ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 5LB

Shabad

Read the complete Shabad with available meanings.

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਅੰਮਿ੍ਰਤੁ ਛੋਡਿ. ਬਿਖਿਆ ਲੋਭਾਣੇ; ਸੇਵਾ ਕਰਹਿ ਵਿਡਾਣੀ ॥

amrit chhodd. bikhiaa lobhaane; sevaa kareh viddaanee |

ਪੰਜਾਬੀ ਅਰਥ

ਆਬਹਿਯਾਤ ਨੂੰ ਤਿਆਗ ਕੇ (ਮਨਮੁਖ) ਜ਼ਹਿਰ ਨੂੰ ਚਿਮੜੇ ਹੋਏ ਹਨ ਤੇ (ਪ੍ਰਭੂ ਦੇ ਬਗੈਰ) ਹੋਰਸ ਦੀ ਟਹਿਲ ਕਰਦੇ ਹਨ।

English meaning

Discarding the Ambrosial Nectar, they greedily grab the poison; they serve others, instead of the Lord.

ਆਪਣਾ ਧਰਮੁ ਗਵਾਵਹਿ, ਬੂਝਹਿ ਨਾਹੀ; ਅਨਦਿਨੁ ਦੁਖਿ ਵਿਹਾਣੀ ॥

aapanaa dharam gavaaveh, boojheh naahee; anadin dukh vihaanee |

ਪੰਜਾਬੀ ਅਰਥ

ਉਹ ਆਪਣੇ ਈਮਾਨ ਵੰਞਾ ਲੈਂਦੇ ਹਨ, ਵਾਹਿਗੁਰੂ ਨੂੰ ਨਹੀਂ ਸਮਝਦੇ ਅਤੇ ਰੈਣ-ਦਿਹੁ ਤਕਲੀਫ ਵਿੱਚ ਗੁਜ਼ਾਰਦੇ ਹਨ।

English meaning

They lose their faith, they have no understanding; night and day, they suffer in pain.

ਮਨਮੁਖ ਅੰਧ ਨ. ਚੇਤਹੀ; ਡੂਬਿ; ਮੁਏ. ਬਿਨੁ ਪਾਣੀ ॥੧॥

manamukh andh na. chetahee; ddoob; mue. bin paanee |1|

ਪੰਜਾਬੀ ਅਰਥ

ਅੰਨ੍ਹੇ ਆਪ-ਹੁੰਦਰੇ ਸਾਹਿਬ ਨੂੰ ਯਾਦ ਨਹੀਂ ਕਰਦੇ ਅਤੇ ਜਲ ਦੇ ਬਾਝੋਂ ਹੀ ਡੁਬ ਕੇ ਮਰ ਜਾਂਦੇ ਹਨ।

English meaning

The blind, self-willed manmukhs do not even think of the Lord; they are drowned to death without water. ||1||

ਮਨ ਰੇ. ਸਦਾ ਭਜਹੁ; ਹਰਿ ਸਰਣਾਈ ॥

man re. sadaa bhajahu; har saranaaee |

ਪੰਜਾਬੀ ਅਰਥ

ਹੈ ਮੇਰੇ ਮਨ! ਸਦੀਵ ਹੀ ਵਾਹਿਗੁਰੂ ਦਾ ਆਰਾਧਨ ਕਰ ਅਤੇ ਉਸ ਦੀ ਸ਼ਰਣਾਗਤ ਸੰਭਾਲ।

English meaning

O mind, vibrate and meditate forever on the Lord; seek the Protection of His Sanctuary.

ਗੁਰ ਕਾ ਸਬਦੁ ਅੰਤਰਿ ਵਸੈ; ਤਾ ਹਰਿ ਵਿਸਰਿ. ਨ ਜਾਈ ॥੧॥ ਰਹਾਉ ॥

gur kaa sabad antar vasai; taa har visar. na jaaee |1| rahaau |

ਪੰਜਾਬੀ ਅਰਥ

ਜੇਕਰ ਗੁਰ ਸ਼ਬਦ ਤੇਰੇ ਮਨ ਵਿੱਚ ਨਿਵਾਸ ਕਰ ਲਵੇ, ਤਦ ਤੂੰ ਵਾਹਿਗੁਰੂ ਨੂੰ ਨਹੀਂ ਭੁੱਲੇਗਾਂ। ਠਹਿਰਾਉ।

English meaning

If the Word of the Guru's Shabad abides deep within, then you shall not forget the Lord. ||1||Pause||

ਇਹੁ ਸਰੀਰੁ. ਮਾਇਆ ਕਾ ਪੁਤਲਾ; ਵਿਚਿ ਹਉਮੈ ਦੁਸਟੀ ਪਾਈ ॥

eihu sareer. maaeaa kaa putalaa; vich haumai dusattee paaee |

ਪੰਜਾਬੀ ਅਰਥ

ਇਸ ਦੇਹਿ ਮੋਹਨੀ ਦੀ ਗੁੱਡੀ ਹੈ। ਇਸ ਅੰਦਰ ਮੰਦਾ ਹੰਕਾਰ ਭਰਿਆ ਹੋਇਆ ਹੈ।

English meaning

This body is the puppet of Maya. The evil of egotism is within it.

ਆਵਣੁ ਜਾਣਾ ਜੰਮਣੁ ਮਰਣਾ; ਮਨਮੁਖਿ ਪਤਿ ਗਵਾਈ ॥

aavan jaanaa jaman maranaa; manamukh pat gavaaee |

ਪੰਜਾਬੀ ਅਰਥ

ਆਉਣ ਜਾਣ, ਜਨਮ ਤੇ ਮਰਣ ਅੰਦਰ ਅਧਰਮੀ ਇਜ਼ਤ ਵੰਞਾ ਲੈਂਦਾ ਹੈ।

English meaning

Coming and going through birth and death, the self-willed manmukhs lose their honor.

ਸਤਗੁਰੁ ਸੇਵਿ ਸਦਾ ਸੁਖੁ ਪਾਇਆ; ਜੋਤੀ ਜੋਤਿ ਮਿਲਾਈ ॥੨॥

satagur sev sadaa sukh paaeaa; jotee jot milaaee |2|

ਪੰਜਾਬੀ ਅਰਥ

ਸੱਚੇ ਗੁਰਾਂ ਦੀ ਖਿਦਮਤ ਕਰਨ ਦੁਆਰਾ ਇਨਸਾਨ ਸਦੀਵੀ ਆਰਾਮ ਪਾ ਲੈਂਦਾ ਹੈ ਅਤੇ ਉਸ ਦੀ ਰੋਸ਼ਨੀ ਪਰਮ ਰੋਸ਼ਨੀ ਨਾਲ ਰਲ ਜਾਂਦੀ ਹੈ।

English meaning

Serving the True Guru, eternal peace is obtained, and one's light merges into the Light. ||2||

ਸਤਗੁਰ ਕੀ ਸੇਵਾ ਅਤਿ ਸੁਖਾਲੀ; ਜੋ ਇਛੇ ਸੋ ਫਲੁ ਪਾਏ ॥

satagur kee sevaa at sukhaalee; jo ichhe so fal paae |

ਪੰਜਾਬੀ ਅਰਥ

ਸਤਿਗੁਰਾਂ ਦੀ ਚਾਕਰੀ ਪਰਮ ਆਰਾਮ ਦੇਣਹਾਰ ਹੈ ਤੇ ਇਸ ਦੁਆਰਾ ਬੰਦਾ ਉਹ ਮੁਰਾਦ ਪਾ ਲੈਂਦਾ ਹੈ ਜਿਹੜੀ ਉਹ ਚਾਹੁੰਦਾ ਹੈ।

English meaning

Serving the True Guru brings a deep and profound peace, and one's desires are fulfilled.

ਜਤੁ ਸਤੁ ਤਪੁ ਪਵਿਤੁ ਸਰੀਰਾ; ਹਰਿ ਹਰਿ ਮੰਨਿ ਵਸਾਏ ॥

jat sat tap pavit sareeraa; har har man vasaae |

ਪੰਜਾਬੀ ਅਰਥ

ਵਾਹਿਗੁਰੂ ਸੁਆਮੀ ਨੂੰ ਚਿੱਤ ਅੰਦਰ ਟਿਕਾਉਣ ਦੁਆਰਾ ਪ੍ਰਹੇਜ-ਗਾਰੀ, ਸੱਚਾਈ ਅਤੇ ਤਪੱਸਿਆ ਪਰਾਪਤ ਹੋ ਜਾਂਦੇ ਹਨ ਤੇ ਦੇਹਿ ਪਵਿੱਤ੍ਰ ਹੋ ਜਾਂਦੀ ਹੈ।

English meaning

Abstinence, truthfulness and self-discipline are obtained, and the body is purified; the Lord, Har, Har, comes to dwell within the mind.

ਸਦਾ ਅਨੰਦਿ ਰਹੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਪਾਏ ॥੩॥

sadaa anand rahai din raatee; mil preetam sukh paae |3|

ਪੰਜਾਬੀ ਅਰਥ

ਐਸਾ ਪੁਰਸ਼ ਹਮੇਸ਼ਾਂ ਦਿਹੁ ਰੈਣ ਖੁਸ਼ ਰਹਿੰਦਾ ਹੈ ਅਤੇ ਪਿਆਰੇ ਨੂੰ ਭੇਟ ਕੇ ਆਰਾਮ ਪਾਉਂਦਾ ਹੈ।

English meaning

Such a person remains blissful forever, day and night. Meeting the Beloved, peace is found. ||3||

ਜੋ ਸਤਗੁਰ ਕੀ ਸਰਣਾਗਤੀ; ਹਉ ਤਿਨ ਕੈ ਬਲਿ ਜਾਉ ॥

jo satagur kee saranaagatee; hau tin kai bal jaau |

ਪੰਜਾਬੀ ਅਰਥ

ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਸੱਚੇ ਗੁਰਾਂ ਦੀ ਪਨਾਹ ਲਈ ਹੈ।

English meaning

I am a sacrifice to those who seek the Sanctuary of the True Guru.

ਦਰਿ ਸਚੈ ਸਚੀ ਵਡਿਆਈ; ਸਹਜੇ ਸਚਿ ਸਮਾਉ ॥

dar sachai sachee vaddiaaee; sahaje sach samaau |

ਪੰਜਾਬੀ ਅਰਥ

ਸੱਚੇ ਦਰਬਾਰ ਅੰਦਰ ਉਹ ਸੱਚਾ ਮਾਣ ਪਾਉਂਦੇ ਹਨ ਅਤੇ ਸੁਖੈਨ ਹੀ ਸੱਚੇ ਸਾਈਂ ਅੰਦਰ ਲੀਨ ਹੋ ਜਾਂਦੇ ਹਨ।

English meaning

In the Court of the True One, they are blessed with true greatness; they are intuitively absorbed into the True Lord.

ਨਾਨਕ. ਨਦਰੀ ਪਾਈਐ; ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥

naanak. nadaree paaeeai; guramukh mel milaau |4|12|45|

ਪੰਜਾਬੀ ਅਰਥ

ਨਾਨਕ ਮੁਖੀ ਗੁਰਾਂ ਦੀ ਸੰਗਤ ਨਾਲ ਜੁੜਨ ਦੇ ਰਾਹੀਂ ਬੰਦਾ ਉਸ ਦੀ ਮਿਹਰ ਸਦਕਾ ਸਾਈਂ ਨੂੰ ਮਿਲ ਪੈਦਾ ਹੈ।

English meaning

O Nanak, by His Glance of Grace He is found; the Gurmukh is united in His Union. ||4||12||45||