ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 2BM

Shabad

Read the complete Shabad with available meanings.

ਗਉੜੀ ਮਹਲਾ ੫ ॥

gaurree mahalaa 5 |

ਪੰਜਾਬੀ ਅਰਥ

ਗਊੜੀ ਪਾਤਸ਼ਾਹੀ ਪੰਜਵੀ।

English meaning

Gauree, Fifth Mehl:

ਅਗਮ ਰੂਪ ਕਾ; ਮਨ ਮਹਿ ਥਾਨਾ ॥

agam roop kaa; man meh thaanaa |

ਪੰਜਾਬੀ ਅਰਥ

ਅਗਾਧ ਸਰੂਪ ਸੁਆਮੀ ਦਾ ਮਨੁੱਖ ਦੇ ਦਿਲ ਅੰਦਰ ਟਿਕਾਣਾ ਹੈ।

English meaning

The Lord of Unfathomable Form has His Place in the mind.

ਗੁਰ ਪ੍ਰਸਾਦਿ; ਕਿਨੈ ਵਿਰਲੈ ਜਾਨਾ ॥੧॥

gur prasaad; kinai viralai jaanaa |1|

ਪੰਜਾਬੀ ਅਰਥ

ਗੁਰਾਂ ਦੀ ਦਇਆ ਦੁਆਰਾ ਕੋਈ ਟਾਵਾਂ ਜਣਾ ਹੀ ਇਸ ਗੱਲ ਨੂੰ ਸਮਝਦਾ ਹੈ।

English meaning

By Guru's Grace, a rare few come to understand this. ||1||

ਸਹਜ ਕਥਾ ਕੇ; ਅੰਮਿ੍ਰਤ ਕੁੰਟਾ ॥

sehaj kathaa ke; amrit kunttaa |

ਪੰਜਾਬੀ ਅਰਥ

ਸੁਆਮੀ ਦੀਆਂ ਧਰਮ-ਵਾਰਤਾਵਾਂ ਦੇ ਸੁਧਾਰਸ ਦੇ ਤਾਲਾਬ ਹਨ।

English meaning

The Ambrosial Pools of the celestial sermon

ਜਿਸਹਿ ਪਰਾਪਤਿ; ਤਿਸੁ ਲੈ ਭੁੰਚਾ ॥੧॥ ਰਹਾਉ ॥

jiseh paraapat; tis lai bhunchaa |1| rahaau |

ਪੰਜਾਬੀ ਅਰਥ

ਜਿਸ ਦੀ ਇਨ੍ਹਾਂ ਤਕ ਰਸਾਈ ਹੈ, ਉਹ ਸੁਧਾਰਸ ਨੂੰ ਪਾਂਦਾ ਤੇ ਪਾਨ ਕਰਦਾ ਹੈ। ਠਹਿਰਾਉ।

English meaning

- those who find them, drink them in. ||1||Pause||

ਅਨਹਤ ਬਾਣੀ; ਥਾਨੁ ਨਿਰਾਲਾ ॥

anahat baanee; thaan niraalaa |

ਪੰਜਾਬੀ ਅਰਥ

(ਦਸਵੇਂ ਦੁਆਰ ਦੇ) ਅਦੁੱਤੀ ਅਸਥਾਨ ਅੰਦਰ ਗੁਰੂ ਕੀ ਬਾਣੀ ਦਾ ਬੈਕੁੰਠੀ ਕੀਰਤਨ ਗੂੰਜਦਾ ਹੈ।

English meaning

The unstruck melody of the Guru's Bani vibrates in that most special place.

ਤਾ ਕੀ ਧੁਨਿ; ਮੋਹੇ ਗੋਪਾਲਾ ॥੨॥

taa kee dhun; mohe gopaalaa |2|

ਪੰਜਾਬੀ ਅਰਥ

ਉਸ ਦੇ ਸੁਰੀਲੇਪਣ ਨਾਲ ਆਲਮ ਦਾ ਪਾਲਣ ਪੋਸ਼ਣਹਾਰ ਮੋਹਿਤ ਹੋ ਜਾਂਦਾ ਹੈ।

English meaning

The Lord of the World is fascinated with this melody. ||2||

ਤਹ ਸਹਜ ਅਖਾਰੇ; ਅਨੇਕ ਅਨੰਤਾ ॥

teh sehaj akhaare; anek anantaa |

ਪੰਜਾਬੀ ਅਰਥ

ਉਥੇ ਨਾਨਾ ਪਰਕਾਰ ਦੇ ਅਤੇ ਅਣਗਿਣਤ ਆਰਾਮ ਦੇ ਨਿਵਾਸ ਅਸਥਾਨ ਹਨ।

English meaning

The numerous, countless places of celestial peace

ਪਾਰਬ੍ਰਹਮ ਕੇ ਸੰਗੀ ਸੰਤਾ ॥੩॥

paarabraham ke sangee santaa |3|

ਪੰਜਾਬੀ ਅਰਥ

ਉਥੇ ਸ਼ਰੋਮਣੀ ਸਾਹਿਬ ਦੇ ਸਾਥੀ, ਸਾਧੂ ਨਿਵਾਸ ਰਖਦੇ ਹਨ।

English meaning

- there, the Saints dwell, in the Company of the Supreme Lord God. ||3||

ਹਰਖ ਅਨੰਤ; ਸੋਗ ਨਹੀ ਬੀਆ ॥

harakh anant; sog nahee beea |

ਪੰਜਾਬੀ ਅਰਥ

ਉਥੇ ਬੇਅੰਤ ਖੁਸ਼ੀ ਹੈ ਅਤੇ ਸ਼ੋਕ ਜਾ ਦਵੇਤ-ਭਾਵ ਨਹੀਂ।

English meaning

There is infinite joy, and no sorrow or duality.

ਸੋ ਘਰੁ; ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

so ghar; gur naanak kau deea |4|35|104|

ਪੰਜਾਬੀ ਅਰਥ

ਉਹ ਨਿਵਾਸ ਅਸਥਾਨ ਗੁਰਾਂ ਨੇ ਨਾਨਕ ਨੂੰ ਬਖਸ਼ਿਆ ਹੈ।

English meaning

The Guru has blessed Nanak with this home. ||4||35||104||