ਪਉੜੀ ॥
paurree |
ਪਊੜੀ।
Pauree:
Read the complete Shabad with available meanings.
ਪਉੜੀ ॥
paurree |
ਪਊੜੀ।
Pauree:
ਸਦਾ ਸਦਾ ਤੂੰ ਏਕੁ ਹੈ; ਤੁਧੁ. ਦੂਜਾ ਖੇਲੁ ਰਚਾਇਆ ॥
sadaa sadaa toon ek hai; tudh. doojaa khel rachaaeaa |
ਸਦੀਵ ਤੇ ਹਮੇਸ਼ਾਂ ਲਈਂ ਤੂੰ ਹੇ ਸਾਹਿਬ! ਕੇਵਲ ਇਕ ਹੈ। ਦੂਸਰੇ ਥਾਂ ਤੇ ਤੈਂ ਜਗਤ ਖੇਡ ਜਾਰੀ ਕੀਤੀ ਹੈ।
Forever and ever, You are the only One; You set the play of duality in motion.
ਹਉਮੈ ਗਰਬੁ ਉਪਾਇ ਕੈ; ਲੋਭੁ ਅੰਤਰਿ ਜੰਤਾ ਪਾਇਆ ॥
haumai garab upaae kai; lobh antar jantaa paaeaa |
ਤੂੰ ਸਵੈ-ਹੰਗਤਾ ਅਤੇ ਘੁੰਮਡ ਰਚੇ ਹਨ ਅਤੇ ਪ੍ਰਾਣੀਆਂ ਦੇ ਅੰਦਰ ਤਮ੍ਹਾ ਪਾ ਦਿੱਤੀ ਹੈ।
You created egotism and arrogant pride, and You placed greed within our beings.
ਜਿਉ ਭਾਵੈ ਤਿਉ ਰਖੁ ਤੂ; ਸਭ ਕਰੇ ਤੇਰਾ ਕਰਾਇਆ ॥
jiau bhaavai tiau rakh too; sabh kare teraa karaaeaa |
ਤੂੰ ਮੈਨੂੰ ਉਸ ਤਰ੍ਹਾਂ ਰੱਖ ਜਿਸ ਤਰ੍ਰਾਂ ਤੈਨੂੰ ਚੰਗਾ ਲੱਗਦਾ ਹੈ। ਹਰ ਕੋਈ ਉਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਤੂੰ ਕਰਾਉਂਦਾ ਹੈ।
Keep me as it pleases Your Will; everyone acts as You cause them to act.
ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ ਤੁਧੈ ਲਾਇਆ ॥
eikanaa bakhaseh mel laihi; guramatee tudhai laaeaa |
ਕਈਆਂ ਨੂੰ ਤੂੰ ਗੁਰਾਂ ਦੀ ਸਿਖ-ਮਤ ਨਾਲ ਜੋੜ ਦਿੰਦਾ ਹੈਂ, ਮਾਫੀ ਦੇ ਦਿੰਦਾ ਹੈਂ ਅਤੇ ਆਪਣੇ ਨਾਲ ਅਭੇਦ ਕਰ ਲੈਂਦਾ ਹੈਂ।
Some are forgiven, and merge with You; through the Guru's Teachings, we are joined to You.
ਇਕਿ ਖੜੇ ਕਰਹਿ ਤੇਰੀ ਚਾਕਰੀ; ਵਿਣੁ ਨਾਵੈ. ਹੋਰੁ ਨ ਭਾਇਆ ॥
eik kharre kareh teree chaakaree; vin naavai. hor na bhaaeaa |
ਕਈ ਤੇਰੇ ਬੂਹੇ ਤੇ ਖਲੋਤੇ ਹਨ ਅਤੇ ਤੇਰੀ ਘਾਲ ਕਮਾਉਂਦੇ ਹਨ। ਨਾਮ ਦੇ ਬਿਨਾਂ ਉਹਨਾਂ ਨੂੰ ਹੋਰ ਕੁਛ ਚੰਗਾ ਨਹੀਂ ਲੱਗਦਾ।
Some stand and serve You; without the Name, nothing else pleases them.
ਹੋਰੁ ਕਾਰ ਵੇਕਾਰ ਹੈ; ਇਕਿ ਸਚੀ ਕਾਰੈ ਲਾਇਆ ॥
hor kaar vekaar hai; ik sachee kaarai laaeaa |
ਕਈਆਂ ਨੂੰ ਤੂੰ ਆਪਣੀ ਸੱਚੀ ਨੌਕਰੀ ਵਿੱਚ ਲਾਇਆ ਹੋਇਆ ਹੈ। ਕੋਈ ਹੋਰ ਨੌਕਰੀ ਉਨ੍ਹਾਂ ਲਈ ਬੇਫਾਇਦਾ ਹੈ।
Any other task would be worthless to them-You have enjoined them to Your True Service.
ਪੁਤੁ ਕਲਤੁ ਕੁਟੰਬੁ ਹੈ; ਇਕਿ ਅਲਿਪਤੁ ਰਹੇ. ਜੋ ਤੁਧੁ ਭਾਇਆ ॥
put kalat kuttanb hai; ik alipat rahe. jo tudh bhaaeaa |
ਕਈ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਆਪਣੇ ਪੁੱਤਰਾਂ ਵਹੁਟੀ ਤੇ ਹੋਰ ਸਨਬੰਧੀਆਂ ਅੰਦਰ ਨਿਰਲੇਪ ਵਿਚਰਦੇ ਹਨ।
In the midst of children, spouse and relations, some still remain detached; they are pleasing to Your Will.
ਓਹਿ ਅੰਦਰਹੁ ਬਾਹਰਹੁ ਨਿਰਮਲੇ; ਸਚੈ ਨਾਇ ਸਮਾਇਆ ॥੩॥
ohi andarahu baaharahu niramale; sachai naae samaaeaa |3|
ਅੰਦਰੋਂ ਤੇ ਬਾਹਰੋਂ ਉਹ ਪਵਿੱਤ੍ਰ ਹਨ ਅਤੇ ਸੱਚੇ ਨਾਮ ਵਿੱਚ ਲੀਨ ਰਹਿੰਦੇ ਹਨ।
Inwardly and outwardly, they are pure, and they are absorbed in the True Name. ||3||