ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 51X

Shabad

Read the complete Shabad with available meanings.

ਮਹਲਾ ੪ ॥

mahalaa 4 |

ਪੰਜਾਬੀ ਅਰਥ

ਚਉਥੀ ਪਾਤਸ਼ਾਹੀ।

English meaning

Fourth Mehl:

ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ; ਤਜਿ ਮਾਇਆ ਅਹੰਕਾਰੁ ਚੁਕਾਵੈ ॥

parahar kaam krodh jhootth nindaa; taj maaeaa ahankaar chukaavai |

ਪੰਜਾਬੀ ਅਰਥ

ਭੋਗ ਬਿਲਾਸ ਦੀਆਂ ਖੁਸ਼ੀਆਂ, ਗੁੱਸੇ, ਕੂੜ ਅਤੇ ਕਲੰਕ ਆਰੂਪਣੇ ਤਿਆਗ ਕੇ ਸੰਸਾਰੀ ਪਦਾਰਥਾਂ ਨੂੰ ਛੱਡ ਅਤੇ ਗ਼ਰੂਰ ਨੂੰ ਦੂਰ ਕਰ।

English meaning

Renounce sexual desire, anger, falsehood and slander; forsake Maya and eliminate egotistical pride.

ਤਜਿ ਕਾਮੁ ਕਾਮਿਨੀ. ਮੋਹੁ ਤਜੈ; ਤਾ ਅੰਜਨ ਮਾਹਿ. ਨਿਰੰਜਨੁ ਪਾਵੈ ॥

taj kaam kaaminee. mohu tajai; taa anjan maeh. niranjan paavai |

ਪੰਜਾਬੀ ਅਰਥ

ਛੈਲ ਛਬੀਲੀ ਦੀ ਵਿਸ਼ੇ ਚੇਸ਼ਟਾ ਤੂੰ ਤਿਆਗ ਅਤੇ ਸੰਸਾਰੀ ਮਮਤਾ ਨੂੰ ਤਿਲਾਂਜਲੀ ਦੇ। ਤਦ ਹੀ ਤੂੰ ਅੰਨ੍ਹੇਰੇ ਸੰਸਾਰ ਅੰਦਰ ਪ੍ਰਕਾਸ਼ਵਾਨ ਪ੍ਰਭੂ ਨੂੰ ਪਰਾਪਤ ਹੋਵੇਗਾ।

English meaning

Renounce sexual desire and promiscuity, and give up emotional attachment. Only then shall you obtain the Immaculate Lord amidst the darkness of the world.

ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ; ਤਜਿ ਪਿਆਸ ਆਸ. ਰਾਮ ਲਿਵ ਲਾਵੈ ॥

taj maan abhimaan preet sut daaraa; taj piaas aas. raam liv laavai |

ਪੰਜਾਬੀ ਅਰਥ

ਸਵੈ-ਮਾਨਤਾ, ਹੰਕਾਰ ਅਤੇ ਆਪਣੇ ਪੁਤ੍ਰਾਂ ਤੇ ਵਹੁਟੀ ਲਈ ਪਿਆਰ ਨੂੰ ਤਿਆਗ ਦੇ। ਧੰਨ ਦੌਲਤ ਦੀ ਤਰੇਹ ਤੇ ਖਾਹਿਸ਼ ਨੂੰ ਨਵਿਰਤ ਕਰ ਅਤੇ ਸਰਬ-ਵਿਆਪਕ ਸੁਆਮੀ ਨਾਲ ਪਿਰਹੜੀ ਪਾ।

English meaning

Renounce selfishness, conceit and arrogant pride, and your love for your children and spouse. Abandon your thirsty hopes and desires, and embrace love for the Lord.

ਨਾਨਕ. ਸਾਚਾ ਮਨਿ ਵਸੈ; ਸਾਚ ਸਬਦਿ ਹਰਿ ਨਾਮਿ ਸਮਾਵੈ ॥੨॥

naanak. saachaa man vasai; saach sabad har naam samaavai |2|

ਪੰਜਾਬੀ ਅਰਥ

ਨਾਨਕ, ਜਿਸ ਦੇ ਚਿੱਤ ਅੰਦਰ ਸਤਿਪੁਰਖ ਨਿਵਾਸ ਰਖਦਾ ਹੈ, ਉਹ ਸੱਚੀ ਗੁਰਬਾਣੀ ਦੇ ਰਾਹੀਂ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਜਾਂਦਾ ਹੈ।

English meaning

O Nanak, the True One shall come to dwell in your mind. Through the True Word of the Shabad, you shall be absorbed in the Name of the Lord. ||2||