ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 0PE

Shabad

Read the complete Shabad with available meanings.

ਮਃ ੧ ਸਲੋਕੁ ॥

mahalaa 1 salok |

ਪੰਜਾਬੀ ਅਰਥ

ਪਹਿਲੀ ਪਾਤਸ਼ਾਹੀ, ਸਲੋਕ।

English meaning

First Mehl, Salok:

ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ॥

so jeeviaa; jis man vasiaa soe |

ਪੰਜਾਬੀ ਅਰਥ

ਕੇਵਲ ਉਹੀ ਜੀਉਂਦਾ ਹੈ ਜਿਸ ਦੇ ਚਿੱਤ ਅੰਦਰ ਉਹ ਮਾਲਕ ਨਿਵਾਸ ਰੰਖਦਾ ਹੈ।

English meaning

They alone are truly alive, whose minds are filled with the Lord.

ਨਾਨਕ. ਅਵਰੁ; ਨ ਜੀਵੈ ਕੋਇ ॥

naanak. avar; na jeevai koe |

ਪੰਜਾਬੀ ਅਰਥ

ਹੇ ਨਾਨਕ! ਹੋਰ ਕੋਈ ਅਸਲ ਵਿੱਚ ਜੀਉਂਦਾ ਹੀ ਨਹੀਂ।

English meaning

O Nanak, no one else is truly alive;

ਜੇ ਜੀਵੈ; ਪਤਿ ਲਥੀ ਜਾਇ ॥

je jeevai; pat lathee jaae |

ਪੰਜਾਬੀ ਅਰਥ

ਜੇਕਰ ਕੋਈ ਜੀਉਂਦਾ ਹੈ, ਉਹ ਆਪਣੀ ਇੱਜ਼ਤ ਗੁਆ ਕੇ ਟੁਰ ਜਾਏਗਾ।

English meaning

those who merely live shall depart in dishonor;

ਸਭੁ ਹਰਾਮੁ; ਜੇਤਾ ਕਿਛੁ ਖਾਇ ॥

sabh haraam; jetaa kichh khaae |

ਪੰਜਾਬੀ ਅਰਥ

ਸਾਰਾ ਕੁਝ ਜਿਹੜਾ ਉਹ ਖਾਂਦਾ ਹੈ, ਵਰਜਿਤ ਹੈ।

English meaning

everything they eat is impure.

ਰਾਜਿ ਰੰਗੁ; ਮਾਲਿ ਰੰਗੁ ॥

raaj rang; maal rang |

ਪੰਜਾਬੀ ਅਰਥ

ਹਕੂਮਤ ਦੀ ਮਸਤੀ ਅਤੇ ਧਨ-ਦੌਲਤ ਦੀਆਂ ਰੰਗ ਰਲੀਆਂ,

English meaning

Intoxicated with power and thrilled with wealth,

ਰੰਗਿ ਰਤਾ; ਨਚੈ ਨੰਗੁ ॥

rang rataa; nachai nang |

ਪੰਜਾਬੀ ਅਰਥ

ਦੀ ਖੁਸ਼ੀ ਨਾਲ ਰੰਗੀਜਿਆਂ ਹੋਇਆਂ ਪ੍ਰਾਣੀ ਬੇਸ਼ਰਮ ਹੋ ਕੇ ਨੱਚਦਾ ਹੈ।

English meaning

They delight in their pleasures, and dance about shamelessly.

ਨਾਨਕ; ਠਗਿਆ ਮੁਠਾ ਜਾਇ ॥

naanak; tthagiaa mutthaa jaae |

ਪੰਜਾਬੀ ਅਰਥ

ਨਾਨਕ ਉਹ ਛਲਿਆ ਤੇ ਲੁੱਟਿਆ ਪੁੱਟਿਆ ਜਾਂਦਾ ਹੈ।

English meaning

O Nanak, they are deluded and defrauded.

ਵਿਣੁ ਨਾਵੈ; ਪਤਿ ਗਇਆ ਗਵਾਇ ॥੧॥

vin naavai; pat geaa gavaae |1|

ਪੰਜਾਬੀ ਅਰਥ

ਸਾਹਿਬ ਦੇ ਨਾਮ ਦੇ ਬਾਝੋਂ ਉਹ ਆਪਣੀ ਇੱਜ਼ਤ ਆਬਰੂ ਵੰਞਾ ਕੇ ਤੁਰ ਜਾਂਦਾ ਹੈ।

English meaning

Without the Lord's Name, they lose their honor and depart. ||1||