ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 0N6

Shabad

Read the complete Shabad with available meanings.

ਗਉੜੀ ਗੁਆਰੇਰੀ ਮਹਲਾ ੪ ॥

gaurree guaareree mahalaa 4 |

ਪੰਜਾਬੀ ਅਰਥ

ਗਊੜੀ ਗੁਆਰੇਰੀ, ਪਾਤਸ਼ਾਹੀ ਚੋਥੀ।

English meaning

Gauree Gwaarayree, Fourth Mehl:

ਭੀਖਕ ਪ੍ਰੀਤਿ; ਭੀਖ ਪ੍ਰਭ ਪਾਇ ॥

bheekhak preet; bheekh prabh paae |

ਪੰਜਾਬੀ ਅਰਥ

ਮੰਗਤਾ ਘਰ ਦੇ ਸੁਆਮੀ ਪਾਸੋਂ ਖੈਰ ਲੈਣ ਨੂੰ ਪਿਅਰ ਕਰਦਾ ਹੈ।

English meaning

The beggar loves to receive charity from the wealthy landlord.

ਭੂਖੇ ਪ੍ਰੀਤਿ ਹੋਵੈ; ਅੰਨੁ ਖਾਇ ॥

bhookhe preet hovai; an khaae |

ਪੰਜਾਬੀ ਅਰਥ

ਭੁੱਖੇ ਦਾ ਪਿਆਰ ਭੋਜਨ ਖਾਣ ਨਾਲ ਹੈ।

English meaning

The hungry person loves to eat food.

ਗੁਰਸਿਖ ਪ੍ਰੀਤਿ; ਗੁਰ ਮਿਲਿ. ਆਘਾਇ ॥੧॥

gurasikh preet; gur mil. aaghaae |1|

ਪੰਜਾਬੀ ਅਰਥ

ਗੁਰੂ ਦੇ ਸਿਖ ਦੀ ਮੁਹੱਬਤ ਗੁਰਾਂ ਨੂੰ ਭੇਟ ਕੇ ਤ੍ਰਿਪਤ ਹੋਣ ਨਾਲ ਹੈ।

English meaning

The GurSikh loves to find satisfaction by meeting the Guru. ||1||

ਹਰਿ ਦਰਸਨੁ ਦੇਹੁ; ਹਰਿ ਆਸ ਤੁਮਾਰੀ ॥

har darasan dehu; har aas tumaaree |

ਪੰਜਾਬੀ ਅਰਥ

ਹੇ ਸਾਈਂ ਮੈਨੂੰ ਆਪਣਾ ਦੀਦਾਰ ਬਖਸ਼, ਮੇਰੀ ਊਮੇਦ ਤੇਰੇ ਵਿੱਚ ਹੈ ਮੇਰੇ ਵਾਹਿਗੁਰੂ।

English meaning

O Lord, grant me the Blessed Vision of Your Darshan; I place my hopes in You, Lord.

ਕਰਿ ਕਿਰਪਾ; ਲੋਚ ਪੂਰਿ ਹਮਾਰੀ ॥੧॥ ਰਹਾਉ ॥

kar kirapaa; loch poor hamaaree |1| rahaau |

ਪੰਜਾਬੀ ਅਰਥ

ਮੇਰੇ ਉਤੇ ਰਹਿਮਤ ਧਾਰ ਅਤੇ ਮੇਰੀ ਖਾਹਿਸ਼ ਪੂਰੀ ਕਰ। ਠਹਿਰਾਉ।

English meaning

Shower me with Your Mercy, and fulfill my longing. ||1||Pause||

ਚਕਵੀ ਪ੍ਰੀਤਿ; ਸੂਰਜੁ ਮੁਖਿ ਲਾਗੈ ॥

chakavee preet; sooraj mukh laagai |

ਪੰਜਾਬੀ ਅਰਥ

ਸੁਰਖਾਬਣੀ ਦਾ ਸੂਰਜ ਨੂੰ ਆਪਣੇ ਮੂੰਹ ਮੂਹਰੇ ਵੇਖਣ ਨਾਲ ਪਿਆਰ ਹੈ।

English meaning

The song-bird loves the sun shining in her face.

ਮਿਲੈ ਪਿਆਰੇ; ਸਭ ਦੁਖ ਤਿਆਗੈ ॥

milai piaare; sabh dukh tiaagai |

ਪੰਜਾਬੀ ਅਰਥ

ਆਪਣੇ ਪ੍ਰੀਤਮ ਨੂੰ ਮਿਲਕੇ ਉਸ ਦੀ ਬਿਪਤਾ ਸਮੂਹ ਦੂਰ ਹੋ ਜਾਂਦੀ ਹੈ।

English meaning

Meeting her Beloved, all her pains are left behind.

ਗੁਰਸਿਖ ਪ੍ਰੀਤਿ; ਗੁਰੂ ਮੁਖਿ ਲਾਗੈ ॥੨॥

gurasikh preet; guroo mukh laagai |2|

ਪੰਜਾਬੀ ਅਰਥ

ਗੁਰ ਦਾ ਸਿੱਖ ਗੁਰਾਂ ਦੀ ਹਜੂਰੀ ਵਿੱਚ ਰਹਿਣ ਨੂੰ ਪਿਆਰ ਕਰਦਾ ਹੈ।

English meaning

The GurSikh loves to gaze upon the Face of the Guru. ||2||

ਬਛਰੇ ਪ੍ਰੀਤਿ; ਖੀਰੁ ਮੁਖਿ ਖਾਇ ॥

bachhare preet; kheer mukh khaae |

ਪੰਜਾਬੀ ਅਰਥ

ਵੱਛਾ ਆਪਣੇ ਮੂੰਹ ਨਾਲ ਦੁੱਧ ਚੁੰਘਣ ਨੂੰ ਪਿਆਰ ਕਰਦਾ ਹੈ।

English meaning

The calf loves to suck its mother's milk;

ਹਿਰਦੈ ਬਿਗਸੈ; ਦੇਖੈ ਮਾਇ ॥

hiradai bigasai; dekhai maae |

ਪੰਜਾਬੀ ਅਰਥ

ਆਪਣੀ ਮਾਂ ਨੂੰ ਵੇਖ ਕੇ ਇਸ ਦਾ ਰਿਦਾ ਖਿੜ ਜਾਂਦਾ ਹੈ।

English meaning

its heart blossoms forth upon seeing its mother.

ਗੁਰਸਿਖ ਪ੍ਰੀਤਿ; ਗੁਰੂ ਮੁਖਿ ਲਾਇ ॥੩॥

gurasikh preet; guroo mukh laae |3|

ਪੰਜਾਬੀ ਅਰਥ

ਗੁਰਾਂ ਦਾ ਮੁਰੀਦ, ਗੁਰਾਂ ਵਲੋ, ਗੁਰਾਂ ਦੀ ਹਜੂਰੀ ਵਿੱਚ ਬੁਲਾਏ ਜਾਣ ਨੂੰ ਪਿਆਰ ਕਰਦਾ ਹੈ।

English meaning

The GurSikh loves to gaze upon the Face of the Guru. ||3||

ਹੋਰੁ ਸਭ ਪ੍ਰੀਤਿ; ਮਾਇਆ ਮੋਹੁ ਕਾਚਾ ॥

hor sabh preet; maaeaa mohu kaachaa |

ਪੰਜਾਬੀ ਅਰਥ

ਬਾਕੀ ਦੇ ਸਾਰੇ ਪਿਆਰ, ਕੇਵਲ ਮੋਹਣੀ ਦੇ ਕੂੜੇ ਲਗਾਉ ਹਨ।

English meaning

All other loves and emotional attachment to Maya are false.

ਬਿਨਸਿ ਜਾਇ; ਕੂਰਾ ਕਚੁ ਪਾਚਾ ॥

binas jaae; kooraa kach paachaa |

ਪੰਜਾਬੀ ਅਰਥ

ਇਹ ਝੂਠੇ ਅਤੇ ਆਰਜੀ ਟਾਂਕੇ ਵਾਂਗ ਨਾਸ ਹੋ ਜਾਣਗੇ।

English meaning

They shall pass away, like false and transitory decorations.

ਜਨ ਨਾਨਕ ਪ੍ਰੀਤਿ; ਤਿ੍ਰਪਤਿ ਗੁਰੁ ਸਾਚਾ ॥੪॥੪॥੪੨॥

jan naanak preet; tripat gur saachaa |4|4|42|

ਪੰਜਾਬੀ ਅਰਥ

ਗੋਲਾ ਨਾਨਕ ਸੱਚੇ ਗੁਰਾਂ ਨੂੰ ਪਿਆਰ ਕਰਨ ਦੁਆਰਾ ਸੰਤੁਸ਼ਟ ਹੋ ਜਾਂਦਾ ਹੈ।

English meaning

Servant Nanak is fulfilled, through the Love of the True Guru. ||4||4||42||