ਪਉੜੀ ॥
paurree |
ਪਉੜੀ।
Pauree:
Read the complete Shabad with available meanings.
ਪਉੜੀ ॥
paurree |
ਪਉੜੀ।
Pauree:
ਕੇਤੇ ਕਹਹਿ ਵਖਾਣ; ਕਹਿ ਕਹਿ ਜਾਵਣਾ ॥
kete kaheh vakhaan; keh keh jaavanaa |
ਕਈ ਪ੍ਰਭੂ ਬਾਰੇ ਸਮਝਾਉਂਦੇ ਤੇ ਦਰਸਾਉਂਦੇ ਹਨ ਅਤੇ ਉਸ ਨੂੰ ਵਰਨਣ ਤੇ ਬਿਆਨ ਕਰਦੇ ਹੋਏ ਟੁਰ ਜਾਂਦੇ ਹਨ।
Some speak and expound, and while speaking and lecturing, they pass away.
ਵੇਦ ਕਹਹਿ ਵਖਿਆਣ; ਅੰਤੁ ਨ ਪਾਵਣਾ ॥
ved kaheh vakhiaan; ant na paavanaa |
ਵੇਦ, ਸਾਹਿਬ ਬਾਰੇ ਆਖਦੇ ਤੇ ਉਸ ਦੀ ਵਿਆਖਿਆ ਕਰਦੇ ਹਨ ਪਰ ਉਸ ਦੇ ਓੜਕ ਨੂੰ ਨਹੀਂ ਜਾਣਦੇ।
The Vedas speak and expound on the Lord, but they do not know His limits.
ਪੜਿਐ. ਨਾਹੀ ਭੇਦੁ; ਬੁਝਿਐ ਪਾਵਣਾ ॥
parriai. naahee bhed; bujhiai paavanaa |
ਵਾਚਣ ਰਾਹੀਂ ਨਹੀਂ, ਪ੍ਰੰਤੂ ਸਮਝਣ ਰਾਹੀਂ ਸਾਹਿਬ ਦਾ ਭੇਤ ਪਾਇਆ ਜਾਂਦਾ ਹੈ।
Not by studying, but through understanding, is the Lord's Mystery revealed.
ਖਟੁ ਦਰਸਨ ਕੈ ਭੇਖਿ; ਕਿਸੈ ਸਚਿ ਸਮਾਵਣਾ ॥
khatt darasan kai bhekh; kisai sach samaavanaa |
ਛੇ ਹਨ ਮੱਤ ਸ਼ਾਸਤਰਾਂ ਦੇ, ਪਰ ਉਹਨਾਂ ਦੇ ਰਾਹੀਂ ਕੋਈ ਵਿਰਲਾ ਹੀ ਸਤਿਪੁਰਖ ਅੰਦਰਲੀਨ ਹੁੰਦਾ ਹੈ।
There are six pathways in the Shaastras, but how rare are those who merge in the True Lord through them.
ਸਚਾ ਪੁਰਖੁ ਅਲਖੁ; ਸਬਦਿ ਸੁਹਾਵਣਾ ॥
sachaa purakh alakh; sabad suhaavanaa |
ਸੱਚੇ ਤੇ ਅਗਾਧ ਪੁਰਸ਼ ਦਾ ਨਾਮ ਮਨੁੱਖ ਨੂੰ ਸਸ਼ੋਭਤ ਕਰ ਦਿੰਦਾ ਹੈ।
The True Lord is Unknowable; through the Word of His Shabad, we are embellished.
ਮੰਨੇ ਨਾਉ ਬਿਸੰਖ; ਦਰਗਹ ਪਾਵਣਾ ॥
mane naau bisankh; daragah paavanaa |
ਜੋ ਬੇਅੰਤ ਪੁਰਖ ਦੇ ਨਾਮ ਅੰਦਰ ਨਿਸਚਾ ਧਾਰਦਾ ਹੈ, ਉਹ ੳਸ ਦੇ ਦਰਬਾਰ ਨੂੰ ਪ੍ਰਾਪਤ ਹੋ ਜਾਂਦਾ ਹੈ।
One who believes in the Name of the Infinite Lord, attains the Court of the Lord.
ਖਾਲਕ ਕਉ ਆਦੇਸੁ; ਢਾਢੀ ਗਾਵਣਾ ॥
khaalak kau aades; dtaadtee gaavanaa |
ਮੈਂ ਕੀਰਤਨੀਆਂ, ਸਿਰਜਣਹਾਰ ਨੂੰ ਪ੍ਰਣਾਮ ਕਰਦਾ ਅਤੇ ਉਸ ਦਾ ਜੱਸ ਅਲਾਪਦਾ ਹਾਂ।
I humbly bow to the Creator Lord; I am a minstrel singing His Praises.
ਨਾਨਕ. ਜੁਗੁ ਜੁਗੁ ਏਕੁ; ਮੰਨਿ ਵਸਾਵਣਾ ॥੨੧॥
naanak. jug jug ek; man vasaavanaa |21|
ਆਪਣੇ ਚਿੱਤ ਅੰਦਰ, ਨਾਨਕ ਸੁਆਮੀ ਨੂੰ ਵਸਾਉਂਦਾ ਹੈ, ਜੋ ਸਮੂਹ ਯੁਗਾਂ ਅੰਦਰ ਕੇਵਲ ਇੱਕ ਹੀ ਹੈ।
Nanak enshrines the Lord within his mind. He is the One, throughout the ages. ||21||