ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 3HE

Shabad

Read the complete Shabad with available meanings.

ਸਿਰੀਰਾਗੁ ਮਹਲਾ ੩ ॥

sireeraag mahalaa 3 |

ਪੰਜਾਬੀ ਅਰਥ

ਸਿਰੀ ਰਾਗ, ਤੀਜੀ ਪਾਤਸ਼ਾਹੀ।

English meaning

Siree Raag, Third Mehl:

ਜਿਨੀ ਸੁਣਿ ਕੈ ਮੰਨਿਆ; ਤਿਨਾ ਨਿਜ ਘਰਿ ਵਾਸੁ ॥

jinee sun kai maniaa; tinaa nij ghar vaas |

ਪੰਜਾਬੀ ਅਰਥ

ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।

English meaning

Those who hear and believe, find the home of the self deep within.

ਗੁਰਮਤੀ ਸਾਲਾਹਿ ਸਚੁ; ਹਰਿ ਪਾਇਆ ਗੁਣਤਾਸੁ ॥

guramatee saalaeh sach; har paaeaa gunataas |

ਪੰਜਾਬੀ ਅਰਥ

ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ।

English meaning

Through the Guru's Teachings, they praise the True Lord; they find the Lord, the Treasure of Excellence.

ਸਬਦਿ ਰਤੇ ਸੇ ਨਿਰਮਲੇ; ਹਉ ਸਦ ਬਲਿਹਾਰੈ ਜਾਸੁ ॥

sabad rate se niramale; hau sad balihaarai jaas |

ਪੰਜਾਬੀ ਅਰਥ

ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।

English meaning

Attuned to the Word of the Shabad, they are immaculate and pure. I am forever a sacrifice to them.

ਹਿਰਦੈ ਜਿਨ ਕੈ ਹਰਿ ਵਸੈ; ਤਿਤੁ ਘਟਿ ਹੈ ਪਰਗਾਸੁ ॥੧॥

hiradai jin kai har vasai; tith ghatt hai paragaas |1|

ਪੰਜਾਬੀ ਅਰਥ

ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।

English meaning

Those people, within whose hearts the Lord abides, are radiant and enlightened. ||1||

ਮਨ ਮੇਰੇ; ਹਰਿ ਹਰਿ ਨਿਰਮਲੁ ਧਿਆਇ ॥

man mere; har har niramal dhiaae |

ਪੰਜਾਬੀ ਅਰਥ

ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।

English meaning

O my mind, meditate on the Immaculate Lord, Har, Har.

ਧੁਰਿ ਮਸਤਕਿ ਜਿਨ ਕਉ ਲਿਖਿਆ; ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥

dhur masatak jin kau likhiaa; se guramukh rahe liv laae |1| rahaau |

ਪੰਜਾਬੀ ਅਰਥ

ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।

English meaning

Those whose have such pre-ordained destiny written on their foreheads-those Gurmukhs remain absorbed in the Lord's Love. ||1||Pause||

ਹਰਿ ਸੰਤਹੁ. ਦੇਖਹੁ ਨਦਰਿ ਕਰਿ; ਨਿਕਟਿ ਵਸੈ ਭਰਪੂਰਿ ॥

har santahu. dekhahu nadar kar; nikatt vasai bharapoor |

ਪੰਜਾਬੀ ਅਰਥ

ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।

English meaning

O Saints, see clearly that the Lord is near at hand; He is pervading everywhere.

ਗੁਰਮਤਿ ਜਿਨੀ ਪਛਾਣਿਆ; ਸੇ ਦੇਖਹਿ ਸਦਾ ਹਦੂਰਿ ॥

guramat jinee pachhaaniaa; se dekheh sadaa hadoor |

ਪੰਜਾਬੀ ਅਰਥ

ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।

English meaning

Those who follow the Guru's Teachings realize Him, and see Him Ever-present.

ਜਿਨ ਗੁਣ ਤਿਨ ਸਦ ਮਨਿ ਵਸੈ; ਅਉਗੁਣਵੰਤਿਆ ਦੂਰਿ ॥

jin gun tin sad man vasai; aaugunavantiaa door |

ਪੰਜਾਬੀ ਅਰਥ

ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ।

English meaning

He dwells forever in the minds of the virtuous. He is far removed from those worthless people who lack virtue.

ਮਨਮੁਖ. ਗੁਣ ਤੈ ਬਾਹਰੇ; ਬਿਨੁ ਨਾਵੈ. ਮਰਦੇ ਝੂਰਿ ॥੨॥

manamukh. gun tai baahare; bin naavai. marade jhoor |2|

ਪੰਜਾਬੀ ਅਰਥ

ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।

English meaning

The self-willed manmukhs are totally without virtue. Without the Name, they die in frustration. ||2||

ਜਿਨ ਸਬਦਿ ਗੁਰੂ ਸੁਣਿ ਮੰਨਿਆ; ਤਿਨ ਮਨਿ ਧਿਆਇਆ ਹਰਿ ਸੋਇ ॥

jin sabad guroo sun maniaa; tin man dhiaaeaa har soe |

ਪੰਜਾਬੀ ਅਰਥ

ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।

English meaning

Those who hear and believe in the Word of the Guru's Shabad, meditate on the Lord in their minds.

ਅਨਦਿਨੁ ਭਗਤੀ ਰਤਿਆ; ਮਨੁ ਤਨੁ ਨਿਰਮਲੁ ਹੋਇ ॥

anadin bhagatee ratiaa; man tan niramal hoe |

ਪੰਜਾਬੀ ਅਰਥ

ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।

English meaning

Night and day, they are steeped in devotion; their minds and bodies become pure.

ਕੂੜਾ ਰੰਗੁ ਕਸੁੰਭ ਕਾ; ਬਿਨਸਿ ਜਾਇ ਦੁਖੁ ਰੋਇ ॥

koorraa rang kasunbh kaa; binas jaae dukh roe |

ਪੰਜਾਬੀ ਅਰਥ

ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।

English meaning

The color of the world is false and weak; when it washes away, people cry out in pain.

ਜਿਸੁ ਅੰਦਰਿ ਨਾਮ ਪ੍ਰਗਾਸੁ ਹੈ; ਓਹੁ ਸਦਾ ਸਦਾ ਥਿਰੁ ਹੋਇ ॥੩॥

jis andar naam pragaas hai; ohu sadaa sadaa thir hoe |3|

ਪੰਜਾਬੀ ਅਰਥ

ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।

English meaning

Those who have the Radiant Light of the Naam within, become steady and stable, forever and ever. ||3||

ਇਹੁ ਜਨਮੁ ਪਦਾਰਥੁ ਪਾਇ ਕੈ; ਹਰਿ ਨਾਮੁ. ਨ ਚੇਤੈ ਲਿਵ ਲਾਇ ॥

eihu janam padaarath paae kai; har naam. na chetai liv laae |

ਪੰਜਾਬੀ ਅਰਥ

ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।

English meaning

The blessing of this human life has been obtained, but still, people do not lovingly focus their thoughts on the Name of the Lord.

ਪਗਿ ਖਿਸਿਐ. ਰਹਣਾ ਨਹੀ; ਆਗੈ. ਠਉਰੁ ਨ ਪਾਇ ॥

pag khisiai. rahanaa nahee; aagai. tthaur na paae |

ਪੰਜਾਬੀ ਅਰਥ

ਜਦ ਪੈਰ ਤਿਲ੍ਹਕ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ। ਪਰਲੋਕ ਵਿੱਚ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।

English meaning

Their feet slip, and they cannot stay here any longer. And in the next world, they find no place of rest at all.

ਓਹ ਵੇਲਾ. ਹਥਿ ਨ ਆਵਈ; ਅੰਤਿ ਗਇਆ ਪਛੁਤਾਇ ॥

oeh velaa. hath na aavee; ant geaa pachhutaae |

ਪੰਜਾਬੀ ਅਰਥ

ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।

English meaning

This opportunity shall not come again. In the end, they depart, regretting and repenting.

ਜਿਸੁ ਨਦਰਿ ਕਰੇ. ਸੋ ਉਬਰੈ; ਹਰਿ ਸੇਤੀ ਲਿਵ ਲਾਇ ॥੪॥

jis nadar kare. so ubarai; har setee liv laae |4|

ਪੰਜਾਬੀ ਅਰਥ

ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।

English meaning

Those whom the Lord blesses with His Glance of Grace are saved; they are lovingly attuned to the Lord. ||4||

ਦੇਖਾ ਦੇਖੀ ਸਭ ਕਰੇ; ਮਨਮੁਖਿ. ਬੂਝ ਨ ਪਾਇ ॥

dekhaa dekhee sabh kare; manamukh. boojh na paae |

ਪੰਜਾਬੀ ਅਰਥ

ਰੀਸੋ ਰੀਸ ਸਾਰੇ ਜਣੇ ਕਰਦੇ ਹਨ, ਅਤੇ ਆਪ-ਹੁਦਰਿਆਂ ਨੂੰ ਸਮਝ ਨਹੀਂ ਪੈਂਦੀ।

English meaning

They all show off and pretend, but the self-willed manmukhs do not understand.

ਜਿਨ ਗੁਰਮੁਖਿ ਹਿਰਦਾ ਸੁਧੁ ਹੈ; ਸੇਵ ਪਈ ਤਿਨ ਥਾਇ ॥

jin guramukh hiradaa sudh hai; sev pee tin thaae |

ਪੰਜਾਬੀ ਅਰਥ

ਜਿਨ੍ਹਾਂ ਸੱਚੇ ਗੁਰ-ਸਿੱਖਾਂ ਦੇ ਦਿਲ ਪਵਿੱਤਰ ਹਨ, ਉਨ੍ਹਾਂ ਦੀ ਚਾਕਰੀ ਕਬੂਲ ਪੈ ਜਾਂਦੀ ਹੈ।

English meaning

Those Gurmukhs who are pure of heart-their service is accepted.

ਹਰਿ ਗੁਣ ਗਾਵਹਿ. ਹਰਿ ਨਿਤ ਪੜਹਿ; ਹਰਿ ਗੁਣ ਗਾਇ ਸਮਾਇ ॥

har gun gaaveh. har nit parreh; har gun gaae samaae |

ਪੰਜਾਬੀ ਅਰਥ

ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਵਾਹਿਗੁਰੂ ਦੇ ਬਾਰੇ ਹੀ ਹਰ ਰੋਜ਼ ਪੜ੍ਹਦੇ ਹਨ ਤੇ ਵਾਹਿਗੁਰੂ ਦੀ ਕੀਰਤੀ ਅਲਾਪ ਕੇ ਉਸ ਵਿੱਚ ਲੀਨ ਹੋ ਜਾਂਦੇ ਹਨ।

English meaning

They sing the Glorious Praise of the Lord; they read about the Lord each day. Singing the Praise of the Lord, they merge in absorption.

ਨਾਨਕ. ਤਿਨ ਕੀ ਬਾਣੀ. ਸਦਾ ਸਚੁ ਹੈ; ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

naanak. tin kee baanee. sadaa sach hai; ji naam rahe liv laae |5|4|37|

ਪੰਜਾਬੀ ਅਰਥ

ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।

English meaning

O Nanak, the words of those who are lovingly attuned to the Naam are true forever. ||5||4||37||