ਤਰ੍ਹਾਂ ਆਪਣੇ ਗੁਆਚੇ ਹੋਏ ਵੱਡੇ ਨੂੰ ਮਿਲ ਕੇ ਗਾਂ ਪਿਆਰ ਕਰਦੀ ਹੈ।
As the cow shows her love to her strayed calf when she finds it,
ਕਾਮਨਿ ਪ੍ਰੀਤਿ; ਜਾ ਪਿਰੁ ਘਰਿ ਆਵੈ ॥
kaaman preet; jaa pir ghar aavai |
ਜਿਸ ਤਰ੍ਹਾਂ ਪਤਨੀ ਆਪਣੇ ਪਤੀ ਨੂੰ ਮੁਹੱਬਤ ਕਰਦੀ ਹੈ, ਜਦ ਉਹ ਗ੍ਰਹਿ ਮੁੜ ਆਉਂਦਾ ਹੈ।
and as the bride shows her love for her husband when he returns home,
ਹਰਿ ਜਨ ਪ੍ਰੀਤਿ; ਜਾ ਹਰਿ ਜਸੁ ਗਾਵੈ ॥੨॥
har jan preet; jaa har jas gaavai |2|
ਏਸ ਤਰ੍ਹਾਂ ਹੀ ਰੱਬ ਦਾ ਗੋਲਾ ਪਿਆਰ ਅੰਦਰ ਰਮ ਜਾਂਦਾ ਹੈ, ਜਦ ਉਹ ਵਾਹਿਗੁਰੂ ਦੀ ਕੀਰਤੀ ਅਲਾਪਦਾ ਹੈ।
so does the Lord's humble servant love to sing the Praises of the Lord. ||2||
ਸਾਰਿੰਗ ਪ੍ਰੀਤਿ; ਬਸੈ ਜਲ ਧਾਰਾ ॥
saaring preet; basai jal dhaaraa |
ਪਪੀਹਾ ਮੁਸਲੇਧਾਰ ਮੀਹ ਦੇ ਪਾਣੀ ਪੈਣ ਨੂੰ ਪਿਆਰ ਕਰਦਾ ਹੈ,
The rainbird loves the rainwater, falling in torrents;
ਨਰਪਤਿ ਪ੍ਰੀਤਿ; ਮਾਇਆ ਦੇਖਿ ਪਸਾਰਾ ॥
narapat preet; maaeaa dekh pasaaraa |
ਮਨੁੱਖਾਂ ਦੇ ਮਾਲਕ (ਪਾਤਸ਼ਾਹ) ਨੂੰ ਧੰਨ ਦੌਲਤ ਦਾ ਅਡੰਬਰ ਵੇਖਣ ਦਾ ਪਿਆਰ ਹੈ।
the king loves to see his wealth on display.
ਹਰਿ ਜਨ ਪ੍ਰੀਤਿ; ਜਪੈ ਨਿਰੰਕਾਰਾ ॥੩॥
har jan preet; japai nirankaaraa |3|
ਰਬ ਦਾ ਬੰਦਾ ਚਕਰ-ਚਿਹਨ ਰਹਿਤ ਪ੍ਰਭੂ ਦੇ ਸਿਮਰਨ ਕਰਨ ਨੂੰ ਪਿਆਰ ਕਰਦਾ ਹੈ।
The humble servant of the Lord loves to meditate on the Formless Lord. ||3||
ਨਰ ਪ੍ਰਾਣੀ ਪ੍ਰੀਤਿ; ਮਾਇਆ ਧਨੁ ਖਾਟੇ ॥
nar praanee preet; maaeaa dhan khaatte |
ਮਰਣਹਾਰ ਮਨੁਸ਼ ਨੂੰ ਦੌਲਤ ਤੇ ਜਾਇਦਾ ਕਮਾਉਣ ਦੇ ਨਾਲ ਮੁਹੱਬਤ ਹੈ।
The mortal man loves to accumulate wealth and property.
ਗੁਰਸਿਖ ਪ੍ਰੀਤਿ; ਗੁਰੁ ਮਿਲੈ ਗਲਾਟੇ ॥
gurasikh preet; gur milai galaatte |
ਗੁਰੂ ਦਾ ਸਿਖ ਗੁਰਾਂ ਨੂੰ ਭੇਟਣ ਅਤੇ ਉਨ੍ਹਾਂ ਦੇ ਗਲੇ ਲਗਣ ਨੂੰ ਮੁਹੱਬੁਤ ਕਰਦਾ ਹੈ।
The GurSikh loves to meet and embrace the Guru.
ਜਨ ਨਾਨਕ. ਪ੍ਰੀਤਿ; ਸਾਧ ਪਗ ਚਾਟੇ ॥੪॥੩॥੪੧॥
jan naanak. preet; saadh pag chaatte |4|3|41|
ਨਫਰ ਨਾਨਕ ਰੱਬ ਦੇ ਸੰਤਾ ਦੇ ਪੈਰ ਚਟਣ ਨੂੰ ਪ੍ਰੀਤ ਕਰਦਾ ਹੈ।
Servant Nanak loves to kiss the feet of the Holy. ||4||3||41||