ਰੂਆਲ ਛੰਦ ॥ ਤ੍ਵ ਪ੍ਰਸਾਦਿ ॥
rooaal chhand | tv prasaad |
ਰੂਆਲ ਛੰਦ: ਤੇਰੀ ਕ੍ਰਿਪਾ ਨਾਲ:
ROOALL STANZA. BY THY GRACE
Read the complete Shabad with available meanings.
ਰੂਆਲ ਛੰਦ ॥ ਤ੍ਵ ਪ੍ਰਸਾਦਿ ॥
rooaal chhand | tv prasaad |
ਰੂਆਲ ਛੰਦ: ਤੇਰੀ ਕ੍ਰਿਪਾ ਨਾਲ:
ROOALL STANZA. BY THY GRACE
ਆਦਿ ਰੂਪ ਅਨਾਦਿ ਮੂਰਤਿ; ਅਜੋਨਿ ਪੁਰਖ ਅਪਾਰ ॥
aad roop anaad moorat; ajon purakh apaar |
(ਹੇ ਪ੍ਰਭੂ! ਤੂੰ ਸਭ ਦਾ) ਆਦਿ-ਰੂਪ, ਸਭ ਤੋਂ ਪਹਿਲਾਂ ਹੋਣ ਵਾਲਾ ਸਰੂਪ, ਅਯੋਨਿਜ ਅਤੇ ਅਪਰ ਅਪਾਰ ਪੁਰਖ ਹੈਂ;
Thou art the Supreme Purush, an Eternal Entity in the beginning and free from birth.
ਸਰਬ ਮਾਨ ਤਿ੍ਰਮਾਨ ਦੇਵ; ਅਭੇਵ ਆਦਿ ਉਦਾਰ ॥
sarab maan trimaan dev; abhev aad udaar |
ਸਭ ਦਾ ਮਾਣ, ਤਿੰਨ ਦੇਵਤਿਆਂ ਦੁਆਰਾ ਮੰਨਣਯੋਗ, ਅਭੇਦ ਅਤੇ ਮੁੱਢ-ਕਦੀਮ ਤੋਂ ਉਦਾਰ ਹੈਂ;
Worshipped by all and venerated by three gods, Thou art without difference and art Generous from the very beginning.
ਸਰਬ ਪਾਲਕ, ਸਰਬ ਘਾਲਕ; ਸਰਬ ਕੋ ਪੁਨਿ ਕਾਲ ॥
sarab paalak, sarab ghaalak; sarab ko pun kaal |
ਸਭ ਦਾ ਪਾਲਕ, ਸਭ ਦਾ ਨਾਸ਼ਕ ਅਤੇ ਫਿਰ ਸਭ ਦਾ ਕਾਲ-ਰੂਪ ਹੈਂ;
Thou art the Creator Sustainer, Inspirer and Destroyer of all.
ਜਤੱ੍ਰ ਤਤੱ੍ਰ ਬਿਰਾਜਹੀ ਅਵਧੂਤ ਰੂਪ ਰਸਾਲ ॥੭੯॥
jatra tatra biraajahee avadhoot roop rasaal |79|
ਜਿਥੇ ਕਿਥੇ ਨਿਰਲਿਪਤ ('ਅਵਧੂਤ ਰੂਪ') ਹੋਣ ਤੇ ਵੀ ਪਸੀਜਣ ਵਾਲਾ ਹੋ ਕੇ ਬਿਰਾਜ ਰਿਹਾ ਹੈਂ ॥੭੯॥
Thou art present everywhere like an ascetic with a Generous disposition.79.
ਨਾਮ ਠਾਮ ਨ ਜਾਤਿ ਜਾ ਕਰ; ਰੂਪ ਰੰਗ ਨ ਰੇਖ ॥
naam tthaam na jaat jaa kar; roop rang na rekh |
ਜਿਸ ਦਾ ਨਾਮ, ਧਾਮ, ਜਾਤਿ, ਰੂਪ, ਰੰਗ ਅਤੇ ਰੇਖ ਨਹੀਂ ਹੈ;
Thou art Nameless, Placeless, Casteless, Formless, Colourless and Lineless.
ਆਦਿ ਪੁਰਖ ਉਦਾਰ ਮੂਰਤਿ; ਅਜੋਨਿ ਆਦਿ ਅਸੇਖ ॥
aad purakh udaar moorat; ajon aad asekh |
ਜੋ ਆਦਿ ਪੁਰਖ, ਉਦਾਰ ਸਰੂਪ ਵਾਲਾ, ਅਜੋਨੀ ਅਤੇ ਮੁੱਢ ਤੋਂ ਹੀ ਅਸ਼ੇਸ਼-ਰੂਪ (ਪਰਿਪੂਰਣ) ਹੈ;
Thou, the Primal Purusha, art Unborn, Generous Entity and Perfect from the very beginning.
ਦੇਸ ਔਰ ਨ ਭੇਸ ਜਾ ਕਰ; ਰੂਪ ਰੇਖ ਨ ਰਾਗ ॥
des aauar na bhes jaa kar; roop rekh na raag |
ਜਿਸ ਦਾ ਦੇਸ, ਭੇਸ, ਰੂਪ, ਰੇਖ ਅਤੇ ਰਾਗ (ਮੋਹ) ਨਹੀਂ ਹੈ;
Thou art Countryless, Garbless, Formless, Lineless and Non-attached.
ਜਤੱ੍ਰ ਤਤੱ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥
jatra tatra disaa visaa hue failio anuraag |80|
ਜਿਥੇ ਕਿਥੇ ਦਿਸ਼ਾ-ਵਿਦਿਸ਼ਾ (ਚੌਹਾਂ ਪਾਸੇ) ਵਿਚ ਪ੍ਰੇਮ ਰੂਪ ਹੋ ਕੇ ਪਸਰਿਆ ਹੋਇਆ ਹੈ ॥੮੦॥
Thou art present in all direction and conners and Pervadest the Universe as Love.80.
ਨਾਮ ਕਾਮ ਬਿਹੀਨ ਪੇਖਤ; ਧਾਮ ਹੂੰ ਨਹਿ ਜਾਹਿ ॥
naam kaam biheen pekhat; dhaam hoon neh jaeh |
ਜੋ ਨਾਮ, ਕਾਮਨਾ ਤੋਂ ਬਿਨਾ ਦਿਸਦਾ ਹੈ, ਜਿਸ ਦਾ ਕੋਈ ਘਰ-ਘਾਟ ਨਹੀਂ ਹੈ;
Thou appearest without name and desire, thou hast no particular Abode.
ਸਰਬ ਮਾਨ ਸਰਬਤ੍ਰ ਮਾਨ; ਸਦੈਵ ਮਾਨਤ ਤਾਹਿ ॥
sarab maan sarabatr maan; sadaiv maanat taeh |
ਜੋ ਸਭ ਦਾ ਮਾਣ ਅਤੇ ਸਭ ਦੁਆਰਾ ਮਾਣਿਆ ਜਾਣ ਵਾਲਾ ਅਤੇ ਜਿਸ ਨੂੰ ਸਦਾ (ਅਸੀਂ) ਮੰਨਦੇ ਹਾਂ;
Thou, being worshipped by all, art the Enjoyer of all.
ਏਕ ਮੂਰਤਿ ਅਨੇਕ ਦਰਸਨ; ਕੀਨ ਰੂਪ ਅਨੇਕ ॥
ek moorat anek darasan; keen roop anek |
ਉਹ ਇਕ ਰੂਪ ਵਾਲਾ, ਪਰ ਅਨੇਕ ਰੂਪਾਂ ਵਿਚ ਦਿਸਣ ਵਾਲਾ ਅਤੇ ਅਨੇਕ ਰੂਪਾਂ ਨੂੰ ਕਰਨ ਵਾਲਾ ਹੈ;
Thou, the One Entity, appearest as Many creating innumerable forms.
ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥
khel khel akhel khelan ant ko fir ek |81|
ਖੇਡ ਖੇਡ ਕੇ ਫਿਰ ਅਖੇਡਣ ਦੀ ਅਵਸਥਾ ਹੋ ਕੇ ਅੰਤ ਨੂੰ ਫਿਰ ਇਕ ਹੋ ਜਾਂਦਾ ਹੈ ॥੮੧॥
After playing the world-drama, when Thou wilt stop the play, Thou wilt be the same One again.81.
ਦੇਵ ਭੇਵ ਨ ਜਾਨਹੀ; ਜਿਹ ਬੇਦ ਅਉਰ ਕਤੇਬ ॥
dev bhev na jaanahee; jih bed aaur kateb |
(ਜਿਸ ਦਾ) ਭੇਦ ਦੇਵਤੇ, ਵੇਦ ਅਤੇ ਕਤੇਬ (ਸਾਮੀ ਧਰਮ ਪੁਸਤਕਾਂ) ਨਹੀਂ ਜਾਣਦੇ;
The gods and the Scriptures of Hindus and Muslims do not know Thy secret.
ਰੂਪ ਰੰਗ ਨ ਜਾਤਿ ਪਾਤਿ; ਸੁ ਜਾਨਈ ਕਿਂਹ ਜੇਬ ॥
roop rang na jaat paat; su jaanee kinh jeb |
(ਜਿਸ ਦਾ) ਰੂਪ, ਰੰਗ, ਜਾਤਿ-ਪਾਤਿ ਪਤਾ ਨਹੀਂ ਕਿਹੋ ਜਿਹਾ ਹੈ;
How to know Thee when thou art Formless, Colourless, Casteless and without lineage?
ਤਾਤ ਮਾਤ ਨ ਜਾਤ ਜਾ ਕਰ; ਜਨਮ ਮਰਨ ਬਿਹੀਨ ॥
taat maat na jaat jaa kar; janam maran biheen |
ਜਿਸ ਦਾ ਪਿਤਾ, ਮਾਤਾ ਅਤੇ ਜਾਤਿ ਨਹੀਂ ਹੈ ਅਤੇ ਜੋ ਜਨਮ-ਮਰਨ ਦੇ ਚੱਕਰ ਤੋਂ ਰਹਿਤ ਹੈ;
Thou art without father and mother and art casteless, Thou art without births and deaths.
ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ ॥੮੨॥
chakr bakr firai chatur chak maanahee pur teen |82|
ਜਿਸ (ਦੇ ਹੁਕਮ) ਦਾ ਤੇਜ਼ੀ ਨਾਲ ਘੁੰਮਦਾ ਹੋਇਆ ('ਬਕ੍ਰ') ਚੱਕਰ ਚੌਹਾਂ ਚੱਕਾਂ ਵਿਚ ਭੌਂਦਾ ਫਿਰਦਾ ਹੈ ਅਤੇ (ਜਿਸ ਦਾ ਹੁਕਮ) ਤਿੰਨਾਂ ਲੋਕਾਂ ਵਿਚ ਮੰਨਿਆ ਜਾਂਦਾ ਹੈ ॥੮੨॥
Thou movest fast like the disc in all the four directions and art worshipped by the three worlds. 82.
ਲੋਕ ਚਉਦਹ ਕੇ ਬਿਖੈ; ਜਗ ਜਾਪਹੀ ਜਿਂਹ ਜਾਪ ॥
lok chaudah ke bikhai; jag jaapahee jinh jaap |
ਜਿਸ ਦਾ ਜਾਪ ਚੌਦਾਂ ਲੋਕਾਂ ਦੇ ਸਾਰੇ ਜਗਤ ਵਿਚ ਹੋ ਰਿਹਾ ਹੈ;
The Name is recited in the fourteen divisions of the universe.
ਆਦਿ ਦੇਵ, ਅਨਾਦਿ ਮੂਰਤਿ; ਥਾਪਿਓ ਸਬੈ ਜਿਂਹ ਥਾਪਿ ॥
aad dev, anaad moorat; thaapio sabai jinh thaap |
ਜੋ ਆਦਿ ਦੇਵ, ਆਦਿ (ਮੁੱਢ) ਤੋਂ ਰਹਿਤ ਸਰੂਪ ਵਾਲਾ ਅਤੇ ਜਿਸ ਨੇ ਸਾਰੀ ਸ੍ਰਿਸ਼ਟੀ (ਸਥਾਪਨਾ) ਨੂੰ ਸਥਾਪਿਤ ਕੀਤਾ ਹੋਇਆ ਹੈ;
Thou, the Primal God, art Eternal Entity and hast created the entire universe.
ਪਰਮ ਰੂਪ, ਪੁਨੀਤ ਮੂਰਤਿ; ਪੂਰਨ ਪੁਰਖ ਅਪਾਰ ॥
param roop, puneet moorat; pooran purakh apaar |
ਜੋ ਪਰਮ ਸ੍ਰੇਸ਼ਠ ਰੂਪ ਵਾਲਾ, ਪਵਿਤਰ ਸਰੂਪ ਵਾਲਾ ਅਤੇ ਪੂਰਨ ਤੇ ਅਪਾਰ ਪੁਰਖ ਹੈ;
Thou, the holiest Entity, art of Supreme Form, Thou art Bondless, Perfect Purusha.
ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ॥੮੩॥
sarab bisv rachio suyanbhav garran bhanjanahaar |83|
ਜਿਸ ਆਪਣੇ ਆਪ ਹੋਣ ਵਾਲੇ (ਸ੍ਵਯੰਭੂ) ਨੇ ਸਾਰੇ ਜਗਤ ਨੂੰ ਰਚਿਆ ਹੈ ਅਤੇ ਸਭ ਨੂੰ ਬਣਾਉਣ ਅਤੇ ਢਾਹਣ ਵਾਲਾ ਹੈ ॥੮੩॥
Thou, the Self-Existent, Creator and Destroyer, hast crated the whole universe.83.
ਕਾਲ ਹੀਨ, ਕਲਾ ਸੰਜੁਗਤਿ; ਅਕਾਲ ਪੁਰਖ ਅਦੇਸ ॥
kaal heen, kalaa sanjugat; akaal purakh ades |
(ਉਸ) ਕਾਲ-ਰਹਿਤ, ਕਲਾ (ਸ਼ਕਤੀ) ਸਹਿਤ ਅਕਾਲ ਪੁਰਖ ਨੂੰ ਨਮਸਕਾਰ ਹੈ;
Thou art Dearthless, Almighty, Timeless Purasha and Countryless.
ਧਰਮ ਧਾਮ ਸੁ ਭਰਮ ਰਹਿਤ; ਅਭੂਤ ਅਲਖ ਅਭੇਸ ॥
dharam dhaam su bharam rahit; abhoot alakh abhes |
ਉਹ ਧਰਮ ਦਾ ਸਰੋਤ, ਭਰਮ ਤੋਂ ਰਹਿਤ, ਪੰਜ ਤੱਤ੍ਵਾਂ ਤੋਂ ਨਿਆਰਾ, ਅਦ੍ਰਿਸ਼ ਅਤੇ ਭੇਸ ਰਹਿਤ ਹੈ;
Thou art the Abode of righteousness, Thou art Illusionless, Garbless, Incomprehensible and devoid of five elements.
ਅੰਗ ਰਾਗ ਨ ਰੰਗ ਜਾ ਕਹਿ; ਜਾਤਿ ਪਾਤਿ ਨ ਨਾਮ ॥
ang raag na rang jaa keh; jaat paat na naam |
ਜਿਸ ਨੂੰ ਸ਼ਰੀਰ ਦਾ ਮੋਹ ਨਹੀਂ, ਜਿਸ ਦਾ ਕੋਈ ਰੰਗ, ਜਾਤਿ-ਪਾਤਿ ਜਾਂ ਨਾਮ ਨਹੀਂ ਹੈ;
Thou art without body, without attachment, without colour, caste, lineage and name.
ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥
garab ganjan dusatt bhanjan mukat daaeik kaam |84|
ਜੋ ਹੰਕਾਰ ਨੂੰ ਨਸ਼ਟ ਕਰਨ ਵਾਲਾ ਹੈ, ਦੁਸ਼ਟਾਂ ਦਾ ਦਮਨ ਕਰਨ ਵਾਲਾ, ਮੁਕਤੀਦਾਤਾ ਅਤੇ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ॥੮੪॥
Thou art the Destroyer of ego, the vanquisher of tyrants and performer of works leading to salvation.84.
ਆਪ ਰੂਪ, ਅਮੀਕ, ਅਨਉਸਤਤਿ; ਏਕ ਪੁਰਖ ਅਵਧੂਤ ॥
aap roop, ameek, anausatat; ek purakh avadhoot |
ਜੋ ਆਪਣੇ ਰੂਪ ਵਾਲਾ ਆਪ ਹੀ ਹੈ, ਅਤਿ ਗੰਭੀਰ ਹੈ, ਉਸਤਤ ਤੋਂ ਉੱਚਾ ਹੈ, (ਮਾਇਆ ਤੋਂ ਅਪ੍ਰਭਾਵਿਤ ਰੂਪ ਵਾਲਾ) ਪਵਿਤਰ ਇਕੋ ਇਕ ਪੁਰਸ਼ ਹੈ;
Thou art the Deepest and Indescribable Entity, the One unique ascetic Purusha.
ਗਰਬ ਗੰਜਨ, ਸਰਬ ਭੰਜਨ; ਆਦਿ ਰੂਪ ਅਸੂਤ ॥
garab ganjan, sarab bhanjan; aad roop asoot |
ਹੰਕਾਰ ਨੂੰ ਤੋੜਨ ਵਾਲਾ, ਸਭ ਨੂੰ ਭੰਨਣ ਵਾਲਾ ਆਦਿ ਰੂਪ ਅਤੇ ਅਜਨਮਾ ਹੈ;
Thou, the Unborn Primal Entity, art the Destroyer of all egocentric people.
ਅੰਗ ਹੀਨ, ਅਭੰਗ, ਅਨਾਤਮ; ਏਕ ਪੁਰਖ ਅਪਾਰ ॥
ang heen, abhang, anaatam; ek purakh apaar |
ਉਹ ਸ਼ਰੀਰ-ਰਹਿਤ, ਨਾਸ਼ਰਹਿਤ ਅਤੇ ਆਤਮਾ ਰਹਿਤ ਇਕ ਅਪਾਰ ਪੁਰਸ਼ ਹੈ;
Thou, the Boundless Purusha, art Limbless, Indestructible and without self.
ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥
sarab laaeik sarab ghaaeik sarab ko pratipaar |85|
ਉਹ ਸਭ ਕੁਝ ਕਰਨ ਦੇ ਯੋਗ, ਸਭ ਦਾ ਸੰਘਾਰਕ ਅਤੇ ਸਭ ਦਾ ਪਾਲਣਹਾਰ ਹੈ ॥੮੫॥
Thou art capable of doing everything, Thou Destroyest all and Sustainest all.85.
ਸਰਬ ਗੰਤਾ, ਸਰਬ ਹੰਤਾ; ਸਰਬ ਤੇ ਅਨਭੇਖ ॥
sarab gantaa, sarab hantaa; sarab te anabhekh |
ਉਸ ਦੀ ਸਭ ਤਕ ਪਹੁੰਚ ਹੈ, ਉਹ ਸਭ ਦਾ ਸੰਘਾਰਕ ਅਤੇ ਸਭ ਤੋਂ ਨਿਰਾਲਾ ('ਅਨਭੇਖ') ਹੈ;
Thou knowest all, Destroyest all and art beyond all the guises.
ਸਰਬ ਸਾਸਤ੍ਰ ਨ ਜਾਨਹੀ; ਜਿਂਹ ਰੂਪ ਰੰਗੁ ਅਰੁ ਰੇਖ ॥
sarab saasatr na jaanahee; jinh roop rang ar rekh |
ਉਸ ਦੇ ਰੂਪ ਰੰਗ ਅਤੇ ਆਕਾਰ ('ਰੇਖ') ਨੂੰ ਸਾਰੇ ਸ਼ਾਸਤ੍ਰ ਜਾਣਦੇ ਤਕ ਨਹੀਂ,
Thy form, colour and marks are not known to all the Scriptures.
ਪਰਮ ਬੇਦ ਪੁਰਾਣ ਜਾ ਕਹਿ; ਨੇਤ ਭਾਖਤ ਨਿੱਤ ॥
param bed puraan jaa keh; net bhaakhat nit |
ਉਸ ਦਾ ਵੇਦ, ਪੁਰਾਣ (ਆਦਿ ਸਾਰੇ ਧਰਮ ਗ੍ਰੰਥ) ਸ੍ਰੇਸ਼ਠ ਅਤੇ ਬੇਅੰਤ ਰੂਪ ਵਿਚ ਸਦਾ ਵਰਣਨ ਕਰਦੇ ਹਨ।
The Vedas and the Puransa always declare Thee the Supreme and the Greatest.
ਕੋਟਿ ਸਿੰਮਿ੍ਰਤ ਪੁਰਾਨ ਸਾਸਤ੍ਰ ਨ ਆਵਈ ਵਹੁ ਚਿੱਤ ॥੮੬॥
kott sinmrit puraan saasatr na aavee vahu chit |86|
ਕਰੋੜਾਂ ਸਮ੍ਰਿਤੀਆਂ, ਪੁਰਾਣਾਂ ਅਤੇ ਸ਼ਾਸਤ੍ਰਾਂ ਦੁਆਰਾ ਉਹ ਚਿਤਵਿਆ ਨਹੀਂ ਜਾ ਸਕਦਾ ॥੮੬॥
None can comprehend thee completely through millions of Smritis, Puranas and Shastras.86.