ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 5TV

Shabad

Read the complete Shabad with available meanings.

ਮਃ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl:

ਕੈਹਾ ਕੰਚਨੁ ਤੁਟੈ ਸਾਰੁ ॥

kaihaa kanchan tuttai saar |

ਪੰਜਾਬੀ ਅਰਥ

ਜਦ ਕਾਂਸੀ, ਸੋਨਾ ਤੇ ਲੋਹਾ ਟੁਟ ਜਾਂਦੇ ਹਨ,

English meaning

When pieces of bronze or gold or iron break,

ਅਗਨੀ ਗੰਢੁ ਪਾਏ ਲੋਹਾਰੁ ॥

aganee gandt paae lohaar |

ਪੰਜਾਬੀ ਅਰਥ

ਤਾਂ ਧਾਤ ਦਾ ਕਾਰੀਗਰ ਅੱਗ ਨਾਲ ਟਾਂਕਾ ਲਾ ਦਿੰਦਾ ਹੈ।

English meaning

the metal-smith welds them together again in the fire, and the bond is established.

ਗੋਰੀ ਸੇਤੀ; ਤੁਟੈ ਭਤਾਰੁ ॥

goree setee; tuttai bhataar |

ਪੰਜਾਬੀ ਅਰਥ

ਵਹੁਟੀ ਨਾਲ ਜਦ ਖਸਮ ਰੁੱਸ ਜਾਂਦਾ ਹੈ,

English meaning

If a husband leaves his wife,

ਪੁਤਂ‍ੀ; ਗੰਢੁ ਪਵੈ ਸੰਸਾਰਿ ॥

putanee; gandt pavai sansaar |

ਪੰਜਾਬੀ ਅਰਥ

ਪੁੱਤ ਦੇ ਰਾਹੀਂ ਇਸ ਜਗਤ ਅੰਦਰ ਮੁੜ ਸੰਬਧ ਕਾਇਮ ਹੋ ਜਾਂਦੇ ਹਨ।

English meaning

their children may bring them back together in the world, and the bond is established.

ਰਾਜਾ ਮੰਗੈ; ਦਿਤੈ ਗੰਢੁ ਪਾਇ ॥

raajaa mangai; ditai gandt paae |

ਪੰਜਾਬੀ ਅਰਥ

ਜਦ ਪਾਤਸ਼ਾਹ ਕੁਛ ਤਲਬ ਕਰਦਾ ਹੈ, ਦੇ ਦੇਣ ਦੁਆਰਾ, ਸੰਬਧ ਕਾਇਮ ਹੋ ਜਾਂਦਾ ਹੈ।

English meaning

When the king makes a demand, and it is met, the bond is established.

ਭੁਖਿਆ ਗੰਢੁ ਪਵੈ; ਜਾ ਖਾਇ ॥

bhukhiaa gandt pavai; jaa khaae |

ਪੰਜਾਬੀ ਅਰਥ

ਭੁੱਖੇ ਆਦਮੀ ਨੂੰ ਠੰਢ ਚੈਨ ਪ੍ਰਾਪਤ ਹੋ ਜਾਂਦੀ ਹੈ, ਜਦ ਉਹ ਕੁਛ ਖਾ ਲੈਂਦਾ ਹੈ।

English meaning

When the hungry man eats, he is satisfied, and the bond is established.

ਕਾਲਾ ਗੰਢੁ; ਨਦੀਆ ਮੀਹ ਝੋਲ ॥

kaalaa gandt; nadeea meeh jhol |

ਪੰਜਾਬੀ ਅਰਥ

ਕਹਿਰ ਤੋਂ ਛੁਟਕਾਰਾ ਪ੍ਰਾਪਤ ਹੋ ਜਾਂਦਾ ਹੈ ਜੇਕਰ ਬਾਰਸ਼ ਹੋਵੇ ਅਤੇ ਨਦੀਆਂ ਨਾਲੇ ਛੱਲਾਂ ਮਾਰਨ।

English meaning

In the famine, the rain fills the streams to overflowing, and the bond is established.

ਗੰਢੁ ਪਰੀਤੀ; ਮਿਠੇ ਬੋਲ ॥

gandt pareetee; mitthe bol |

ਪੰਜਾਬੀ ਅਰਥ

ਪਿਆਰ ਤੇ ਮਿੱਠੜੇ ਬਚਨ-ਬਿਲਾਸ ਦਾ ਮੇਲ-ਜੋਲ ਹੈ।

English meaning

There is a bond between love and words of sweetness.

ਬੇਦਾ ਗੰਢੁ; ਬੋਲੇ ਸਚੁ ਕੋਇ ॥

bedaa gandt; bole sach koe |

ਪੰਜਾਬੀ ਅਰਥ

ਜੇਕਰ ਕੋਈ ਜਣਾ ਸੱਚ ਆਖੇ ਉਸ ਦਾ ਗੰਢ ਜੋੜ ਪਵਿੱਤਰ ਪੁਸਤਕਾਂ ਨਾਲ ਹੋ ਜਾਂਦਾ ਹੈ।

English meaning

When one speaks the Truth, a bond is established with the Holy Scriptures.

ਮੁਇਆ ਗੰਢੁ; ਨੇਕੀ ਸਤੁ ਹੋਇ ॥

mueaa gandt; nekee sat hoe |

ਪੰਜਾਬੀ ਅਰਥ

ਭਲਿਆਈ ਤੇ ਸੱਚ ਦੁਆਰਾ ਮਰਿਆਂ ਹੋਇਆਂ ਦਾ ਜਿਉਦਿਆਂ ਨਾਲ ਸਾਕ ਸਨਬੰਧ ਹੋ ਜਾਂਦਾ ਹੈ।

English meaning

Through goodness and truth, the dead establish a bond with the living.

ਏਤੁ ਗੰਢਿ; ਵਰਤੈ ਸੰਸਾਰੁ ॥

et gandt; varatai sansaar |

ਪੰਜਾਬੀ ਅਰਥ

ਐਹੋ ਜੇਹੇ ਮੇਲ-ਮਿਲਾਪ ਇਸ ਜਹਾਨ ਅੰਦਰ ਪਰਚਲਤ ਹਨ।

English meaning

Such are the bonds which prevail in the world.

ਮੂਰਖ ਗੰਢੁ ਪਵੈ; ਮੁਹਿ ਮਾਰ ॥

moorakh gandt pavai; muhi maar |

ਪੰਜਾਬੀ ਅਰਥ

ਬੇਵਕੂਫ ਦੇ ਸੁਧਾਰ ਦਾ ਤਰੀਕਾ ਕੇਵਲ ਇਹ ਹੈ ਕਿ ਉਹ ਮੂੰਹ ਦੀ ਮਾਰ ਖਾਏ।

English meaning

The fool establishes his bonds only when he is slapped in the face.

ਨਾਨਕੁ; ਆਖੈ ਏਹੁ ਬੀਚਾਰੁ ॥

naanak; aakhai ehu beechaar |

ਪੰਜਾਬੀ ਅਰਥ

ਨਾਨਕ ਇਹ ਕੁਛ ਯੋਗ ਸੋਚ ਵੀਚਾਰ ਮਗਰੋਂ ਕਹਿੰਦਾ ਹੈ।

English meaning

Nanak says this after deep reflection:

ਸਿਫਤੀ; ਗੰਢੁ ਪਵੈ ਦਰਬਾਰਿ ॥੨॥

sifatee; gandt pavai darabaar |2|

ਪੰਜਾਬੀ ਅਰਥ

ਸਾਹਿਬ ਦੀ ਸਿਫ਼ਤ ਸਨਾ ਰਾਹੀਂ ਉਸ ਦੀ ਦਰਗਾਹ ਨਾਲ ਸੰਬੰਧ ਕਾਇਮ ਹੋ ਜਾਂਦਾ ਹੈ।

English meaning

through the Lord's Praise, we establish a bond with His Court. ||2||