ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad 01J

Shabad

Read the complete Shabad with available meanings.

ਪਉੜੀ ॥

paurree |

ਪੰਜਾਬੀ ਅਰਥ

ਪਉੜੀ।

English meaning

Pauree:

ਚਾਰੇ ਕੁੰਡਾ ਦੇਖਿ; ਅੰਦਰੁ ਭਾਲਿਆ ॥

chaare kunddaa dekh; andar bhaaliaa |

ਪੰਜਾਬੀ ਅਰਥ

ਚਾਰਾਂ ਹੀ ਪਾਸਿਆਂ ਵੱਲ ਵੇਖ ਕੇ ਮੈਂ ਆਪਣੇ ਅੰਤ੍ਰੀਵ ਦੀ ਖੋਜ ਭਾਲ ਕੀਤੀ।

English meaning

After looking around in the four directions, I looked within my own self.

ਸਚੈ ਪੁਰਖਿ ਅਲਖਿ; ਸਿਰਜਿ ਨਿਹਾਲਿਆ ॥

sachai purakh alakh; siraj nihaaliaa |

ਪੰਜਾਬੀ ਅਰਥ

ਉਥੇ ਮੈਂ ਅਦ੍ਰਿਸ਼ਟ ਸੱਚਾ ਸਾਹਿਬ ਸਿਰਜਣਹਾਰ ਤੱਕ ਲਿਆ।

English meaning

There, I saw the True, Invisible Lord Creator.

ਉਝੜਿ ਭੁਲੇ ਰਾਹ; ਗੁਰਿ ਵੇਖਾਲਿਆ ॥

aujharr bhule raah; gur vekhaaliaa |

ਪੰਜਾਬੀ ਅਰਥ

ਮੈਂ ਬੀਆਬਾਨ ਵਿੱਚ ਕੁਰਾਹੇ ਪੈ ਗਿਆ ਸਾਂ। ਗੁਰਾਂ ਨੇ ਮੈਨੂੰ ਮਾਰਗ ਦਿਖਾ ਦਿੱਤਾ ਹੈ।

English meaning

I was wandering in the wilderness, but now the Guru has shown me the Way.

ਸਤਿਗੁਰ ਸਚੇ ਵਾਹੁ; ਸਚੁ ਸਮਾਲਿਆ ॥

satigur sache vaahu; sach samaaliaa |

ਪੰਜਾਬੀ ਅਰਥ

ਸ਼ਾਬਾਸ਼ ਹੈ, ਸੱਚੇ ਸਤਿਗੁਰਾਂ ਨੂੰ, ਜਿਨ੍ਹਾਂ ਦੇ ਰਾਹੀਂ ਮੈਂ ਸੱਚੇ ਸਾਹਿਬ ਦਾ ਸਿਮਰਨ ਕੀਤਾ ਹੈ।

English meaning

Hail to the True, True Guru, through whom we merge in the Truth.

ਪਾਇਆ ਰਤਨੁ ਘਰਾਹੁ; ਦੀਵਾ ਬਾਲਿਆ ॥

paaeaa ratan gharaahu; deevaa baaliaa |

ਪੰਜਾਬੀ ਅਰਥ

ਗੁਰਾਂ ਨੇ ਦੀਪ ਜਗਾ ਦਿੱਤਾ ਹੈ ਅਤੇ ਆਪਣੇ ਘਰ ਵਿੱਚ ਹੀ ਮੈਂ ਮਾਣਕ ਲੱਭ ਲਿਆ ਹੈ।

English meaning

I have found the jewel within the home of my own self; the lamp within has been lit.

ਸਚੈ ਸਬਦਿ ਸਲਾਹਿ; ਸੁਖੀਏ ਸਚ ਵਾਲਿਆ ॥

sachai sabad salaeh; sukhee sach vaaliaa |

ਪੰਜਾਬੀ ਅਰਥ

ਸੱਚੇ ਪੁਰਸ਼ ਜੋ ਸੱਚੇ ਨਾਮ ਦੀ ਮਹਿਮਾਂ ਕਰਦੇ ਹਨ, ਆਰਾਮ ਵਿੱਚ ਰਹਿੰਦੇ ਹਨ।

English meaning

Those who praise the True Word of the Shabad, abide in the peace of Truth.

ਨਿਡਰਿਆ ਡਰੁ ਲਗਿ; ਗਰਬਿ ਸਿ ਗਾਲਿਆ ॥

niddariaa ddar lag; garab si gaaliaa |

ਪੰਜਾਬੀ ਅਰਥ

ਜਿਹੜੇ ਪ੍ਰਭੂ ਦੇ ਭੈਅ ਤੋਂ ਬਿਨਾਂ ਹਨ ਉਹਨਾਂ ਨੂੰ ਭੈਅ ਚਿਮੜਦਾ ਹੈ। ਉਹਨਾ ਨੂੰ ਸਵੈ-ਹੰਗਤਾ ਨੇ ਬਰਬਾਦ ਕਰ ਦਿੱਤਾ ਹੈ।

English meaning

But those who do not have the Fear of God, are overtaken by fear. They are destroyed by their own pride.

ਨਾਵਹੁ ਭੁਲਾ ਜਗੁ; ਫਿਰੈ ਬੇਤਾਲਿਆ ॥੨੪॥

naavahu bhulaa jag; firai betaaliaa |24|

ਪੰਜਾਬੀ ਅਰਥ

ਨਾਮ ਨੂੰ ਵਿਸਾਰ ਕੇ ਦੁਨੀਆਂ ਭੂਤਨੇ ਦੀ ਮਾਨਿੰਦ ਭਟਕਦੀ ਫਿਰਦੀ ਹੈ।

English meaning

Having forgotten the Name, the world is roaming around like a wild demon. ||24||