ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9EB

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀਂ।

English meaning

Gauree, Fifth Mehl:

ਡਰਿ ਡਰਿ ਮਰਤੇ; ਜਬ ਜਾਨੀਐ ਦੂਰਿ ॥

ddar ddar marate; jab jaaneeai door |

ਪੰਜਾਬੀ ਅਰਥ

ਜਦ ਮੈਂ ਪ੍ਰਭੂ ਨੂੰ ਦੁਰੇਡੇ ਸਮਝਦਾ ਸਾਂ ਤਾਂ ਮੈਂ ਤ੍ਰਾਹਿ ਅਤੇ ਭੈ ਨਾਲ ਨਿਰ-ਜਿੰਦ ਹੋਇਆ ਹੋਇਆ ਸਾਂ।

English meaning

I was scared, scared to death, when I thought that He was far away.

ਡਰੁ ਚੂਕਾ; ਦੇਖਿਆ ਭਰਪੂਰਿ ॥੧॥

ddar chookaa; dekhiaa bharapoor |1|

ਪੰਜਾਬੀ ਅਰਥ

ਉਸ ਨੂੰ ਹਰ ਥਾਂ ਪਰੀ-ਪੂਰਨ ਤੱਕ ਕੇ ਮੇਰਾ ਖੋਫ ਦੂਰ ਹੋ ਗਿਆ ਹੈ।

English meaning

But my fear was removed, when I saw that He is pervading everywhere. ||1||

ਸਤਿਗੁਰ ਅਪਨੇ ਕਉ; ਬਲਿਹਾਰੈ ॥

satigur apane kau; balihaarai |

ਪੰਜਾਬੀ ਅਰਥ

ਆਪਣੇ ਸੱਚੇ ਗੁਰਾਂ ਉਤੋਂ ਮੈਂ ਕੁਰਬਾਨ ਜਾਂਦਾ ਹਾਂ।

English meaning

I am a sacrifice to my True Guru.

ਛੋਡਿ ਨ ਜਾਈ; ਸਰਪਰ ਤਾਰੈ ॥੧॥ ਰਹਾਉ ॥

chhodd na jaaee; sarapar taarai |1| rahaau |

ਪੰਜਾਬੀ ਅਰਥ

ਮੈਨੂੰ ਛੱਡ ਕੇ ਉਹ ਕਿਧਰੇ ਨਹੀਂ ਜਾਂਦਾ ਅਤੇ ਨਿਸਚਿੱਤ ਹੀ ਮੇਰਾ ਉਤਾਰਾ ਕਰ ਦੇਵੇਗਾ। ਠਹਿਰਾਉ।

English meaning

He shall not abandon me; He shall surely carry me across. ||1||Pause||

ਦੂਖੁ ਰੋਗੁ ਸੋਗੁ; ਬਿਸਰੈ ਜਬ ਨਾਮੁ ॥

dookh rog sog; bisarai jab naam |

ਪੰਜਾਬੀ ਅਰਥ

ਅਪਦਾ, ਬੀਮਾਰੀ ਅਤੇ ਅਫਸੋਸ ਆਦਮੀ ਨੂੰ ਆ ਲਗਦੇ ਹਨ ਜਦੋਂ ਉਹ ਰੱਬ ਦੇ ਨਾਮ ਨੂੰ ਭੁਲਾ ਦਿੰਦਾ ਹੈ।

English meaning

Pain, disease and sorrow come when one forgets the Naam, the Name of the Lord.

ਸਦਾ ਅਨੰਦੁ; ਜਾ ਹਰਿ ਗੁਣ ਗਾਮੁ ॥੨॥

sadaa anand; jaa har gun gaam |2|

ਪੰਜਾਬੀ ਅਰਥ

ਜਦ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਸਦੀਵੀ ਖੁਸ਼ੀ ਪ੍ਰਾਪਤ ਹੋ ਜਾਂਦੀ ਹੈ।

English meaning

Eternal bliss comes when one sings the Glorious Praises of the Lord. ||2||

ਬੁਰਾ ਭਲਾ; ਕੋਈ ਨ ਕਹੀਜੈ ॥

buraa bhalaa; koee na kaheejai |

ਪੰਜਾਬੀ ਅਰਥ

ਕਿਸੇ ਦੀ ਭੀ ਨਿੰਦਿਆਂ ਜਾ ਉਸਤਤੀ ਨ ਕਰ।

English meaning

Do not say that anyone is good or bad.

ਛੋਡਿ ਮਾਨੁ; ਹਰਿ ਚਰਨ ਗਹੀਜੈ ॥੩॥

chhodd maan; har charan gaheejai |3|

ਪੰਜਾਬੀ ਅਰਥ

ਆਪਣੀ ਸਵੈ-ਹੰਗਤਾ ਨੂੰ ਤਿਆਗ ਦੇ ਅਤੇ ਵਾਹਿਗੁਰੂ ਦੇ ਚਰਨ ਪਕੜ।

English meaning

Renounce your arrogant pride, and grasp the Feet of the Lord. ||3||

ਕਹੁ ਨਾਨਕ; ਗੁਰ ਮੰਤ੍ਰੁ ਚਿਤਾਰਿ ॥

kahu naanak; gur mantru chitaar |

ਪੰਜਾਬੀ ਅਰਥ

ਤੂੰ ਗੁਰਾਂ ਦੇ ਉਪਦੇਸ਼ ਨੂੰ ਚੇਤੇ ਕਰ, ਹੇ ਬੰਦੇ!

English meaning

Says Nanak, remember the GurMantra;

ਸੁਖੁ ਪਾਵਹਿ; ਸਾਚੈ ਦਰਬਾਰਿ ॥੪॥੩੨॥੧੦੧॥

sukh paaveh; saachai darabaar |4|32|101|

ਪੰਜਾਬੀ ਅਰਥ

ਤੂੰ ਸੱਚੀ ਦਰਗਾਹ ਅੰਦਰ ਆਰਾਮ ਨੂੰ ਪ੍ਰਾਪਤ ਹੋਵੇਗਾ।

English meaning

you shall find peace at the True Court. ||4||32||101||