ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 4KX

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

ਬਿਖੈ ਰਾਜ ਤੇ; ਅੰਧੁਲਾ ਭਾਰੀ ॥

bikhai raaj te; andhulaa bhaaree |

ਪੰਜਾਬੀ ਅਰਥ

ਅੰਨ੍ਹਾ ਆਦਮੀ ਪਾਪੀ ਪਾਤਸ਼ਾਹ ਨਾਲੋ ਚੰਗਾ ਹੈ।

English meaning

The blind beggar is better off than the vicious king.

ਦੁਖਿ ਲਾਗੈ; ਰਾਮ ਨਾਮੁ ਚਿਤਾਰੀ ॥੧॥

dukh laagai; raam naam chitaaree |1|

ਪੰਜਾਬੀ ਅਰਥ

ਮੁਸੀਬਤ ਦਾ ਮਾਰਿਆ ਸੁਨਾਖਾ ਮਨੁੱਖ ਸਾਈਂ ਦੇ ਨਾਮ ਨੂੰ ਸਿਮਰਦਾ ਹੈ।

English meaning

Overcome by pain, the blind man invokes the Lord's Name. ||1||

ਤੇਰੇ ਦਾਸ ਕਉ; ਤੁਹੀ ਵਡਿਆਈ ॥

tere daas kau; tuhee vaddiaaee |

ਪੰਜਾਬੀ ਅਰਥ

ਆਪਣੇ ਗੋਲੇ ਦੀ ਹੈ ਸਾਈਂ! ਤੂੰ ਹੀ ਪਤ ਆਬਰੂ ਹੈਂ।

English meaning

You are the glorious greatness of Your slave.

ਮਾਇਆ ਮਗਨੁ; ਨਰਕਿ ਲੈ ਜਾਈ ॥੧॥ ਰਹਾਉ ॥

maaeaa magan; narak lai jaaee |1| rahaau |

ਪੰਜਾਬੀ ਅਰਥ

ਧੰਨ ਦੌਲਤ ਦਾ ਨਸ਼ਾ, ਪ੍ਰਾਣੀ ਨੂੰ ਦੋਜਕ ਵਿੱਚ ਲੈ ਜਾਂਦਾ ਹੈ। ਠਹਿਰਾਉ।

English meaning

The intoxication of Maya leads the others to hell. ||1||Pause||

ਰੋਗ ਗਿਰਸਤ; ਚਿਤਾਰੇ ਨਾਉ ॥

rog girasat; chitaare naau |

ਪੰਜਾਬੀ ਅਰਥ

ਜਹਿਮਤ ਦਾ ਪਕੜਿਆ ਹੋਇਆ ਅੰਨ੍ਹਾ ਆਦਮੀ ਨਾਮ ਦਾ ਉਚਾਰਨ ਕਰਦਾ ਹੈ।

English meaning

Gripped by disease, they invoke the Name.

ਬਿਖੁ ਮਾਤੇ ਕਾ; ਠਉਰ ਨ ਠਾਉ ॥੨॥

bikh maate kaa; tthaur na tthaau |2|

ਪੰਜਾਬੀ ਅਰਥ

ਪ੍ਰੰਤੂ ਗੁਨਾਹ ਨਾਲ ਮਤਵਾਲੇ (ਹੋਏ ਹੋਏ ਵਿਸ਼ਈ ਪੁਰਸ਼) ਦੀ ਕੋਈ ਸੁਖ ਦੀ ਥਾਂ ਜਾਂ ਜਗ੍ਹਾ ਨਹੀਂ।

English meaning

But those who are intoxicated with vice shall find no home, no place of rest. ||2||

ਚਰਨ ਕਮਲ ਸਿਉ; ਲਾਗੀ ਪ੍ਰੀਤਿ ॥

charan kamal siau; laagee preet |

ਪੰਜਾਬੀ ਅਰਥ

ਜੋ ਪ੍ਰਭੂ ਦੇ ਕੰਵਲ ਰੂਪੀ ਚਰਨ ਨਾਲ ਪ੍ਰੇਮ ਕਰਦਾ ਹੈ,

English meaning

One who is in love with the Lord's Lotus Feet,

ਆਨ ਸੁਖਾ; ਨਹੀ ਆਵਹਿ ਚੀਤਿ ॥੩॥

aan sukhaa; nahee aaveh cheet |3|

ਪੰਜਾਬੀ ਅਰਥ

ਉਹ ਹੋਰਲਾ ਆਰਾਮਾ ਦਾ ਖਿਆਲ ਹੀ ਨਹੀਂ ਕਰਦਾ।

English meaning

does not think of any other comforts. ||3||

ਸਦਾ ਸਦਾ ਸਿਮਰਉ; ਪ੍ਰਭ ਸੁਆਮੀ ॥

sadaa sadaa simrau; prabh suaamee |

ਪੰਜਾਬੀ ਅਰਥ

ਹਮੇਸ਼ਾਂ ਅਤੇ ਸਦੀਵ ਹੀ ਸਾਹਿਬ ਮਾਲਕ ਦਾ ਭਜਨ ਕਰ।

English meaning

Forever and ever, meditate on God, your Lord and Master.

ਮਿਲੁ ਨਾਨਕ; ਹਰਿ ਅੰਤਰਜਾਮੀ ॥੪॥੮੨॥੧੫੧॥

mil naanak; har antarajaamee |4|82|151|

ਪੰਜਾਬੀ ਅਰਥ

ਹੈ ਨਾਨਕ! ਤੂੰ ਅੰਦਰ ਹੀ ਜਾਨਣਹਾਰ ਵਾਹਿਗੁਰੂ ਨਾਲ ਅਭੇਦ ਹੋ।

English meaning

O Nanak, meet with the Lord, the Inner-knower, the Searcher of hearts. ||4||82||151||