ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।
Gauree Gwaarayree, Fourth Mehl:
Read the complete Shabad with available meanings.
ਗਉੜੀ ਗੁਆਰੇਰੀ ਮਹਲਾ ੪ ॥
gaurree guaareree mahalaa 4 |
ਗਉੜੀ ਗੁਆਰੇਰੀ, ਪਾਤਸ਼ਾਹੀ ਚੌਥੀ।
Gauree Gwaarayree, Fourth Mehl:
ਨਿਰਗੁਣ ਕਥਾ; ਕਥਾ ਹੈ ਹਰਿ ਕੀ ॥
niragun kathaa; kathaa hai har kee |
ਸਾਰੀਆਂ ਵਿਆਖਿਆ ਵਿਚੋਂ ਰਬ ਦੀ ਵਿਆਖਿਆ ਅਕੱਥ ਹੈ।
The Speech of the Lord is the most sublime speech, free of any attributes.
ਭਜੁ ਮਿਲਿ ਸਾਧੂ; ਸੰਗਤਿ ਜਨ ਕੀ ॥
bhaj mil saadhoo; sangat jan kee |
ਉਸ ਦੇ ਸੰਤਾਂ ਅਤੇ ਸੇਵਕਾਂ ਦੇ ਸਮੇਲਨ ਨਾਲ ਜੁੜ ਕੇ ਵਾਹਿਗੁਰੂ ਦਾ ਚਿੰਤਨ ਕਰ।
Vibrate on it, meditate on it, and join the Saadh Sangat, the Company of the Holy.
ਤਰੁ ਭਉਜਲੁ; ਅਕਥ ਕਥਾ ਸੁਨਿ ਹਰਿ ਕੀ ॥੧॥
tar bhaujal; akath kathaa sun har kee |1|
ਵਾਹਿਗੁਰੂ ਭਉਜਲ ਦੀ ਨਾਂ ਬਿਆਨ ਹੋਣ ਵਾਲੀ ਵਾਰਤਾ ਸ੍ਰਵਣ ਕਰ ਕੇ, ਤੂੰ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂ।
Cross over the terrifying world-ocean, listening to the Unspoken Speech of the Lord. ||1||
ਗੋਬਿੰਦ; ਸਤਸੰਗਤਿ ਮੇਲਾਇ ॥
gobind; satasangat melaae |
ਹੈ ਆਲਮ ਦੇ ਮਾਲਕ! ਮੈਨੂੰ ਸਾਧ ਸਮੇਲਨ ਨਾਲ ਜੋੜ ਦੇ!
O Lord of the Universe, unite me with the Sat Sangat, the True Congregation.
ਹਰਿ ਰਸੁ ਰਸਨਾ; ਰਾਮ ਗੁਨ ਗਾਇ ॥੧॥ ਰਹਾਉ ॥
har ras rasanaa; raam gun gaae |1| rahaau |
ਵਾਹਿਗੁਰੂ ਦੀ ਪ੍ਰੀਤ ਅੰਦਰ ਰਮ ਕੇ ਆਪਣੀ ਜੀਭ ਨਾਲ ਮੈਂ ਸਰਬ-ਵਿਆਪਕ ਸਾਈਂ ਦਾ ਜੱਸ ਅਲਾਪਦਾ ਹਾਂ। ਠਹਿਰਾਉ।
My tongue savors the sublime essence of the Lord, singing the Lord's Glorious Praises. ||1||Pause||
ਜੋ ਜਨ ਧਿਆਵਹਿ; ਹਰਿ ਹਰਿ ਨਾਮਾ ॥
jo jan dhiaaveh; har har naamaa |
ਮੇਰੇ ਮਾਲਕ ਮੈਨੂੰ ਉਨ੍ਹਾਂ ਪੁਰਸ਼ਾਂ ਦੇ ਗੋਲਿਆਂ ਦਾ ਗੋਲਾ ਬਣਾ,
Those humble beings who meditate on the Name of the Lord, Har, Har
ਤਿਨ ਦਾਸਨਿ ਦਾਸ ਕਰਹੁ ਹਮ; ਰਾਮਾ ॥
tin daasan daas karahu ham; raamaa |
ਜਿਹੜੇ ਵਾਹਿਗੁਰੂ ਸੁਆਮੀ ਦੇ ਨਾਮ ਦਾ ਅਰਾਧਨ ਕਰਦੇ ਹਲ।
please make me the slave of their slaves, Lord.
ਜਨ ਕੀ ਸੇਵਾ; ਊਤਮ ਕਾਮਾ ॥੨॥
jan kee sevaa; aootam kaamaa |2|
ਤੇਰੇ ਨਫਰ ਦੀ ਟਹਿਲ ਇਕ ਸ਼੍ਰੇਸ਼ਟ ਕਰਣੀ ਹੈ।
Serving Your slaves is the ultimate good deed. ||2||
ਜੋ ਹਰਿ ਕੀ; ਹਰਿ ਕਥਾ ਸੁਣਾਵੈ ॥
jo har kee; har kathaa sunaavai |
ਜਿਹੜਾ ਵਾਹਿਗੁਰੂ ਦੀ ਈਸ਼ਵਰੀ ਵਾਰਤਾ ਮੈਨੂ ਪੜ੍ਹ ਕੇ ਸੁਣਾਉਂਦਾ ਹੈ,
One who chants the Speech of the Lord
ਸੋ ਜਨੁ; ਹਮਰੈ ਮਨਿ ਚਿਤਿ ਭਾਵੈ ॥
so jan; hamarai man chit bhaavai |
ਉਹ ਮਨੁਖ ਮੇਰੇ ਮਨ ਤੇ ਹਿਰਦੇ ਨੂੰ ਚੰਗਾ ਲਗਦਾ ਹੈ।
that humble servant is pleasing to my conscious mind.
ਜਨ ਪਗ ਰੇਣੁ; ਵਡਭਾਗੀ ਪਾਵੈ ॥੩॥
jan pag ren; vaddabhaagee paavai |3|
ਸਾਈਂ ਦੇ ਗੋਲਿਆਂ ਦੇ ਪੈਰਾ ਦੀ ਧੂੜ ਭਾਰੇ ਨਸੀਬਾਂ ਵਾਲੇ ਹੀ ਪ੍ਰਾਪਤ ਕਰਦੇ ਹਨ।
Those who are blessed with great good fortune obtain the dust of the feet of the humble. ||3||
ਸੰਤ ਜਨਾ ਸਿਉ; ਪ੍ਰੀਤਿ ਬਨਿ ਆਈ ॥
sant janaa siau; preet ban aaee |
ਉਨ੍ਹਾਂ ਦੀ ਪਿਰਹੜੀ ਸਾਧੂ ਸਰੂਪ ਪੁਰਸ਼ਾ ਨਾਲਿ ਪੈ ਜਾਂਦੀ ਹੈ,
Those who are blessed with such pre-ordained destiny
ਜਿਨ ਕਉ ਲਿਖਤੁ ਲਿਖਿਆ; ਧੁਰਿ ਪਾਈ ॥
jin kau likhat likhiaa; dhur paaee |
ਜਿਨ੍ਹਾਂ ਨੂੰ ਧੁਰ ਦੀ ਲਿਖੀ ਹੋਈ ਐਸੀ ਲਿਖਤਾਕਾਰ ਪ੍ਰਾਪਤ ਹੋਈ ਹੈ।
Are in love with the humble Saints.
ਤੇ ਜਨ ਨਾਨਕ; ਨਾਮਿ ਸਮਾਈ ॥੪॥੨॥੪੦॥
te jan naanak; naam samaaee |4|2|40|
ਐਸੇ ਪ੍ਰਾਣੀ ਹੈ ਨਾਨਕ! ਸਾਈਂ ਦੇ ਨਾਮ ਅੰਦਰ ਲੀਨ ਹੋ ਜਾਂਦੇ ਹਨ।
Those humble beings, O Nanak, are absorbed in the Naam, the Name of the Lord. ||4||2||40||