ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 1WV

Shabad

Read the complete Shabad with available meanings.

ਮਃ ੧ ॥

mahalaa 1 |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ।

English meaning

First Mehl

ਹਕੁ ਪਰਾਇਆ. ਨਾਨਕਾ; ਉਸੁ ਸੂਅਰ. ਉਸੁ ਗਾਇ ॥

hak paraaeaa. naanakaa; us sooar. us gaae |

ਪੰਜਾਬੀ ਅਰਥ

ਨਾਨਕ, ਹੋਰਸ ਦੀ ਕਾਨੂੰਨੀ ਜਾਇਜ਼ ਵਸਤੂ ਉਸ (ਮੁਸਲਮਾਨ) ਲਈ ਸੂਰ ਹੈ ਅਤੇ ਉਸ (ਹਿੰਦੂ) ਲਈ ਗਾਂ।

English meaning

: To take what rightfully belongs to another, is like a Muslim eating pork, or a Hindu eating beef.

ਗੁਰੁ ਪੀਰੁ ਹਾਮਾ ਤਾ ਭਰੇ; ਜਾ. ਮੁਰਦਾਰੁ ਨ ਖਾਇ ॥

gur peer haamaa taa bhare; jaa. muradaar na khaae |

ਪੰਜਾਬੀ ਅਰਥ

ਆਤਮਕ ਆਗੂ ਤੇ ਪੈਗੰਬਰ ਕੇਵਲ ਤਦ ਹੀ ਜ਼ਮਾਨਤ ਦੇਣਗੇ ਜੇਕਰ ਇਨਸਾਨ ਮੁਰਦਾਰ ਨੂੰ ਨਾਂ ਖਾਵੇ।

English meaning

Our Guru, our Spiritual Guide, stands by us, if we do not eat those carcasses.

ਗਲੀ. ਭਿਸਤਿ ਨ ਜਾਈਐ; ਛੁਟੈ. ਸਚੁ ਕਮਾਇ ॥

galee. bhisat na jaaeeai; chhuttai. sach kamaae |

ਪੰਜਾਬੀ ਅਰਥ

ਨਿਰੀਆਂ ਗੱਲਾਂ ਨਾਲ ਬੰਦਾ ਸੁਰਗਾ ਨੂੰ ਨਹੀਂ ਜਾਂਦਾ। ਛੁਟਕਾਰਾ ਤਾਂ ਸੱਚ ਦੀ ਕਮਾਈ ਦੁਆਰਾ ਹੀ ਹੈ।

English meaning

By mere talk, people do not earn passage to Heaven. Salvation comes only from the practice of Truth.

ਮਾਰਣ ਪਾਹਿ ਹਰਾਮ ਮਹਿ; ਹੋਇ ਹਲਾਲੁ ਨ ਜਾਇ ॥

maaran paeh haraam meh; hoe halaal na jaae |

ਪੰਜਾਬੀ ਅਰਥ

ਕਾਨੂੰਨਨ ਨਾਜਾਇਜ਼ ਭੋਜਨ ਵਿੱਚ ਮਸਾਲਾ ਪਾਉਣ ਦੁਆਰਾ ਇਹ ਕਾਨੂੰਨਨ ਜਾਇਜ਼ ਨਹੀਂ ਬਣਦਾ।

English meaning

By adding spices to forbidden foods, they are not made acceptable.

ਨਾਨਕ. ਗਲੀ ਕੂੜੀਈ; ਕੂੜੋ ਪਲੈ ਪਾਇ ॥੨॥

naanak. galee koorreeee; koorro palai paae |2|

ਪੰਜਾਬੀ ਅਰਥ

ਨਾਨਕ ਝੂਠੀਆਂ ਗੱਲਾਂ ਬਾਤਾਂ ਤੋਂ ਕੇਵਲ ਝੂਠ ਹੀ ਪਰਾਪਤ ਹੁੰਦਾ ਹੈ।

English meaning

O Nanak, from false talk, only falsehood is obtained. ||2||