ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 9DQ

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਸੋਈ ਕਰਣਾ; ਜਿ ਆਪਿ ਕਰਾਏ ॥

soee karanaa; ji aap karaae |

ਪੰਜਾਬੀ ਅਰਥ

ਬੰਦੇ ਉਹੀ ਕਰਦੇ ਹਨ ਜਿਹੜਾ ਕੁਛ ਸਾਈਂ ਖੁਦ ਉਨ੍ਹਾਂ ਕੋਲੋ ਕਰਵਾਉਂਦਾ ਹੈ।

English meaning

People do whatever the Lord inspires them to do.

ਜਿਥੈ ਰਖੈ; ਸਾ ਭਲੀ ਜਾਏ ॥

jithai rakhai; saa bhalee jaae |

ਪੰਜਾਬੀ ਅਰਥ

ਜਿੇਥੇ ਕਿਤੇ ਉਹ ਰੱਖਦਾ ਹੈ, ਉਹੀ ਚੰਗੀ ਥਾਂ ਹੈ।

English meaning

Wherever He keeps us is a good place.

ਸੋਈ ਸਿਆਣਾ. ਸੋ ਪਤਿਵੰਤਾ; ਹੁਕਮੁ ਲਗੈ. ਜਿਸੁ ਮੀਠਾ ਜੀਉ ॥੧॥

soee siaanaa. so pativantaa; hukam lagai. jis meetthaa jeeo |1|

ਪੰਜਾਬੀ ਅਰਥ

ਉਹ ਦਾਨਾ ਹੈ ਅਤੇ ਉਹੀ ਇਜ਼ਤ ਵਾਲਾ ਹੈ ਜਿਸ ਨੂੰ ਸਾਹਿਬ ਦਾ ਫੁਰਮਾਨ ਮਿਠੜਾ ਲੱਗਦਾ ਹੈ।

English meaning

That person is clever and honorable, unto whom the Hukam of the Lord's Command seems sweet. ||1||

ਸਭ ਪਰੋਈ; ਇਕਤੁ ਧਾਗੈ ॥

sabh paroee; ikat dhaagai |

ਪੰਜਾਬੀ ਅਰਥ

ਸਾਰੀ ਰਚਨਾ ਉਸ ਨੇ ਇਕ ਡੋਰ ਅੰਦਰ ਪ੍ਰੋਤੀ ਹੋਈ ਹੈ।

English meaning

Everything is strung upon the One String of the Lord.

ਜਿਸੁ ਲਾਇ ਲਏ; ਸੋ ਚਰਣੀ ਲਾਗੈ ॥

jis laae le; so charanee laagai |

ਪੰਜਾਬੀ ਅਰਥ

ਜਿਸ ਨੂੰ ਹਰੀ ਜੋੜਦਾ ਹੈ, ਉਹ ਉਸ ਦੇ ਪੈਰਾਂ ਨਾਲ ਜੁੜਦਾ ਹੈ।

English meaning

Those whom the Lord attaches, are attached to His Feet.

ਊਂਧ ਕਵਲੁ ਜਿਸੁ ਹੋਇ ਪ੍ਰਗਾਸਾ; ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥੨॥

aoondh kaval jis hoe pragaasaa; tin sarab niranjan ddeetthaa jeeo |2|

ਪੰਜਾਬੀ ਅਰਥ

ਜਿਸ ਦੇ ਪੁਠੇ ਹੋਏ ਹੋਏ ਦਿਲ-ਕਮਲ ਵਿੱਚ ਈਸ਼ਵਰੀ ਨੂਰ ਉਦੇ ਹੁੰਦਾ ਹੈ, ਉਹ ਪਵਿੱਤ੍ਰ ਪ੍ਰਭੂ ਨੂੰ ਸਾਰਿਆਂ ਅੰਦਰ ਦੇਖਦਾ ਹੈ।

English meaning

Those, whose inverted lotus of the crown chakra is illuminated, see the Immaculate Lord everywhere. ||2||

ਤੇਰੀ ਮਹਿਮਾ; ਤੂੰਹੈ ਜਾਣਹਿ ॥

teree mahimaa; toonhai jaaneh |

ਪੰਜਾਬੀ ਅਰਥ

ਤੇਰੀ ਸੋਭਾ ਨੂੰ ਕੇਵਲ ਤੂੰ ਹੀ ਜਾਣਦਾ ਹੈ।

English meaning

Only You Yourself know Your Glory.

ਅਪਣਾ ਆਪੁ ਤੂੰ ਆਪਿ ਪਛਾਣਹਿ ॥

apanaa aap toon aap pachhaaneh |

ਪੰਜਾਬੀ ਅਰਥ

ਆਪਣੇ ਆਪੇ ਨੂੰ ਤੂੰ ਖੁਦ ਹੀ ਸਿੰਵਾਣਦਾ ਹੈ।

English meaning

You Yourself recognize Your Own Self.

ਹਉ ਬਲਿਹਾਰੀ ਸੰਤਨ ਤੇਰੇ; ਜਿਨਿ ਕਾਮੁ ਕ੍ਰੋਧੁ ਲੋਭੁ ਪੀਠਾ ਜੀਉ ॥੩॥

hau balihaaree santan tere; jin kaam krodh lobh peetthaa jeeo |3|

ਪੰਜਾਬੀ ਅਰਥ

ਮੈਂ ਤੇਰੇ ਸਾਧੂਆਂ ਤੋਂ ਕੁਬਾਨ ਹਾਂ ਜਿਨ੍ਹਾਂ ਨੇ ਆਪਣੇ ਵਿਸ਼ੇ ਭੋਗ, ਗੁੱਸੇ ਤੇ ਲਾਲਚ ਨੂੰ ਪੀਹ ਸੁਟਿਆ ਹੈ।

English meaning

I am a sacrifice to Your Saints, who have crushed their sexual desire, anger and greed. ||3||

ਤੂੰ ਨਿਰਵੈਰੁ; ਸੰਤ ਤੇਰੇ ਨਿਰਮਲ ॥

toon niravair; sant tere niramal |

ਪੰਜਾਬੀ ਅਰਥ

ਤੂੰ ਦੁਸ਼ਮਨੀ-ਰਹਿਤ ਹੈ ਤੇ ਤੇਰੇ ਸਾਧੂ ਪਵਿੱਤ੍ਰ ਹਨ।

English meaning

You have no hatred or vengeance; Your Saints are immaculate and pure.

ਜਿਨ ਦੇਖੇ; ਸਭ ਉਤਰਹਿ ਕਲਮਲ ॥

jin dekhe; sabh utareh kalamal |

ਪੰਜਾਬੀ ਅਰਥ

ਜਿਨ੍ਹਾਂ ਨੂੰ ਵੇਖਣ ਦੁਆਰਾ ਸਾਰੇ ਪਾਪ ਦੂਰ ਹੋ ਜਾਂਦੇ ਹਨ।

English meaning

Seeing them, all sins depart.

ਨਾਨਕ ਨਾਮੁ ਧਿਆਇ ਧਿਆਇ ਜੀਵੈ; ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥੪॥੪੨॥੪੯॥

naanak naam dhiaae dhiaae jeevai; binasiaa bhram bhau dheetthaa jeeo |4|42|49|

ਪੰਜਾਬੀ ਅਰਥ

ਨਾਨਕ ਪ੍ਰਭੂ ਦੇ ਨਾਮ ਚਿੰਤਨ ਤੇ ਸਿਮਰਣ ਕਰਕੇ ਜੀਉਂਦਾ ਹੈ ਅਤੇ ਉਸ ਦਾ ਬੇਸ਼ਰਮ ਵਹਿਮ ਤੇ ਡਰ ਨਾਸ ਹੋ ਗਏ ਹਨ।

English meaning

Nanak lives by meditating, meditating on the Naam. His stubborn doubt and fear have departed. ||4||42||49||