ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 68K

Shabad

Read the complete Shabad with available meanings.

ਗਉੜੀ ਗੁਆਰੇਰੀ ਮਹਲਾ ੫ ॥

gaurree guaareree mahalaa 5 |

ਪੰਜਾਬੀ ਅਰਥ

ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।

English meaning

Gauree Gwaarayree, Fifth Mehl:

ਬੰਧਨ ਤੋੜਿ; ਬੋਲਾਵੈ ਰਾਮੁ ॥

bandhan torr; bolaavai raam |

ਪੰਜਾਬੀ ਅਰਥ

ਜੋ ਬੇੜੀਆਂ ਕੱਟ ਦਿੰਦਾ ਹੈ ਅਤੇ ਬੰਦੇ ਪਾਸੋਂ ਵਿਆਪਕ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਵਾਉਂਦਾ ਹੈ।

English meaning

He breaks our bonds, and inspires us to chant the Lord's Name.

ਮਨ ਮਹਿ; ਲਾਗੈ ਸਾਚੁ ਧਿਆਨੁ ॥

man meh; laagai saach dhiaan |

ਪੰਜਾਬੀ ਅਰਥ

ਜਿਸ ਦੇ ਰਾਹੀਂ ਚਿੱਤ ਸੱਚੇ ਸਾਹਿਬ ਤੇ ਚਿੰਤਨ ਅੰਦਰ ਜੁੜ ਜਾਂਦਾ ਹੈ,

English meaning

With the mind centered in meditation on the True Lord,

ਮਿਟਹਿ ਕਲੇਸ; ਸੁਖੀ ਹੋਇ ਰਹੀਐ ॥

mitteh kales; sukhee hoe raheeai |

ਪੰਜਾਬੀ ਅਰਥ

ਪੀੜ ਨਵਿਰਤ ਹੋ ਬੰਦਾ ਆਰਾਮ ਅੰਦਰ ਵਸਦਾ ਹੈ।

English meaning

Anguish is eradicated, and one comes to dwell in peace.

ਐਸਾ ਦਾਤਾ; ਸਤਿਗੁਰੁ ਕਹੀਐ ॥੧॥

aisaa daataa; satigur kaheeai |1|

ਪੰਜਾਬੀ ਅਰਥ

ਐਹੋ ਜੇਹਾ ਦਾਤਾਰ ਸੱਚਾ ਗੁਰੂ ਆਖਿਆ ਜਾਂਦਾ ਹੈ।

English meaning

Such is the True Guru, the Great Giver. ||1||

ਸੋ ਸੁਖਦਾਤਾ; ਜਿ ਨਾਮੁ ਜਪਾਵੈ ॥

so sukhadaataa; ji naam japaavai |

ਪੰਜਾਬੀ ਅਰਥ

ਕੇਵਲ ਓਹੀ ਆਰਾਮ ਦੇਣ ਵਾਲਾ ਹੈ, ਜਿਹੜਾ ਇਨਸਾਨ ਪਾਸੋਂ ਰੱਬ ਦਾ ਨਾਮ ਦਾ ਜਾਪ ਕਰਵਾਉਂਦਾ ਹੈ।

English meaning

He alone is the Giver of peace, who inspires us to chant the Naam, the Name of the Lord.

ਕਰਿ ਕਿਰਪਾ; ਤਿਸੁ ਸੰਗਿ ਮਿਲਾਵੈ ॥੧॥ ਰਹਾਉ ॥

kar kirapaa; tis sang milaavai |1| rahaau |

ਪੰਜਾਬੀ ਅਰਥ

ਅਤੇ ਮਿਹਰ ਕਰ ਕੇ ਉਸਦੇ ਨਾਲ ਮਿਲਾ ਦੇਂਦਾ ਹੈ। ਠਹਿਰਾਉ।

English meaning

By His Grace, He leads us to merge with Him. ||1||Pause||

ਜਿਸੁ ਹੋਇ ਦਇਆਲੁ; ਤਿਸੁ ਆਪਿ ਮਿਲਾਵੈ ॥

jis hoe deaal; tis aap milaavai |

ਪੰਜਾਬੀ ਅਰਥ

ਜੀਹਦੇ ਉਤੇ ਸਾਹਿਬ ਦਇਆਵਾਨ ਹੈ, ਉਸਨੂੰ ਉਹ ਆਪਣੇ ਨਾਲ ਅਭੇਦ ਕਰ ਲੈਂਦਾ ਹੈ।

English meaning

He unites with Himself those unto whom He has shown His Mercy.

ਸਰਬ ਨਿਧਾਨ; ਗੁਰੂ ਤੇ ਪਾਵੈ ॥

sarab nidhaan; guroo te paavai |

ਪੰਜਾਬੀ ਅਰਥ

ਸਾਰੇ ਖਜਾਨੇ ਉਹ ਗੁਰਾਂ ਪਾਸੋਂ ਪ੍ਰਾਪਤ ਕਰ ਲੈਂਦਾ ਹੈ।

English meaning

All treasures are received from the Guru.

ਆਪੁ ਤਿਆਗਿ; ਮਿਟੈ ਆਵਣ ਜਾਣਾ ॥

aap tiaag; mittai aavan jaanaa |

ਪੰਜਾਬੀ ਅਰਥ

ਆਪਣੀ ਹੰਗਤਾ ਨਵਿਰਤ ਕਰਨ ਦੁਆਰਾ ਆਦਮੀ ਦਾ ਆਗਮਨ ਤੇ ਗਮਨ ਮੁਕ ਜਾਂਦੇ ਹਨ।

English meaning

Renouncing selfishness and conceit, coming and going come to an end.

ਸਾਧ ਕੈ ਸੰਗਿ; ਪਾਰਬ੍ਰਹਮੁ ਪਛਾਣਾ ॥੨॥

saadh kai sang; paarabraham pachhaanaa |2|

ਪੰਜਾਬੀ ਅਰਥ

ਸਤਿ ਸੰਗਤ ਅੰਦਰ ਸ਼੍ਰੋਮਣੀ ਸਾਹਿਬ ਸਿੰਞਾਣਿਆ ਜਾਂਦਾ ਹੈ।

English meaning

In the Saadh Sangat, the Company of the Holy, the Supreme Lord God is recognized. ||2||

ਜਨ ਊਪਰਿ; ਪ੍ਰਭ ਭਏ ਦਇਆਲ ॥

jan aoopar; prabh bhe deaal |

ਪੰਜਾਬੀ ਅਰਥ

ਆਪਣੇ ਨਫ਼ਰ ਉਤੇ ਸਾਈਂ ਮਿਹਰਬਾਨ ਹੋ ਗਿਆ ਹੈ।

English meaning

God has become merciful to His humble servant.

ਜਨ ਕੀ ਟੇਕ; ਏਕ ਗੋਪਾਲ ॥

jan kee ttek; ek gopaal |

ਪੰਜਾਬੀ ਅਰਥ

ਜਗਤ ਪਾਲਣ-ਪੋਸਣਹਾਰ ਇਕ ਸੁਆਮੀ ਹੀ ਆਪਣੇ ਨਫ਼ਰ ਦਾ ਆਸਰਾ ਹੈ।

English meaning

The One Lord of the Universe is the Support of His humble servants.

ਏਕਾ ਲਿਵ; ਏਕੋ ਮਨਿ ਭਾਉ ॥

ekaa liv; eko man bhaau |

ਪੰਜਾਬੀ ਅਰਥ

ਉਸ ਦੀ ਇਕ ਹਰੀ ਨਾਲ ਪ੍ਰੀਤ ਹੈ ਅਤੇ ਇਕ ਹਰੀ ਦੀ ਪਿਰਹੜੀ ਹੀ ਉਸ ਦੇ ਚਿੱਤ ਵਿੱਚ ਹੈ।

English meaning

They love the One Lord; their minds are filled with love for the Lord.

ਸਰਬ ਨਿਧਾਨ; ਜਨ ਕੈ ਹਰਿ ਨਾਉ ॥੩॥

sarab nidhaan; jan kai har naau |3|

ਪੰਜਾਬੀ ਅਰਥ

ਰੱਬ ਦਾ ਨਾਮ ਹੀ ਉਸ ਦੇ ਨੌਕਰ ਦੇ ਸਾਰੇ ਖਜਾਨੇ ਹਨ।

English meaning

The Name of the Lord is all treasures for them. ||3||

ਪਾਰਬ੍ਰਹਮ ਸਿਉ; ਲਾਗੀ ਪ੍ਰੀਤਿ ॥

paarabraham siau; laagee preet |

ਪੰਜਾਬੀ ਅਰਥ

ਜੋ ਉਚੇ ਪ੍ਰਭੂ ਨਾਲ ਪਿਆਰ ਕਰਦਾ ਹੈ,

English meaning

They are in love with the Supreme Lord God;

ਨਿਰਮਲ ਕਰਣੀ; ਸਾਚੀ ਰੀਤਿ ॥

niramal karanee; saachee reet |

ਪੰਜਾਬੀ ਅਰਥ

ਉਸ ਦੇ ਅਮਲ ਪਵਿੱਤ੍ਰ ਹਨ ਅਤੇ ਸੱਚੀ ਹੈ ਉਸ ਦੀ ਜੀਵਨ ਰਹੁ-ਰੀਤੀ।

English meaning

their actions are pure, and their lifestyle is true.

ਗੁਰਿ ਪੂਰੈ; ਮੇਟਿਆ ਅੰਧਿਆਰਾ ॥

gur poorai; mettiaa andhiaaraa |

ਪੰਜਾਬੀ ਅਰਥ

ਪੂਰਨ ਗੁਰਾਂ ਨੇ ਅਨ੍ਹੇਰਾ ਨਵਿਰਤ ਕਰ ਦਿੱਤਾ ਹੈ।

English meaning

The Perfect Guru has dispelled the darkness.

ਨਾਨਕ ਕਾ ਪ੍ਰਭੁ; ਅਪਰ ਅਪਾਰਾ ॥੪॥੨੪॥੯੩॥

naanak kaa prabh; apar apaaraa |4|24|93|

ਪੰਜਾਬੀ ਅਰਥ

ਨਾਨਕ ਦਾ ਸੁਆਮੀ ਹੰਦਬੰਨਾ ਰਹਿਤ ਅਤੇ ਅਨੰਤ ਹੈ।

English meaning

Nanak's God is Incomparable and Infinite. ||4||24||93||