ਸਿਰੀਰਾਗੁ ਮਹਲਾ ੪ ॥
sireeraag mahalaa 4 |
ਸਿਰੀ ਰਾਗ, ਚਉਥੀ ਪਾਤਸ਼ਾਹੀ।
Siree Raag, Fourth Mehl:
Read the complete Shabad with available meanings.
ਸਿਰੀਰਾਗੁ ਮਹਲਾ ੪ ॥
sireeraag mahalaa 4 |
ਸਿਰੀ ਰਾਗ, ਚਉਥੀ ਪਾਤਸ਼ਾਹੀ।
Siree Raag, Fourth Mehl:
ਹਉ. ਪੰਥੁ ਦਸਾਈ ਨਿਤ ਖੜੀ; ਕੋਈ ਪ੍ਰਭੁ ਦਸੇ. ਤਿਨਿ ਜਾਉ ॥
hau. panth dasaaee nit kharree; koee prabh dase. tin jaau |
ਸਦਾ ਹੀ ਖੜੀ ਹੋ ਕੇ ਮੈਂ ਸਾਹਿਬ ਦੇ ਰਸਤੇ ਦਾ ਪਤਾ ਕਰਦੀ ਹਾਂ। ਜੇਕਰ ਕੋਈ ਪੁਰਸ਼ ਮੈਨੂੰ ਰਸਤਾ ਦਿਖਾਵੇ ਤਾਂ ਮੈਂ ਉਸ ਕੋਲ ਜਾਵਾਂ।
I stand by the wayside and ask the Way. If only someone would show me the Way to God-I would go with him.
ਜਿਨੀ ਮੇਰਾ ਪਿਆਰਾ ਰਾਵਿਆ; ਤਿਨ ਪੀਛੈ ਲਾਗਿ ਫਿਰਾਉ ॥
jinee meraa piaaraa raaviaa; tin peechhai laag firaau |
ਮੈਂ ਉਹਨਾਂ ਦੇ ਪਿਛੇ ਲੱਗੀ-ਫਿਰਦੀ ਹਾਂ, ਜਿਨ੍ਹਾਂ ਨੇ ਮੇਰੇ ਪ੍ਰੀਤਮ ਨੂੰ ਮਾਣਿਆ ਹੈ।
I follow in the footsteps of those who enjoy the Love of my Beloved.
ਕਰਿ ਮਿੰਨਤਿ. ਕਰਿ ਜੋਦੜੀ; ਮੈ ਪ੍ਰਭੁ ਮਿਲਣੈ ਕਾ ਚਾਉ ॥੧॥
kar minat. kar jodarree; mai prabh milanai kaa chaau |1|
ਉਨ੍ਹਾਂ ਅਗੇ ਮੈਂ ਪ੍ਰਾਰਥਨਾ ਕਰਦੀ ਹਾਂ ਤੇ ਉਨ੍ਹਾਂ ਨੂੰ ਮੈਂ ਬੇਨਤੀ ਕਰਦੀ ਹਾਂ। ਮੈਨੂੰ ਆਪਣੇ ਮਾਲਕ ਨੂੰ ਮਿਲਣ ਦੀ ਉਮੰਗ ਹੈ।
I beg of them, I implore them; I have such a yearning to meet God! ||1||
ਮੇਰੇ ਭਾਈ ਜਨਾ; ਕੋਈ ਮੋ ਕਉ. ਹਰਿ ਪ੍ਰਭੁ ਮੇਲਿ ਮਿਲਾਇ ॥
mere bhaaee janaa; koee mo kau. har prabh mel milaae |
ਮੇਰੇ ਵੀਰ ਸੰਗੀਓ! ਕੋਈ ਸਜਣ ਮੈਨੂੰ ਮੇਰੇ ਵਾਹਿਗੁਰੂ ਸੁਆਮੀ ਦੇ ਮਿਲਾਪ ਅੰਦਰ ਮਿਲਾ ਦੇਵੇ।
O my Siblings of Destiny, please unite me in Union with my Lord God.
ਹਉ. ਸਤਿਗੁਰ ਵਿਟਹੁ ਵਾਰਿਆ; ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥
hau. satigur vittahu vaariaa; jin har prabh deea dikhaae |1| rahaau |
ਮੈਂ ਆਪਣੇ ਸੱਚੇ ਗੁਰਾਂ ਉਤੋਂ ਕੁਰਬਾਨ ਜਾਂਦੀ ਹਾਂ, ਜਿਨ੍ਹਾਂ ਨੇ ਮੈਨੂੰ ਸੁਆਮੀ ਮਾਲਕ ਨੂੰ ਵਿਖਾਲ ਦਿੱਤਾ ਹੈ। ਠਹਿਰਾਉ।
I am a sacrifice to the True Guru, who has shown me the Lord God. ||1||Pause||
ਹੋਇ ਨਿਮਾਣੀ ਢਹਿ ਪਵਾ; ਪੂਰੇ ਸਤਿਗੁਰ ਪਾਸਿ ॥
hoe nimaanee dteh pavaa; poore satigur paas |
ਪਰਮ ਆਜਜ਼ੀ ਅੰਦਰ ਮੈਂ ਪੂਰਨ ਸੱਚੇ ਗੁਰਾਂ ਅੱਗੇ ਡਿੱਗ ਪੈਂਦੀ ਹਾਂ।
In deep humility, I fall at the Feet of the Perfect True Guru.
ਨਿਮਾਣਿਆ. ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ ਸਾਬਾਸਿ ॥
nimaaniaa. gur maan hai; gur satigur kare saabaas |
ਗੁਰੂ ਜੀ ਨਿਪਤਿਆਂ ਦੀ ਪਤ ਹਨ। ਵੱਡੇ ਸਤਿਗੁਰੂ ਇਨਸਾਨ ਨੂੰ ਧੰਨਤਾ-ਯੋਗ ਬਣਾ ਦਿੰਦੇ ਹਨ।
The Guru is the Honor of the dishonored. The Guru, the True Guru, brings approval and applause.
ਹਉ. ਗੁਰੁ ਸਾਲਾਹਿ. ਨ ਰਜਊ; ਮੈ ਮੇਲੇ. ਹਰਿ ਪ੍ਰਭੁ ਪਾਸਿ ॥੨॥
hau. gur saalaeh. na rjaoo; mai mele. har prabh paas |2|
ਮੈਨੂੰ ਗੁਰਾਂ ਦੀ ਸਿਫ਼ਤ ਕਰਨ ਦੀ ਹਮੇਸ਼ਾਂ ਭੁੱਖ ਲੱਗੀ ਰਹਿੰਦੀ ਹੈ। ਉਹ ਮੈਨੂੰ ਵਾਹਿਗੁਰੂ-ਸੁਆਮੀ ਨਾਲ ਮਿਲਾਉਂਦੇ ਹਨ।
I am never tired of praising the Guru, who unites me with the Lord God. ||2||
ਸਤਿਗੁਰ ਨੋ ਸਭ ਕੋ ਲੋਚਦਾ; ਜੇਤਾ ਜਗਤੁ ਸਭੁ ਕੋਇ ॥
satigur no sabh ko lochadaa; jetaa jagat sabh koe |
ਹਰ ਕੋਈ, ਸਾਰਾ ਸੰਸਾਰ ਅਤੇ ਸਾਰੇ ਹੀ ਸੱਚੇ ਗੁਰਾਂ ਲਈ ਤਾਂਘਦੇ ਹਨ।
Everyone, all over the world, longs for the True Guru.
ਬਿਨੁ ਭਾਗਾ. ਦਰਸਨੁ ਨਾ ਥੀਐ; ਭਾਗਹੀਣ ਬਹਿ ਰੋਇ ॥
bin bhaagaa. darasan naa theeai; bhaagaheen beh roe |
ਚੰਗੇ ਨਸੀਬਾਂ ਦੇ ਬਾਝੋਂ ਉਨ੍ਹਾਂ ਦਾ ਦੀਦਾਰ ਨਹੀਂ ਹੁੰਦਾ। ਨਿਕਰਮੇ ਬੈਠ ਕੇ ਵਿਰਲਾਪ ਕਰਦੇ ਹਨ।
Without the good fortune of destiny, the Blessed Vision of His Darshan is not obtained. The unfortunate ones just sit and cry.
ਜੋ ਹਰਿ ਪ੍ਰਭ ਭਾਣਾ ਸੋ ਥੀਆ; ਧੁਰਿ ਲਿਖਿਆ. ਨ ਮੇਟੈ ਕੋਇ ॥੩॥
jo har prabh bhaanaa so theea; dhur likhiaa. na mettai koe |3|
ਜੋ ਕੁਝ ਵਾਹਿਗੁਰੂ ਸੁਆਮੀ ਦੀ ਰਜ਼ਾ ਹੈ, ਉਹੀ ਹੁੰਦਾ ਹੈ। ਮੁੱਢ ਦੀ ਲਿਖੀ ਹੋਈ ਲਿਖਤਾਕਾਰ ਨੂੰ ਕੋਈ ਭੀ ਮੇਸ ਨਹੀਂ ਸਕਦਾ।
All things happen according to the Will of the Lord God. No one can erase the pre-ordained Writ of Destiny. ||3||
ਆਪੇ ਸਤਿਗੁਰੁ ਆਪਿ ਹਰਿ; ਆਪੇ ਮੇਲਿ ਮਿਲਾਇ ॥
aape satigur aap har; aape mel milaae |
ਵਾਹਿਗੁਰੂ ਖੁਦ ਸਤਿਗੁਰੂ ਹੈ, ਖੁਦ ਹੀ ਸੁਆਮੀ ਅਤੇ ਖੁਦ ਹੀ ਮਨੁਸ਼ ਨੂੰ ਆਪਣੇ ਮਿਲਾਪ ਅੰਦਰ ਮਿਲਾਉਂਦਾ ਹੈ।
He Himself is the True Guru; He Himself is the Lord. He Himself unites in His Union.
ਆਪਿ ਦਇਆ ਕਰਿ ਮੇਲਸੀ; ਗੁਰ ਸਤਿਗੁਰ ਪੀਛੈ ਪਾਇ ॥
aap deaa kar melasee; gur satigur peechhai paae |
ਬੰਦੇ ਨੂੰ ਵੱਡੇ ਸੱਚੇ ਗੁਰਾਂ ਦੇ ਮਗਰ ਲਾ ਕੇ ਆਪਣੀ ਮਿਹਰ ਸਦਕਾ ਸੁਆਮੀ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
In His Kindness, He unites us with Himself, as we follow the Guru, the True Guru.
ਸਭੁ ਜਗਜੀਵਨੁ ਜਗਿ. ਆਪਿ ਹੈ; ਨਾਨਕ. ਜਲੁ ਜਲਹਿ ਸਮਾਇ ॥੪॥੪॥੬੮॥
sabh jagajeevan jag. aap hai; naanak. jal jaleh samaae |4|4|68|
ਇਸ ਸੰਸਾਰ ਅੰਦਰ ਸੁਆਮੀ ਆਪੇ ਹੀ ਸਾਰੇ ਆਲਮ ਦੀ ਜਿੰਦ-ਜਾਨ ਹੈ। ਪਾਣੀ ਦੇ ਪਾਣੀ ਵਿੱਚ ਰਲ ਜਾਣ ਦੀ ਤਰ੍ਹਾਂ ਹੇ ਨਾਨਕ, ਰੱਬ ਦਾ ਸੇਵਕ ਰੱਬ ਅੰਦਰ ਲੀਨ ਹੋ ਜਾਂਦਾ ਹੈ।
Over all the world, He is the Life of the World, O Nanak, like water mingled with water. ||4||4||68||