ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਪਾਰਬ੍ਰਹਮ ਅਪਰੰਪਰ ਦੇਵਾ ॥
paarabraham aparanpar devaa |
ਸ਼੍ਰੇਸ਼ਟ ਸੁਆਮੀ ਹੱਦ ਬੰਨਾ-ਰਹਿਤ, ਪ੍ਰਕਾਸ਼ਵਾਨ, ਪਹੁੰਚ ਤੋਂ ਪਰੇ,
The Supreme Lord God is Infinite and Divine;
ਅਗਮ ਅਗੋਚਰ ਅਲਖ ਅਭੇਵਾ ॥
agam agochar alakh abhevaa |
ਸੋਚ ਵਿਚਾਰ ਤੋਂ ਉਚੇਰਾ ਆਦ੍ਰਿਸ਼ਟ ਅਤੇ ਭੇਦ-ਰਹਿਤ ਹੈ।
He is Inaccessible, Incomprehensible, Invisible and Inscrutable.
ਦੀਨ ਦਇਆਲ ਗੋਪਾਲ ਗੋਬਿੰਦਾ; ਹਰਿ ਧਿਆਵਹੁ. ਗੁਰਮੁਖਿ ਗਾਤੀ ਜੀਉ ॥੧॥
deen deaal gopaal gobindaa; har dhiaavahu. guramukh gaatee jeeo |1|
ਵਾਹਿਗੁਰੂ ਗਰੀਬਾਂ ਤੇ ਮਿਹਰਬਾਨ, ਸ੍ਰਿਸ਼ਟੀ ਦਾ ਪਾਲਣਹਾਰ ਅਤੇ ਆਲਮ ਦਾ ਮਾਲਕ ਹੈ। ਗੁਰਾਂ ਦੀ ਅਗਵਾਈ ਤਾਬੇ ਉਸ ਦਾ ਅਰਾਧਨ ਕਰਨ ਦੁਆਰਾ ਕਲਿਆਣ ਦੀ ਪਰਾਪਤੀ ਹੁੰਦੀ ਹੈ।
Merciful to the meek, Sustainer of the World, Lord of the Universe-meditating on the Lord, the Gurmukhs find salvation. ||1||
ਗੁਰਮੁਖਿ ਮਧੁਸੂਦਨੁ ਨਿਸਤਾਰੇ ॥
guramukh madhusoodan nisataare |
ਗੁਰਾ ਦੇ ਰਾਹੀਂ, ਮਧ ਰਾਖਸ਼ ਨੂੰ ਮਾਰਨ ਵਾਲਾ ਵਾਹਿਗੁਰੂ ਪ੍ਰਾਣੀ ਦਾ ਪਾਰ ਉਤਾਰਾ ਕਰਦਾ ਹੈ।
The Gurmukhs are emancipated by the Lord.
ਗੁਰਮੁਖਿ ਸੰਗੀ; ਕਿ੍ਰਸਨ ਮੁਰਾਰੇ ॥
guramukh sangee; krisan muraare |
ਗੁਰਾਂ ਦੀ ਦਇਆ ਦੁਆਰਾ, ਹੰਕਾਰ ਦਾ ਵੈਰੀ ਵਾਹਿਗੁਰੂ ਬੰਦੇ ਦਾ ਸਾਥੀ ਬਣ ਜਾਂਦਾ ਹੈ।
The Lord Krishna becomes the Gurmukh's Companion.
ਦਇਆਲ ਦਮੋਦਰੁ ਗੁਰਮੁਖਿ ਪਾਈਐ; ਹੋਰਤੁ ਕਿਤੈ ਨ ਭਾਤੀ ਜੀਉ ॥੨॥
deaal damodar guramukh paaeeai; horat kitai na bhaatee jeeo |2|
ਗੁਰਾਂ ਦੇ ਵਸੀਲੇ ਦੁਆਰਾ ਪੇਟ ਉਦਾਲੇ ਰੱਸੀ ਵਾਲਾ ਮਿਹਰਬਾਨ ਮਾਲਕ ਪਰਾਪਤ ਹੁੰਦਾ ਹੈ ਅਤੇ ਹੋਰ ਕਿਸੇ ਤਰੀਕੇ ਦੁਆਰਾ ਨਹੀਂ।
The Gurmukh finds the Merciful Lord. He is not found any other way. ||2||
ਨਿਰਹਾਰੀ ਕੇਸਵ ਨਿਰਵੈਰਾ ॥
nirahaaree kesav niravairaa |
ਨਾਂ ਖਾਣ ਵਾਲਾ, ਸੁੰਦਰ ਵਾਲਾ ਸੰਯੁਕਤ ਅਤੇ ਦੁਸ਼ਮਨੀ-ਰਹਿਤ ਹੇ ਸਾਹਿਬ,
He does not need to eat; His Hair is Wondrous and Beautiful; He is free of hate.
ਕੋਟਿ ਜਨਾ; ਜਾ ਕੇ ਪੂਜਹਿ ਪੈਰਾ ॥
kott janaa; jaa ke poojeh pairaa |
ਕ੍ਰੋੜਾ ਹੀ ਬੰਦੇ ਜਿਸ ਦੇ ਪੈਰਾਂ ਦੀ ਉਪਾਸ਼ਨਾ ਕਰਦੇ ਹਨ।
Millions of people worship His Feet.
ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ; ਸੋਈ ਭਗਤੁ ਇਕਾਤੀ ਜੀਉ ॥੩॥
guramukh hiradai jaa kai har har; soee bhagat ikaatee jeeo |3|
ਕੇਵਲ ਉਹੀ ਅਨਿੰਨ ਸਾਧੂ ਹੈ, ਜਿਸ ਦੇ ਮਨ ਵਿੱਚ ਗੁਰਾਂ ਦੇ ਰਾਹੀਂ ਵਾਹਿਗੁਰੂ ਦਾ ਨਾਮ ਵਸਦਾ ਹੈ।
He alone is a devotee, who becomes Gurmukh, whose heart is filled with the Lord, Har, Har. ||3||
ਅਮੋਘ ਦਰਸਨ; ਬੇਅੰਤ ਅਪਾਰਾ ॥
amogh darasan; beant apaaraa |
ਸਦੀਵੀ ਸਫਲ ਹੈ ਦੀਦਾਰ ਅਨੰਤ ਤੇ ਲਾਸਾਨੀ ਸੁਆਮੀ ਦਾ!
Forever fruitful is the Blessed Vision of His Darshan; He is Infinite and Incomparable.
ਵਡ ਸਮਰਥੁ; ਸਦਾ ਦਾਤਾਰਾ ॥
vadd samarath; sadaa daataaraa |
ਮਾਲਕ ਪਰਮ ਸਰਬ-ਸ਼ਕਤੀਵਾਨ ਅਤੇ ਹਮੇਸ਼ਾਂ ਦਾ ਦੇਣ ਵਾਲਾ ਹੈ।
He is Awesome and All-powerful; He is forever the Great Giver.
ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ; ਗਤਿ ਨਾਨਕ. ਵਿਰਲੀ ਜਾਤੀ ਜੀਉ ॥੪॥੬॥੧੩॥
guramukh naam japeeai tith tareeai; gat naanak. viralee jaatee jeeo |4|6|13|
ਗੁਰਾਂ ਦੁਆਰਾ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ, ਉਸ ਨਾਲ ਇਨਸਾਨ ਪਾਰ ਉਤਰ ਜਾਂਦਾ ਹੈ। ਨਾਨਕ! ਕੋਈ ਟਾਵਾਂ ਹੀ ਪੁਰਸ਼ ਹੈ, ਜੋ ਇਸ ਦਸ਼ਾ ਨੂੰ ਸਮਝਦਾ ਹੈ।
As Gurmukh, chant the Naam, the Name of the Lord, and you shall be carried across. O Nanak, rare are those who know this state! ||4||6||13||