ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
ਗਊੜੀ ਗੁਆਰੇਰੀ, ਪਾਤiਾਹੀ ਤੀਜੀ।
Gauree Gwaarayree, Third Mehl:
Read the complete Shabad with available meanings.
ਗਉੜੀ ਗੁਆਰੇਰੀ ਮਹਲਾ ੩ ॥
gaurree guaareree mahalaa 3 |
ਗਊੜੀ ਗੁਆਰੇਰੀ, ਪਾਤiਾਹੀ ਤੀਜੀ।
Gauree Gwaarayree, Third Mehl:
ਤੂੰ ਅਕਥੁ; ਕਿਉ ਕਥਿਆ ਜਾਹਿ ॥
toon akath; kiau kathiaa jaeh |
ਤੂੰ ਨਾਂ-ਬਿਆਨ ਹੋ ਸਕਣ ਵਾਲਾ ਹੈਂ। ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?
You are Indescribable; how can I describe You?
ਗੁਰਸਬਦੁ ਮਾਰਣੁ; ਮਨ ਮਾਹਿ ਸਮਾਹਿ ॥
gurasabad maaran; man maeh samaeh |
ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਮਨੂਏ ਨੂੰ ਕਾਬੂ ਕਰਦੇ ਹਨ, ਉਹ ਤੇਰੇ ਵਿੱਚ ਲੀਨ ਹੋ ਜਾਂਦੇ ਹਨ, ਹੇ ਸਾਈਂ!
Those who subdue their minds, through the Word of the Guru's Shabad, are absorbed in You.
ਤੇਰੇ ਗੁਣ ਅਨੇਕ; ਕੀਮਤਿ ਨਹ ਪਾਹਿ ॥੧॥
tere gun anek; keemat neh paeh |1|
ਅਣਗਿਣਤ ਹਨ, ਤੇਰੀਆਂ ਨੇਕੀਆਂ ਤੇ ਉਨ੍ਹਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
Your Glorious Virtues are countless; their value cannot be estimated. ||1||
ਜਿਸ ਕੀ ਬਾਣੀ; ਤਿਸੁ ਮਾਹਿ ਸਮਾਣੀ ॥
jis kee baanee; tis maeh samaanee |
ਗੁਰਬਾਣੀ ਉਸ ਅੰਦਰ ਲੀਨ ਹੋਈ ਹੋਈ ਹੈ, ਜਿਸ ਦੀ ਇਹ ਮਲਕੀਅਤ ਹੈ।
The Word of His Bani belongs to Him; in Him, it is diffused.
ਤੇਰੀ ਅਕਥ ਕਥਾ; ਗੁਰ ਸਬਦਿ ਵਖਾਣੀ ॥੧॥ ਰਹਾਉ ॥
teree akath kathaa; gur sabad vakhaanee |1| rahaau |
ਤੇਰੀ ਵਿਆਖਿਆ ਨਾਂ ਵਰਨਣ ਹੋਣ ਵਾਲੀ ਹੈ। ਗੁਰਾਂ ਦੇ ਉਪਦੇਸ਼ ਦੁਆਰਾ ਇਹ ਬਿਆਨ ਕੀਤੀ ਜਾਂਦੀ ਹੈ। ਠਹਿਰਾਉ।
Your Speech cannot be spoken; through the Word of the Guru's Shabad, it is chanted. ||1||Pause||
ਜਹ ਸਤਿਗੁਰੁ; ਤਹ ਸਤਸੰਗਤਿ ਬਣਾਈ ॥
jeh satigur; teh satasangat banaaee |
ਜਿਥੇ ਸਚੇ ਗੁਰੂ ਜੀ ਹੁੰਦੇ ਹਨ, ਉਥੇ ਹੀ ਸਾਧੂ ਜਨਾ ਦੀ ਸਭਾ ਹੁੰਦੀ ਹੈ।
Where the True Guru is - there is the Sat Sangat, the True Congregation.
ਜਹ ਸਤਿਗੁਰੁ; ਸਹਜੇ. ਹਰਿ ਗੁਣ ਗਾਈ ॥
jeh satigur; sahaje. har gun gaaee |
ਜਿਸ ਜਗ੍ਹਾ ਤੇ ਸੱਚੇ ਗੁਰਦੇਵ ਬਿਰਾਜਦੇ ਹਨ, ਉਥੇ ਸੁਤੇ ਸਿੱਧ ਹੀ, ਵਾਹਿਗੁਰੂ ਦਾ ਜਸ ਗਾਇਨ ਹੁੰਦਾ ਹੈ।
Where the True Guru is - there, the Glorious Praises of the Lord are intuitively sung.
ਜਹ ਸਤਿਗੁਰੁ; ਤਹਾ ਹਉਮੈ. ਸਬਦਿ ਜਲਾਈ ॥੨॥
jeh satigur; tahaa haumai. sabad jalaaee |2|
ਜਿਥੇ ਸੱਚੇ ਗੁਰੂ ਮਹਾਰਰਾਜ ਹੁੰਦੇ ਹਨ ਉਥੇ ਨਾਮ ਦੇ ਰਾਹੀਂ ਪ੍ਰਾਣੀਆਂ ਦੀ ਹੰਗਤਾ ਸੜ ਜਾਂਦੀ ਹੈ।
Where the True Guru is - there egotism is burnt away, through the Word of the Shabad. ||2||
ਗੁਰਮੁਖਿ ਸੇਵਾ; ਮਹਲੀ ਥਾਉ ਪਾਏ ॥
guramukh sevaa; mahalee thaau paae |
ਗੁਰਾਂ ਦੇ ਜ਼ਰੀਏ ਸਾਹਿਬ ਦੀ ਖਿਦਮਤ ਕਮਾਉਣ ਦੁਆਰਾ ਇਨਸਾਨ ਉਸ ਦੇ ਮੰਦਰ ਅੰਦਰ ਜਗ੍ਹਾ ਪਾ ਲੈਂਦਾ ਹੈ।
The Gurmukhs serve Him; they obtain a place in the Mansion of His Presence.
ਗੁਰਮੁਖਿ ਅੰਤਰਿ; ਹਰਿ ਨਾਮੁ ਵਸਾਏ ॥
guramukh antar; har naam vasaae |
ਗੁਰਾਂ ਦੇ ਜ਼ਰੀਏ, ਪ੍ਰਭੂ ਦਾ ਨਾਮ ਹਿਰਦੇ ਅੰਦਰ ਟਿਕਾਇਆ ਜਾਂਦਾ ਹੈ।
The Gurmukhs enshrine the Naam within the mind.
ਗੁਰਮੁਖਿ ਭਗਤਿ; ਹਰਿ ਨਾਮਿ ਸਮਾਏ ॥੩॥
guramukh bhagat; har naam samaae |3|
ਸਿਮਰਨ ਦੇ ਰਾਹੀਂ ਨੇਕ ਪੁਰਸ਼ ਵਾਹਿਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦਾ ਹੈ।
The Gurmukhs worship the Lord, and are absorbed in the Naam. ||3||
ਆਪੇ ਦਾਤਿ ਕਰੇ ਦਾਤਾਰੁ ॥
aape daat kare daataar |
ਆਪ ਹੀ ਬਖਸ਼ਸ਼ ਕਰਨਹਾਰ ਬਖਸੀਸ਼ ਬਖਸ਼ਦਾ ਹੈ,
The Giver Himself gives His Gifts,
ਪੂਰੇ ਸਤਿਗੁਰ ਸਿਉ; ਲਗੈ ਪਿਆਰੁ ॥
poore satigur siau; lagai piaar |
ਤੇ ਬੰਦੇ ਦੀ ਪੂਰਨ ਸਤਿਗੁਰਾਂ ਨਾਲ ਪ੍ਰੀਤ ਪੈ ਜਾਂਦੀ ਹੈ।
as we enshrine love for the True Guru.
ਨਾਨਕ ਨਾਮਿ ਰਤੇ; ਤਿਨ ਕਉ ਜੈਕਾਰੁ ॥੪॥੮॥੨੮॥
naanak naam rate; tin kau jaikaar |4|8|28|
ਨਾਨਕ ਉਨ੍ਹਾਂ ਨੂੰ ਪ੍ਰਣਾਮ ਕਰਦਾ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।
Nanak celebrates those who are attuned to the Naam, the Name of the Lord. ||4||8||28||