ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 7VV

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

ਤੁਧੁ ਆਪੇ ਜਗਤੁ ਉਪਾਇ ਕੈ; ਤੁਧੁ ਆਪੇ ਧੰਧੈ ਲਾਇਆ ॥

tudh aape jagat upaae kai; tudh aape dhandhai laaeaa |

ਪੰਜਾਬੀ ਅਰਥ

ਤੂੰ ਆਪ ਹੀ ਸੰਸਾਰ ਨੂੰ ਪੈਦਾ ਕੀਤਾ ਅਤੇ ਤੂੰ ਆਪ ਹੀ ਇਸ ਨੂੰ ਕੰਮੀ ਕਾਜੀਂ ਲਾ ਦਿੱਤਾ ਹੈ।

English meaning

You Yourself created the world, and You Yourself put it to work.

ਮੋਹ ਠਗਉਲੀ ਪਾਇ ਕੈ; ਤੁਧੁ ਆਪਹੁ ਜਗਤੁ ਖੁਆਇਆ ॥

moh tthgaulee paae kai; tudh aapahu jagat khuaaeaa |

ਪੰਜਾਬੀ ਅਰਥ

ਸੰਸਾਰੀ ਮਮਤਾ ਦੀ ਨਸ਼ੀਲੀ ਬੂਟੀ ਖਾਣ ਨੂੰ ਦੇ ਕੇ ਤੂੰ ਆਪ ਹੀ ਸੰਸਾਰ ਨੂੰ ਕੁਰਾਹੇ ਪਾ ਛਡਿਆ ਹੈ।

English meaning

Administering the drug of emotional attachment, You Yourself have led the world astray.

ਤਿਸਨਾ ਅੰਦਰਿ ਅਗਨਿ ਹੈ; ਨਹ ਤਿਪਤੈ ਭੁਖਾ ਤਿਹਾਇਆ ॥

tisanaa andar agan hai; neh tipatai bhukhaa tihaaeaa |

ਪੰਜਾਬੀ ਅਰਥ

ਪ੍ਰਾਣੀ ਦੇ ਅੰਦਰਵਾਰ ਖਾਹਿਸ਼ ਦੀ ਅੱਗ ਹੈ। ਉਹ ਰੱਜਦਾ ਨਹੀਂ ਅਤੇ ਭੁੱਖਾ ਤੇ ਪਿਆਸਾ ਰਹਿੰਦਾ ਹੈ।

English meaning

The fire of desire is deep within; unsatisfied, people remain hungry and thirsty.

ਸਹਸਾ ਇਹੁ ਸੰਸਾਰੁ ਹੈ; ਮਰਿ ਜੰਮੈ ਆਇਆ ਜਾਇਆ ॥

sahasaa ihu sansaar hai; mar jamai aaeaa jaaeaa |

ਪੰਜਾਬੀ ਅਰਥ

ਦ੍ਰਿਸ਼ਿਅਕ ਗਲਤ-ਫਹਿਮੀ ਹੈ ਇਹ ਜਗਤ। ਇਹ ਮਰਦਾ, ਜੰਮਦਾ, ਆਉਂਦਾ ਤੇ ਜਾਂਦਾ ਰਹਿੰਦਾ ਹੈ।

English meaning

This world is an illusion; it dies and it is re-born-it comes and it goes in reincarnation.

ਬਿਨੁ ਸਤਿਗੁਰ. ਮੋਹੁ ਨ ਤੁਟਈ; ਸਭਿ ਥਕੇ ਕਰਮ ਕਮਾਇਆ ॥

bin satigur. mohu na tuttee; sabh thake karam kamaaeaa |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਬਗੈਰ ਸੰਸਾਰ ਲਗਨ ਟੁਟਦੀ ਨਹੀਂ। ਸਾਰੇ ਜਣੇ ਕਰਮ ਕਾਂਡ ਕਰ ਕੇ ਹਾਰ ਹੁਟ ਗਏ ਹਨ।

English meaning

Without the True Guru, emotional attachment is not broken. All have grown weary of performing empty rituals.

ਗੁਰਮਤੀ ਨਾਮੁ ਧਿਆਈਐ; ਸੁਖਿ ਰਜਾ. ਜਾ ਤੁਧੁ ਭਾਇਆ ॥

guramatee naam dhiaaeeai; sukh rajaa. jaa tudh bhaaeaa |

ਪੰਜਾਬੀ ਅਰਥ

ਜਦ ਤੈਨੂੰ ਚੰਗਾ ਲੱਗਦਾ ਹੈ, ਹੇ ਸੁਆਮੀ! ਪ੍ਰਾਣੀ ਗੁਰਾਂ ਦੇ ਉਪਦੇਸ਼ ਤਾਬੇ, ਤੇਰੇ ਨਾਮ ਦਾ ਅਰਾਧਨ ਕਰਨ ਦੁਆਰਾ ਖੁਸ਼ੀ ਨਾਲ ਧ੍ਰਾਪ ਜਾਂਦਾ ਹੈ।

English meaning

Those who follow the Guru's Teachings meditate on the Naam, the Name of the Lord. Filled with a joyful peace, they surrender to Your Will.

ਕੁਲੁ ਉਧਾਰੇ ਆਪਣਾ; ਧੰਨੁ ਜਣੇਦੀ ਮਾਇਆ ॥

kul udhaare aapanaa; dhan janedee maaeaa |

ਪੰਜਾਬੀ ਅਰਥ

ਉਹ ਆਪਣੀ ਵੰਸ਼ ਨੂੰ ਬਚਾਅ ਲੈਂਦਾ ਹੈ। ਮੁਬਾਰਕ ਹੈ ਉਹ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ।

English meaning

They save their families and ancestors; blessed are the mothers who gave birth to them.

ਸੋਭਾ ਸੁਰਤਿ ਸੁਹਾਵਣੀ; ਜਿਨਿ ਹਰਿ ਸੇਤੀ ਚਿਤੁ ਲਾਇਆ ॥੨॥

sobhaa surat suhaavanee; jin har setee chit laaeaa |2|

ਪੰਜਾਬੀ ਅਰਥ

ਸੁਭਾਇਮਾਨ ਹੈ ਉਸ ਦੀ ਨਾਮਵਰੀ ਅਤੇ ਸੋਚ ਸਮਝ ਜੋ ਵਾਹਿਗੁਰੂ ਦੇ ਨਾਲ ਆਪਣੇ ਮਨ ਨੂੰ ਜੋੜਦਾ ਹੈ।

English meaning

Beautiful and sublime is the glory and the understanding of those who focus their consciousness on the Lord. ||2||