ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 5BG

Shabad

Read the complete Shabad with available meanings.

ਪਵੜੀ ॥

pavarree |

ਪੰਜਾਬੀ ਅਰਥ

ਪਊੜੀ।

English meaning

Pauree:

ਇਕਨਾ. ਮਰਣੁ ਨ ਚਿਤਿ; ਆਸ ਘਣੇਰਿਆ ॥

eikanaa. maran na chit; aas ghaneriaa |

ਪੰਜਾਬੀ ਅਰਥ

ਕਈਆਂ ਦੇ ਮੌਤ ਚਿੱਤ ਚੇਤੇ ਹੀ ਨਹੀਂ ਅਤੇ ਉਹ ਬੜੀਆਂ ਉਮੀਦਾਂ ਬੰਨ੍ਹੀ ਬੈਠੇ ਹਨ।

English meaning

Some do not think of death; they entertain great hopes.

ਮਰਿ ਮਰਿ ਜੰਮਹਿ ਨਿਤ; ਕਿਸੈ ਨ ਕੇਰਿਆ ॥

mar mar jameh nit; kisai na keriaa |

ਪੰਜਾਬੀ ਅਰਥ

ਉਹ ਸਦੀਵ ਹੀ ਮਰਦੇ, ਬਿਨਸਦੇ ਅਤੇ ਜੰਮਦੇ ਹਨ ਅਤੇ ਕਿਸੇ ਕੰਮ ਦੇ ਨਹੀਂ।

English meaning

They die, and are re-born, and die, over and over again. They are of no use at all!

ਆਪਨੜੈ ਮਨਿ ਚਿਤਿ; ਕਹਨਿ ਚੰਗੇਰਿਆ ॥

aapanarrai man chit; kehan changeriaa |

ਪੰਜਾਬੀ ਅਰਥ

ਆਪਣੇ ਦਿਲ ਹੀ ਦਿਲ ਅੰਦਰ ਉਹ ਆਪਣੇ ਆਪ ਨੂੰ ਚੰਗਾ ਆਖਦੇ ਹਨ।

English meaning

In their conscious minds, they call themselves good.

ਜਮਰਾਜੈ ਨਿਤ ਨਿਤ; ਮਨਮੁਖ ਹੇਰਿਆ ॥

jamaraajai nit nit; manamukh heriaa |

ਪੰਜਾਬੀ ਅਰਥ

ਮੌਤ ਦੇ ਫ਼ਰਿਸ਼ਤਿਆਂ ਦਾ ਰਾਜਾ ਸਦੀਵ ਤੇ ਹਮੇਸ਼ਾਂ ਹੀ ਆਪ-ਹੁਦਰਿਆਂ ਨੂੰ ਤਕਾਉਂਦਾ ਰਹਿੰਦਾ ਹੈ।

English meaning

The King of the Angels of Death hunts down those self-willed manmukhs, over and over again.

ਮਨਮੁਖ ਲੂਣ ਹਾਰਾਮ; ਕਿਆ ਨ ਜਾਣਿਆ ॥

manamukh loon haaraam; kiaa na jaaniaa |

ਪੰਜਾਬੀ ਅਰਥ

ਪ੍ਰਤੀਕੂਲ ਪੁਰਸ਼ ਲੂਣ ਖਾ ਕੇ ਬੁਰਾ ਕਰਨ ਵਾਲਾ ਹੈ ਅਤੇ ਆਪਣੇ ਉਤੇ ਕੀਤੀ ਹੋਈ ਨੇਕੀ ਲਈ ਧੰਨਵਾਦੀ ਨਹੀਂ ਹੁੰਦਾ।

English meaning

The manmukhs are false to their own selves; they feel no gratitude for what they have been given.

ਬਧੇ ਕਰਨਿ ਸਲਾਮ; ਖਸਮ. ਨ ਭਾਣਿਆ ॥

badhe karan salaam; khasam. na bhaaniaa |

ਪੰਜਾਬੀ ਅਰਥ

ਜੋ ਦਬਾ ਹੇਠ ਪ੍ਰਣਾਮ ਕਰਦੇ ਹਨ ਉਹ ਸਾਹਿਬ ਨੂੰ ਚੰਗੇ ਨਹੀਂ ਲਗਦੇ!

English meaning

Those who merely perform rituals of worship are not pleasing to their Lord and Master.

ਸਚੁ ਮਿਲੈ ਮੁਖਿ ਨਾਮੁ; ਸਾਹਿਬ ਭਾਵਸੀ ॥

sach milai mukh naam; saahib bhaavasee |

ਪੰਜਾਬੀ ਅਰਥ

ਜੋ ਸ਼੍ਰੋਮਣੀ ਸਤਿਨਾਮ ਨੂੰ ਪਰਾਪਤ ਕਰਦੇ ਹਨ ਉਹ ਮਾਲਕ ਦੇ ਮਨ ਨੂੰ ਚੰਗੇ ਲਗਣ ਲਗ ਜਾਂਦੇ ਹਨ।

English meaning

Those who attain the True Lord and chant His Name are pleasing to the Lord.

ਕਰਸਨਿ ਤਖਤਿ ਸਲਾਮੁ; ਲਿਖਿਆ ਪਾਵਸੀ ॥੧੧॥

karasan takhat salaam; likhiaa paavasee |11|

ਪੰਜਾਬੀ ਅਰਥ

ਜਿਨ੍ਹਾਂ ਨੂੰ ਚੰਗੀ ਪ੍ਰਾਲਬੰਧ ਪ੍ਰਾਪਤ ਹੁੰਦੀ ਹੈ, ਉਹ ਸiਾਹਬ ਦੇ ਰਾਜ-ਸਿੰਘਾਸਣ ਮੂਹਰੇ ਨਿਊਦੇ ਹਨ।

English meaning

They worship the Lord and bow at His Throne. They fulfill their pre-ordained destiny. ||11||