ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
Read the complete Shabad with available meanings.
ਮਾਝ ਮਹਲਾ ੫ ॥
maajh mahalaa 5 |
ਮਾਝ, ਪੰਜਵੀਂ ਪਾਤਸ਼ਾਹੀ।
Maajh, Fifth Mehl:
ਸੋ ਸਚੁ ਮੰਦਰੁ; ਜਿਤੁ ਸਚੁ ਧਿਆਈਐ ॥
so sach mandar; jit sach dhiaaeeai |
ਸੰਚਾ ਹੈ ਉਹ ਮਹਿਲ ਜਿਸ ਵਿੱਚ ਸੱਚਾ ਸਾਈਂ ਯਾਦ ਕੀਤਾ ਜਾਂਦਾ ਹੈ।
True is that temple, within which one meditates on the True Lord.
ਸੋ ਰਿਦਾ ਸੁਹੇਲਾ; ਜਿਤੁ. ਹਰਿ ਗੁਣ ਗਾਈਐ ॥
so ridaa suhelaa; jit. har gun gaaeeai |
ਸੁਭਾਇਮਾਨ ਹੈ ਉਹ ਜਿੰਦੜੀ, ਜਿਹੜੀ ਵਾਹਿਗੁਰੂ ਦੇ ਗੁਣਾਵਾਦ ਗਾਇਨ ਕਰਦੀ ਹੈ।
Blessed is that heart, within which the Lord's Glorious Praises are sung.
ਸਾ ਧਰਤਿ ਸੁਹਾਵੀ. ਜਿਤੁ ਵਸਹਿ ਹਰਿ ਜਨ; ਸਚੇ ਨਾਮ ਵਿਟਹੁ. ਕੁਰਬਾਣੋ ਜੀਉ ॥੧॥
saa dharat suhaavee. jit vaseh har jan; sache naam vittahu. kurabaano jeeo |1|
ਸੁੰਦਰ ਹੈ ਉਹ ਜ਼ਿਮੀ ਜਿਥੇ ਰੱਬ ਦੇ ਗੋਲੇ ਰਹਿੰਦੇ ਹਨ। ਮੈਂ ਸਤਿਨਾਮ ਉਤੋਂ ਬਲਿਹਾਰਨੇ ਜਾਂਦਾ ਹਾਂ।
Beautiful is that land, where the Lord's humble servants dwell. I am a sacrifice to the True Name. ||1||
ਸਚੁ ਵਡਾਈ; ਕੀਮ ਨ ਪਾਈ ॥
sach vaddaaee; keem na paaee |
ਸੱਚੇ ਸਾਈਂ ਦੀ ਵਿਸ਼ਾਲਤਾ ਦਾ ਮੁਲ ਜਾਣਿਆ ਨਹੀਂ ਜਾ ਸਕਦਾ।
The extent of the True Lord's Greatness cannot be known.
ਕੁਦਰਤਿ ਕਰਮੁ; ਨ ਕਹਣਾ ਜਾਈ ॥
kudarat karam; na kahanaa jaaee |
ਸਾਈਂ ਦੀ ਸ਼ਕਤੀ ਤੇ ਬਖਸ਼ਸ਼ ਬਿਆਨ ਨਹੀਂ ਕੀਤੇ ਜਾ ਸਕਦੇ।
His Creative Power and His Bounties cannot be described.
ਧਿਆਇ ਧਿਆਇ ਜੀਵਹਿ ਜਨ ਤੇਰੇ; ਸਚੁ ਸਬਦੁ ਮਨਿ ਮਾਣੋ ਜੀਉ ॥੨॥
dhiaae dhiaae jeeveh jan tere; sach sabad man maano jeeo |2|
ਤੇਰੇ ਗੋਲੇ, ਹੇ ਮਾਲਕ! ਤੈਨੂੰ ਸਦਾ ਸਿਮਰਦੇ ਜੀਊਦੇ ਹਨ। ਸੱਚੀ ਗੁਰਬਾਣੀ ਦਾ ਉਨ੍ਹਾਂ ਦੀ ਆਤਮਾ ਅਨੰਦ ਲੈਂਦੀ ਹੈ।
Your humble servants live by meditating, meditating on You. Their minds treasure the True Word of the Shabad. ||2||
ਸਚੁ ਸਾਲਾਹਣੁ; ਵਡਭਾਗੀ ਪਾਈਐ ॥
sach saalaahan; vaddabhaagee paaeeai |
ਸਤਿਪੁਰਖ ਦੀ ਸਿਫ਼ਤ ਸ਼ਲਾਘਾ ਕਰਨੀ ਪਰਮ ਚੰਗੇ ਨਸੀਬਾਂ ਦੁਆਰਾ ਪਰਾਪਤ ਹੁੰਦੀ ਹੈ।
The Praises of the True One are obtained by great good fortune.
ਗੁਰ ਪਰਸਾਦੀ; ਹਰਿ ਗੁਣ ਗਾਈਐ ॥
gur parasaadee; har gun gaaeeai |
ਗੁਰਾਂ ਦੀ ਦਇਆਲਤਾ ਰਾਹੀਂ ਵਾਹਿਗੁਰੂ ਦੀਆਂ ਉਸਤਤੀਆਂ ਗਾਇਨ ਕੀਤੀਆਂ ਜਾਂਦੀਆਂ ਹਨ।
By Guru's Grace, the Glorious Praises of the Lord are sung.
ਰੰਗਿ ਰਤੇ ਤੇਰੈ. ਤੁਧੁ ਭਾਵਹਿ; ਸਚੁ ਨਾਮੁ ਨੀਸਾਣੋ ਜੀਉ ॥੩॥
rang rate terai. tudh bhaaveh; sach naam neesaano jeeo |3|
ਜੋ ਤੇਰੀ ਪ੍ਰੀਤ ਨਾਲ ਰੰਗੀਜੇ ਹਨ, ਉਹ ਤੈਨੂੰ ਚੰਗੇ ਲਗਦੇ ਹਨ, ਹੇ ਸੁਆਮੀ! ਸਤਿਨਾਮ ਉਨ੍ਹਾਂ ਦਾ ਪਛਾਣੂ ਚਿੰਨ੍ਹ ਹੈ।
Those who are imbued with Your Love are pleasing to You. The True Name is their Banner and Insignia. ||3||
ਸਚੇ; ਅੰਤੁ ਨ ਜਾਣੈ ਕੋਈ ॥
sache; ant na jaanai koee |
ਸੱਚੇ ਸਾਹਿਬ ਦਾ ਓੜਕ ਕੋਈ ਜਣਾ ਨਹੀਂ ਜਾਣਦਾ।
No one knows the limits of the True Lord.
ਥਾਨਿ ਥਨੰਤਰਿ; ਸਚਾ ਸੋਈ ॥
thaan thanantar; sachaa soee |
ਸਾਰੀਆਂ ਥਾਵਾਂ ਅਤੇ ਥਾਵਾਂ ਦੀਆਂ ਵਿੱਥਾਂ ਵਿੱਚ ਉਹ ਸਤਿਪੁਰਖ ਰਮਿਆ ਹੋਇਆ ਹੈ।
In all places and interspaces, the True One is pervading.
ਨਾਨਕ. ਸਚੁ ਧਿਆਈਐ ਸਦ ਹੀ; ਅੰਤਰਜਾਮੀ ਜਾਣੋ ਜੀਉ ॥੪॥੩੭॥੪੪॥
naanak. sach dhiaaeeai sad hee; antarajaamee jaano jeeo |4|37|44|
ਨਾਨਕ ਸਦੀਵ ਹੀ ਸਤਿਪੁਰਖ ਦਾ ਚਿੰਤਨ ਕਰ ਜੋ ਦਿਲਾਂ ਦਾ ਜਾਣੂ ਤੇ ਸਭ ਕਿਛ ਜਾਨਣਹਾਰ ਹੈ।
O Nanak, meditate forever on the True One, the Searcher of hearts, the Knower of all. ||4||37||44||