ਸਿਰੀਰਾਗੁ ਮਹਲਾ ੧ ॥
sireeraag mahalaa 1 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl:
Read the complete Shabad with available meanings.
ਸਿਰੀਰਾਗੁ ਮਹਲਾ ੧ ॥
sireeraag mahalaa 1 |
ਸਿਰੀ ਰਾਗ, ਪਹਿਲੀ ਪਾਤਸ਼ਾਹੀ।
Siree Raag, First Mehl:
ਆਪੇ ਗੁਣ. ਆਪੇ ਕਥੈ; ਆਪੇ ਸੁਣਿ ਵੀਚਾਰੁ ॥
aape gun. aape kathai; aape sun veechaar |
ਹੇ ਸੁਆਮੀ! ਤੂੰ ਖੁਦ ਹੀ ਆਪਣੀ ਵਡਿਆਈ ਹੈ, ਅਤੇ ਖ਼ੁਦ ਹੀ ਉਨ੍ਹਾਂ ਨੂੰ ਉਚਾਰਦਾ ਸ੍ਰਵਣ ਕਰਦਾ ਤੇ ਸੋਚਦਾ ਸਮਝਦਾ ਹੈ।
O Lord, You are Your Own Glorious Praise. You Yourself speak it; You Yourself hear it and contemplate it.
ਆਪੇ ਰਤਨੁ ਪਰਖਿ ਤੂੰ; ਆਪੇ ਮੋਲੁ ਅਪਾਰੁ ॥
aape ratan parakh toon; aape mol apaar |
ਆਪ ਹੀ ਤੂੰ ਨਾਮ ਹੀਰਾ ਤੇ ਇਸ ਦਾ ਪਾਰਖੂ ਹੈ ਅਤੇ ਤੂੰ ਆਪ ਬੇਅੰਤ ਮੁੱਲ ਦਾ ਹੈ।
You Yourself are the Jewel, and You are the Appraiser. You Yourself are of Infinite Value.
ਸਾਚਉ. ਮਾਨੁ ਮਹਤੁ ਤੂੰ; ਆਪੇ ਦੇਵਣਹਾਰੁ ॥੧॥
saachau. maan mehat toon; aape devanahaar |1|
ਤੂੰ ਹੈ ਸੱਚੇ ਸੁਆਮੀ! ਇਜ਼ਤ ਮਾਨ ਤੇ ਬਜੁਰਗੀ ਹੈ ਅਤੇ ਖ਼ੁਦ ਹੀ ਉਨ੍ਹਾਂ ਨੂੰ ਦੇਣ ਵਾਲਾ।
O True Lord, You are Honor and Glory; You Yourself are the Giver. ||1||
ਹਰਿ ਜੀਉ; ਤੂੰ ਕਰਤਾ ਕਰਤਾਰੁ ॥
har jeeo; toon karataa karataar |
ਮੇਰੇ ਮਾਨਣੀਯ ਹਰੀ! ਤੂੰ ਹੀ ਰਚਨਾਵਾਲਾ ਤੇ ਸਿਰਜਣਹਾਰ ਹੈ।
O Dear Lord, You are the Creator and the Cause.
ਜਿਉ ਭਾਵੈ ਤਿਉ ਰਾਖੁ ਤੂੰ; ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥
jiau bhaavai tiau raakh toon; har naam milai aachaar |1| rahaau |
ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਹੈ, ਮੇਰੀ ਰੱਖਿਆ ਕਰ, ਹੈ ਵਾਹਿਗੁਰੂ! ਅਤੇ ਮੈਨੂੰ ਆਪਣੇ ਨਾਮ ਸਿਮਰਨ ਦੀ ਜੀਵਨ ਰਹੁ-ਰੀਤੀ ਬਖ਼ਸ਼। ਠਹਿਰਾਉ।
If it is Your Will, please save and protect me; please bless me with the lifestyle of the Lord's Name. ||1||Pause||
ਆਪੇ ਹੀਰਾ ਨਿਰਮਲਾ; ਆਪੇ ਰੰਗੁ ਮਜੀਠ ॥
aape heeraa niramalaa; aape rang majeetth |
ਤੂੰ ਆਪ ਹੀ ਸਾਫ਼-ਸ਼ੁੱਧ ਜਵੇਹਰ ਹੈ ਤੇ ਆਪ ਹੀ ਮਜੀਠ ਦੀ ਰੰਗਤ।
You Yourself are the flawless diamond; You Yourself are the deep crimson color.
ਆਪੇ ਮੋਤੀ ਊਜਲੋ; ਆਪੇ ਭਗਤ ਬਸੀਠੁ ॥
aape motee aoojalo; aape bhagat baseetth |
ਤੂੰ ਖ਼ੁਦ ਹੀ ਪਵਿੱਤ੍ਰ ਬਿੰਦੂ ਹੈ ਅਤੇ ਖ਼ੁਦ ਹੀ ਅਨੁਰਾਗੀ ਤੇ ਵਿਚੋਲਾ।
You Yourself are the perfect pearl; You Yourself are the devotee and the priest.
ਗੁਰ ਕੈ ਸਬਦਿ ਸਲਾਹਣਾ; ਘਟਿ ਘਟਿ ਡੀਠੁ ਅਡੀਠੁ ॥੨॥
gur kai sabad salaahanaa; ghatt ghatt ddeetth addeetth |2|
ਗੁਰੂ ਦੇ ਸ਼ਬਦ ਦੁਆਰਾ ਅਦ੍ਰਿਸ਼ਟ ਪੁਰਖ ਸਲਾਹਿਆ ਅਤੇ ਹਰ ਦਿਲ ਅੰਦਰ ਵੇਖਿਆ ਜਾਂਦਾ ਹੈ।
Through the Word of the Guru's Shabad, You are praised. In each and every heart, the Unseen is seen. ||2||
ਆਪੇ ਸਾਗਰੁ ਬੋਹਿਥਾ; ਆਪੇ ਪਾਰੁ ਅਪਾਰੁ ॥
aape saagar bohithaa; aape paar apaar |
ਤੂੰ ਆਪ ਹੀ ਸਮੁੰਦਰ ਤੇ ਜਹਾਜ ਹੈ ਅਤੇ ਆਪ ਹੀ ਇਹ ਕਿਨਾਰਾ ਤੇ ਪਾਰਲਾ ਕਿਨਾਰਾ ਹੈ।
You Yourself are the ocean and the boat. You Yourself are this shore, and the one beyond.
ਸਾਚੀ ਵਾਟ ਸੁਜਾਣੁ ਤੂੰ; ਸਬਦਿ ਲਘਾਵਣਹਾਰੁ ॥
saachee vaatt sujaan toon; sabad laghaavanahaar |
ਮੇਰੇ ਸਰਬੱਗ ਸਾਹਿਬ! ਤੂੰ ਦਰੁਸਤ ਰਸਤਾ ਹੈ ਅਤੇ ਤੇਰਾ ਨਾਮ ਪਾਰ ਕਰਨ ਲਈ ਮਲਾਹ।
O All-knowing Lord, You are the True Way. The Shabad is the Navigator to ferry us across.
ਨਿਡਰਿਆ ਡਰੁ ਜਾਣੀਐ; ਬਾਝੁ ਗੁਰੂ. ਗੁਬਾਰੁ ॥੩॥
niddariaa ddar jaaneeai; baajh guroo. gubaar |3|
ਜਾਣ ਲੈ ਕਿ ਭੈ ਉਨ੍ਹਾਂ ਲਈ ਹੈ ਜੋ ਸਾਹਿਬ ਤੋਂ ਨਹੀਂ ਡਰਦੇ। ਗੁਰਦੇਵ ਜੀ ਦੇ ਬਗ਼ੈਰ ਘੁੱਪ ਅਨ੍ਹੇਰਾ ਹੈ।
One who does not fear God shall live in fear; without the Guru, there is only pitch darkness. ||3||
ਅਸਥਿਰੁ ਕਰਤਾ ਦੇਖੀਐ; ਹੋਰੁ ਕੇਤੀ ਆਵੈ ਜਾਇ ॥
asathir karataa dekheeai; hor ketee aavai jaae |
ਕੇਵਲ ਸਿਰਜਣਹਾਰ ਹੀ ਸਦੀਵੀ ਸਥਿਰ ਵੇਖਿਆ ਜਾਂਦਾ ਹੈ। ਹੋਰ ਸਾਰੇ ਆਉਂਦੇ ਤੇ ਜਾਂਦੇ ਰਹਿੰਦੇ ਹਨ।
The Creator alone is seen to be Eternal; all others come and go.
ਆਪੇ ਨਿਰਮਲੁ ਏਕੁ ਤੂੰ; ਹੋਰ ਬੰਧੀ ਧੰਧੈ ਪਾਇ ॥
aape niramal ek toon; hor bandhee dhandhai paae |
ਕੇਵਲ ਤੂੰ ਹੀ, ਹੇ ਸਾਹਿਬ! ਆਪਣੇ ਆਪ ਸ਼ੁੱਧ ਹੈਂ। ਬਾਕੀਆਂ ਨੂੰ ਤੂੰ ਸੰਸਾਰੀ ਕੰਮਾਂ ਅੰਦਰ ਬੰਨ੍ਹਿਆ ਅਤੇ ਲਾਇਆ ਹੋਇਆ ਹੈ।
Only You, Lord, are Immaculate and Pure. All others are bound up in worldly pursuits.
ਗੁਰਿ ਰਾਖੇ ਸੇ ਉਬਰੇ; ਸਾਚੇ ਸਿਉ ਲਿਵ ਲਾਇ ॥੪॥
gur raakhe se ubare; saache siau liv laae |4|
ਜਿਨ੍ਹਾਂ ਦੀ ਗੁਰੂ ਜੀ ਰਖਿਆ ਕਰਦੇ ਹਨ ਉਹ ਸੱਚੇ ਸਾਈਂ ਨਾਲ ਪਿਰਹੜੀ ਪਾਉਣ ਦੁਆਰਾ ਬਚ ਜਾਂਦੇ ਹਨ।
Those who are protected by the Guru are saved. They are lovingly attuned to the True Lord. ||4||
ਹਰਿ ਜੀਉ ਸਬਦਿ ਪਛਾਣੀਐ; ਸਾਚਿ ਰਤੇ ਗੁਰ ਵਾਕਿ ॥
har jeeo sabad pachhaaneeai; saach rate gur vaak |
ਨਾਮ ਦੁਆਰਾ ਇਨਸਾਨ ਪੂਜਯ ਪ੍ਰਭੂ ਨੂੰ ਸਿੰਞਾਣ ਲੈਂਦਾ ਹੈ ਅਤੇ ਗੁਰਾਂ ਦੀ ਬਾਣੀ ਰਾਹੀਂ ਉਹ ਸੱਚ ਅੰਦਰ ਰੰਗਿਆ ਜਾਂਦਾ ਹੈ।
Through the Shabad, they recognize the Dear Lord; through the Guru's Word, they are attuned to Truth.
ਤਿਤੁ ਤਨਿ. ਮੈਲੁ ਨ ਲਗਈ; ਸਚ ਘਰਿ ਜਿਸੁ ਓਤਾਕੁ ॥
tit tan. mail na lagee; sach ghar jis otaak |
ਉਸ ਦੀ ਦੇਹਿ ਨੂੰ ਮਲੀਨਤਾ ਨਹੀਂ ਚੰਬੜਦੀ, ਜਿਸ ਨੇ ਸੱਚੇ ਗ੍ਰਹਿ ਅੰਦਰ ਟਿਕਾਣਾ ਕਰ ਲਿਆ ਹੈ।
Filth does not stick to the body of one who has secured a dwelling in his True Home.
ਨਦਰਿ ਕਰੇ ਸਚੁ ਪਾਈਐ; ਬਿਨੁ ਨਾਵੈ. ਕਿਆ ਸਾਕੁ ॥੫॥
nadar kare sach paaeeai; bin naavai. kiaa saak |5|
ਜੇਕਰ ਸਾਹਿਬ ਆਪਣੀ ਮਿਹਰ ਦੀ ਨਜ਼ਰ ਧਾਰੇ ਤਾਂ ਸਤਿਨਾਮ ਪਰਾਪਤ ਹੁੰਦਾ ਹੈ। ਨਾਮ ਦੇ ਬਾਝੋਂ ਆਦਮੀ ਦਾ ਕੌਣ ਸਾਕ-ਸੈਨ ਹੈ?
When the Lord bestows His Glance of Grace, we obtain the True Name. Without the Name, who are our relatives? ||5||
ਜਿਨੀ ਸਚੁ ਪਛਾਣਿਆ; ਸੇ ਸੁਖੀਏ ਜੁਗ ਚਾਰਿ ॥
jinee sach pachhaaniaa; se sukhee jug chaar |
ਜਿਨ੍ਹਾਂ ਨੇ ਸਚਾਈ ਨੂੰ ਅਨੁਭਵ ਕੀਤਾ ਹੈ, ਉਹ ਚਾਰੇ ਹੀ ਯੁਗਾਂ ਅੰਦਰ ਸੁਖਾਲੇ ਰਹਿੰਦੇ ਹਨ।
Those who have realized the Truth are at peace throughout the four ages.
ਹਉਮੈ ਤਿ੍ਰਸਨਾ ਮਾਰਿ ਕੈ; ਸਚੁ ਰਖਿਆ ਉਰ ਧਾਰਿ ॥
haumai trisanaa maar kai; sach rakhiaa ur dhaar |
ਹੰਕਾਰ ਤੇ ਖਾਹਿਸ਼ ਦਾ ਨਾਸ ਕਰਕੇ ਉਹ ਸਤਿਨਾਮ ਨੂੰ ਆਪਣੇ ਦਿਲ ਦੇ ਨਾਲ ਲਾਈ ਰੱਖਦੇ ਹਨ।
Subduing their egotism and desires, they keep the True Name enshrined in their hearts.
ਜਗ ਮਹਿ ਲਾਹਾ ਏਕੁ ਨਾਮੁ; ਪਾਈਐ ਗੁਰ ਵੀਚਾਰਿ ॥੬॥
jag meh laahaa ek naam; paaeeai gur veechaar |6|
ਇਸ ਸੰਸਾਰ ਅੰਦਰ ਕੇਵਲ ਨਾਮ ਦਾ ਹੀ ਨਫ਼ਾ ਖਟਣਾ ਉਚਿਤ ਹੈ। ਗੁਰਾਂ ਦੀ ਬਖਸ਼ੀ ਹੋਈ ਸੋਚ-ਵੀਚਾਰ ਦੁਆਰਾ ਹੀ ਇਹ ਪਰਾਪਤ ਹੁੰਦਾ ਹੈ।
In this world, the only real profit is the Name of the One Lord; it is earned by contemplating the Guru. ||6||
ਸਾਚਉ ਵਖਰੁ ਲਾਦੀਐ; ਲਾਭੁ ਸਦਾ ਸਚੁ ਰਾਸਿ ॥
saachau vakhar laadeeai; laabh sadaa sach raas |
ਜੋ ਸਚਾਈ ਦੇ ਧਨ ਨਾਲ ਸਤਿਨਾਮ ਦਾ ਸੌਦਾ ਸੂਤ ਬਾਰ ਕਰੀਏ ਤਾਂ ਸਦੀਵੀ ਹੀ ਨਫ਼ਾ ਹੁੰਦਾ ਹੈ।
Loading the Merchandise of the True Name, you shall gather in your profits forever with the Capital of Truth.
ਸਾਚੀ ਦਰਗਹ ਬੈਸਈ; ਭਗਤਿ ਸਚੀ ਅਰਦਾਸਿ ॥
saachee daragah baisee; bhagat sachee aradaas |
ਪ੍ਰੇਮ-ਮਈ ਸਿਮਰਨ ਅਤੇ ਸੱਚੀ ਪ੍ਰਾਰਥਨਾ ਦੁਆਰਾ ਇਨਸਾਨ ਸੁਆਮੀ ਦੇ ਸੱਚੇ ਦਰਬਾਰ ਅੰਦਰ ਬੈਠ ਜਾਂਦਾ ਹੈ।
In the Court of the True One, you shall sit in truthful devotion and prayer.
ਪਤਿ ਸਿਉ ਲੇਖਾ ਨਿਬੜੈ; ਰਾਮ ਨਾਮੁ ਪਰਗਾਸਿ ॥੭॥
pat siau lekhaa nibarrai; raam naam paragaas |7|
ਸਰਬ-ਵਿਆਪਕ ਸੁਆਮੀ ਦੇ ਨਾਮ ਦੀ ਰੋਸ਼ਨੀ ਵਿੱਚ ਇਨਸਾਨ ਦਾ ਹਿਸਾਬ ਕਿਤਾਬ ਇੱਜ਼ਤ ਨਾਲ ਬੇਬਾਕ ਹੋ ਜਾਂਦਾ ਹੈ।
Your account shall be settled with honor, in the Radiant Light of the Name of the Lord. ||7||
ਊਚਾ ਊਚਉ ਆਖੀਐ; ਕਹਉ. ਨ ਦੇਖਿਆ ਜਾਇ ॥
aoochaa aoochau aakheeai; khau. na dekhiaa jaae |
ਬੁਲੰਦਾਂ ਵਿਚੋਂ ਪਰਮ-ਬੁਲੰਦ, ਸੁਆਮੀ ਕਹਿਆ ਜਾਂਦਾ ਹੈ। ਪਰ ਉਹ ਕਿਸੇ ਪਾਸੋਂ ਭੀ ਵੇਖਿਆ ਨਹੀਂ ਜਾ ਸਕਦਾ।
The Lord is said to be the Highest of the High; no one can perceive Him.
ਜਹ ਦੇਖਾ ਤਹ ਏਕੁ ਤੂੰ; ਸਤਿਗੁਰਿ ਦੀਆ ਦਿਖਾਇ ॥
jeh dekhaa teh ek toon; satigur deea dikhaae |
ਜਿਥੇ ਕਿਤੇ ਭੀ ਮੈਂ ਤੱਕਦਾ ਹਾਂ, ਉਥੇ ਮੈਂ ਕੇਵਲ ਤੈਨੂੰ ਹੀ ਪਾਉਂਦਾ ਹਾਂ! ਮੈਨੂੰ ਸੱਚੇ ਗੁਰਾਂ ਨੇ ਤੈਨੂੰ ਵਿਖਾਲ ਦਿੱਤਾ ਹੈ।
Wherever I look, I see only You. The True Guru has inspired me to see You.
ਜੋਤਿ ਨਿਰੰਤਰਿ ਜਾਣੀਐ; ਨਾਨਕ ਸਹਜਿ ਸੁਭਾਇ ॥੮॥੩॥
jot nirantar jaaneeai; naanak sehaj subhaae |8|3|
ਨਾਨਕ, ਰੱਬੀ ਗਿਆਤ ਦੁਆਰਾ ਪ੍ਰਾਣੀ ਸਾਈਂ ਦੇ ਨੂਰ ਨੂੰ ਸਾਰਿਆਂ ਅੰਦਰ ਸੁਖੈਨ ਹੀ ਅਨੁਭਵ ਕਰ ਲੈਂਦਾ ਹੈ।
The Divine Light within is revealed, O Nanak, through this intuitive understanding. ||8||3||