ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 6UF

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

ਹਰਿ ਕੇ ਦਾਸ ਸਿਉ; ਸਾਕਤ ਨਹੀ ਸੰਗੁ ॥

har ke daas siau; saakat nahee sang |

ਪੰਜਾਬੀ ਅਰਥ

ਮਾਇਆ ਦਾ ਉਪਾਸਕ, ਵਾਹਿਗੁਰੂ ਦੇ ਸੇਵਕ ਨਾਲ ਮੇਲ ਜੋਲ ਨਹੀਂ ਰੱਖਦਾ।

English meaning

The Lord's servant does not associate with the faithless cynic.

ਓਹੁ ਬਿਖਈ; ਓਸੁ. ਰਾਮ ਕੋ ਰੰਗੁ ॥੧॥ ਰਹਾਉ ॥

ohu bikhee; os. raam ko rang |1| rahaau |

ਪੰਜਾਬੀ ਅਰਥ

ਉਹ (ਪਹਿਲਾ) ਵਿਸ਼ਈ ਹੈ ਅਤੇ ਉਸ (ਦੂਜੇ) ਦਾ ਸਾਂਹੀ ਨਾਲ ਪ੍ਰੇਮ ਹੈ। ਠਹਿਰਾਉ।

English meaning

One is in the clutches of vice, while the other is in love with the Lord. ||1||Pause||

ਮਨ ਅਸਵਾਰ; ਜੈਸੇ ਤੁਰੀ ਸੀਗਾਰੀ ॥

man asavaar; jaise turee seegaaree |

ਪੰਜਾਬੀ ਅਰਥ

(ਉਨ੍ਹਾਂ ਦਾ ਮਿਲਾਪ ਇੰਜ ਹੈ) ਜਿਸ ਤਰ੍ਹਾਂ ਇਕ ਖਿਆਲੀ ਸਵਾਰ ਸ਼ਿੰਗਾਰੀ ਹੋਈ ਘੋੜੀ ਦੀ ਅਸਵਾਰੀ ਕਰਦਾ ਹੈ।

English meaning

It would be like an imaginary rider on a decorated horse,

ਜਿਉ ਕਾਪੁਰਖੁ; ਪੁਚਾਰੈ ਨਾਰੀ ॥੧॥

jiau kaapurakh; puchaarai naaree |1|

ਪੰਜਾਬੀ ਅਰਥ

ਜਿਸ ਤਰ੍ਹਾਂ ਇਕ ਹੀਜੜਾ ਇਸਤਰੀ ਨੂੰ ਲਾਭ ਪਿਆਰ ਕਰਦਾ ਹੈ।

English meaning

or a eunuch caressing a woman. ||1||

ਬੈਲ ਕਉ; ਨੇਤ੍ਰਾ ਪਾਇ ਦੁਹਾਵੈ ॥

bail kau; netraa paae duhaavai |

ਪੰਜਾਬੀ ਅਰਥ

ਜਿਸ ਤਰ੍ਹਾਂ ਨਿਆਣਾ ਪਾ ਕੇ, ਇਕ ਬਲਦ ਚੋਇਆ ਜਾਂਦਾ ਹੈ।

English meaning

It would be like tying up an ox and trying to milk it,

ਗਊ ਚਰਿ; ਸਿੰਘ ਪਾਛੈ ਪਾਵੈ ॥੨॥

gaoo char; singh paachhai paavai |2|

ਪੰਜਾਬੀ ਅਰਥ

ਜਿਸ ਤਰ੍ਹਾਂ ਗਾਂ ਉਤੇ ਚੜ੍ਹ ਕੇ, ਆਦਮੀ ਸ਼ੇਰ ਦਾ ਪਿੱਛਾ ਕਰਦਾ ਹੈ।

English meaning

or riding a cow to chase a tiger. ||2||

ਗਾਡਰ ਲੇ; ਕਾਮਧੇਨੁ ਕਰਿ ਪੂਜੀ ॥

gaaddar le; kaamadhen kar poojee |

ਪੰਜਾਬੀ ਅਰਥ

ਜਿਸ ਤਰ੍ਹਾਂ ਭੇਡ ਨੂੰ ਲੈ ਕੇ, ਬੰਦਾ ਇਸ ਦੀ ਸਵਰਗੀ ਗਾਂ ਦੀ ਮਾਨੰਦ ਪ੍ਰਸਤਸ਼ ਕਰਦਾ ਹੈ।

English meaning

It would be like taking a sheep and worshipping it as the Elysian cow,

ਸਉਦੇ ਕਉ ਧਾਵੈ; ਬਿਨੁ ਪੂੰਜੀ ॥੩॥

saude kau dhaavai; bin poonjee |3|

ਪੰਜਾਬੀ ਅਰਥ

ਜਾਂ ਜਿਸ ਤਰ੍ਹਾਂ ਰੁਪਏ ਪੈਸੇ ਦੇ ਬਗੈਰ, ਬੰਦਾ ਸੌਦਾ ਸੂਤ ਖਰੀਦਣ ਲਈ ਜਾਂਦਾ ਹੈ।

English meaning

the giver of all blessings; it would be like going out shopping without any money. ||3||

ਨਾਨਕ; ਰਾਮ ਨਾਮੁ ਜਪਿ ਚੀਤ ॥

naanak; raam naam jap cheet |

ਪੰਜਾਬੀ ਅਰਥ

ਆਪਣੇ ਮਨ ਅੰਦਰ ਹੈ ਨਾਨਕ! ਤੂੰ ਵਿਆਪਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰ।

English meaning

O Nanak, consciously meditate on the Lord's Name.

ਸਿਮਰਿ ਸੁਆਮੀ; ਹਰਿ ਸਾ ਮੀਤ ॥੪॥੯੧॥੧੬੦॥

simar suaamee; har saa meet |4|91|160|

ਪੰਜਾਬੀ ਅਰਥ

ਤੂੰ ਮਿਤ੍ਰ ਦੀ ਮਾਨੰਦ, ਮਾਲਕ ਵਾਹਿਗੁਰੂ ਦਾ ਆਰਾਧਨ ਕਰ।

English meaning

Meditate in remembrance on the Lord Master, your Best Friend. ||4||91||160||