ਸਿਰੀਰਾਗੁ ਮਹਲਾ ੧ ਘਰੁ ੫ ॥
sireeraag mahalaa 1 ghar 5 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl, Fifth House:
Read the complete Shabad with available meanings.
ਸਿਰੀਰਾਗੁ ਮਹਲਾ ੧ ਘਰੁ ੫ ॥
sireeraag mahalaa 1 ghar 5 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl, Fifth House:
ਅਛਲ ਛਲਾਈ. ਨਹ ਛਲੈ; ਨਹ ਘਾਉ ਕਟਾਰਾ ਕਰਿ ਸਕੈ ॥
achhal chhalaaee. neh chhalai; neh ghaau kattaaraa kar sakai |
ਨ ਠੱਗੀ ਜਾਣ ਵਾਲੀ (ਮਾਇਆ) ਠੱਗਣ ਦੁਆਰਾ ਠੱਗੀ ਨਹੀਂ ਜਾਂਦੀ, ਨਾਂ ਹੀ ਖੰਜਰ (ਇਸ ਉਤੇ) ਜ਼ਖ਼ਮ ਲਾ ਸਕਦੀ ਹੈ।
The Undeceiveable is not deceived by deception. He cannot be wounded by any dagger.
ਜਿਉ ਸਾਹਿਬੁ ਰਾਖੈ. ਤਿਉ ਰਹੈ; ਇਸੁ ਲੋਭੀ ਕਾ ਜੀਉ, ਟਲ ਪਲੈ ॥੧॥
jiau saahib raakhai. tiau rahai; is lobhee kaa jeeo, ttal palai |1|
ਜਿਵੇ ਸੁਆਮੀ ਇਸ ਨੂੰ ਰਖਦਾ ਹੈ, ਇਹ ਉਵੇ ਹੀ ਰਹਿੰਦੀ ਹੈ। (ਇਸ ਦੇ ਅਸਰ ਹੇਠਾਂ) ਇਸ ਲਾਲਚੀ-ਬੰਦੇ ਦਾ ਮਨ ਡਿੱਕੋ-ਡੋਲੇ ਖਾਂਦਾ ਹੈ।
As our Lord and Master keeps us, so do we exist. The soul of this greedy person is tossed this way and that. ||1||
ਬਿਨੁ ਤੇਲ; ਦੀਵਾ ਕਿਉ ਜਲੈ ॥੧॥ ਰਹਾਉ ॥
bin tel; deevaa kiau jalai |1| rahaau |
ਤੇਲ ਤੋਂ ਬਿਨਾ ਦੀਵਾ ਕਿੇਵ ਬਲ ਸਕਦਾ ਹੈ? ਠਹਿਰਾਉ।
Without the oil, how can the lamp be lit? ||1||Pause||
ਪੋਥੀ ਪੁਰਾਣ; ਕਮਾਈਐ ॥
pothee puraan; kamaaeeai |
ਧਾਰਮਕ ਗ੍ਰੰਥਾਂ ਦੇ ਪਾਠ ਦੇ ਅਭਿਆਸ ਦਾ
Let the reading of your prayer book be the oil,
ਭਉ ਵਟੀ; ਇਤੁ ਤਨਿ ਪਾਈਐ ॥
bhau vattee; it tan paaeeai |
ਤੇਲ ਅਤੇ ਸੁਆਮੀ ਦੇ ਡਰ ਦੀ ਬੱਤੀ ਇਸ ਦੇਹਿ (ਦੇ ਦੀਵੇ) ਵਿੱਚ ਪਾ।
And let the Fear of God be the wick for the lamp of this body.
ਸਚੁ ਬੂਝਣੁ; ਆਣਿ ਜਲਾਈਐ ॥੨॥
sach boojhan; aan jalaaeeai |2|
ਸੱਚ ਦੇ ਗਿਆਨ ਦੀ ਅੱਗ ਨਾਲ ਇਸ ਦੀਵੇ ਨੂੰ ਬਾਲ।
Light this lamp with the understanding of Truth. ||2||
ਇਹੁ ਤੇਲੁ; ਦੀਵਾ ਇਉ ਜਲੈ ॥
eihu tel; deevaa iau jalai |
ਇਸ ਤੇਲ ਨਾਲ ਇੰਞ (ਤੇਰਾ) ਦੀਵਾ ਬਲੇਗਾ।
Use this oil to light this lamp.
ਕਰਿ ਚਾਨਣੁ; ਸਾਹਿਬ ਤਉ ਮਿਲੈ ॥੧॥ ਰਹਾਉ ॥
kar chaanan; saahib tau milai |1| rahaau |
ਅਜੇਹਾ ਚਾਨਣ ਕਰ, ਤਦ ਤੂੰ ਸੁਆਮੀ ਨੂੰ ਮਿਲ ਪਵੇਗਾ। ਠਹਿਰਾਉ।
Light it, and meet your Lord and Master. ||1||Pause||
ਇਤੁ ਤਨਿ; ਲਾਗੈ ਬਾਣੀਆ ॥
eit tan; laagai baaneea |
ਜਦ (ਨਾਮ ਰੂਪੀ) ਬਾਣੀ ਇਸ ਦੇਹ-ਆਤਮਾ ਨੂੰ ਮੋਮ ਕਰ ਦਿੰਦੀ ਹੈ,
This body is softened with the Word of the Guru's Bani;
ਸੁਖੁ ਹੋਵੈ; ਸੇਵ ਕਮਾਣੀਆ ॥
sukh hovai; sev kamaaneea |
ਅਤੇ ਘਾਲ ਕਮਾਈ ਜਾਂਦੀ ਹੈ ਤਾਂ ਸੁਖ ਪਾਈਦਾ ਹੈ।
you shall find peace, doing seva (selfless service).
ਸਭ ਦੁਨੀਆ; ਆਵਣ ਜਾਣੀਆ ॥੩॥
sabh duneea; aavan jaaneea |3|
ਸਾਰਾ ਜਗ ਆਉਂਦਾ ਤੇ ਜਾਂਦਾ ਰਹਿੰਦਾ ਹੈ।
All the world continues coming and going in reincarnation. ||3||
ਵਿਚਿ ਦੁਨੀਆ; ਸੇਵ ਕਮਾਈਐ ॥
vich duneea; sev kamaaeeai |
ਇਸ ਸੰਸਾਰ ਅੰਦਰ ਸੁਆਮੀ ਦੀ ਚਾਕਰੀ ਕਰ।
In the midst of this world, do seva,
ਤਾ ਦਰਗਹ; ਬੈਸਣੁ ਪਾਈਐ ॥
taa daragah; baisan paaeeai |
ਤਾਂ (ਤੈਨੂੰ) ਮਾਲਕ ਦੇ ਦਰਬਾਰ ਵਿੱਚ ਬੈਠਨ ਦੀ ਥਾਂ ਮਿਲੇਗੀ।
and you shall be given a place of honor in the Court of the Lord.
ਕਹੁ ਨਾਨਕ; ਬਾਹ ਲੁਡਾਈਐ ॥੪॥੩੩॥
kahu naanak; baah luddaaeeai |4|33|
(ਅਤੇ ਤੂੰ ਖੁਸ਼ੀ ਨਾਲ) ਆਪਦੀ ਭੁਜਾ ਉਲਾਰੇਗਾ, ਗੁਰੂ ਜੀ ਆਖਦੇ ਹਨ।
Says Nanak, swing your arms in joy! ||4||33||