ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 73L

Shabad

Read the complete Shabad with available meanings.

ਸਿਰੀਰਾਗੁ ਮਹਲਾ ੪ ॥

sireeraag mahalaa 4 |

ਪੰਜਾਬੀ ਅਰਥ

ਸਿਰੀ ਰਾਗ, ਚਉਥੀ ਪਾਤਸ਼ਾਹੀ।

English meaning

Siree Raag, Fourth Mehl:

ਰਸੁ ਅੰਮਿ੍ਰਤੁ ਨਾਮੁ ਰਸੁ, ਅਤਿ ਭਲਾ; ਕਿਤੁ ਬਿਧਿ ਮਿਲੈ. ਰਸੁ ਖਾਇ ॥

ras amrit naam ras, at bhalaa; kit bidh milai. ras khaae |

ਪੰਜਾਬੀ ਅਰਥ

ਅਮਰ ਕਰ ਦੇਣ ਵਾਲੇ ਨਾਮ ਆਬਿ-ਹਿਯਾਤ ਦਾ ਜਾਇਕਾ ਲਿਹਾਇਤ ਹੀ ਉਮਦਾ ਹੈ। ਕਿਸ ਤਰੀਕੇ ਨਾਲ ਮੈਂ ਅੰਮ੍ਰਿਤ ਨੂੰ ਪਰਾਪਤ ਕਰ ਕੇ ਚੱਖ ਸਕਦਾ ਹਾਂ?

English meaning

The Essence of the Ambrosial Naam is the most sublime essence; how can I get to taste this essence?

ਜਾਇ ਪੁਛਹੁ ਸੋਹਾਗਣੀ; ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥

jaae puchhahu sohaaganee; tusaa kiau kar miliaa prabh aae |

ਪੰਜਾਬੀ ਅਰਥ

ਜਾ ਕੇ ਪਤੀ-ਪਿਆਰੀਆਂ ਤੋਂ ਪਤਾ ਕਰੋ ਕਿ ਕਿਸ ਤਰ੍ਹਾਂ ਸੁਆਮੀ ਉਨ੍ਹਾਂ ਨੂੰ ਆ ਕੇ ਮਿਲਿਆ ਸੀ?

English meaning

I go and ask the happy soul-brides, "How did you come to meet God?"

ਓਇ ਵੇਪਰਵਾਹ. ਨ ਬੋਲਨੀ; ਹਉ ਮਲਿ ਮਲਿ ਧੋਵਾ ਤਿਨ ਪਾਇ ॥੧॥

oe veparavaah. na bolanee; hau mal mal dhovaa tin paae |1|

ਪੰਜਾਬੀ ਅਰਥ

ਉਹ ਬੇ-ਮੁਥਾਜ ਹਨ ਅਤੇ ਦਸਦੀਆਂ ਨਹੀਂ। ਮੈਂ ਉਨ੍ਹਾਂ ਦੇ ਪੈਰ ਬਾਰੰਬਾਰ ਮਲਦੀ ਤੇ ਧੋਦੀਂ ਹਾਂ।

English meaning

They are care-free and do not speak; I massage and wash their feet. ||1||

ਭਾਈ ਰੇ. ਮਿਲਿ ਸਜਣ; ਹਰਿ ਗੁਣ ਸਾਰਿ ॥

bhaaee re. mil sajan; har gun saar |

ਪੰਜਾਬੀ ਅਰਥ

ਹੇ ਵੀਰ! ਮ੍ਰਿਤ ਗੁਰਾਂ ਨੂੰ ਮਿਲ ਅਤੇ ਵਾਹਿਗੁਰੂ ਦੀਆਂ ਸਿਫਤਾਂ ਨੂੰ ਦਿਲੋਂ ਯਾਦ ਕਰ।

English meaning

O Siblings of Destiny, meet with your spiritual friend, and dwell upon the Glorious Praises of the Lord.

ਸਜਣੁ ਸਤਿਗੁਰੁ ਪੁਰਖੁ ਹੈ; ਦੁਖੁ ਕਢੈ ਹਉਮੈ ਮਾਰਿ ॥੧॥ ਰਹਾਉ ॥

sajan satigur purakh hai; dukh kadtai haumai maar |1| rahaau |

ਪੰਜਾਬੀ ਅਰਥ

ਤੇਰਾ ਮਿੱਤ੍ਰ ਸੱਚਾ ਗੁਰੂ ਪੁਰਸ਼ ਹੈ ਜੋ ਹੰਕਾਰ ਦੀ ਪੀੜ ਨੂੰ ਮਾਰ ਕੁਝ ਕੇ ਪਰ੍ਹੇ ਸੁੱਟ ਪਾਉਂਦਾ ਹੈ। ਠਹਿਰਾਉ।

English meaning

The True Guru, the Primal Being, is your Friend, who shall drive out pain and subdue your ego. ||1||Pause||

ਗੁਰਮੁਖੀਆ ਸੋਹਾਗਣੀ; ਤਿਨ ਦਇਆ ਪਈ ਮਨਿ ਆਇ ॥

guramukheea sohaaganee; tin deaa pee man aae |

ਪੰਜਾਬੀ ਅਰਥ

ਗੁਰੂ ਵਲ ਮੁਖ ਕਰਨ ਵਾਲੇ ਵਿਆਹੁਤਾ ਜੀਵਨ ਦੀ ਖੁਸ਼ੀ ਮਾਣਦੇ ਹਨ। ਉਨ੍ਹਾਂ ਦੇ ਦਿਲ ਰਹਿਮ ਨਾਲ ਪਸੀਜ ਜਾਂਦੇ ਹਨ।

English meaning

The Gurmukhs are the happy soul-brides; their minds are filled with kindness.

ਸਤਿਗੁਰ ਵਚਨੁ ਰਤੰਨੁ ਹੈ; ਜੋ ਮੰਨੇ ਸੁ ਹਰਿ ਰਸੁ ਖਾਇ ॥

satigur vachan ratan hai; jo mane su har ras khaae |

ਪੰਜਾਬੀ ਅਰਥ

ਸੱਚੇ ਗੁਰਾਂ ਦੀ ਬਾਣੀ ਮਾਣਕ ਹੈ, ਜੋ ਕੋਈ ਉਸਨੂੰ ਸਵੀਕਾਰ ਕਰਦਾ ਹੈ, ਉਹ ਹਰੀ ਅਮ੍ਰਿਤ ਨੂੰ ਪਾਨ ਕਰਦਾ ਹੈ।

English meaning

The Word of the True Guru is the Jewel. One who believes in it tastes the Sublime Essence of the Lord.

ਸੇ ਵਡਭਾਗੀ ਵਡ ਜਾਣੀਅਹਿ; ਜਿਨ ਹਰਿ ਰਸੁ ਖਾਧਾ. ਗੁਰ ਭਾਇ ॥੨॥

se vaddabhaagee vadd jaaneeeh; jin har ras khaadhaa. gur bhaae |2|

ਪੰਜਾਬੀ ਅਰਥ

ਜੋ ਗੁਰਾਂ ਦੀ ਪ੍ਰੀਤ ਦੁਆਰਾ ਸਾਹਿਬ ਦੇ ਸੁਧਾ-ਰਸ ਨੂੰ ਭੁੰਚਦੇ ਹਨ, ਉਹ ਵਡੇ ਤੇ ਪ੍ਰਮ-ਚੰਗੇ ਕਰਮਾਂ-ਵਾਲੇ ਜਾਣੇ ਜਾਂਦੇ ਹਨ।

English meaning

Those who partake of the Lord's Sublime Essence, through the Guru's Love, are known as great and very fortunate. ||2||

ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ; ਭਾਗਹੀਣ. ਨਹੀ ਖਾਇ ॥

eihu har ras van tin sabhat hai; bhaagaheen. nahee khaae |

ਪੰਜਾਬੀ ਅਰਥ

ਇਹ ਵਾਹਿਗੁਰੂ-ਦਾ-ਅੰਮ੍ਰਿਤ ਜੰਗਲ, ਫੂਸ ਤੇ ਸਮੂਹ ਜੱਗ ਅੰਦਰ ਰਮਿਆ ਹੋਇਆ ਹੈ, ਪ੍ਰੰਤੂ ਨਿਕਰਮਣ ਇਸ ਨੂੰ ਨਹੀਂ ਚਖਦੇ।

English meaning

This Sublime Essence of the Lord is in the forests, in the fields and everywhere, but the unfortunate ones do not taste it.

ਬਿਨੁ ਸਤਿਗੁਰ. ਪਲੈ ਨਾ ਪਵੈ; ਮਨਮੁਖ ਰਹੇ ਬਿਲਲਾਇ ॥

bin satigur. palai naa pavai; manamukh rahe bilalaae |

ਪੰਜਾਬੀ ਅਰਥ

ਸੱਚੇ ਗੁਰਾਂ ਦੇ ਬਗੈਰ ਇਹ ਪਰਾਪਤ ਨਹੀਂ ਹੁੰਦਾ। ਆਪ-ਹੁਦਰੇ ਵਿਲਕਦੇ ਰਹਿੰਦੇ ਹਨ।

English meaning

Without the True Guru, it is not obtained. The self-willed manmukhs continue to cry in misery.

ਓਇ. ਸਤਿਗੁਰ ਆਗੈ, ਨਾ ਨਿਵਹਿ; ਓਨਾ ਅੰਤਰਿ ਕ੍ਰੋਧੁ ਬਲਾਇ ॥੩॥

oe. satigur aagai, naa niveh; onaa antar krodh balaae |3|

ਪੰਜਾਬੀ ਅਰਥ

ਉਹ ਸੱਚੇ ਗੁਰਾਂ ਮੂਹਰੇ ਨੀਵੇਂ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਅੰਦਰ ਗੁੱਸੇ ਦਾ ਭੂਤ ਹੈ।

English meaning

They do not bow before the True Guru; the demon of anger is within them. ||3||

ਹਰਿ ਹਰਿ. ਹਰਿ ਰਸੁ ਆਪਿ ਹੈ; ਆਪੇ ਹਰਿ ਰਸੁ ਹੋਇ ॥

har har. har ras aap hai; aape har ras hoe |

ਪੰਜਾਬੀ ਅਰਥ

ਵਾਹਿਗੁਰੂ ਖੁਦ ਆਪਣੇ ਨਾਮ ਦਾ ਸੁਆਦ ਹੈ ਅਤੇ ਖੁਦ ਹੀ ਈਸ਼ਵਰੀ ਅੰਮ੍ਰਿਤ ਹੈ।

English meaning

The Lord Himself, Har, Har, Har, is the Sublime Essence. The Lord Himself is the Essence.

ਆਪਿ ਦਇਆ ਕਰਿ ਦੇਵਸੀ; ਗੁਰਮੁਖਿ ਅੰਮਿ੍ਰਤੁ ਚੋਇ ॥

aap deaa kar devasee; guramukh amrit choe |

ਪੰਜਾਬੀ ਅਰਥ

ਆਪਣੀ ਰਹਿਮਤ ਧਾਰ ਕੇ ਹਰੀ ਆਪੇ ਹੀ ਨਾਮ-ਅੰਮ੍ਰਿਤ ਜਗਿਆਸੂ ਨੂੰ ਦਿੰਦਾ ਹੈ (ਅਤੇ ਉਸ ਦੇ ਮੂੰਹ ਵਿੱਚ) ਚੌਦਾਂ ਹੈ।

English meaning

In His Kindness, He blesses the Gurmukh with it; the Ambrosial Nectar of this Amrit trickles down.

ਸਭੁ ਤਨੁ ਮਨੁ ਹਰਿਆ ਹੋਇਆ; ਨਾਨਕ. ਹਰਿ ਵਸਿਆ ਮਨਿ ਸੋਇ ॥੪॥੫॥੬੯॥

sabh tan man hariaa hoeaa; naanak. har vasiaa man soe |4|5|69|

ਪੰਜਾਬੀ ਅਰਥ

ਤਦ, ਹੇ ਨਾਨਕ! ਆਦਮੀ ਦੀ ਦਹਿ ਤੇ ਆਤਮਾ ਸਮੂਹ ਹਰੇ ਭਰੇ ਹੋ ਜਾਂਦੇ ਹਨ ਤੇ ਉਹ ਵਾਹਿਗੁਰੂ ਉਸ ਦੇ ਚਿੱਤ ਅੰਦਰ ਟਿਕ ਜਾਂਦਾ ਹੈ।

English meaning

Then, the body and mind totally blossom forth and flourish; O Nanak, the Lord comes to dwell within the mind. ||4||5||69||