ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 5ZU

Shabad

Read the complete Shabad with available meanings.

ਮਾਝ ਮਹਲਾ ੪ ॥

maajh mahalaa 4 |

ਪੰਜਾਬੀ ਅਰਥ

ਮਾਝ, ਚਉਥੀ ਪਾਤਸ਼ਾਹੀ।

English meaning

Maajh, Fourth Mehl:

ਹਰਿ ਜਨ ਸੰਤ; ਮਿਲਹੁ ਮੇਰੇ ਭਾਈ ॥

har jan sant; milahu mere bhaaee |

ਪੰਜਾਬੀ ਅਰਥ

ਹੇ ਸਾਧੂਓ, ਹੇ ਵਾਹਿਗੁਰੂ ਦੇ ਸੇਵਕੋ! ਮੈਨੂੰ ਮਿਲੋ ਮੇਰੇ ਵੀਰਨੋ।

English meaning

O servants of the Lord, O Saints, O my Siblings of Destiny, let us join together!

ਮੇਰਾ ਹਰਿ ਪ੍ਰਭੁ ਦਸਹੁ; ਮੈ ਭੁਖ ਲਗਾਈ ॥

meraa har prabh dasahu; mai bhukh lagaaee |

ਪੰਜਾਬੀ ਅਰਥ

ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੀ ਗੱਲ ਦਸੋ। ਮੈਨੂੰ ਉਸ ਦੀ ਖੁਦਿਆਂ ਲੱਗੀ ਹੋਈ ਹੈ।

English meaning

Show me the way to my Lord God-I am so hungry for Him!

ਮੇਰੀ ਸਰਧਾ ਪੂਰਿ. ਜਗਜੀਵਨ ਦਾਤੇ; ਮਿਲਿ ਹਰਿ ਦਰਸਨਿ, ਮਨੁ ਭੀਜੈ ਜੀਉ ॥੧॥

meree saradhaa poor. jagajeevan daate; mil har darasan, man bheejai jeeo |1|

ਪੰਜਾਬੀ ਅਰਥ

ਮੇਰੇ ਦਾਤਾਰ, ਜਗਤ ਦੀ ਜਿੰਦ ਜਾਨ, ਮੇਰੀ ਸੱਧਰ ਪੂਰੀ ਕਰ। ਵਾਹਿਗੁਰੂ ਦਾ ਦੀਦਾਰ ਪਰਾਪਤ ਕਰਨ ਦੁਆਰਾ ਮੇਰੀ ਆਤਮਾ ਰੱਜ ਜਾਂਦੀ ਹੈ।

English meaning

Please reward my faith, O Life of the World, O Great Giver. Obtaining the Blessed Vision of the Lord's Darshan, my mind is fulfilled. ||1||

ਮਿਲਿ ਸਤਸੰਗਿ; ਬੋਲੀ ਹਰਿ ਬਾਣੀ ॥

mil satasang; bolee har baanee |

ਪੰਜਾਬੀ ਅਰਥ

ਸਾਧ ਸੰਗਤ ਨਾਲ ਜੁੜ ਕੇ ਮੈਂ ਰੱਬ-ਰੂਪ ਗੁਰਾਂ ਦੀ ਬਾਣੀ ਉਚਾਰਦਾ ਹਾਂ।

English meaning

Joining the Sat Sangat, the True Congregation, I chant the Bani of the Lord's Word.

ਹਰਿ ਹਰਿ ਕਥਾ; ਮੇਰੈ ਮਨਿ ਭਾਣੀ ॥

har har kathaa; merai man bhaanee |

ਪੰਜਾਬੀ ਅਰਥ

ਸੁਆਮੀ ਮਾਲਕ ਦੀ ਧਰਮ-ਵਾਰਤਾ ਮੇਰੇ ਚਿੱਤ ਨੂੰ ਚੰਗੀ ਲਗਦੀ ਹੈ!

English meaning

The Sermon of the Lord, Har, Har, is pleasing to my mind.

ਹਰਿ ਹਰਿ ਅੰਮਿ੍ਰਤੁ. ਹਰਿ ਮਨਿ ਭਾਵੈ; ਮਿਲਿ ਸਤਿਗੁਰ ਅੰਮਿ੍ਰਤੁ ਪੀਜੈ ਜੀਉ ॥੨॥

har har amrit. har man bhaavai; mil satigur amrit peejai jeeo |2|

ਪੰਜਾਬੀ ਅਰਥ

ਵਾਹਿਗੁਰੂ ਦੇ ਨਾਮ ਦਾ ਸੁਧਾ-ਰਸ ਹਰ ਤਰ੍ਹਾਂ ਨਾਲ ਮੇਰੀ ਆਤਮਾ ਨੂੰ ਮਿਠੜਾ ਲਗਦਾ ਹੈ। ਸੱਚੇ ਗੁਰਾਂ ਨੂੰ ਭੇਟ ਕੇ ਮੈਂ ਨਾਮ ਆਬਿ-ਹਿਯਾਤ ਨੂੰ ਪਾਨ ਕਰਦਾ ਹਾਂ।

English meaning

The Ambrosial Nectar of the Lord's Name, Har, Har, is so sweet to my mind. Meeting the True Guru, I drink in this Ambrosial Nectar. ||2||

ਵਡਭਾਗੀ; ਹਰਿ ਸੰਗਤਿ ਪਾਵਹਿ ॥

vaddabhaagee; har sangat paaveh |

ਪੰਜਾਬੀ ਅਰਥ

ਭਾਰੇ ਚੰਗੇ ਕਰਮਾਂ ਦੁਆਰਾ ਇਨਸਾਨ ਵਾਹਿਗੁਰੂ ਦੀ ਸਭਾ ਨੂੰ ਪਰਾਪਤ ਕਰਦਾ ਹੈ।

English meaning

By great good fortune, the Lord's Congregation is found,

ਭਾਗਹੀਨ ਭ੍ਰਮਿ; ਚੋਟਾ ਖਾਵਹਿ ॥

bhaagaheen bhram; chottaa khaaveh |

ਪੰਜਾਬੀ ਅਰਥ

ਨਿਕਰਮਣ ਬੰਦਾ ਵਹਿਮ ਅੰਦਰ ਭਟਕਦੇ ਅਤੇ ਸੱਟਾਂ ਸਹਾਰਦੇ ਹਨ।

English meaning

while the unfortunate ones wander around in doubt, enduring painful beatings.

ਬਿਨੁ ਭਾਗਾ. ਸਤਸੰਗੁ ਨ ਲਭੈ; ਬਿਨੁ ਸੰਗਤਿ. ਮੈਲੁ ਭਰੀਜੈ ਜੀਉ ॥੩॥

bin bhaagaa. satasang na labhai; bin sangat. mail bhareejai jeeo |3|

ਪੰਜਾਬੀ ਅਰਥ

ਚੰਗੇ ਕਰਮਾਂ ਦੇ ਬਗੈਰ ਸੱਚਿਆਂ ਦੀ ਸੰਗਤ ਨਹੀਂ ਲਭਦੀ। ਐਸੀ ਸੁਹਬਤ ਦੇ ਬਾਝੋਂ ਇਨਸਾਨ ਪਾਪਾਂ ਦੀ ਮਲੀਨਤਾ ਨਾਲ ਲਿਬੜ ਜਾਂਦਾ ਹੈ।

English meaning

Without good fortune, the Sat Sangat is not found; without this Sangat, people are stained with filth and pollution. ||3||

ਮੈ ਆਇ ਮਿਲਹੁ; ਜਗਜੀਵਨ ਪਿਆਰੇ ॥

mai aae milahu; jagajeevan piaare |

ਪੰਜਾਬੀ ਅਰਥ

ਆ ਕੇ ਮੈਨੂੰ ਦਰਸ਼ਨ ਦੇ, ਹੇ ਮੇਰੇ ਪ੍ਰੀਤਮ! ਜਗਤ ਦੀ ਜਿੰਦ-ਜਾਨ।

English meaning

Come and meet me, O Life of the World, my Beloved.

ਹਰਿ ਹਰਿ ਨਾਮੁ; ਦਇਆ ਮਨਿ ਧਾਰੇ ॥

har har naam; deaa man dhaare |

ਪੰਜਾਬੀ ਅਰਥ

ਮਿਹਰਬਾਨ ਹੋ ਜਾਓ, ਹੇ ਵਾਹਿਗੁਰੂ ਸੁਆਮੀ! ਅਤੇ ਮੇਰੇ ਦਿਲ ਅੰਦਰ ਆਪਣਾ ਨਾਮ ਅਸਥਾਪਨ ਕਰੋ।

English meaning

Please bless me with Your Mercy, and enshrine Your Name, Har, Har, within my mind.

ਗੁਰਮਤਿ ਨਾਮੁ ਮੀਠਾ. ਮਨਿ ਭਾਇਆ; ਜਨ ਨਾਨਕ. ਨਾਮਿ ਮਨੁ ਭੀਜੈ ਜੀਉ ॥੪॥੪॥

guramat naam meetthaa. man bhaaeaa; jan naanak. naam man bheejai jeeo |4|4|

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਤਾਬੇ ਮਿੱਠੜਾ ਨਾਮ ਮੇਰੇ ਚਿੱਤ ਨੂੰ ਚੰਗਾ ਲਗਣ ਲਗ ਗਿਆ ਹੈ ਅਤੇ ਗੋਲੇ ਨਾਨਕ ਦੀ ਆਤਮਾ ਨਾਮ ਨਾਲ ਪਰਮ ਪਰਸੰਨ ਹੋ ਗਈ ਹੈ।

English meaning

Through the Guru's Teachings, the Sweet Name has become pleasing to my mind. Servant Nanak's mind is drenched and delighted with the Naam. ||4||4||