ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 6DK

Shabad

Read the complete Shabad with available meanings.

ਮਃ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਕਿਆ ਖਾਧੈ; ਕਿਆ ਪੈਧੈ ਹੋਇ ॥

kiaa khaadhai; kiaa paidhai hoe |

ਪੰਜਾਬੀ ਅਰਥ

ਖਾਣ ਦੁਆਰਾ ਅਤੇ ਪਹਿਨਣ ਦੁਆਰਾ ਕੀ ਬਣ ਸਕਦਾ ਹੈ,

English meaning

What good is food, and what good are clothes,

ਜਾ ਮਨਿ; ਨਾਹੀ ਸਚਾ ਸੋਇ ॥

jaa man; naahee sachaa soe |

ਪੰਜਾਬੀ ਅਰਥ

ਜਦੋਂ ਤਾਈਂ ਉਹ ਸੱਚਾ ਸੁਆਮੀ ਮਨੁੱਖ ਦੇ ਚਿੱਤ ਵਿੱਚ ਨਹੀਂ ਵਸਦਾ?

English meaning

if the True Lord does not abide within the mind?

ਕਿਆ ਮੇਵਾ. ਕਿਆ ਘਿਉ ਗੁੜੁ ਮਿਠਾ; ਕਿਆ ਮੈਦਾ ਕਿਆ ਮਾਸੁ ॥

kiaa mevaa. kiaa ghiau gurr mitthaa; kiaa maidaa kiaa maas |

ਪੰਜਾਬੀ ਅਰਥ

ਕੀ ਹੈ ਫਲ, ਕੀ ਘੀ ਤੇ ਮਿੱਠੜਾ ਗੁੜ, ਕੀ ਮਹੀਨ ਆਟਾ ਅਤੇ ਕੀ ਗੋਸ਼ਤ?

English meaning

What good are fruits, what good is ghee, sweet jaggery, what good is flour, and what good is meat?

ਕਿਆ ਕਪੜੁ. ਕਿਆ ਸੇਜ ਸੁਖਾਲੀ; ਕੀਜਹਿ ਭੋਗ ਬਿਲਾਸ ॥

kiaa kaparr. kiaa sej sukhaalee; keejeh bhog bilaas |

ਪੰਜਾਬੀ ਅਰਥ

ਕੀ ਹੈ ਪੁਸ਼ਾਕ ਅਤੇ ਕੀ ਸੁਖਦਾਈ ਪਲੰਘ, ਸੁਹਬਤ ਤੇ ਰੰਗ-ਰਲੀਆਂ ਮਾਨਣ ਲਈ।

English meaning

What good are clothes, and what good is a soft bed, to enjoy pleasures and sensual delights?

ਕਿਆ ਲਸਕਰ. ਕਿਆ ਨੇਬ ਖਵਾਸੀ; ਆਵੈ ਮਹਲੀ ਵਾਸੁ ॥

kiaa lasakar. kiaa neb khavaasee; aavai mahalee vaas |

ਪੰਜਾਬੀ ਅਰਥ

ਕੀ ਲਾਭ ਹੈ ਸੈਨਾ ਦਾ ਅਤੇ ਕੀ ਲਾਭ ਚੋਬਦਾਰਾਂ ਨੌਕਰਾਂ ਅਤੇ ਆ ਕੇ ਮੰਦਰਾਂ ਅੰਦਰ ਵਸਣ ਦਾ?

English meaning

What good is an army, and what good are soldiers, servants and mansions to live in?

ਨਾਨਕ ਸਚੇ ਨਾਮ ਵਿਣੁ; ਸਭੇ ਟੋਲ ਵਿਣਾਸੁ ॥੨॥

naanak sache naam vin; sabhe ttol vinaas |2|

ਪੰਜਾਬੀ ਅਰਥ

ਨਾਨਕ, ਸਤਿਨਾਮ ਦੇ ਬਾਝੋਂ, ਸਮੂਹ ਸਾਜ਼ੋ ਸਮਾਨ ਨਾਸਵੰਤ ਹੈ।

English meaning

O Nanak, without the True Name, all this paraphernalia shall disappear. ||2||