ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 8Q6

Shabad

Read the complete Shabad with available meanings.

ਮਾਝ ਮਹਲਾ ੫ ॥

maajh mahalaa 5 |

ਪੰਜਾਬੀ ਅਰਥ

ਮਾਝ, ਪੰਜਵੀਂ ਪਾਤਸ਼ਾਹੀ।

English meaning

Maajh, Fifth Mehl:

ਅੰਮਿ੍ਰਤ ਨਾਮੁ; ਸਦਾ ਨਿਰਮਲੀਆ ॥

amrit naam; sadaa niramaleea |

ਪੰਜਾਬੀ ਅਰਥ

ਅੰਮ੍ਰਿਤ-ਮਈ ਨਾਮ ਸਦੀਵ ਹੀ ਸ਼ੁੱਧ ਹੈ।

English meaning

The Ambrosial Naam, the Name of the Lord, is eternally pure.

ਸੁਖਦਾਈ; ਦੂਖ ਬਿਡਾਰਨ ਹਰੀਆ ॥

sukhadaaee; dookh biddaaran hareea |

ਪੰਜਾਬੀ ਅਰਥ

ਹਰੀ ਆਰਾਮ ਦੇਣਹਾਰ ਤੇ ਦਰਦ-ਦੂਰ ਕਰਨ ਵਾਲਾ ਹੈ।

English meaning

The Lord is the Giver of Peace and the Dispeller of sorrow.

ਅਵਰਿ ਸਾਦ ਚਖਿ. ਸਗਲੇ ਦੇਖੇ; ਮਨ ਹਰਿ ਰਸੁ. ਸਭ ਤੇ ਮੀਠਾ ਜੀਉ ॥੧॥

avar saad chakh. sagale dekhe; man har ras. sabh te meetthaa jeeo |1|

ਪੰਜਾਬੀ ਅਰਥ

ਹੋਰ ਸਾਰੇ ਸੁਆਦ ਮੈਂ ਮਾਣ ਕੇ ਵੇਖ ਲਏ ਹਨ। ਪ੍ਰੰਤੂ ਮੇਰੇ ਚਿੱਤ ਨੂੰ ਵਾਹਿਗੁਰੂ ਦੀ ਨਿਆਮਤ ਸਮੂਹ ਨਾਲੋਂ ਮਿੱਠੜੀ ਲੱਗਦੀ ਹੈ।

English meaning

I have seen and tasted all other flavors, but to my mind, the Subtle Essence of the Lord is the sweetest of all. ||1||

ਜੋ ਜੋ ਪੀਵੈ; ਸੋ ਤਿ੍ਰਪਤਾਵੈ ॥

jo jo peevai; so tripataavai |

ਪੰਜਾਬੀ ਅਰਥ

ਜਿਹੜਾ ਕੋਈ ਇਸ ਅੰਮ੍ਰਿਤ ਨੂੰ ਪਾਨ ਕਰਦਾ ਹੈਂ, ਉਹ ਪ੍ਰਸੰਨ ਹੋ ਜਾਂਦਾ ਹੈ।

English meaning

Whoever drinks this in, is satisfied.

ਅਮਰੁ ਹੋਵੈ; ਜੋ ਨਾਮ ਰਸੁ ਪਾਵੈ ॥

amar hovai; jo naam ras paavai |

ਪੰਜਾਬੀ ਅਰਥ

ਮੌਤ-ਰਹਿਤ ਹੋ ਜਾਂਦਾ ਹੈ ਉਹ, ਜਿਹੜਾ ਨਾਮ ਦੇ ਆਬਿ-ਹਿਯਾਤ ਨੂੰ ਪਰਾਪਤ ਕਰ ਲੈਂਦਾ ਹੈ।

English meaning

Whoever obtains the Sublime Essence of the Naam becomes immortal.

ਨਾਮ ਨਿਧਾਨ ਤਿਸਹਿ ਪਰਾਪਤਿ; ਜਿਸੁ ਸਬਦੁ ਗੁਰੂ. ਮਨਿ ਵੂਠਾ ਜੀਉ ॥੨॥

naam nidhaan tiseh paraapat; jis sabad guroo. man vootthaa jeeo |2|

ਪੰਜਾਬੀ ਅਰਥ

ਨਾਮ ਦਾ ਖ਼ਜ਼ਾਨਾ ਉਸ ਨੂੰ ਮਿਲਦਾ ਹੈ ਜਿਸ ਦੇ ਹਿਰਦੇ ਅੰਦਰ ਗੁਰਾਂ ਦੀ ਬਾਣੀ ਵਸਦੀ ਹੈ।

English meaning

The Treasure of the Naam is obtained by one whose mind is filled with the Word of the Guru's Shabad. ||2||

ਜਿਨਿ ਹਰਿ ਰਸੁ ਪਾਇਆ; ਸੋ ਤਿ੍ਰਪਤਿ ਅਘਾਨਾ ॥

jin har ras paaeaa; so tripat aghaanaa |

ਪੰਜਾਬੀ ਅਰਥ

ਜੋ ਵਾਹਿਗੁਰੂ ਦੇ ਅਤਰ ਨੂੰ ਪਾਉਂਦਾ ਹੈ ਉਹ ਰੱਜ ਤੇ ਧ੍ਰਾਪ ਜਾਂਦਾ ਹੈ।

English meaning

One who obtains the Sublime Essence of the Lord is satisfied and fulfilled.

ਜਿਨਿ ਹਰਿ ਸਾਦੁ ਪਾਇਆ; ਸੋ ਨਾਹਿ ਡੁਲਾਨਾ ॥

jin har saad paaeaa; so naeh ddulaanaa |

ਪੰਜਾਬੀ ਅਰਥ

ਜੋ ਵਾਹਿਗੁਰੂ ਦੇ ਸੁਆਦ ਨੂੰ ਹਾਸਲ ਕਰਦਾ ਹੈ ਉਹ ਡਿੱਕ ਡੋਲੇ ਨਹੀਂ ਖਾਂਦਾ।

English meaning

One who obtains this Flavor of the Lord does not waver.

ਤਿਸਹਿ ਪਰਾਪਤਿ ਹਰਿ ਹਰਿ ਨਾਮਾ; ਜਿਸੁ ਮਸਤਕਿ ਭਾਗੀਠਾ ਜੀਉ ॥੩॥

tiseh paraapat har har naamaa; jis masatak bhaageetthaa jeeo |3|

ਪੰਜਾਬੀ ਅਰਥ

ਜਿਸ ਦੇ ਮੱਥੇ ਉਤੇ ਚੰਗੇ ਭਾਗ ਲਿਖੇ ਹੋਏ ਹਨ, ਉਹ ਵਾਹਿਗੁਰੂ ਸੁਆਮੀ ਦੇ ਨਾਮ ਨੂੰ ਪਾਉਂਦਾ ਹੈ।

English meaning

One who has this destiny written on his forehead obtains the Name of the Lord, Har, Har. ||3||

ਹਰਿ. ਇਕਸੁ ਹਥਿ ਆਇਆ; ਵਰਸਾਣੇ ਬਹੁਤੇਰੇ ॥

har. ikas hath aaeaa; varasaane bahutere |

ਪੰਜਾਬੀ ਅਰਥ

ਵਾਹਿਗੁਰੂ ਇਕੱਲੇ ਗੁਰੂ ਦੇ ਹੱਥੀਂ ਲੱਗਾ ਹੈ ਜਿਸ ਪਾਸੋਂ ਘਨੇਰੇ ਹੀ ਲਾਭ ਉਠਾਉਂਦੇ ਹਨ।

English meaning

The Lord has come into the hands of the One, the Guru, who has blessed so many with good fortune.

ਤਿਸੁ ਲਗਿ; ਮੁਕਤੁ ਭਏ ਘਣੇਰੇ ॥

tis lag; mukat bhe ghanere |

ਪੰਜਾਬੀ ਅਰਥ

ਉਸ ਨਾਲ ਮੇਲ ਜੋਲ ਕਰਕੇ ਬਹੁਤੇ ਹੀ ਮੁਕਤ ਹੋ ਜਾਂਦੇ ਹਨ।

English meaning

Attached to Him, a great many have been liberated.

ਨਾਮੁ ਨਿਧਾਨਾ ਗੁਰਮੁਖਿ ਪਾਈਐ; ਕਹੁ ਨਾਨਕ. ਵਿਰਲੀ ਡੀਠਾ ਜੀਉ ॥੪॥੧੫॥੨੨॥

naam nidhaanaa guramukh paaeeai; kahu naanak. viralee ddeetthaa jeeo |4|15|22|

ਪੰਜਾਬੀ ਅਰਥ

ਨਾਮ ਦਾ ਖ਼ਜ਼ਾਨਾ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ। ਗੁਰੂ ਜੀ ਫੁਰਮਾਉਂਦੇ ਹਨ, ਕੋਈ ਟਾਵੇ ਟਲੇ ਹੀ ਆਪਣੇ ਸਾਹਿਬ ਨੂੰ ਵੇਖਦੇ ਹਨ।

English meaning

The Gurmukh obtains the Treasure of the Naam; says Nanak, those who see the Lord are very rare. ||4||15||22||